ਮੀਂਹ ਪੈਣ ਨਾਲ ਮਹਾਂਨਗਰ ਦਾ ਮੌਸਮ ਹੋਇਆ ਸੁਹਵਣਾ

Rain Alert

ਮੋਟੀ ਕਣੀ ਦੇ ਮੀਂਹ ’ਚ ਵੀ ਬਿਨਾ ਰੁਕੇ ਆਪਣੀ ਮੰਜ਼ਿਲ ਵੱਲ ਵਧਦੇ ਰਹੇ ਰਾਹਗੀਰ | Weather Update

ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਅੰਦਰ ਵੱਖ ਵੱਖ ਥਾਵਾਂ ’ਤੇ ਪਿਛਲੇ ਦਿਨੀ ਪਏ ਮੀਂਹ ਕਾਰਨ ਭਾਵੇਂ ਮੌਸਮ ’ਚ ਠੰਡਕ ਦਾ ਅਹਿਸਾਸ ਹੋ ਰਿਹਾ ਸੀ ਪਰ ਇਸਦੇ ਉਲਟ ਮਹਾਂਨਗਰ ਦੇ ਵਸਿੰਦੇ ਤਪਦੀ ਗਰਮੀ ਨਾਲ ਮੁਰਝਾਏ ਦਿਖਾਈ ਦੇ ਰਹੇ ਸਨ। ਮਹਾਂਨਗਰ ’ਚ ਵੀਰਵਾਰ ਦੁਪਿਹਰ ਬਾਅਦ ਇੱਕਦਮ ਉਸ ਸਮੇਂ ਮੌਸਮ ਸੁਹਾਵਣਾ ਹੋ ਗਿਆ। ਜਦੋਂ ਬੱਦਲਵਾਈ ਉਪਰੰਤ ਮੋਟੀ ਕਣੀ ਦਾ ਮੀਂਹ ਪਿਆ ਤੇ ਸੜਕਾਂ ’ਤੇ ਪਾਣੀ ਜਮਾਂ ਹੋ ਗਿਆ। ਭਾਰੀ ਮੀਂਹ ਦੇ ਬਾਵਜੂਦ ਲੋਕ ਬਿਨਾਂ ਰੁਕੇ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਮੀਂਹ ਦਾ ਆਨੰਦ ਮਾਣਦੇ ਦਿਖਾਈ ਦਿੱਤੇ। (Weather Update)

ਇਹ ਵੀ ਪੜ੍ਹੋ : ਪੰਜਾਬ ਦੇ ਡੀਆਈਜੀ ਇੰਦਰਬੀਰ ਸਿੰਘ ਰਿਸ਼ਵਤ ਮਾਮਲੇ ’ਚ ਫਸੇ, 10 ਲੱਖ ਦੀ ਵੱਢੀ ਲੈਣ ਦੇ ਮਾਮਲੇ ’ਚ ਨਾਮਜ਼ਦ

ਮੌਸਮ ਕੇਂਦਰ ਚੰਡੀਗੜ ਦੁਆਰਾ ਦੁਪਿਹਰ ਡੇਢ ਕੁ ਵਜੇ ਦੇ ਕਰੀਬ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਫ਼ਤਿਹਗੜ ਸਾਹਿਬ, ਬੱਸੀ ਪਠਾਣਾ, ਖੰਨਾ, ਲੁਧਿਆਣਾ ਪੂਰਬੀ, ਸਮਰਾਲਾ ਵਿੱਚ ਪੌਣੇ 5 ਵਜੇ ਤੱਕ ਦੇ ਸਮੇਂ ਦੌਰਾਨ ਦਰਮਿਆਨੇ ਮੀਂਹ ਤੇ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਸੀ। ਜਿਸ ਤੋਂ ਤਕਰੀਬਨ ਅੱਧੇ-ਪੌਣੇ ਘੰਟੇ ਬਾਅਦ ਹੀ ਮੌਸਮ ਬਦਲਿਆ ਤੇ ਮਾਮੂਲੀ ਕਿਣਮਿਣ ਤੋਂ ਸ਼ੁਰੂ ਹੋਇਆ ਮੀਂਹ ਮੋਟੀ ਕਣੀ ’ਚ ਤਬਦੀਲ ਹੋ ਗਿਆ। ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਉਕਤ ਸ਼ਹਿਰਾਂ ਤੋਂ ਇਲਾਵਾ ਮਲੇਰਕੋਟਲਾ, ਰਾਜਪੁਰਾ ਡੇਰਾਬੱਯੀ, ਮੁਹਾਲੀ, ਪਾਇਲ, ਖਮਾਣੋਂ, ਰੂਪ ਨਗਰ, ਬਲਾਚੌਰ, ਆਨੰਦਪੁਰ ਸਾਹਿਬ ਵਿੱਚ ਗਰਜ/ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਵਗਣ ਦੀ ਸੰਭਾਵਨਾ ਹੈ। (Weather Update)