2 ਮਹੀਨਿਆਂ ’ਚ ਛੇਵੀਂ ਵਾਰ ਕਰਨਾਟਕ ਦੌਰੇ ’ਤੇ ਮੋਦੀ, ਕਾਂਗਰਸ-ਜੇਡੀਐਸ ਦੇ ਗੜ੍ਹ ਮਾਂਡਿਆ ਵਿੱਚ ਰੋਡ ਸ਼ੋਅ ਸ਼ੁਰੂ

PM Modi

ਦੁਨੀਆ ਦੇ ਸਭ ਤੋਂ ਲੰਬੇ ਪਲੇਟਫਾਰਮ ਦਾ ਕਰਨਗੇ ਉਦਘਾਟਨ

ਬੰਗਲੁਰੂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਐਤਵਾਰ ਨੂੰ ਇੱਕ ਵਾਰ ਫਿਰ ਕਰਨਾਟਕ ਪਹੁੰਚ ਗਏ ਹਨ। ਜਿੱਥੇ ਉਹ ਮਾਂਡਿਆ ’ਚ ਰੋਡ ਸੋਅ ਕਰ ਰਹੇ ਹਨ। ਸੂਬੇ ਵਿੱਚ ਅਗਲੇ ਦੋ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ’ਚ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ’ਚ ਪ੍ਰਧਾਨ ਮੰਤਰੀ ਦੀ ਕਰਨਾਟਕ ਦੀ ਇਹ ਛੇਵੀਂ ਯਾਤਰਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਕਾਂਗਰਸ-ਜੇਡੀਐਸ ਦੇ ਮੰਡਿਆ ਅਤੇ ਹੁਬਲੀ-ਧਾਰਵਾੜ ਜ਼ਿਲ੍ਹਿਆਂ ਵਿੱਚ ਕਰੀਬ 16 ਹਜਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਦਾਖਲਿਆਂ ਨੇ ਤੋੜਿਆ ਰਿਕਾਰਡ

ਇਸ ਤੋਂ ਬਾਅਦ, ਉਹ ਸ੍ਰੀ ਸਿਧਾਰੁਧਾ ਸਵਾਮੀਜੀ ਹੁਬਲੀ ਸਟੇਸਨ ’ਤੇ ਦੁਨੀਆ ਦੇ ਸਭ ਤੋਂ ਲੰਬੇ ਰੇਲਵੇ ਪਲੇਟਫਾਰਮ ਨੂੰ ਰਾਸਟਰ ਨੂੰ ਸਮਰਪਿਤ ਕਰਨਗੇ। ਇਸ ਨੂੰ ਹਾਲ ਹੀ ਵਿੱਚ ਗਿਨੀਜ ਬੁੱਕ ਆਫ ਵਰਲਡ ਰਿਕਾਰਡ ਦੁਆਰਾ ਮਾਨਤਾ ਦਿੱਤੀ ਗਈ ਹੈ। ਪਲੇਟਫਾਰਮ ਦੀ ਲੰਬਾਈ 1,507 ਮੀਟਰ ਯਾਨੀ ਲਗਭਗ ਡੇਢ ਕਿਲੋਮੀਟਰ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਹੋਸਾਪੇਟ ਰੇਲਵੇ ਸਟੇਸ਼ਨ ਦਾ ਉਦਘਾਟਨ ਵੀ ਕਰਨਗੇ। ਇਸ ਸਟੇਸਨ ਨੂੰ ਹੰਪੀ ਦੇ ਸਮਾਰਕਾਂ ਦੀ ਤਰਜ ’ਤੇ ਵਿਕਸਤ ਕੀਤਾ ਗਿਆ ਹੈ।

ਬੈਂਗਲੁਰੂ-ਮੈਸੂਰ ਐਕਸਪ੍ਰੈਸਵੇਅ ਦਾ ਉਦਘਾਟਨ ਕਰਨਗੇ

ਇਸ ਤੋਂ ਬਾਅਦ ਉਹ ਬੈਂਗਲੁਰੂ-ਮੈਸੂਰ ਐਕਸਪ੍ਰੈਸਵੇ (-275) ਦਾ ਉਦਘਾਟਨ ਕਰਨਗੇ। ਕਰੀਬ 8480 ਕਰੋੜ ਰੁਪਏ ਦੀ ਲਾਗਤ ਨਾਲ 118 ਕਿਲੋਮੀਟਰ ਲੰਬੇ ਇਸ ਹਾਈਵੇਅ ਨੂੰ ਬਣਾਇਆ ਗਿਆ ਹੈ। ਇਸ ਨਾਲ ਦੋਵਾਂ ਸ਼ਹਿਰਾਂ ਵਿਚਾਲੇ ਯਾਤਰਾ ਦਾ ਸਮਾਂ ਘਟ ਕੇ ਅੱਧਾ ਰਹਿ ਜਾਵੇਗਾ। ਵਰਤਮਾਨ ਵਿੱਚ ਬੈਂਗਲੁਰੂ ਤੋਂ ਮੈਸੂਰ ਪਹੁੰਚਣ ਵਿੱਚ 3 ਘੰਟੇ ਲੱਗਦੇ ਹਨ। ਇਸ ਹਾਈਵੇਅ ਦੇ ਸੁਰੂ ਹੋਣ ਤੋਂ ਬਾਅਦ ਦੋਵਾਂ ਸਹਿਰਾਂ ਦੀ ਦੂਰੀ ਸਿਰਫ 75 ਮਿੰਟਾਂ ਵਿੱਚ ਤੈਅ ਕੀਤੀ ਜਾ ਸਕੇਗੀ।

PM Modi

ਬੈਂਗਲੁਰੂ-ਮੈਸੂਰ ਐਕਸਪ੍ਰੈੱਸਵੇਅ ਬੰਗਲੌਰ ਦੇ ਬਾਹਰਵਾਰ ਰੋਡ ਦੇ ਨੇੜੇ ਸੁਰੂ ਹੁੰਦਾ ਹੈ। ਇਹ ਮੈਸੂਰ ਵਿੱਚ ਆਊਟਰ ਰਿੰਗ ਰੋਡ ਜੰਕਸਨ ਦੇ ਨੇੜੇ ਖਤਮ ਹੁੰਦਾ ਹੈ। ਇਸ ਦੇ ਜ਼ਿਆਦਾਤਰ ਹਿੱਸੇ ਵਾਹਨਾਂ ਲਈ ਖੋਲ੍ਹ ਦਿੱਤੇ ਗਏ ਹਨ। ਇਸ ਐਕਸਪ੍ਰੈਸ ਵੇਅ ’ਤੇ 8 ਕਿਲੋਮੀਟਰ ਲੰਬਾ ਐਲੀਵੇਟਿਡ ਕੋਰੀਡੋਰ, 9 ਵੱਡੇ ਪੁਲ, 42 ਛੋਟੇ ਪੁਲ, 64 ਅੰਡਰਪਾਸ, 11 ਓਵਰਪਾਸ, ਚਾਰ ਰੋਡ-ਓਵਰ-ਬਿ੍ਰਜ ਅਤੇ ਪੰਜ ਬਾਈਪਾਸ ਬਣਾਏ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।