ਮਾਨਸੂਨ ਦੀ ਆਮਦ ਨਾਲ ਪੰਜਾਬ ਤੇ ਹੋਰ ਸੂਬਿਆਂ ‘ਚ ਭਰਵਾਂ ਮੀਂਹ

Monsoon, Rains, Lash, Punjab, Other, States

ਮੀਂਹ ਨਾਲ ਬਿਜਲੀ ਦੇ ਕੱਟਾਂ ਤੋਂ ਮਿਲੀ ਰਾਹਤ, ਕਿਸਾਨਾਂ ਦੇ ਚਿਹਰੇ ਖਿੜੇ

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਦੱਖਣੀ ਪੱਛਮੀ ਮਾਨਸੂਨ ਇਸ ਵਾਰ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਹੁੰਦਾ ਹੋਇਆ ਅੱਜ ਪੱਛਮ-ਉਤਰ ਖੇਤਰ ‘ਚ ਦਾਖਲ ਕਰ ਗਿਆ, ਜਿਸ ਤੋਂ ਬਾਅਦ ਕਈ ਥਾਵਾਂ ‘ਤੇ ਭਰਵਾਂ ਮੀਂਹ ਪਿਆ। ਮੌਸਮ ਕੇਂਦਰ ਅਨੁਸਾਰ ਹਿਮਾਚਲ ਪ੍ਰਦੇਸ਼ ਉਤਰ ਖੇਤਰ ਦੇ ਜ਼ਿਆਦਾਤਰ ਹਿੱਸਿਆਂ ‘ਚ ਮਾਨਸੂਨ ਦੇ ਆਉਣ ਤੋਂ ਬਾਅਦ ਅੱਜ ਸਵੇਰੇ ਤੋਂ ਮੀਂਹ ਪਿਆ, ਜਿਸ ਨਾਲ ਮੌਸਮ ਠੰਢਾ ਹੋ ਗਿਆ। ਅਗਲੇ 24 ਘੰਟਿਆਂ ‘ਚ ਕਿਤੇ-ਕਿਤੇ ਭਾਰੀ ਮੀਂਹ ਦੀ ਸੰਭਾਵਨਾ ਹੈ ਮਾਨਸੂਨੀ ਗਤੀਵਿਧੀਆਂ ਅਗਲੇ ਤਿੰਨ ਦਿਨਾਂ ਤੱਕ ਜਾਰੀ ਰਹਿਣ ਦੇ ਅਸਾਰ ਹਨ ਭਿਆਨਕ ਗਰਮੀ ਕਾਰਨ ਖੇਤਰ ‘ਚ ਪਾਣੀ ਤੇ ਬਿਜਲੀ ਦੀ ਸਮੱਸਿਆ ਪੈਦਾ ਹੋ ਗਈ ਸੀ। ਭਾਖੜਾ ਬੰਨ੍ਹ, ਪੌਂਗ ਬੰਨ੍ਹ ਤੇ ਰਣਜੀਤ ਸਾਗਰ ਬੰਨ੍ਹ ਦਾ ਪਾਣੀ ਪੱਧਰ ਗਰਮੀ ਕਾਰਨ ਹੇਠਾਂ ਚਲਾ ਗਿਆ ਹੈ।

ਬਿਜਲੀ ਦੇ ਕੱਟਾਂ ਤੋਂ ਰਾਹਤ ਮਿਲੀ ਸਮੇਂ ‘ਤੇ ਮਾਨਸੂਨ ਆਉਣ ਨਾਲ ਕਿਸਾਨਾਂ ਦੇ ਚਿਹਰੇ ਖਿੜੇ

ਇਸ ਵਾਰ ਸਮੇਂ ‘ਤੇ ਮਾਨਸੂਨ ਆਉਣ ਨਾਲ ਰਾਹਤ ਮਿਲਣ ਦੀ ਸੰਭਾਵਨਾ ਹੈ। ਮਾਨਸੂਨ ਦੇ ਆਉਂਦੇ ਹੀ ਪੰਜਾਬ ‘ਚ ਕਈ ਥਾਵਾਂ ‘ਤੇ ਜ਼ੋਰਦਾਰ ਮੀਂਹ ਪਿਆ, ਜਿਸ ਨਾਲ ਗਰਮੀ ਤੇ ਬਿਜਲੀ ਦੇ ਕੱਟਾਂ ਤੋਂ ਰਾਹਤ ਮਿਲੀ ਸਮੇਂ ‘ਤੇ ਮਾਨਸੂਨ ਆਉਣ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ, ਹੁਣ ਉਨ੍ਹਾਂ ਨੂੰ ਪਾਣੀ ਲਈ ਬਿਜਲੀ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਬੱਲੋਵਾਲ ‘ਚ ਸਭ ਤੋਂ ਵੱਧ 105 ਮਿਮੀ, ਹਲਵਾਰਾ 45 ਮਿਮੀ, ਆਦਮਪੁਰ 20 ਮਿਮੀ, ਗੁਰਦਾਸਪੁਰ 13 ਮਿਮੀ, ਪਟਿਆਲਾ 12 ਮਿਮੀ, ਅੰਮ੍ਰਿਤਸਰ 11 ਮਿਮੀ, ਬਠਿੰਡਾ ਤਿੰਨ ਮਿਮੀ ਸਮੇਤ ਸੰਗਰੂਰ, ਜਲੰਧਰ ਤੇ ਕਈ ਥਾਵਾਂ ‘ਤੇ ਮਾਨਸੂਨ ਦੀ ਵਰਖਾ ਹੋਈ ਜਿਸ ਨਾਲ ਧਰਤੀ ਦੀ ਪਿਆਸ ਬੁਝ ਗਈ ਤੇ ਦਰੱਖਤ ਝੂਮਦੇ ਨਜ਼ਰ ਆਏ

ਸੂਬੇ ‘ਚ ਅਗਲੇ 24 ਘੰਟਿਆਂ ‘ਚ ਭਾਰਤੀ ਵਰਖਾ ਦੇ ਆਸਾਰ ਹਨ। ਹਿਮਾਚਲ ‘ਚ ਪਿਛਲੇ 24 ਘੰਟਿਆਂ ‘ਚ ਭਾਰੀ ਮੀਂਹ ਪਿਆ, ਜਿਸ ਨਾਲ ਨਦੀਆਂ ਦਾ ਜਲ ਪੱਧਰ ‘ਤੇ ਸੁਧਾਰ ਆਉਣ ਦੀ ਸੰਭਾਵਨਾ ਹੈ ਚੰਡੀਗੜ੍ਹ ਤੇ ਇਸ ਦੇ ਆਲੇ-ਦੁਆਲੇ ਕੱਲ੍ਹ ਰਾਤ ਤੋਂ ਕਾਲੇ ਬੱਦਲ ਛਾਏ ਰਹੇ ਤੇ ਸਵੇਰੇ ਜ਼ੋਰਦਾਰ ਮੀਂਹ ਪਿਆ, ਜਿਸ ਨਾਲ ਸ਼ਹਿਰ ‘ਚ 17 ਮਿਲੀਮੀਟਰ, ਅੰਬਾਲਾ 9 ਮਿਮੀ, ਹਿਸਾਰ 20 ਮਿਮੀ, ਕਰਨਾਲ 22 ਮਿਮੀ, ਨਾਰਨੌਲ 39 ਮਿਮੀ, ਰੋਹਤਕ 33 ਮਿਮੀ, ਭਿਵਾਨੀ ਸਭ ਤੋਂ ਵੱਧ 69 ਮਿਮੀ ਸਮੇਤ ਕਈ ਥਾਵਾਂ ‘ਤੇ ਮੀਂਹ ਪੈਣ ਨਾਲ ਹਰਿਆਣਾ ‘ਚ ਸੋਕੇ ਵਰਗੇ ਹਲਾਤ ‘ਤੇ ਲਗਾਮ ਲੱਗ ਗਈ ਹੈ।