Titan Submarine : 6 ਦਿਨਾਂ ਬਾਅਦ ਮਿਲੀ ਮਲਬੇ ’ਚ ਬਦਲੀ ਟਾਈਟਨ ਪਣਡੁੱਬੀ, ਟੁਕੜਿਆਂ ’ਚ ਮਿਲੇ ਮਨੁੱਖੀ ਅਵਸ਼ੇਸ਼

Titan Submarine

ਟਾਈਟੈਨਿਕ ਜਹਾਜ ਦਾ ਮਲਬਾ ਦੇਖਣ ਲਈ 5 ਸੈਲਾਨੀ ਗਏ ਸਨ | Titan Submarine

ਟੋਰਾਂਟੋ। ਟਾਈਟਨ ਪਣਡੁੱਬੀ ’ਚ ਸਵਾਰ 5 ਸੈਲਾਨੀਆਂ ਦੇ ਸਮੂਹ ਨਾਲ ਟਾਈਟੈਨਿਕ ਜਹਾਜ ਦਾ ਮਲਬਾ ਦੇਖਣ ਗਈ ਟਾਈਟਨ ਪਣਡੁੱਬੀ (Titan Submarine) ਦਾ ਮਲਬਾ 6 ਦਿਨਾਂ ਬਾਅਦ ਬੁੱਧਵਾਰ ਨੂੰ ਮਿਲ ਗਿਆ ਹੈ। ਇਸ ਦੇ ਨਾਲ ਹੀ ਇਸ ਵਿੱਚ ਮਨੁੱਖੀ ਅਵਸ਼ੇਸ਼ ਵੀ ਮਿਲੇ ਹਨ, ਜੋ ਕਈ ਟੁਕੜਿਆਂ ਵਿੱਚ ਸਨ। ਉਨ੍ਹਾਂ ਨੂੰ ਕੈਨੇਡਾ ਦੇ ਸੇਂਟ ਜੌਨਜ ਪੋਰਟ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ 18 ਜੂਨ ਨੂੰ ਇਹ ਟਾਈਟਨ ਪਣਡੁੱਬੀ ਟਾਈਟੈਨਿਕ ਜਹਾਜ ਦਾ ਮਲਬਾ ਦੇਖਣ ਲਈ ਐਟਲਾਂਟਿਕ ਮਹਾਸਾਗਰ ਤੋਂ 12000 ਫੁੱਟ ਹੇਠਾਂ ਗਈ ਸੀ ਅਤੇ ਲਾਪਤਾ ਹੋ ਗਈ। ਚਾਰ ਦਿਨ ਬਾਅਦ 22 ਜੂਨ ਨੂੰ ਇਸ ਦਾ ਮਲਬਾ ਟਾਇਟੈਨਿਕ ਜਹਾਜ ਤੋਂ 1600 ਮੀਟਰ ਦੂਰ ਮਿਲਿਆ। ਇਸ ਵਿੱਚ 4 ਸੈਲਾਨੀ ਅਤੇ ਇੱਕ ਪਾਇਲਟ ਸਵਾਰ ਸੀ।

ਪੂਰੀ ਜਾਂਚ ਤੋਂ ਬਾਅਦ ਮਾਹਿਰਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਹਾਦਸਾ ਧਮਾਕੇ ਕਾਰਨ ਹੋਇਆ ਹੋ ਸਕਦਾ ਹੈ। ਇੱਕ ਨਿਊਜ ਏਜੰਸੀ ਮੁਤਾਬਕ ਅਮਰੀਕੀ ਕੋਸਟ ਗਾਰਡ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪਣਡੁੱਬੀ ਦੇ ਮਲਬੇ ’ਚੋਂ ਮਨੁੱਖੀ ਅਵਸ਼ੇਸ਼ ਮਿਲੇ ਹਨ। ਇਨ੍ਹਾਂ ਅਵਸ਼ੇਸ਼ਾਂ ਨੂੰ ਜਾਂਚ ਲਈ ਮੈਡੀਕਲ ਟੀਮ ਕੋਲ ਭੇਜਿਆ ਜਾਵੇਗਾ। ਏਜੰਸੀ ਮੁਤਾਬਕ ਪਣਡੁੱਬੀ ਦੇ ਮਲਬੇ ‘ਚੋਂ ਲੈਂਡਿੰਗ ਫਰੇਮ, ਰੀਅਰ ਕਵਰ ਸਮੇਤ 5 ਟੁਕੜੇ ਬਰਾਮਦ ਹੋਏ ਹਨ। ਤੱਟ ਰੱਖਿਅਕ ਨੇ ਖੁਲਾਸਾ ਕੀਤਾ ਕਿ ਪਣਡੁੱਬੀ ਦਾ ਬਹੁਤ ਸਾਰਾ ਮਲਬਾ ਅਜੇ ਵੀ ਟਾਈਟੈਨਿਕ ਜਹਾਜ ਦੇ ਨੇੜੇ ਮੌਜ਼ੂਦ ਹੈ। ਉਸ ਨੂੰ ਜਲਦੀ ਬਾਹਰ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ। ਹੁਣ ਫੋਰੈਂਸਿਕ ਜਾਂਚ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰੇਗੀ ਕਿ ਪਣਡੁੱਬੀ ਧਮਾਕਾ ’ਚ ਕਿਉ ਤੇ ਕਿਵੇਂ ਹੋਇਆ। (Titan Submarine)

ਇਹ ਵੀ ਪੜ੍ਹੋ : ਗੰਗਾ ਰਾਮ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

ਇਸ ਸਬੰਧੀ ਅਮਰੀਕੀ ਜਲ ਸੈਨਾ ਦੇ ਅਧਿਕਾਰੀ ਮੁਤਾਬਕ ਟਾਈਟਨ ਪਣਡੁੱਬੀ ਦੀ ਆਖਰੀ ਲੋਕੇਸ਼ਨ ਟਾਈਟੈਨਿਕ ਜਹਾਜ ਦੇ ਨੇੜੇ ਹੀ ਰਿਕਾਰਡ ਕੀਤੀ ਗਈ ਸੀ। ਪਣਡੁੱਬੀ ਦੇ ਲਾਪਤਾ ਹੋਣ ਤੋਂ ਥੋੜ੍ਹੀ ਦੇਰ ਬਾਅਦ ਰਡਾਰ ’ਤੇ ਧਮਾਕੇ ਨਾਲ ਸਬੰਧਤ ਕੁਝ ਸੰਕੇਤ ਵੀ ਮਿਲੇ ਹਨ। ਇਹ ਅਹਿਮ ਜਾਣਕਾਰੀ ਤੁਰੰਤ ਕਮਾਂਡਰ ਨਾਲ ਸਾਂਝੀ ਕੀਤੀ ਗਈ, ਜਿਸ ਨਾਲ ਤਲਾਸ਼ੀ ਮੁਹਿੰਮ ਵਿਚ ਕਾਫੀ ਮੱਦਦ ਮਿਲੀ। (Titan Submarine)