Sutranā Bus Routes: ਹਲਕਾ ਸੁਤਰਾਣਾ ਦੇ ਬੰਦ ਪਏ ਰੂਟਾਂ ’ਤੇ ਜਲਦ ਚੱਲਣਗੀਆਂ ਨਵੀਆਂ ਬੱਸਾਂ : ਵਿਧਾਇਕ ਕੁਲਵੰਤ ਸਿੰਘ ਬਾਜੀਗਰ 

ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਪੀਆਰਟੀਸੀ ਦੇ ਬੇੜੇ ਵਿੱਚ 25 ਬੱਸਾਂ ਨੂੰ ਸ਼ਾਮਲ ਕੀਤਾ ਗਿਆ

Satinder Mathur  Picture
Published On

Sutranā Bus Routes: (ਮਨੋਜ ਗੋਇਲ) ਘੱਗਾ। ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਪੀਆਰਟੀਸੀ ਦੇ ਬੇੜੇ ਵਿੱਚ 25 ਬੱਸਾਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਕਿ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਿੱਚ ਆਉਣ-ਜਾਣ ਲਈ ਕੋਈ ਦਿੱਕਤ ਨਾ ਆਵੇ, ਜਿਸ ਦੇ ਤਹਿਤ ਹਲਕਾ ਸ਼ੁਤਰਾਣਾ ਅੰਦਰ ਬੰਦ ਪਏ ਰੂਟਾਂ ’ਤੇ ਪੀਆਰਟੀਸੀ ਦੀ ਨਵੀਆਂ ਬੱਸਾਂ ਨੂੰ ਚਲਾਉਣ ਲਈ ਅੱਜ ਵਿਧਾਇਕ ਦੇ ਸਪੁੱਤਰ ਗੁਰਮੀਤ ਸਿੰਘ ਵਿੱਕੀ ਦੀ ਅਗਵਾਈ ਹੇਠ ਇੱਕ ਵਫ਼ਦ ਪੀਆਰਟੀਸੀ ਦੇ ਜਨਰਲ ਮੈਨੇਜਰ ਰਮਨ ਕੁਮਾਰ ਨੂੰ ਮਿਲਿਆ ਅਤੇ ਉਹਨਾਂ ਨੂੰ ਹਲਕੇ ਅੰਦਰ ਬੱਸਾਂ ਦੇ ਬੰਦ ਪਏ ਰੂਟਾਂ ਨੂੰ ਚਾਲੂ ਕਰਨ ਲਈ ਪਿੰਡਾਂ ਦੇ ਰੂਟਾਂ ਬਾਰੇ ਜਾਣੂ ਕਰਵਾਇਆ। 

ਇਹ ਵੀ ਪੜ੍ਹੋ: ਚੱਕਰਵਾਤ ਅਰਨਬ ਨੇ ਮਚਾਈ ਤਬਾਹੀ, ਕਈ ਘਰਾਂ ਨੂੰ ਨੁਕਸਾਨ, ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ

ਇਸ ਮੌਕੇ ਗੁਰਮੀਤ ਸਿੰਘ ਵਿੱਕੀ,ਟਰੱਕ ਯੂਨੀਅਨ ਪਾਤੜਾਂ ਦੇ ਪ੍ਰਧਾਨ ਰਣਜੀਤ ਸਿੰਘ ਵਿਰਕ, ਕੇਪੀ ਸ਼ਰਮਾ, ਲਾਭ ਸਿੰਘ ਡਰੌਲੀ ਅਤੇ ਸਾਬਕਾ ਸਰਪੰਚ ਕਾਰਜ ਸਿੰਘ ਬਕਰਾਹਾ ਨੇ ਜੀਐਮ ਨੂੰ ਜਾਣੂ ਕਰਵਾਇਆ ਕਿ ਰੂਟ ਪਾਤੜਾਂ ਤੋਂ ਅਰਨੇਟੂ ਵਾਇਆ ਨਿਆਲ, ਬਨਵਾਲਾ, ਤੰਬੂਵਾਲਾ, ਡਰੌਲੀ, ਸਧਾਰਨਪੁਰ, ਬਕਰਾਹਾ ਰੂਟ ਪਾਤੜਾਂ ਤੋਂ ਖਨੌਰੀ ਵਾਇਆ ਚੁਨਾਗਰਾ, ਹਰਿਆਊ ਖੁਰਦ, ਹਰਿਆਊ ਕਲਾਂ, ਖਾਨੇਵਾਲ, ਨੂਰਪੁਰਾ, ਗੁਲਾਹੜ, ਜੋਗੇਵਾਲਾ, ਖਨੌਰੀ ਤੱਕ ਰੂਟ ਪਾਤੜਾਂ ਤੋਂ ਘੱਗਾ ਵਾਇਆ ਬੂਟਾ ਸਿੰਘ ਵਾਲਾ, ਉਗੋਕੇ, ਬਾਦਸ਼ਾਹਪੁਰ, ਪੜਤਾ, ਭਾਗੋਮਾਜਰੀ, ਰੂਟ ਪਾਤੜਾਂ ਤੋਂ ਖਰਕਾ ਵਾਇਆ ਸ਼ੁਤਰਾਣਾ , ਰਸੌਲੀ, ਚਿੱਚੜਵਾਲ, ਰੂਟ ਸਮਾਣਾ ਤੋਂ ਮਵੀ, ਕਕਰਾਲਾ, ਬੁਜਰਕ, ਖੇੜੀ ਨਗਾਈਆਂ, ਬ੍ਰਾਹਮਣ ਮਾਜਰਾ, ਬਰਾਸ, ਧੂਹੜ, ਦਫ਼ਤਰੀਵਾਲਾ ਅਤੇ ਸਮਾਣਾ ਤੋਂ ਧਨੇਠਾ,ਮਰੋੜੀ, ਰਾਜਗੜ੍ਹ ਆਦਿ ਪਿੰਡਾਂ ਦੇ ਰੂਟਾਂ ਤੇ 7 ਨਵੀਆਂ ਬੱਸਾਂ ਚਲਾਈਆਂ ਜਾਣ ਤਾਂ ਕਿ ਲੋਕਾਂ ਨੂੰ ਆਪਣੇ ਕੰਮਕਾਰਾਂ ਲਈ ਪਿੰਡਾਂ ਤੋਂ ਸ਼ਹਿਰਾਂ ਨੂੰ ਜਾਣ ਲਈ ਵਧੀਆ ਸਹੂਲਤ ਮਿਲ ਸਕੇ। 

ਇਸ ਮੌਕੇ ਪੀਆਰਟੀਸੀ ਦੇ ਜਨਰਲ ਮੈਨੇਜਰ ਰਮਨ ਕੁਮਾਰ ਨੇ ਕਿਹਾ ਕਿ ਹਲਕਾ ਸ਼ੁਤਰਾਣਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੁਆਰਾ 7 ਨਵੀਆਂ ਬੱਸਾਂ ਚਲਾਉਣ ਦੀ ਮੰਗ ਕੀਤੀ ਗਈ ਹੈ ਜਿਸ ਦੇ ਤਹਿਤ ਦੇ ਜਲਦ ਹੀ ਬੱਸਾਂ ਨੂੰ ਇਹਨਾਂ ਰੂਟਾਂ ’ਤੇ ਸੁਰੂ ਕਰ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਆਵਾਜਾਈ ਦੀ ਕੋਈ ਪ੍ਰੇਸ਼ਾਨੀ ਨਾ ਆਵੇ । ‎

Comments

Post Your Comment

About The Author

Related Posts