ਨਸ਼ਾ ਤਸਕਰੀ ਦਾ ਖਤਰਨਾਕ ਪੱਧਰ

Trafficking

ਪੰਜਾਬ ’ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ 31 ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਭਾਵੇਂ ਪਿਛਲੇ ਦਹਾਕੇ ਤੋਂ ਹੈਰੋਇਨ ਦੇ ਮਾਮਲਿਆਂ ’ਚ ਇਹ ਕੋਈ ਨਵਾਂ ਮਾਮਲਾ ਨਹੀਂ ਪਰ ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮਾਂ ’ਚ ਇੱਕ ਭਾਰਤੀ ਫੌਜੀ ਦਾ ਸ਼ਾਮਲ ਹੋਣਾ ਬੇਹੱਦ ਚਿੰਤਾ ਵਾਲੀ ਗੱਲ ਹੈ। ਜੇਕਰ ਫੌਜ ਦਾ ਮੁਲਾਜ਼ਮ ਵੀ ਨਸ਼ਾ ਤਸਕਰੀ (Drug Smuggling) ’ਚ ਸ਼ਾਮਲ ਹੈ ਤਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਸ਼ਾ ਤਸਕਰੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ।

ਹੈਰੋਇਨ ਦੀਆਂ ਪੇਖਾਂ ਲਗਾਤਾਰ ਬਰਾਮਦ ਹੋ ਰਹੀਆਂ ਹਨ ਤੇ ਇਹ ਮਸਲਾ ਲਗਾਤਾਰ ਪੇਚਦਾਰ ਹੁੰਦਾ ਰਿਹਾ ਹੈ। ਕਦੇ ਸਿਰਫ਼ ਮਰਦ ਹੀ ਹੈਰੋਇਨ ਤਸਕਰੀ ’ਚ ਸ਼ਾਮਲ ਹੁੰਦੇ ਸਨ। ਫ਼ਿਰ ਔਰਤਾਂ ਦੀਆਂ ਵੀ ਗਿ੍ਰਫ਼ਤਾਰੀਆਂ ਹੋਣ ਲੱਗੀਆਂ। ਇਸ ਦੇ ਨਾਲ ਹੀ ਸਿਆਸੀ ਆਗੂਆਂ ਤੇ ਤਸਕਰਾਂ (Drug Smuggling) ਦਾ ਗਠਜੋੜ ਵੀ ਸਾਹਮਣੇ ਆਉਣ ਲੱਗਾ। ਪਹਿਲਾਂ ਹੈਰੋਇਨ ਤਸਕਰੀ ਜ਼ਿਆਦਾ ਜ਼ਮੀਨੀ ਰਸਤੇ ਹੰੁਦੀ ਸੀ ਮਗਰੋਂ ਸਮੁੰਦਰੀ ਬੰਦਰਗਾਹਾਂ ਨੂੰ ਵਰਤਿਆ ਜਾਣ ਲੱਗਾ।

ਸਪਲਾਈ ਲਾਈਨ ਟੁੱਟ ਨਹੀਂ ਸਕੀ (Drug Smuggling)

ਇਸ ਦੇ ਨਾਲ ਹੀ ਡਰੋਨ ਵੀ ਲਗਭਗ ਰੋਜ਼ਾਨਾ ਹੈਰੋਇਨ ਢੋਅ ਰਹੇ ਹਨ। ਭਾਵੇਂ ਸਰਕਾਰ ਨੇ ਹੈਰੋਇਨ ਤਸਕਰੀ ਰੋਕਣ ਲਈ ਵੱਡੇ ਪੱਧਰ ’ਤੇ ਕਦਮ ਚੁੱਕੇ ਹਨ ਪਰ ਲਗਾਤਾਰ ਹੈਰੋਇਨ ਦੀ ਬਰਾਮਦਗੀ ਇਸ ਗੱਲ ਦਾ ਸੰਕੇਤ ਜ਼ਰੂਰ ਹੈ ਕਿ ਸਪਲਾਈ ਲਾਈਨ ਟੁੱਟ ਨਹੀਂ ਸਕੀ। ਬਿਨਾ ਸ਼ੱਕ ਨਸ਼ਾ ਤਸਕਰੀ ਇੱਕ ਗੰਭੀਰ ਮਾਮਲਾ ਹੈ ਤੇ ਇਸ ਨੂੰ ਰੋਕਣ ਲਈ ਹੋਰ ਕਦਮ ਚੁੱਕਣੇ ਪੈਣਗੇ। ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਸਰਹੱਦਾਂ ’ਤੇ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਹੈਰੋਇਨ ਤਸਕਰੀ ਦਾ ਧੰਦਾ ਕਿਉਂ ਜਾਰੀ ਹੈ।

ਇਹ ਗੱਲ ਸੋਲ੍ਹਾਂ ਆਨੇ ਸੱਚ ਹੈ ਕਿ ਵੱਡੀ ਗਿਣਤੀ ਭਾਰਤੀ ਸੁਰੱਖਿਆ ਜਵਾਨ ਇਮਾਨਦਾਰ ਹਨ ਅਤੇ ਦੇਸ਼ ਨੂੰ ਸਮਰਪਿਤ ਹਨ ਫ਼ਿਰ ਵੀ ਕਿਤੇ ਨਾ ਕਿਤੇ ਕਿਸੇ ਜਵਾਨ ਦੀ ਸ਼ਮੂਲੀਅਤ ਹੋਰ ਸਾਵਧਾਨੀ ਵਰਤਣ ਦੀ ਗੁੰਜਾਇਸ਼ ਦਾ ਅਹਿਸਾਸ ਕਰਵਾਉਂਦੀ ਹੈ। ਨਸ਼ਾ ਤਸਕਰੀ ਤੇ ਅੱਤਵਾਦ ਦਾ ਗਠਜੋੜ ਵੀ ਘੱਟ ਖਤਰਨਾਕ ਨਹੀਂ ਹੈਰੋਇਨ ਤਸਕਰੀ ਦਾ ਪੈਸਾ ਅੱਤਵਾਦ ਲਈ ਵਰਤਣ ਦੀ ਵੀ ਚਰਚਾ ਹੁੰਦੀ ਰਹੀ ਹੈ। ਦੇਸ਼ ਇੱਕੋ ਸਮੇਂ ਅੱਤਵਾਦ ਤੇ ਨਸ਼ਾ ਤਸਕਰੀ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਅੱਤਵਾਦ ਨੂੰ ਖਤਮ ਕਰਨ ਲਈ ਨਸ਼ਾ ਤਸਕਰੀ ਰੋਕਣੀ ਜ਼ਰੂਰੀ ਹੈ।

ਇਹ ਜ਼ਰੂਰੀ ਹੈ ਕਿ ਸੁਰੱਖਿਆ ਜਵਾਨਾਂ ਤੇ ਪੁਲਿਸ ਜਵਾਨਾਂ ਨੂੰ ਨਸ਼ਾ ਤਸਕਰੀ ਦੇ ਖਿਲਾਫ਼ ਹੋਰ ਮਜ਼ਬੂਤੀ ਨਾਲ ਇੱਕਜੁਟ ਕੀਤਾ ਜਾਵੇ। ਜਦੋਂ ਦੇਸ਼ ਦਾ ਫੌਜੀ ਤੇ ਪੁਲਿਸ ਦਾ ਸਿਪਾਹੀ ਨਸ਼ਾ ਤਸਕਰੀ ਨੂੰ ਆਪਣੇ ਪਰਿਵਾਰ ਲਈ ਖਤਰਨਾਕ ਮੰਨੇਗਾ ਤਾਂ ਉਹਨਾਂ ਅੰਦਰ ਨਸ਼ਿਆਂ ਖਿਲਾਫ਼ ਹੋਰ ਮਜ਼ਬੂਤੀ ਨਾਲ ਡਟਣ ਦਾ ਜਜ਼ਬਾ ਪੈਦਾ ਹੋਵੇਗਾ। ਹਰ ਸਿਪਾਹੀ ਨੂੰ ਇਹ ਮੰਨ ਕੇ ਚੱਲਣਾ ਪਵੇਗਾ ਕਿ ਨਸ਼ਾ ਤਸਕਰੀ ਨੂੰ ਰੋਕਣ ਨਾਲ ਉਸ ਦੀ ਆਪਣੀ ਅਗਲੀ ਪੀੜ੍ਹੀ ਤੰਦਰੁਸਤ ਤੇ ਸੁਰੱਖਿਅਤ ਰਹੇਗੀ ਤਾਂ ਨਸ਼ਾ ਤਸਕਰੀ ਦਾ ਕੋਈ ਵੀ ਲੋਭ ਉਹਨਾਂ ਦੀ ਇਮਾਨਦਾਰੀ ਤੇ ਦਿ੍ਰੜ੍ਹ ਇਰਾਦੇ ਨੂੰ ਨਹੀਂ ਡੁਲਾ ਸਕੇਗਾ। ਹਥਿਆਰਾਂ ਦੇ ਨਾਲ ਦਿ੍ਰੜ੍ਹ ਇਰਾਦਾ ਤੇ ਨੇਕ ਭਾਵਨਾ ਵੀ ਜ਼ਰੂਰੀ ਹੰੁਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ