ਪਹਿਲੀ ਜਿੱਤ ਦੀ ਭਾਲ ‘ਚ ਉੱਤਰੇਗਾ ਮੁੰਬਈ

Mumbai, victorious, in, first, win

ਰੋਹਿਤ ਦਾ ਫਲਾਪ ਹੋਣ ਪੈ ਰਿਹਾ ਭਾਰੀ | Cricket News

ਮੁੰਬਈ (ਏਜੰਸੀ)। ਪਿਛਲੀ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਦੀ ਆਈਪੀਐਲ 11 ਵਿੱਚ ਕਾਫ਼ੀ ਖ਼ਰਾਬ ਸ਼ੁਰੂਆਤ ਹੋਈ ਹੈ ਅਤੇ ਟੀਮ ਨੇ ਪਹਿਲੇ ਤਿੰਨੇ ਮੈਚ ਗੁਆ ਦਿੱਤੇ ਹਨ ਮੁੰਬਈ ਦੀ ਟੀਮ ਅੱਜ ਇੱਥੇ ਵਾਨਖੇਡੇ ਸਟੇਡੀਅਮ ਵਿੱਚ ਜਦੋਂ ਰਾਇਲ ਚੈਲੰਜ਼ਰਸ ਬੰਗਲੂਰੁ ਵਿਰੁੱਧ ਉੱਤਰੇਗੀ ਤਾਂ ਉਸਦਾ ਇੱਕੋ ਇੱਕ ਟੀਚਾ ਟੂਰਨਾਮੈਂਟ ‘ਚ ਆਪਣੀ ਪਹਿਲੀ ਜਿੱਤ ਦਰਜ ਕਰਨਾ ਹੋਵੇਗਾ। (Cricket News)

ਮੁੰਬਈ ਵਾਂਗ ਬੰਗਲੂਰੁ ਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਹੈ ਅਤੇ ਉਸਨੇ ਤਿੰਨ ਮੈਚਾਂ ਵਿੱਚੋਂ ਦੋ ਗੁਆ ਦਿੱਤੇ ਹਨ ਦੋਵਾਂ ਟੀਮਾਂ ਲਈ ਹੀ ਮੈਚ ਵਿੱਚ ਜਿੱਤ ਦਰਜ ਕਰਨਾ ਬਹੁਤ ਜਰੂਰੀ ਹੈ ਇਹ ਵੀ ਦਿਲਚਸਪ ਹੈ ਕਿ ਬੰਗਲੌਰ ਦੇ ਕਪਤਾਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਹਨ ਜਦੋਂ ਕਿ ਸੀਮਿਤ ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਮੁੰਬਈ ਟੀਮ ਦੇ ਕਪਤਾਨ ਹਨ ਪਰ ਦੋਵੇਂ ਹੀ ਧੁਰੰਦਰ ਖਿਡਾਰੀ ਆਪਣੀਆਂ ਟੀਮਾਂ ਨੂੰ ਪ੍ਰੇਰਿਤ ਨਹੀਂ ਕਰ ਪਾ ਰਹੇ। (Cricket News)

ਚੈਂਪੀਅਨਜ਼ ਮੁੰਬੌਈ ਨੂੰ ਚੇਨਈ ਸੁਪਰ ਕਿੰਗਜ਼ ਤੋਂ ਇੱਕ ਵਿਕਟ ਨਾਲ, ਸਨਰਾਈਜ਼ਰਸ ਹੈਦਰਾਬਾਦ ਤੋਂ ਇੱਕ ਵਿਕਟ ਨਾਲ ਅਤੇ ਦਿੱਲੀ ਡੇਅਰਡੇਵਿਲਸ ਤੋਂ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਜਦੋਂ ਕਿ ਬੰਗਲੂਰੁ ਨੂੰ ਕੋਲਕਾਤਾ ਨਾਈਟ ਰਾਈਡਰਸ ਤੋਂ ਚਾਰ ਵਿਕਟਾਂ ਨਾਲ ਅਤੇ ਰਾਜਸਥਾਨ ਰਾਇਲਜ਼ ਤੋਂ 19 ਦੌੜਾਂ ਨਾਲ ਹਾਰ ਝੱਲਣੀ ਪਈ ਹੈ ਬੰਗਲੂਰੁ ਨੂੰ ਇੱਕੋ ਇੱਕ ਜਿੱਤ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਚਾਰ ਵਿਕਟਾਂ ਨਾਲ ਮਿਲੀ ਹੈ । ਵਿਰਾਟ ਅਤੇ ਰੋਹਿਤ ਦਰਮਿਆਨ ਆਈਪੀਐਲ 11 ਦਾ ਪਹਿਲਾ ਮੁਕਾਬਲਾ ਬਿਨਾਂ ਸ਼ੱਕ ਦਿਲਚਸਪ ਹੋਵੇਗਾ ਕਿਉਂਕਿ ਦੋਵੇਂ ਖਿਡਾਰੀ ਇੱਕ ਦੂਸਰੇ ਦੀ ਰਣਨੀਤੀ ਨੂੰ ਕਾਫ਼ੀ ਚੰਗੀ ਤਰ੍ਹਾਂ ਜਾਣਦੇ ਹਨ।

ਇਹ ਵੀ ਪੜ੍ਹੋ : Titan Submarine : 6 ਦਿਨਾਂ ਬਾਅਦ ਮਿਲੀ ਮਲਬੇ ’ਚ ਬਦਲੀ ਟਾਈਟਨ ਪਣਡੁੱਬੀ, ਟੁਕੜਿਆਂ ’ਚ ਮਿਲੇ ਮਨੁੱਖੀ ਅਵਸ਼ੇਸ਼

ਪਰ ਜਿੱਤ ਹਾਰ ਦਾ ਫੈਸਲਾ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਕੌਣ ਮੈਦਾਨ ‘ਤੇ ਆਪਣੀਆਂ ਰਣਨੀਤੀਆਂ ਨੂੰ ਸਹੀ ਢੰਗ ਨਾਲ ਅੰਜ਼ਾਮ ਦੇ ਪਾਉਂਦਾ ਹੈ । ਮੁੰਬਈ ਦਾ ਪਿਛਲਾ ਮੁਕਾਬਲਾ ਆਪਣੇ ਹੀ ਮੈਦਾਨ ‘ਤੇ ਦਿੱਲੀ ਨਾਲ ਸੀ ਪਰ ਪਿਛਲੀ ਚੈਂਪੀਅਨ ਟੀਮ 194 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਦੇ ਬਾਵਜ਼ੂਦ ਉਸਦਾ ਬਚਾਅ ਨਹੀਂ ਕਰ ਸਕੀ ਸੀ ਆਪਣੀ ਟੀਮ ਦੀ ਕਿਸਮਤ ਬਦਲਣ ਲਈ ਖ਼ੁਦ ਰੋਹਿਤ ਨੇ ਆਪਣੇ ਬੱਲੇਬਾਜੀ ਕ੍ਰਮ ‘ਚ ਫੇਰ ਬਦਲ ਕੀਤਾ ਅਤੇ ਸਲਾਮੀ ਬੱਲੇਬਾਜੀ ਛੱਡ ਕੇ ਚੌਥੇ ਨੰਬਰ ‘ਤੇ ਬੱਲੇਬਾਜੀ ਕਰਨ ਉੱਤਰਿਆ ਪਰ ਕੋਈ ਫਾਇਦਾ ਨਹੀਂ ਹੋਇਆ ਰੋਹਿਤ ਦਾ ਫਲਾਪ ਹੋਣਾ ਮੁੰਬਈ ਨੂੰ ਕਾਫ਼ੀ ਭਾਰੀ ਪੈ ਰਿਹਾ ਹੈ ਰੋਹਿਤ ਹੁਣ ਤੱਕ 15, 11 ਅਤੇ 18 ਦੌੜਾਂ ਹੀ ਬਣਾ ਸਕਿਆ ਹੈ।

ਇਹ ਵੀ ਪੜ੍ਹੋ : ਮੀਂਹ ਪੈਣ ਨਾਲ ਮਹਾਂਨਗਰ ਦਾ ਮੌਸਮ ਹੋਇਆ ਸੁਹਵਣਾ

ਪਿਛਲੇ ਮੁਕਾਬਲੇ ਵਿੱਚ ਸੂਰਿਆ ਕੁਮਾਰ ਯਾਦਵ ਨੂੰ ਸਲਾਮੀ ਬੱਲੇਬਾਜ ਦੇ ਤੌਰ ‘ਤੇ ਭੇਜਣ ਦਾ ਫ਼ੈਸਲਾ ਕਾਫ਼ੀ ਸਫ਼ਲ ਰਿਹਾ ਸੀ ਜਿੱਥੇ ਉਸਨੇ ਸ਼ਾਨਦਾਰ 53 ਦੌੜਾਂ ਬਣਾਈਆਂ ਸਨ ਲੁਈਸ ਨੇ ਵੀ 48 ਅਤੇ ਈਸ਼ਾਨ ਕਿਸ਼ਨ ਨੇ 44 ਦੌੜਾਂ ਬਣਾਈਆਂ ਪਰ ਬਾਅਦ ਦੇ ਬੱਲੇਬਾਜ ਟੀਮ ਨੂੰ 200 ਦੇ ਪਾਰ ਨਹੀਂ ਲਿਜਾ ਸਕੇ ਮੁੰਬਈ ਗੇਂਦਬਾਜ਼ਾਂ ਬੁਮਰਾਹ, ਮੁਸਤਫਿਜੁਰ ਰਹਿਮਾਨ ਅਤੇ ਕੁਣਾਲ ਪਾਂਡਿਆ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ ਪਰ ਪਿਛਲੇ ਮੁਕਾਬਲੇ ‘ਚ ਹਾਰਦਿਕ ਪਾਂਡਿਆ ਦਾ ਦੋ ਓਵਰਾਂ ‘ਚ 32 ਦੌੜਾਂ ਦੇਣਾ ਟੀਮ ਨੂੰ ਭਾਰੀ ਪਿਆ ਸੀ ਹਾਲਾਂਕਿ ਬੰਗਲੂਰੁ ਦੀ ਹਾਲਤ ਵੀ ਕੋਈ ਵੱਖਰੀ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਡੀਆਈਜੀ ਇੰਦਰਬੀਰ ਸਿੰਘ ਰਿਸ਼ਵਤ ਮਾਮਲੇ ’ਚ ਫਸੇ, 10 ਲੱਖ ਦੀ ਵੱਢੀ ਲੈਣ ਦੇ ਮਾਮਲੇ ’ਚ ਨਾਮਜ਼ਦ

ਟੀਮ ਆਪਣੇ ਤਿੰਨ ਸਟਾਰ ਬੱਲੇਬਾਜ਼ਾਂ ਬ੍ਰੇਂਡਨ ਮੈਕੁਲਮ, ਕਪਤਾਨ ਵਿਰਾਟ ਕੋਹਲੀ ਅਤੇ ਡਿਵਿਅਲਰਸ ‘ਤੇ ਜ਼ਰੂਰਤ ਤੋਂ ਜਿਆਦਾ ਨਿਰਭਰ ਹੈ। ਪਰ ਇਹ ਤਿੰਨੇ ਬੱਲੇਬਾਜ ਕਿਸੇ ਵੀ ਮੈਚ ਵਿੱਚ ਇਕੱਠੇ ਨਹੀਂ ਚੱਲ ਸਕੇ ਹਨ ਕੋਲਕਾਤਾ ਵਿਰੁੱਧ ਬ੍ਰੇਡਨ  ਨੇ 43, ਵਿਰਾਟ ਨੇ 31 ਅਤੇ ਡਿਵਿਲਿਅਰਸ ਨੇ 44 ਦੌੜਾਂ ਬਣਾਈਆਂ ਪਰ ਕੋਈ ਵੀ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਸਕਿਆ । ਪੰਜਾਬ ਵਿਰੁੱਧ ਬ੍ਰੇਂਡਨ ਸਿਫ਼ਰ ‘ਤੇ ਜਦੋਂਕਿ ਵਿਰਾਟ ਨੇ 21 ਅਤੇ ਡਿਵਿਲਿਅਰਸ ਨੇ 57 ਦੌੜਾਂ ਬਣਾਈਆਂ ਰਾਜਸਥਾਨ ਵਿਰੁੱਧ ਬ੍ਰੇਂਡਨ ਨੇ ਚਾਰ ਦੌੜਾਂ ਬਣਾਈਆਂ ਜਦੋਂਕਿ ਵਿਰਾਟ ਨੇ 57 ਦੌੜਾਂ ਬਣਾਈਆਂ ਬੰਗਲੂਰੁ ਨੇ ਜੇਕਰ ਜਿੱਤ ਦੀ ਪਟੜੀ ‘ਤੇ ਆਉਣਾ ਹੈ ਤਾਂ ਉਸਦੇ ਇਹਨਾਂ ਤਿੰਨਾਂ ਬੱਲੇਬਾਜ਼ਾਂ ਨੂੰ ਇਕੱਠੇ ਚੱਲਣਾ ਹੋਵੇਗਾ।