ਪੁਲਿਸ ਖੁਦਕੁਸ਼ੀ ਤੇ ਮਾਪੇ ਦੱਸ ਰਹੇ ਹਨ ਕਤਲ
ਵਿੱਕੀ ਕੁਮਾਰ/ਮੋਗਾ। ਮੋਗਾ ਪੁਲਿਸ ਵੱਲੋਂ ਦੋ ਦਿਨ ਪਹਿਲਾਂ ਇੱਥੋਂ ਦੇ ਇੱਕ ਨੌਜਵਾਨ ਨੂੰ ਚੋਰੀ ਦੇ ਇੱਕ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ ਜਿਸਨੂੰ ਮੋਗਾ ਦੀ ਥਾਣਾ ਸਿਟੀ 1 ਵਿੱਚ ਲਿਆਏ ਜਾਣ ਤੋਂ ਬਾਅਦ ਸ਼ੁੱਕਰਵਾਰ ਰਾਤ ਭੇਤ ਭਰੀ ਹਾਲਤ ‘ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੇ ਦੋ ਦਿਨ ਪਹਿਲਾਂ ਫਿਲਪ ਮਸੀਹ ਉਰਫ ਮਨੀ ਪੁੱਤਰ ਬਿੱਲੂ ਰਾਮ ਵਾਸੀ ਜ਼ੀਰਾ ਰੋਡ ਗਲੀ ਨੰਬਰ 7 ਮੋਗਾ, ਜਿਸ ‘ਤੇ 2 ਸਤੰਬਰ 2019 ਨੂੰ ਧਾਰਾ 457, 380 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸਨੂੰ ਥਾਣਾ 1 ਦੀ ਪੁਲਿਸ ਚੁੱਕ ਕੇ ਲਿਆਈ ਸੀ ਪੁਲਿਸ ਇਸ ਨੂੰ ਖੁਦਕੁਸ਼ੀ ਦੱਸ ਰਹੀ ਹੈ ਪਰ ਥਾਣੇ ਵਿੱਚ ਮਨੀ ਵੱਲੋਂ ਉਪਰ ਲੈਣ ਵਾਲੇ ਕੰਬਲ ਨਾਲ ਸਲਾਖਾਂ ਨਾਲ ਲਮਕ ਕੇ ਖੁਦਕੁਸ਼ੀ ਕਰਨਾ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਰਿਹਾ ਹੈ। Dath
ਕਿਉਂਕਿ ਮ੍ਰਿਤਕ ਮਨੀ ਦੀ ਮਾਤਾ ਵੱਲੋਂ ਪੁਲਿਸ ਉੱਤੇ ਉਸਨੂੰ ਮਾਰਨ ਦੇ ਦੋਸ਼ ਲਗਾ ਰਹੀ ਹੈ ਤੇ ਉਸਦੀ ਮਾਤਾ ਦਾ ਇਹ ਕਹਿਣਾ ਵੀ ਹੈ ਕਿ ਥਾਣਾ ਸਿਟੀ 1 ਦੇ ਐੱਸ.ਐਚ.ਓ ਨੇ ਉਸਨੂੰ ਸ਼ੁੱਕਰਵਾਰ ਦੀ ਰਾਤ ਨੂੰ ਉਸ ‘ਤੇ ਵੀ ਮੋਬਾਈਲ ਚੋਰੀ ਦਾ ਕੇਸ ਪਾਉਣ ਲਈ ਧਮਕਾਇਆ ਸੀ ਮ੍ਰਿਤਕ ਮਨੀ ਦੀ ਮਾਤਾ ਨੇ ਕਈ ਦੁਹਾਈਆਂ ਪਾਈਆਂ ਕਿ ਉਸਦਾ ਪੁੱਤਰ ਨਿਰਦੋਸ਼ ਹੈ ਪਰ ਉਸਦੀ ਇਕ ਵੀ ਨਹੀਂ ਸੁਣੀ ਗਈ ਇੱਥੋਂ ਤੱਕ ਕਿ ਜਦੋਂ ਉਸਦੀ ਮਾਤਾ ਨੇ ਆਪਣੇ ਬੇਟੇ ਨੂੰ ਰੋਟੀ ਖਵਾਉਣ ਲਈ ਕਿਹਾ ਤਾਂ ਉਸਤੋਂ ਰੋਟੀ ਖਵਾਉਣ ਲਈ 1000 ਰੁਪਏ ਦੀ ਮੰਗ ਕੀਤੀ
ਜਿਸ ‘ਤੇ ਉਸ ਕੋਲੋਂ ਪੈਸੇ ਨਾ ਹੋਣ ਕਰਕੇ ਉਹ ਰੋਟੀ ਨੂੰ ਵਾਪਸ ਲੈ ਗਈ ਅੱਜ ਇਸ ਰੌਲੇ ਦੌਰਾਨ ਲੋਕ ਇਨਸਾਫ ਪਾਰਟੀ ਦੇ ਜਗਮੋਹਨ ਸਿੰਘ ਨੇ ਪੁੱਜ ਕੇ ਕਿਹਾ ਕਿ ਜੋ ਵੀ ਬਣਦੇ ਦੋਸ਼ੀ ਹਨ ਉਹਨਾਂ ‘ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਜਿਸ ‘ਤੇ ਐੱਸ.ਪੀ.ਐਚ ਰਤਨ ਸਿੰਘ ਨੇ ਮ੍ਰਿਤਕ ਦੀ ਮਾਤਾ ਤੇ ਪਤਨੀ ਨੂੰ ਮੈਜਿਸਟਰੇਟ ਕੋਲ ਬਿਆਨ ਦਰਜ ਕਰਵਾਉਣ ਲਈ ਲੈ ਕੇ ਗਏ, ਖਬਰ ਲਿਖੇ ਜਾਣ ਤੱਕ ਅਜੇ ਤੱਕ ਕਿਸੇ ‘ਤੇ ਵੀ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਮ੍ਰਿਤਕ ਦਾ ਪੋਸਟਮਾਰਟਮ ਹੋਇਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।