ਸੈਂਟਰਲ ਜੇਲ ’ਚੋਂ ਮੋਬਾਇਲ ਮਿਲਣ ’ਤੇ ਮਾਮਲਾ ਦਰਜ਼ ਕਰਵਾ ਕੇ ਕੀਤੀ ਜਾ ਰਹੀ ਹੈ ਖਾਨਾਪੂਰਤੀ

Violating Jail Rules
Central Jail Ludhiana

ਦੋ ਦਿਨਾਂ ’ਚ ਮਿਲੇ 6 ਕੀਪੈਡ ਮੋਬਾਇਲ; 3 ਸਮੇਤ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ਼ | Central Jail Ludhiana

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੈਂਟਰਲ ਜੇਲ ਲੁਧਿਆਣਾ (Central Jail Ludhiana) ਵਿੱਚੋਂ ਮੋਬਾਇਲ ਮਿਲਣ ਦਾ ਸ਼ਿਲਸਿਲਾ ਬਾਦਸਤੂਰ ਜਾਰੀ ਹੈ, ਜਿਸ ’ਚ ਜੇਲ ਅਧਿਕਾਰੀਆਂ ਵੱਲੋਂ ਹਵਾਲਾਤੀਆਂ/ਕੈਦੀਆਂ ਵਿਰੁੱਧ ਮਾਮਲੇ ਦਰਜ਼ ਕਰਵਾਕੇ ਖਾਨਾਪੂਰਤੀ ਕਰਦਿਆਂ ਟਾਇਮ ਟਪਾਇਆ ਜਾ ਰਿਹਾ ਹੈ। ਹਾਲ ਹੀ ਵਿੱਚ ਪਿਛਲੇ ਦੋ ਦਿਨਾਂ ਅੰਦਰ ਕੁੱਲ 6 ਮੋਬਾਇਲ ਜੇਲ ਅੰਦਰੋਂ ਬਰਾਮਦ ਹੋਏ ਹਨ। ਜਿੰਨਾਂ ਦੇ ਸਬੰਧ ’ਚ ਕਾਰਵਾਈ ਲਈ ਜੇਲ ਦੇ ਸਹਾਇਕ ਸੁਪਰਡੈਟ ਦੇ ਬਿਆਨਾਂ ’ਤੇ ਪੁਲਿਸ ਵੱਲੋਂ 3 ਹਵਾਲਾਤੀਆਂ ਸਮੇਤ ਨਾਮਲੂਮ ਹਵਾਲਾਤੀ ਵਿਰੁੱਧ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।

ਸਹਾਇਕ ਥਾਣੇਦਾਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਸੈਂਟਰਲ ਜੇਲ (Central Jail Ludhiana) ਦੇ ਸਹਾਇਕ ਸੁਪਰਡੈਂਟਡ ਸਤਨਾਮ ਸਿੰਘ ਵੱਲੋਂ ਮੌਸੂਲ ਹੋਇਆ ਕਿ ਉਨਾਂ ਦੁਆਰਾ ਜੇਲ ਅੰਦਰ 10 ਮਈ ਨੂੰ ਚੈਕਿੰਗ ਮੁਹਿੰਮ ਦੌਰਾਨ ਬਾਥਰੂਮਾਂ ਅਤੇ ਬੈਰਕ ਵਿੱਚੋਂ 3 ਕੀਪੈਡ ਮੋਬਾਇਲ ਲਵਾਰਿਸ ਹਾਲਤ ’ਚ ਮਿਲੇ। ਜੋ ਕਿ ਜੇਲ ਅੰਦਰ ਵਰਜਿਤ ਹੈ। ਉਨਾਂ ਕਿਹਾ ਕਿ ਜੇਲ ਅਧਿਕਾਰੀਆਂ ਅਨੁਸਾਰ ਜੇਲ ਅੰਦਰ ਮੋਬਾਇਲ ਰੱਖਣਾ ਜੇਲ ਨਿਯਮਾਂ ਦੀ ਉਲੰਘਣਾ ਹੈ। ਇਸ ਲਈ ਨਾਮਲੂਮ ਹਵਾਲਾਤੀ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਵੱਡਾ ਉਪਰਾਲਾ, ਹੁਣ ਪਹੁੰਚੇਗਾ ਟੇਲਾਂ ਤੱਕ ਨਹਿਰੀ ਪਾਣੀ

ਦੂਸਰੇ ਮਾਮਲੇ ਸਬੰਧੀ ਸਹਾਇਕ ਥਾਣੇਦਾਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟਡ ਸਤਨਾਮ ਸਿੰਘ ਵੱਲੋਂ ਮੁਤਾਬਕ ਉਨਾਂ ਦੁਆਰਾ 13 ਮਈ ਨੂੰ ਜੇਲ ਅੰਦਰ ਚੈਕਿੰਗ ਮੁਹਿੰਮ ਚਲਾਈ ਗਈ। ਜਿਸ ਦੌਰਾਨ ਰੋਬਿਨ ਕੁਮਾਰ ਉਰਫ਼ ਰੌਕੀ, ਵਿਸ਼ਾਲ ਕੁਮਾਰ ਤੇ ਅਜੈ ਕੁਮਾਰ ਵਾਸੀਆਨ ਹਵਾਲਾਤੀ ਕੇਂਦਰੀ ਜੇਲ ਲੁਧਿਆਣਾ ਪਾਸੋਂ 3 ਕੀਪੈਡ ਮੋਬਾਇਲ ਬਰਾਮਦ ਹੋਏ। ਅਜਿਹਾ ਕਰਕੇ ਉਕਤ ਨੇ ਜੇਲ ਨਿਯਮਾਂ ਦੀ ਅਣਦੇਖੀ ਕੀਤੀ ਹੈ। ਜਿਸ ਕਰਕੇ ਉਕਤ ਤਿੰਨੋਂ ਹਵਾਲਾਤੀਆਂ ਵਿਰੁੱਧ ਵੀ ਥਾਣਾ ਡਵੀਜਨ ਨੰਬਰ 7 ’ਚ ਮਾਮਲਾ ਦਰਜ਼ ਕੀਤਾ ਗਿਆ।