ਸਭ ਤੋਂ ਵੱਡੇ ਤਿੰਨ ਕਸ਼ਟ

How to Earn Moeny

ਕਸ਼ਟ, ਦੁੱਖ, ਪਰੇਸ਼ਾਨੀਆਂ ਤਾਂ ਹਮੇਸ਼ਾ ਹੀ ਬਣੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦੇ ਕੁਝ ਹਾਲਾਤਾਂ ’ਤੇ ਸਾਡਾ ਕੋਈ ਕੰਟਰੋਲ ਨਹੀਂ ਹੁੰਦਾ ਤਾਂ ਕੁਝ ਸਾਡੇ ਕਰਮਾਂ ਨਾਲ ਹੀ ਪੈਦਾ ਹੁੰਦੇ ਹਨ। ਜਾਣੇ-ਅਣਜਾਣੇ ’ਚ ਅਸੀਂ ਕਈ ਅਜਿਹੇ ਕੰਮ ਕਰ ਬੈਠਦੇ ਹਾਂ ਜੋ ਕਿ ਭਵਿੱਖ ’ਚ ਕਿਸੇ ਕਸ਼ਟ ਦਾ ਕਾਰਨ ਬਣ ਜਾਂਦੇ ਹਨ। ਇਸ ਸਬੰਧ ’ਚ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਪਹਿਲਾ ਕਸ਼ਟ ਹੈ ਮੂਰਖ ਹੋਣਾ, ਦੂਜਾ ਕਸ਼ਟ ਹੈ ਜਵਾਨੀ ਤੇ ਇਨ੍ਹਾਂ ਦੋਵਾਂ ਕਸ਼ਟਾਂ ਤੋਂ ਵਧ ਕੇ ਕਸ਼ਟ ਹੈ ਪਰਾਏ ਘਰ ’ਚ ਰਹਿਣਾ ਆਚਾਰੀਆ ਚਾਣੱਕਿਆ ਅਨੁਸਾਰ ਕਿਸੇ ਲਈ ਸਭ ਤੋਂ ਵੱਡਾ ਦੁੱਖ ਹੈ ਮੂਰਖ ਹੋਣਾ।

ਮਿਥੇ ਟੀਚਿਆਂ ਤੱਕ ਜ਼ਰੂਰ ਪਹੁੰਚ ਜਾਵੇਗਾ (Motivational Thoughts)

ਜੇਕਰ ਕੋਈ ਵਿਅਕਤੀ ਮੂਰਖ ਹੈ ਤਾਂ ਉਹ ਜੀਵਨ ’ਚ ਕਦੇ ਵੀ ਸੁਖ ਪ੍ਰਾਪਤ ਨਹੀਂ ਕਰ ਸਕਦਾ। ਉਹ ਜ਼ਿੰਦਗੀ ’ਚ ਹਰ ਕਦਮ ਦੁੱਖ ਤੇ ਅਪਮਾਨ ਹੀ ਸਹਿੰਦਾ ਹੈ। ਬੁੱਧੀ ਦੀ ਘਾਟ ’ਚ ਇਨਸਾਨ ਕਦੇ ਉੱਨਤੀ ਨਹੀਂ ਕਰ ਸਕਦਾ। ਦੂਜਾ ਕਸ਼ਟ ਹੈ ਜਵਾਨੀ ਕਿਉਕਿ ਇਸ ਦੌਰਾਨ ਵਿਅਕਤੀ ’ਚ ਬਹੁਤ ਜ਼ਿਆਦਾ ਜੋਸ਼ ਤੇ ਕਰੋਧ ਹੁੰਦਾ ਹੈ। ਕੋਈ ਵਿਅਕਤੀ ਜਵਾਨੀ ਦੇ ਇਸ ਜੋਸ਼ ਨੂੰ ਸਹੀ ਦਿਸ਼ਾ ’ਚ ਲਾਉਦਾ ਹੈ ਤਾਂ ਉਹ ਮਿਥੇ ਟੀਚਿਆਂ ਤੱਕ ਜ਼ਰੂਰ ਪਹੁੰਚ ਜਾਵੇਗਾ।

ਇਸ ਤੋਂ ਉਲਟ ਜੇਕਰ ਕੋਈ ਇਸ ਜੋਸ਼ ਤੇ ਕਰੋਧ ਦੇ ਵੱਸ ਹੋ ਕੇ ਗਲਤ ਕੰਮ ਕਰਨ ਲੱਗਦਾ ਹੈ ਤਾਂ ਬਿਨਾ ਸ਼ੱਕ ਉਹ ਪਰੇਸ਼ਾਨੀਆਂ ’ਚ ਘਿਰ ਸਕਦਾ ਹੈ। ਇਨ੍ਹਾਂ ਦੋਵਾਂ ਕਸ਼ਟਾਂ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਕਸ਼ਟ ਹੈ ਕਿਸੇ ਪਰਾਏ ਘਰ ’ਚ ਰਹਿਣਾ ਜੇਕਰ ਕੋਈ ਵਿਅਕਤੀ ਕਿਸੇ ਪਰਾਏ ਘਰ ’ਚ ਰਹਿੰਦਾ ਹੈ ਤਾਂ ਉਸ ਇਨਸਾਨ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸਦਾ ਬਣੀਆਂ ਰਹਿੰਦੀਆਂ ਹਨ। ਦੂਜਿਆਂ ਦੇ ਘਰ ’ਚ ਰਹਿਣ ਨਾਲ ਅਜ਼ਾਦੀ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਇਨਸਾਨ ਆਪਣੀ ਮਰਜ਼ੀ ਨਾਲ ਕੋਈ ਵੀ ਕੰਮ ਬਿਨਾ ਸੰਕੋਚ ਨਹੀਂ ਕਰ ਸਕਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ