Motivational Quotes : ਰੱਦੀ ਨੇ ਦਿਖਾਇਆ ਰਾਹ ਤੇ ਖੜ੍ਹੀ ਕਰ ਦਿੱਤੀ ਕਰੋੜਾਂ ਦੀ ਕੰਪਨੀ

Motivational Quotes

Motivational Quotes

ਪੂਨਮ ਗੁਪਤਾ ਜਿਨ੍ਹਾਂ ਨੂੰ ਅੱਜ ਦੁਨੀਆ ਇੱਕ ਸਫ਼ਲ ਬਿਜ਼ਨਸ ਵੂਮਨ ਦੇ ਤੌਰ ’ਤੇ ਜਾਣਦੀ ਹੈ। ਦਿੱਲੀ ਦੇ ਸ੍ਰੀਰਾਮ ਕਾਲਜ ਤੋਂ ਬਿਜ਼ਨਸ ਐਡਮਿਨਿਟੇ੍ਰਸ਼ਨ ’ਚ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਉਹ ਨੌਕਰੀ ਦੀ ਭਾਲ ’ਚ ਸਨ, ਪਰ ਉਨ੍ਹਾਂ ਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੀ। 2002 ’ਚ ਉਨ੍ਹਾਂ ਦਾ ਵਿਆਹ ਸਕਾਟਲੈਂਡ ਦੇ ਰਹਿਣ ਵਾਲੇ ਪੁਨੀਤ ਗੁਪਤਾ ਨਾਲ ਹੋਇਆ। ਪੂਨਮ ਵੀ ਆਪਣੇ ਪਤੀ ਨਾਲ ਸਕਾਟਲੈਂਡ ਚਲੀ ਗਈ। ਪੂਨਮ ਕੋਲ ਡਿਗਰੀ ਤਾਂ ਸੀ, ਪਰ ਤਜ਼ਰਬਾ ਨਹੀਂ ਸੀ।

ਸਕਾਟਲੈਂਡ ’ਚ ਨੌਕਰੀ ਦੀ ਭਾਲ ਕਰਦੇ ਸਮੇਂ ਵੀ ਤਜ਼ਰਬਾ ਨਾ ਹੋਣਾ ਸਭ ਤੋਂ ਵੱਡੀ ਦਿੱਕਤ ਬਣ ਗਿਆ। ਉਹ ਇੱਕ ਆਫਿਸ ਤੋਂ ਦੂਜੇ ਆਫਿਸ ਘੁੰਮਦੇ ਰਹੇ ਪਰ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੀ। ਸ਼ਾਇਦ ਉਹ ਨੌਕਰੀ ਲਈ ਬਣੇ ਹੀ ਨਹੀਂ ਸਨ ਤੇ ਉਨ੍ਹਾਂ ਨੇ ਕੁਝ ਖਾਸ ਕਰਨਾ ਸੀ। ਸਕਾਟਲੈਂਡ ’ਚ ਜਦੋਂ ਪੂਨਮ ਇੱਕ ਆਫਿਸ ਤੋਂ ਦੂਜੇ ਆਫਿਸ ਆ-ਜਾ ਰਹੇ ਸਨ, ਤਾਂ ਉਨ੍ਹਾਂ ਨੇ ਦੇਖਿਆ ਕਿ ਹਰ ਆਫ਼ਿਸਾਂ ’ਚ ਬਹੁਤ ਰੱਦੀ ਇਕੱਠੀ ਕਰਕੇ ਰੱਖੀ ਸੀ। ਬੇਸ਼ੱਕ ਉਨ੍ਹਾਂ ਨੂੰ ਤਜ਼ਰਬਾ ਨਹੀਂ ਸੀ, ਪਰ ਦਿਮਾਗ ਤਾਂ ਇੱਕ ਐਮਬੀਏ ਵਾਂਗ ਕੰਮ ਕਰ ਹੀ ਰਿਹਾ ਸੀ। ਪੂਨਮ ਨੇ ਸੋਚਿਆ ਕਿ ਐਨੀ ਰੱਦੀ, ਰੱਦੀ ਹੀ ਬਣ ਕੇ ਰਹਿ ਜਾਂਦੀ ਹੈ, ਤਾਂ ਇਸ ਨੂੰ ਲੈ ਕੇ ਕੁਝ ਵੱਖਰਾ ਕੀਤਾ ਜਾ ਸਕਦਾ ਹੈ। (Motivational Quotes)

ਅਖ਼ਬਾਰ ਤੇ ਆਫ਼ਿਸ ਦੇ ਕੰਮਕਾਜ ’ਚ ਇਸਤੇਮਾਲ ਹੋਣ ਵਾਲੇ ਕਾਗਜ਼ ਦੀ ਰੱਦੀ ਦਰਅਸਲ ਹਰ ਆਫ਼ਿਸ ਲਈ ਸਿਰਦਰਦ ਤੋਂ ਘੱਟ ਨਹੀਂ। ਆਫਿਸ ਵਾਲੇ ਚਾਹੁੰਦੇ ਹਨ ਕਿ ਕੋਈ ਹੋਵੇ ਜੋ ਇਸ ਰੱਦੀ ਨੂੰ ਟਿਕਾਣੇ ਲਾ ਦੇਵੇ। ਪੂਨਮ ਨੂੰ ਇਸ ਰੱਦੀ ’ਚ ਆਪਣੀ ਮੰਜ਼ਿਲ ਦਾ ਟਿਕਾਣਾ ਨਜ਼ਰ ਆ ਰਿਹਾ ਸੀ। ਰੱਦੀ ਕਾਗਜ਼ ਨੂੰ ਰੀਸਾਈਕਲ ਕਰਕੇ ਨਵਾਂ ਕਾਗਜ਼ ਬਣਾਇਆ ਜਾ ਸਕਦਾ ਹੈ। ਪੂਨਮ ਨੇ ਵੀ ਇਹੀ ਕੀਤਾ। ਉਨ੍ਹਾਂ ਕੋਲ ਪੂੰਜੀ ਨਹੀਂ ਸੀ ਇਸ ਲਈ ਉਨ੍ਹਾਂ ਨੇ ਸਰਕਾਰ ਤੋਂ ਮੱਦਦ ਲਈ। ਸਕਾਟਲੈਂਡ ਸਰਕਾਰ ਵਾਤਾਵਰਨ ਨੂੰ ਬਚਾਉਣ ਦੀ ਦਿਸ਼ਾ ’ਚ ਕੰਮ ਕਰਨ ਵਾਲੇ ਉਦਯੋਗਾਂ ਲਈ ਇੱਕ ਸਕੀਮ ਚਲਾ ਰਹੀ ਹੈ।

Also Read : ਲਾਰੈਂਸ ਦੀ ਜੇਲ੍ਹ ‘ਚ Interview ਮਾਮਲੇ ‘ਚ ਹਾਈਕੋਰਟ ਨੇ ਦਿੱਤੇ ਸਖ਼ਤ ਆਦੇਸ਼, ਪਾਈ ਝਾੜ

ਇਸ ਸਕੀਮ ਦੇ ਚੱਲਦਿਆਂ ਪੂਨਮ ਨੂੰ 1 ਲੱਖ ਰੁਪਏ ਦਾ ਫੰਡ ਵੀ ਮਿਲ ਗਿਆ। ਆਫ਼ਿਸ ਵਾਲੇ ਚੰਗੀ ਕੀਮਤ ’ਤੇ ਰੱਦੀ ਵੇਚਣੀ ਚਾਹੁੰਦੇ ਸੀ ਤੇ ਪੂਨਮ ਉਸ ਨੂੰ ਚੰਗੇ ਰੇਟ ’ਤੇ ਖਰੀਦ ਰਹੀ ਸੀ। 2003 ’ਚ ਪੂਨਮ ਗੁਪਤਾ ਨੇ ਰੱਦੀ ਦੀ ਰੀਸਾਈਕÇਲੰਗ ਦਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੀ ਕੰਪਨੀ ਦਾ ਨਾਂਅ ਰੱਖਿਆ-ਪੀਜੀ ਪੇਪਰ। ਹੁਣ 2024 ਚੱਲ ਰਿਹਾ ਹੈ। ਪਿਛਲੇ 20 ਸਾਲਾਂ ’ਚ ਉਨ੍ਹਾਂ ਵੱਲੋਂ ਲਾਏ ਗਏ 1 ਲੱਖ ਰੁਪਏ ਹੁਣ 1 ਹਜ਼ਾਰ ਕਰੋੜ ਦੀ ਕੰਪਨੀ ’ਚ ਬਦਲ ਚੁੱਕੇ ਹਨ। ਪੂਨਮ ਗੁਪਤਾ ਦਾ ਬਿਜ਼ਨਸ ਇਸ ਸਮੇਂ ਯੂਰਪ ਤੇ ਅਮਰੀਕਾ ’ਚ ਫੈਲਿਆ ਹੋਇਆ ਹੈ।

ਇਹ ਕੰਪਨੀ ਵੱਡੀਆਂ-ਵੱਡੀਆਂ ਕੰਪਨੀਆਂ ਤੋਂ ਸਕਰੈਪ ਪੇਪਰ ਖਰੀਦਦੀ ਹੈ ਤੇ ਉਸ ਨੂੰ ਰੀਸਾਈਕਲ ਕਰਕੇ ਫਿਰ ਨਵਾਂ ਪੇਪਰ ਬਣਾ ਕੇ ਵੇਚ ਦਿੰਦੀ ਹੈ। ਪੂਨਮ ਗੁਪਤਾ 2017 ’ਚ ਉਦੋਂ ਸੁਰਖੀਆਂ ’ਚ ਆਏ, ਜਦੋਂ ਉਨ੍ਹਾਂ ਨੇ ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਦੀ ਇੱਕ ਪੇਂਟਿੰਗ ਖਰੀਦੀ। ਇਹ ਪੇਂਟਿੰਗ ਬ੍ਰਿਟਿਸ਼ ਪੇਂਟਰ ਸਾਚਾ ਜਾਫ਼ਰੀ ਨੇ ਬਣਾਈ ਸੀ। ਇਹ ਪੇਂਟਿੰਗ ਵਿਰਾਟ ਕੋਹਲੀ ਫਾਊਂਡੇਸ਼ਨ ਦੇ ਚੈਰਿਟੀ ਇਵੈਂਟ ਲਈ ਖਾਸ ਤੌਰ ’ਤੇ ਰੱਖੀ ਗਈ। ਦੱਸ ਦੇਈਏ ਕਿ ਵਿਰਾਟ ਕੋਹਲੀ ਫਾਊਂਡੇਸ਼ਨ ਮਨੁੱਖੀ ਤਸਕਰੀ ਵਰਗੀ ਸਮਾਜਿਕ ਬੁਰਾਈ ਖਿਲਾਫ਼ ਮੁਹਿੰਮ ਚਲਾਉਂਦੀ ਹੈ।

ਦੇਵੇਂਦਰਰਾਜ ਸੁਥਾਰ