ਹਾਦਸੇ ‘ਚ ਅੱਧੀ ਦਰਜਨ ਤੋਂ ਵੱਧ ਗਊਆਂ ਦੀ ਮੌਤ, ਕੰਪਿਊਟਰ ਬਾਬੇ ਨੇ ਲਾਇਆ ਧਰਨਾ

ਅਣਪਛਾਤੇ ਵਾਹਨ ਨੇ ਗਊਆਂ ਨੂੰ ਕੁਚਲਿਆ

ਰਾਏਸਨ (ਏਜੰਸੀ)। ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਨਾਲ ਅੱਧੀ ਦਰਜਨ ਤੋਂ ਵੱਧ ਗਾਵਾਂ ਦੀ ਮੌਤ ਹੋ ਜਾਣ ਤੋਂ ਬਾਅਦ ਕੰਪਿਊਟਰ ਬਾਬਾ ਮੌਕੇ ’ਤੇ ਹੀ ਧਰਨੇ ’ਤੇ ਬੈਠ ਗਿਆ। ਇਹ ਹਾਦਸਾ ਰਾਏਸੇਨ ਜ਼ਿਲ੍ਹੇ ‘ਚੋਂ ਲੰਘਦੇ ਨੈਸ਼ਨਲ ਹਾਈਵੇਅ 12 ‘ਤੇ ਸੁਲਤਾਨਪੁਰ ਅਤੇ ਬਾਰੀ ਵਿਚਕਾਰ ਪਿੰਡ ਸੇਮਰੀ ਖੁਰਦ ‘ਚ ਵਾਪਰਿਆ।

ਇੱਥੇ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਅੱਠ ਗਊਆਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਉਥੇ ਪੁੱਜੇ ਕੰਪਿਊਟਰ ਬਾਬਾ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਗਊ ਵੰਸ਼ ਪ੍ਰਤੀ ਲਾਪਰਵਾਹ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਗਊਆਂ ਦਾ ਪ੍ਰਬੰਧ ਕਰਕੇ ਗਊਸ਼ਾਲਾਵਾਂ ਵਿੱਚ ਛੱਡਣਾ ਚਾਹੀਦਾ ਹੈ। ਉਨ੍ਹਾਂ ਨੇ ਵਿਵਸਥਾ ਨਾ ਸੁਧਰਨ ‘ਤੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ।

ਇਹ ਵੀ ਪੜ੍ਹੋ : ਰਾਜਸਥਾਨ : ਬੋਰਵੈੱਲ ‘ਚ ਡਿੱਗੀ 2 ਸਾਲ ਦੀ ਮਾਸੂਮ ਬੱਚੀ, ਰੋ-ਰੋ ਕੇ ਮਾਂ ਦਾ ਬੁਰਾ ਹਾਲ

ਇਸ ਮਾਮਲੇ ‘ਚ ਕੁਲੈਕਟਰ ਅਰਵਿੰਦ ਦੂਬੇ ਨੇ ਦੱਸਿਆ ਕਿ ਇਲਾਕੇ ‘ਚ ਪਿਛਲੇ 36 ਘੰਟਿਆਂ ਤੋਂ ਮੀਂਹ ਪੈ ਰਿਹਾ ਹੈ। ਸ਼ਾਇਦ ਇਸੇ ਕਾਰਨ ਗਊ ਸੁੱਕੀ ਸੜਕ ‘ਤੇ ਆ ਗਈ ਅਤੇ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਸੜਕਾਂ ‘ਤੇ ਛੱਡਣ ਵਾਲੇ ਪਸ਼ੂ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨਵੀਆਂ ਬਣੀਆਂ ਗ੍ਰਾਮ ਪੰਚਾਇਤਾਂ ਨੂੰ ਪੰਚਾਇਤਾਂ ਦੇ ਪਿੰਡਾਂ ਵਿੱਚ ਜੋ ਸੜਕ ਕਿਨਾਰੇ ਹਨ, ਉਨ੍ਹਾਂ ਵਿੱਚ ਆਪਣਾ ਸਟਾਫ਼ ਤਾਇਨਾਤ ਕਰਨ ਲਈ ਕਿਹਾ ਗਿਆ ਹੈ। ਕੰਪਿਊਟਰ ਬਾਬਾ ਨੇ ਪ੍ਰਸ਼ਾਸਨ ਦੀ ਸਲਾਹ ’ਤੇ ਧਰਨਾ ਸਮਾਪਤ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ