ਪੰਜਾਬ ਪੁਲਿਸ ਨੂੰ ਮਿਲੀਆਂ 98 ਨਵੀਆਂ ਤੇ ਹਾਈਟੈਕ ਗੱਡੀਆਂ

Punjab Police
ਮੁੱਖ ਮੰਤਰੀ ਭਗਵੰਤ ਮਾਨ ਹਾਈਟੈਕ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ।

ਮੁੱਖ ਮੰਤਰੀ ਭਗਵੰਤ ਮਾਨ ਨੇ ਹਾਈਟੈਕ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ (Punjab Police)

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ (Punjab Police) ਵਿੱਚ ਸ਼ਾਮਲ ਕੀਤੀਆਂ ਗਈਆਂ 98 ਨਵੀਆਂ ਤੇ ਹਾਈਟੈਕ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਵਿੱਚ 86 ਮਹਿੰਦਰਾ ਬੋਲੇਰੋ ਅਤੇ 12 ਮਾਰੂਤੀ ਅਰਟਿਗਾ ਕਾਰਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾਂ ਵਿੱਚ ਮੋਬਾਈਲ ਡਾਟਾ ਟਰਮੀਨਲ ਅਤੇ ਜੀ.ਪੀ.ਐਸ. ਇਸ ਨਾਲ ਜਦੋਂ ਵੀ ਕੋਈ 112 ਹੈਲਪਲਾਈਨ ਨੰਬਰ ਡਾਇਲ ਕਰਦਾ ਹੈ ਅਤੇ ਮੱਦਦ ਮੰਗਦਾ ਹੈ ਤਾਂ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਜਾਂਦੀ ਹੈ। ਇਨਾਂ ਹਾਈਟੈਕ ਗੱਡੀਆਂ ’ਚ ਆਧੁਨਿਕ ਉਪਕਰਨਾਂ ਦੀ ਵਰਤੋਂ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੇ ਜਵਾਨਾਂ ਦਾ ਮਨੋਬਲ ਵਧਾਇਆ ਤੇ ਨਾਲ ਹੀ DGP ਸਾਹਿਬ ਨੂੰ ਸਰਕਾਰ ਵੱਲੋਂ ਹਰ ਸਹਿਯੋਗ ਦਾ ਭਰੋਸਾ ਦਿੱਤਾ। ਮਾਨ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਦੀ ਹਿਫ਼ਾਜਤ ਲਈ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਜਿਸ ਲਈ ਪੰਜਾਬ ਪੁਲਿਸ ਵਚਨਬੱਧ ਹੈ। ਪੁਲਿਸ ਨੂੰ ਅੱਪਡੇਟ ਕਰਨ ਲਈ ਬਜਟ ਜਾਰੀ ਕਰਕੇ ਨਵੇਂ ਵਾਹਨਾਂ ਸਮੇਤ ਹੋਰ ਹਾਈਟੈਕ ਸਾਜ਼ੋ-ਸਾਮਾਨ ਦੀ ਖਰੀਦ ਕੀਤੀ ਜਾਵੇਗੀ। (Punjab Police)

Hi-Tech-vihial
ਪੰਜਾਬ ਪੁਲਿਸ ਨੂੰ ਦਿੱਤੀਆਂ 98 ਨਵੀਆਂ ਤੇ ਹਾਈਟੈਕ ਗੱਡੀਆਂ।

ਇਹ ਵੀ ਪੜ੍ਹੋ : ਜਲੰਧਰ ‘ਚ ਚੱਲਦੀ ਕਾਰ ‘ਚ ਲੱਗੀ ਅੱਗ, ਪਰਿਵਾਰ ਵਾਲ-ਵਾਲ ਬਚਿਆ

ਸੀਐਮ ਮਾਨ ਨੇ ਕਿਹਾ ਕਿ ਮੁੰਬਈ ਵਿੱਚ ਗੂਗਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ ਤਾਂ ਜੋ ਪੁਲਿਸ ਦੇ ਆਧੁਨਿਕੀਕਰਨ ਦਾ ਕੰਮ ਕੀਤਾ ਜਾ ਸਕੇ। ਆਉਣ ਵਾਲੇ ਸਮੇਂ ਵਿੱਚ ਗੂਗਲ ਅਧਿਕਾਰੀਆਂ ਨਾਲ ਪੁਲਿਸ ਅਧਿਕਾਰੀਆਂ ਦੀ ਮੁਲਾਕਾਤ ਕਰਵਾ ਕੇ ਪੰਜਾਬ ਪੁਲਿਸ ਨੂੰ ਆਧੁਨਿਕ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਪੁਲਿਸ ਨਾਲ ਸਬੰਧਤ ਕਈ ਕੰਮ ਕੀਤੇ ਜਾਣਗੇ। ਇਨ੍ਹਾਂ ਵਿੱਚੋਂ 41 ਕਰੋੜ ਰੁਪਏ ਸੰਚਾਰ ਪ੍ਰਣਾਲੀ ਲਈ ਜਾਰੀ ਕੀਤੇ ਗਏ ਹਨ। ਇਸ ਤੋਂ ਵਾਇਰਲੈੱਸ ਸਾਫਟਵੇਅਰ ਖਰੀਦੇ ਜਾ ਸਕਦੇ ਹਨ।