ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਲਈ ਉੱਚ ਵਿੱਦਿਅਕ ਸੰਸਥਾਵਾਂ ’ਚ ਹੜਤਾਲ ਲਈ ਲਾਮਬੰਦੀ

Punjabi University

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿੱਤੀ ਘਾਟੇ ਨੂੰ ਦੂਰ ਕਰਨ ਅਤੇ ਮਾਨ ਸਰਕਾਰ ਵੱਲੋਂ ਸਲਾਨਾ ਬਜਟ ਵਿੱਚ ਲਾਏ ਕੱਟ ਕਾਰਨ ਪੰਜਾਬੀ ਯੂਨੀਵਰਸਿਟੀ (Punjabi University) ਦੀ ਵਿੱਤੀ ਹਾਲਤ ਇੰਨੀ ਵਿਗੜ ਗਈ ਹੈ ਕਿ ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਤਨਖਾਹਾਂ ਦੇਣ ਲਈ ਵੀ ਯੂਨੀਵਰਸਿਟੀ ਕੋਲ ਪੈਸੇ ਨਹੀਂ ਹਨ। ਇਸ ਸਥਿਤੀ ਦੇ ਬਾਵਜੂਦ ਸਰਕਾਰ ਦੀ ਬੇਰੂਖੀ ਨੂੰ ਦੇਖਦੇ ਬਣਾਏ ਗਏ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦਿਨੋਂ ਦਿਨ ਵੱਡਾ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਮੋਰਚੇ ਵੱਲੋਂ 6 ਅਪ੍ਰੈਲ ਨੂੰ ਪੰਜਾਬ ਦੇ ਵਿਦਿਅਕ ਅਦਾਰਿਆਂ ਵਿੱਚ ਮੁਕੰਮਲ ਹੜਤਾਲ ਦੇ ਸੱਦੇ ਤਹਿਤ ਅੱਜ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੇ ਸੰਘਰਸ਼ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਯੂਨੀਵਰਸਿਟੀ ਤੋਂ ਅਧਆਪਿਕਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਦੀ ਟੀਮ ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿੱਚ ਗਈ ਤੇ ਉਥੇ ਜਾ ਕੇ ਚੱਲ ਰਹੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ ਗਈ ।

ਇਹ ਵੀ ਪੜ੍ਹੋ : ਪਹਿਲੇ ਦਿਨ ਧੀ ਨੂੰ ਨੌਕਰੀ ’ਤੇ ਛੱਡਣ ਜਾ ਰਿਹਾ ਸੀ ਪਿਤਾ, ਹਾਦਸੇ ’ਚ ਹੋ ਗਈ ਧੀ ਦੀ ਮੌਤ

6 ਅਪ੍ਰੈਲ ਦੀ ਹੜਤਾਲ ਨੂੰ ਸਫਲ ਬਣਾਉਣ ਦਾ ਸੱਦਾ

ਇਸ ਮੌਕੇ ਦੱਸਿਆ ਗਿਆ ਕਿ ਯੂਨੀਵਰਸਿਟੀ (Punjabi University) ਦਾ ਸੰਕਟ ਦਾ ਅਸਰ ਇਹਨਾਂ ਕਾਲਜਾਂ ਉੱਪਰ ਵੀ ਪੈ ਰਿਹਾ ਹੈ। ਇੱਥੋਂ ਦੇ ਅਧਆਪਿਕਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਨੂੰ ਇਸ ਮੋਰਚੇ ਦਾ ਹਿੱਸਾ ਬਣਨ ਤੇ 6 ਅਪ੍ਰੈਲ ਦੀ ਹੜਤਾਲ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ ਗਿਆ । ਕਾਲਜ ਵਿੱਚ ਪਰਚਾ ਵੰਡਿਆ ਗਿਆ ਅਤੇ ਮੀਰਾਂਪੁਰ ਕਾਲਜ,ਦੇਵੀਗੜ੍ਹ ਅਤੇ ਮੀਰਾਂਪੁਰ ਦੇ ਨਾਲ ਲੱਗਦੇ ਪਿੰਡ-ਪਿੰਡ ਜਾ ਕੇ ਆਮ ਲੋਕਾਂ ਨੂੰ ਵੀ ਹੜਤਾਲ ਦਾ ਸਮੱਰਥਨ ਕਰਨ ਦੀ ਅਪੀਲ ਕੀਤੀ ਗਈ ਤੇ ਹੜਤਾਲ ਦੇ ਪੋਸਟਰ ਲਾਏ ਗਏ। । ਇਸ ਸਮੇਂ ਪੀ.ਐੱਸ.ਯੂ (ਲਲਕਾਰ) ਤੋਂ ਵਿਦਿਆਰਥੀ ਆਗੂ ਹਰਪ੍ਰੀਤ,ਸੱਜੂ ,ਪੀ.ਐੱਸ.ਯੂ (ਸ਼ਹੀਦ ਰੰਧਾਵਾ) ਤੋਂ ਬਲਬਿੰਦਰ ਸੋਨੀ, ਗੈਰ-ਅਧਿਆਪਨ ਤੋਂ ਈਫਾ ਪਾਰਟੀ ਦੇ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ,ਅਧਿਆਪਨ ਤੋਂ ਲਵਦੀਪ ਸ਼ਰਮਾ ਨੇ ਸੰਬੋਧਨ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।