ਬਰਨਾਲਾ ਦੇ ਪਿੰਡ ’ਚ ‘ਅਣਖ ਦੀ ਖਾਤਰ’ ਲੜਕੇ-ਲੜਕੀ ਦਾ ਕਤਲ

Phagwara News

ਪੁਲਿਸ ਵੱਲੋਂ ਕਤਲ ਦਾ ਪਰਚਾ ਦਰਜ਼ | Murder in Barnala

ਬਰਨਾਲਾ (ਗੁਰਪ੍ਰੀਤ ਸਿੰਘ)। ਥਾਣਾ ਸਦਰ ਅਧੀਨ ਪੈਂਦੇ ਪਿੰਡ ਠੀਕਰੀਵਾਲਾ ਵਿਖੇ (Murder in Barnala) ਇੱਕ ਪਿਤਾ ਨੇ ‘ਅਣਖ ਦੀ ਖਾਤਰ’ ਆਪਣੀ ਲੜਕੀ ਅਤੇ ਉਸ ਦੇ ਸਾਥੀ ਦਾ ਕਤਲ ਕਰ ਦਿੱਤਾ। ਲੜਕੀ- ਲੜਕੇ ਦੇ ਕਤਲ ਦਾ ਪਤਾ ਲੱਗਦਿਆਂ ਹੀ ਪਿੰਡ ਠੀਕਰੀਵਾਲ ਤੇ ਆਸ-ਪਾਸ ਦੇ ਪਿੰਡਾਂ ਵਿਚ ਸਨਸਾਨੀ ਫੈਲ ਗਈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਬਰਨਾਲਾ ਦੇ ਐੱਸਐੱਚਓ ਗੁਰਤਾਰ ਸਿੰਘ ਨੇ ਦੱਸਿਆ ਕਿ ਪਿੰਡ ਠੀਕਰੀਵਾਲਾ ਵਿਖੇ ਬੀਤੀ ਰਾਤ ਗੁਰਦੀਪ ਸਿੰਘ ਪਿੰਡ ਵਿੱਚ ਹੀ ਆਪਣੀ ਸਾਥਣ ਨੂੰ ਉਸ ਦੇ ਘਰ ਮਿਲਣ ਲਈ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਗਿਆ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੂੰ ਮਿਲੀਆਂ 98 ਨਵੀਆਂ ਤੇ ਹਾਈਟੈਕ ਗੱਡੀਆਂ

ਜਿਸ ਦਾ ਪਤਾ ਲੜਕੀ ਦੇ ਪਿਤਾ ਨੂੰ ਲੱਗ ਗਿਆ। ਜਿਸ ਨੇ ਪਹਿਲਾਂ ਮੁੰਡੇ ਦਾ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਆਪਣੀ ਕੁੜੀ ਦਾ ਵੀ ਕਤਲ ਕਰ ਦਿੱਤਾ । ਉਨ੍ਹਾਂ ਦੱਸਿਆ ਕਿ ਮਿ੍ਰਤਕ ਲੜਕੇ ਦੇ ਭਰਾ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਲੜਕੀ ਦੇ ਪਿਤਾ ਭੋਲਾ ਸਿੰਘ ਪੁੱਤਰ ਭਾਨ ਸਿੰਘ ਅਤੇ ਭਰਾ ਸੁਖਵੀਰ ਸਿੰਘ ਖਿਲਾਫ਼ ਕਤਲ ਦਾ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕੇਸ ਵਿੱਚ ਨਾਮਜ਼ਦ ਭੋਲਾ ਸਿੰਘ ਤੇ ਉਸ ਦੇ ਲੜਕੇ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।