ਮਹਾਂਰਾਸ਼ਟਰ ਚੋਣ ਪ੍ਰਚਾਰ 13 ਤੋਂ ਸ਼ੁਰੂ

Prime Minister

ਮਹਾਂਰਾਸ਼ਟਰ ਚੋਣ ਪ੍ਰਚਾਰ 13 ਤੋਂ ਕਰਨਗੇ ਸ਼ੁਰੂ Maharashtra

ਓਰੰਗਾਬਾਦ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਜਲਗਾਂਵ ‘ਚ ਰੈਲੀ ਨੂੰ ਸੰਬੋਧਨ ਕਰ ਕੇ ਮਹਾਂਰਾਸ਼ਟਰ Maharashtra ਵਿਧਾਨ ਸਭਾ ਚੋਣ ਪ੍ਰਚਾਰ ਦਾ ਸ਼ੁੱਭ ਆਰੰਭ ਕਰਨਗੇ। ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਸੂਬੇ ‘ਚ ਕੁੱਲ ਨੌਂ ਰੈਨੀਆਂ ਨੂੰ ਸੰਬੋਧਨ ਕਰਨਗੇ। ਸੂਤਰਾਂ ਮੁਤਾਬਿਕ ਸ੍ਰੀ ਮੋਦੀ ਕਸ਼ਮੀਰ ਤੋਂ ਅਨੁਛੇਤ 370 ਹਟਾਉਣ, ਰਾਸ਼ਟਰੀ ਸੁਰੱਖਿਆ, ਭ੍ਰਿਸ਼ਟਾਚਾਰ ਦੇ ਖਿਲਾਫ਼ ਚੁੱਕੇ ਗਏ ਕਦਮਾਂ ਤੇ ਆਰਥਿਕ ਨੀਤੀਆਂ ‘ਤੇ ਆਪਣੇ ਵਿਚਾਰ ਰੱਖਣਗੇ। Maharashtra

ਮਹਾਂਰਾਸ਼ਟਰ ‘ਚ 21 ਅਕਤੂਬਰ ਨੂੰ ਚੋਣਾਂ ਹੋਈਆਂ ਹਨ ਅਤੇ ਅਜਿਹੇ ‘ਚ ਸਾਰੀਆਂ ਪਾਰਟੀਆਂ ਪ੍ਰਚਾਰ ਦੇ ਆਖ਼ਰੀ ਦਿਨਾਂ ‘ਚ ਪੂਰਾ ਜ਼ੋਰ ਲਾ ਰਹੀਆਂ ਹਨ। ਭਾਰਤੀ ਜਨਤਾ ਪਾਰਟੀ (ਭਾਪਜਾ) ਦੇ ਰਾਸ਼ਟਰੀ ਪ੍ਰਧਾਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਰਜਕਾਰੀ ਪ੍ਰਧਾਨ ਜੇਪੀ ਨੱਢਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ ਸਟਾਰ ਪ੍ਰਚਾਰਕਾਂ ‘ਚੋਂ ਇੱਕ ਯੋਗੀ ਅਦਿੱਤਿਆਨਾਥ ਨੇ ਪਹਿਲਾਂ ਹੀ ਸੂਬੇ ‘ਚ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ।

ਸ੍ਰੀ ਮੋਦੀ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਇਨਾਡ ਤੋਂ ਪਾਰਟੀ ਦੇ ਸਾਂਸਦ ਰਾਹੁਲ ਗਾਂਧੀ ਵੀ ਐਤਵਾਰ ਤੋਂ ਮਹਾਂਰਾਸ਼ਟਰ ‘ਚ ਚੋਣ ਪ੍ਰਚਾਰ ਕਰਨ ਉੱਤਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।