Delhi elections : ਕੇਜਰੀਵਾਲ ਹੋਏ ਲੇਟ ਨਹੀਂ ਭਰ ਸਕੇ ਨਾਮਜ਼ਦਗੀ ਪੱਤਰ

Kejriwal

Delhi elections | ਹੁਣ ਕੱਲ ਕਰਨਗੇ ਨਾਮਜਦਗੀ ਪੱਤਰ ਦਾਖਲ

ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਰੋਡ ਸ਼ੋਅ ਕਾਰਨ ਹੋਈ ਦੇਰੀ ਕਾਰਨ ਸੋਮਵਾਰ ਭਾਵ ਅੱਜ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰ ਸਕੇ  (delhi election) ਅਤੇ ਉਹ ਮੰਗਲਵਾਰ ਭਾਵ ਕੱਲ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਪਾਰਟੀ ਅਹੁਦਾ ਅਧਿਕਾਰੀਆਂ ਨੇ ਦੱਸਿਆ ਕਿ ਉਹ ਹੁਣ ਮੰਗਲਵਾਰ ਨੂੰ ਜਾਮਨਗਰ ਹਾਊਸ ‘ਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਾ ਸੀ, ਜੋ ਕਿ ਉਹ ਨਹੀਂ ਕਰ ਸਕੇ। ਕੇਜਰੀਵਾਲ ਅੱਜ ਦਿਨ ‘ਚ ਕਰੀਬ 12 ਵਜੇ ਨਾਮਜ਼ਦਗੀ ਲਈ ਨਿਕਲੇ ਸਨ।

ਇਸ ਦੌਰਾਨ ਉਨ੍ਹਾਂ ਨੇ ਵਾਲਮੀਕੀ ਮੰਦਰ ਤੋਂ ਪਟੇਲ ਚੌਕ ਤਕ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਨੂੰ ਸੰਬੋਧਿਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਭਾਰੀ ਗਿਣਤੀ ਵਿਚ ਮੇਰੇ ਸਮਰਥਕ ਆ ਗਏ ਸਨ ਅਤੇ ਅਸੀਂ ਉਨ੍ਹਾਂ ਨੂੰ ਛੱਡ ਕੇ ਨਹੀਂ ਜਾ ਸਕਦੇ ਸੀ। ਅਜਿਹੇ ‘ਚ ਹੁਣ ਅਸੀਂ ਕੱਲ ਭਾਵ ਮੰਗਲਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਫੈਸਲਾ ਲਿਆ ਹੈ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਮੰਗਲਵਾਰ ਨੂੰ ਆਖਰੀ ਦਿਨ ਹੈ। ਕੇਜਰੀਵਾਲ ਤੀਜੀ ਵਾਰ ਚੋਣਾਵੀ ਦੰਗਲ ‘ਚ ਉਤਰਨਗੇ। ਉਨ੍ਹਾਂ ਨੇ ਸਾਲ 2013 ‘ਚ ਇਸ ਸੀਟ ਤੋਂ ਚੋਣ ਲੜੀ ਸੀ ਅਤੇ ਉਸ ਵੇਲੇ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਹਰਾਇਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।