ਕੰਮਕਾਜ਼ ਲਈ ਅਫ਼ਰੀਕਾ ਭੇਜੇ ਮੁਲਾਜ਼ਮਾਂ ਵੱਲੋਂ ਹੀ ਕੰਪਨੀ ਨਾਲ 10.65 ਲੱਖ ਡਾਲਰ ਦੀ ਧੋਖਾਧੜੀ

Case of Fraud

ਤਫਤੀਸ਼ ਤੋਂ ਬਾਅਦ ਕੰਪਨੀ ਦੇ ਹੀ ਦੋ ਮੁਲਾਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਅਫਰੀਕਾ ਦੇ ਬੋਮਾਕੋ ਇਲਾਕੇ ਦੀ ਬਰੂੰਗੀ ਐਂਡ ਕੰਪਨੀ ਨਾਲ ਹੋਈ ਬੇਸਕੀਮਤੀ ਫਰੈਸ ਮੈਟਲ ਦੀ ਡੀਲ ਦੌਰਾਨ ਲੁਧਿਆਣਾ ਦੇ ਕਾਰੋਬਾਰੀ ਨਾਲ 10.65 ਲੱਖ ਡਾਲਰ ਦੀ ਧੋਖਾਧੜੀ ਹੋ ਗਈ। ਪੁਲਿਸ ਨੇ ਤਫ਼ਤੀਸ ਤੋਂ ਬਾਅਦ ਕੰਪਨੀ ਵੱਲੋਂ ਅਫ਼ਰੀਕਾ ਭੇਜੇ ਗਏ ਦੋ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ਼ ਕਰਕੇ (Fraud) ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਚਾਲੂ ਵਰ੍ਹੇ ਦੇ ਅਪਰੈਲ ਮਹੀਨੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ’ਚ ਕੁਲਦੀਪ ਸਿੰਘ ਨੇ ਦੱਸਿਆ ਕਿ ਸਤੰਬਰ 2022 ਵਿੱਚ ਕੰਪਨੀ ਦੇ ਕੰਮ ਕਾਜ ਲਈ ਹੀ ਕੰਪਨੀ ਵੱਲੋਂ ਆਪਣੇ ਦੋ ਮੁਲਾਜ਼ਮਾਂ ਨੂੰ ਅਫਰੀਕਾ ਭੇਜਿਆ ਗਿਆ ਸੀ। ਜਿੰਨ੍ਹਾਂ ਅਫ਼ਰੀਕਾ ’ਚ ਬਰੂੰਗੀ ਕੰਪਨੀ ਨਾਲ 26 ਟਨ ਫਰੈਸ ਮੈਟਲ ਖਰੀਦਣ ਲਈ 10 ਲੱਖ 3 ਹਜ਼ਾਰ 65 ਡਾਲਰ ਕੰਪਨੀ ਤੋਂ ਮੰਗਵਾਏੇ ਅਤੇ ਕੰਪਨੀ ਲਈ ਮਾਲ ਖਰੀਦ ਕੇ ਕੰਟੇਨਰਾਂ ਰਾਹੀਂ ਵੈਸਟ ਅਫਰੀਕਾ ਅਤੇ ਦੁਬਈ ਵਿਖੇ ਭੇਜ ਦਿੱਤਾ। (Fraud)

ਇਹ ਵੀ ਪੜ੍ਹੋ : ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦੀ ਮਸ਼ਾਲ ਮਾਰਚ ਸ਼ੁਰੂ ਹੋਵੇਗੀ 22 ਅਗਸਤ ਨੂੰ ਲੁਧਿਆਣਾ ਤੋਂ

ਜਦੋਂ ਕੁਲਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਲੋਮੇ ਟੋਗੇ ਪੋਰਟ ’ਤੇ ਪਹੁੰਚੀ ਤਾਂ ਉਨ੍ਹਾਂ ਦੇਖਿਆ ਕਿ ਕੰਟੇਨਰਾਂ ਵਿੱਚ ਖਾਲੀ ਡੱਬੇ ਸਨ। ਕੁਲਦੀਪ ਸਿੰਘ ਮੁਤਾਬਿਕ ਨਵੀਨ ਕੁਮਾਰ ਅਤੇ ਸਚਿਨ ਸ਼ਰਮਾ ਨੇ ਆਪਸ ਵਿੱਚ ਮਿਲੀ ਭੁਗਤ ਕਰਕੇ ਮਾਲ ਰਸਤੇ ਵਿੱਚ ਹੀ ਕਿਧਰੇ ਖੁਰਦ-ਬੁਰਦ ਕਰ ਦਿੱਤਾ ਸੀ। ਜਿਸ ਪਿੱਛੋਂ ਕੁਲਦੀਪ ਸਿੰਘ ਦੁਆਰਾ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ। ਸ਼ਿਕਾਇਤ ਮਿਲਣ ’ਤੇ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਢੰਡਾਰੀ ਕਲਾਂ ਦੇ ਕਾਰੋਬਾਰੀ ਕੁਲਦੀਪ ਸਿੰਘ ਦੇ ਬਿਆਨਾਂ ’ਤੇ ਨਵੀਨ ਕੁਮਾਰ ਵਾਸੀ ਚੰਡੀਗੜ ਰੋਡ ਲੁਧਿਆਣਾ ਅਤੇ ਸਚਿਨ ਸ਼ਰਮਾ ਵਾਸੀ ਵਿਜੈ ਪਾਰਕ ਮੌਜਪੁਰ ਦਿੱਲੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। (Fraud)