Muzaffarpur Shelter Home Case। ਅਦਾਲਤ ਵੱਲੋਂ 19 ਲੋਕ ਦੋਸ਼ੀ ਕਰਾਰ

Muzaffarpur Shelter Home Case. 19 people convicted by court

ਸਜ਼ਾ ਦਾ ਐਲਾਨ 28 ਜਨਵਰੀ ਨੂੰ

ਨਵੀਂ ਦਿੱਲੀ। ਬਿਹਾਰ ਦੇ ਮੁਜ਼ੱਫਰਪੁਰ ਦੇ ਸ਼ੈਲਟਰ ਹੋਮ ਕੇਸ (Muzaffarpur Shelter Home Case) ‘ਚ ਦਿੱਲੀ ਦੀ ਸਾਕੇਤ ਕੋਰਟ ਨੇ 19 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ। ਇਨ੍ਹਾਂ ਸਾਰਿਆਂ ਨੂੰ ਸ਼ੈਲਟਰ ਹੋਮ ‘ਚ ਰਹਿਣ ਵਾਲੀਆਂ ਕੁੜੀਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਨ੍ਹਾਂ ਸਾਰਿਆਂ ਦੀ ਸਜ਼ਾ ਦਾ ਐਲਾਨ 28 ਜਨਵਰੀ ਨੂੰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੋਰਟ ਨੇ ਇਕ ਦੋਸ਼ੀ ਮੁਹੰਮਦ ਸਾਹਿਲ ਉਰਫ ਵਿੱਕੀ ਨੂੰ ਸਬੂਤਾਂ ਦੀ ਕਮੀ ‘ਚ ਬਰੀ ਕਰ ਦਿੱਤਾ ਹੈ।

ਐਡੀਸ਼ਨਲ ਸੈਸ਼ਨ ਕੋਰਟ ਸੌਰਭ ਕੁਲਸ਼੍ਰੇਸ਼ਠ ਦੀ ਕੋਰਟ ਨੇ ਮੁੱਖ ਦੋਸ਼ੀ ਬ੍ਰਜੇਸ਼ ਠਾਕੁਰ ਸਮੇਤ 19 ਲੋਕਾਂ ਨੂੰ 1045 ਪੰਨਿਆਂ ਦੇ ਆਪਣੇ ਆਦੇਸ਼ ‘ਚ ਦੋਸ਼ੀ ਠਹਿਰਾਇਆ ਹੈ। ਇਸ ਮਾਮਲੇ ‘ਚ ਦੋਸ਼ੀਆਂ ਵਿਰੁੱਧ ਪੋਕਸੋ ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੁਜ਼ੱਫਰਪੁਰ ਦੇ ਬਾਲਿਕਾ ਗ੍ਰਹਿ ‘ਚ 34 ਵਿਦਿਆਰਥਣਾਂ ਨੇ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਸੀ। ਮੈਡੀਕਲ ਟੈਸਟ ‘ਚ ਕਰੀਬ 34 ਬੱਚੀਆਂ ਦੇ ਜਿਨਸੀ ਸ਼ੋਸ਼ਣ ਦੀ ਪੁਸ਼ਟੀ ਹੋਈ ਸੀ। ਸੁਣਵਾਈ ਦੌਰਾਨ ਪੀੜਤਾਂਵਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਨਸ਼ੀਲੀ ਦਵਾਈਆਂ ਦੇਣ ਦੇ ਨਾਲ ਮਾਰਿਆ-ਕੁੱਟਿਆ ਜਾਂਦਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।