ਘਰ ਘਰ ’ਚ ਚੱਲੀ ਗੱਲ, ਸਾਰਾ ਜਲੰਧਰ ਝਾੜੂ ਵੱਲ : ਵਿਧਾਇਕ ਦੇਵਮਾਨ
(ਤਰੁਣ ਕੁਮਾਰ ਸ਼ਰਮਾ) ਨਾਭਾ। ਜਲੰਧਰ ਜਿਮਨੀ ਚੋਣ (Jalandhar Election) ਦੌਰਾਨ ਹਲਕਾ ਨਾਭਾ ਤੋਂ ਵਿਧਾਇਕ ਦੇਵ ਮਾਨ ਅਤੇ ਉਨ੍ਹਾਂ ਦੀ ਟੀਮ ਆਪ ਪਾਰਟੀ ਦੇ ਚੋਣ ਉਮੀਦਵਾਰ ਸ਼ੁਸ਼ੀਲ ਰਿੰਕੂ ਦੇ ਹੱਕ ’ਚ ਜੀਅ ਤੋੜ ਚੋਣ ਪ੍ਰਚਾਰ ਕਰ ਰਹੇ ਹਨ। ਸਾਈਕਲ ਵਾਲੇ ਵਿਧਾਇਕ ਵਜੋਂ ਮਸ਼ਹੂਰ ਗੁਰਦੇਵ ਸਿੰਘ ਦੇਵ ਮਾਨ ਅਤੇ ਵਿਦੇਸ਼ੀ ਮੂਲ ਦੀ ਉਨ੍ਹਾਂ ਦੀ ਧਰਮ ਪਤਨੀ ਨਗਾਹ ਡਾਂਗ ਜਲੰਧਰ ਵਾਸੀਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਆਦਮੀ ਦੇ ਉਮੀਦਵਾਰ ਸ਼ੁਸੀਲ ਕੁਮਾਰ ਰਿੰਕੂ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ (Jalandhar Election)
ਜਲੰਧਰ ਅਧੀਨ ਪੈੰਦੇ ਹਲਕਿਆਂ ਦੇ ਦੌਰਾਨ ਸਾਈਕਲ ਵਾਲੇ ਵਿਧਾਇਕ ਦੇਵ ਮਾਨ ਨੂੰ ਮਿਲ ਕੇ ਲੋਕ ਖੁਸ਼ੀ ਤਬਕੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹਨ। ਜਲੰਧਰ ਅਧੀਨ ਪੈਦੇ ਹਲਕਾ ਆਦਮਪੁਰ ਦੇ ਸਹਿਰ ਦਾ ਹਰ ਵਸਨੀਕ ਕਾਂਗਰਸ ਤੋਂ ਦੁਖੀ ਹੈ ਅਤੇ ਹਰ ਵਿਅਕਤੀ ਆਮ ਆਦਮੀ ਦੇ ਚੋਣ ਉਮੀਦਵਾਰ ਸ਼ੁਸੀਲ ਕੁਮਾਰ ਰਿੰਕੂ ਦੇ ਨਾਲ ਚੱਲ ਕੇ ਚੋਣ ਪ੍ਰਚਾਰ ਕਰ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੇਵ ਸਿੰਘ ਦੇਵ ਮਾਨ ਐਮਐਲਏ ਨਾਭਾ ਨੇ ਆਦਮਪੁਰ ਮੇਨ ਬਜਾਰ ਵਿੱਚ ਆਪਣੀ ਧਰਮ ਪਤਨੀ ਨਗਾਹ ਡਾਂਗ ਅਤੇ ਆਪ ਆਗੂਆਂ ਦੀ ਟੀਮ ਨਾਲ ਚੋਣ ਪ੍ਰਚਾਰ ਦੌਰਾਨ ਕਰਦਿਆਂ ਦੱਸਿਆ ਕਿ ਹਾਲਾਤ ਇਹ ਹਨ ਕਿ ‘ਘਰ-ਘਰ ਚੱਲੀ ਇਹ ਗੱਲ, ਸਾਰਾ ਜਲੰਧਰ ਝਾੜੂ ਵੱਲ’ ਦੀ ਤਰਜ਼ ’ਤੇ ਹਰ ਪਾਸੇ ਆਪ ਪਾਰਟੀ ਦਾ ਬੋਲਬਾਲਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ’ਚ ਸ਼ਾਮਲ ਹੋਣ ਲਈ 500 ਵਲੰਟੀਅਰਾਂ ਦਾ ਕਾਫਲਾ ਰਵਾਨਾ
ਉਨ੍ਹਾਂ ਕਿਹਾ ਕਿ ਉਹ ਹਰੇਕ ਦੁਕਾਨਦਾਰ ਅਤੇ ਹਲਕਾ ਵਸਨੀਕ ਨੂੰ ਮਿਲ ਕੇ ਭਗਵੰਤ ਮਾਨ ਸਰਕਾਰ ਦੇ ਅਜਿਹੇ ਕੰਮਾਂ ਤੋਂ ਜਾਣੂ ਕਰਵਾ ਰਹੇ ਹਨ ਜੋ ਕਿ ਰਵਾਇਤੀ ਸਿਆਸੀ ਪਾਰਟੀਆਂ ਨੇ ਦਹਾਕਿਆਂ ਤੋਂ ਰੋਕੇ ਹੋਏ ਸਨ। ਕਾਰਨ ਇਹ ਕਿ ਇਹ ਕੰਮ ਨਿੱਜੀ ਹਿੱਤਾਂ ਬਜਾਏ ਲੋਕ ਹਿੱਤਾਂ ਨਾਲ ਜੁੜੇ ਹੋਏ ਸਨ। ਉਨ੍ਹਾਂ ਆਪਣੀ ਧਰਮ ਪਤਨੀ ਨਗਾਹ ਡਾਂਗ ਅਤੇ ਆਪ ਆਗੂਆਂ ਤੇਜਿੰਦਰ ਸਿੰਘ ਖਹਿਰਾ, ਮਨਪ੍ਰੀਤ ਸਿੰਘ ਧਾਰੌਕੀ, ਅਮਨਦੀਪ ਸਿੰਘ ਰਹਿਲ ਪ੍ਰਧਾਨ ਟਰੱਕ ਯੂਨੀਅਨ ਨਾਭਾ, ਹਰਮੀਕ ਸਿੰਘ ਮੈਹਸ, ਮਨਜੋਤ ਸਿੰਘ ਲੱਧਾਹੇੜੀ,ਸੁਖਦੀਪ ਸਿੰਘ ਖਹਿਰਾ, ਸੁਖਪ੍ਰੀਤ ਸਿੰਘ ਸੁਰਾਜਪੁਰ, ਅਜੇ ਜਿੰਦਲ, ਸੋਨੀ ਗੁਦਾਈਆ, ਵਿੱਕੀ ਭਾਦਸੋਂ, ਭੁਪਿੰਦਰ ਸਿੰਘ ਕੱਲਰ ਮਾਜਰੀ ਆਦਿ ’ਚ ਕਿਹਾ ਕਿ ਮੌਜੂਦਾ ਲੋਕ ਸਭਾ ’ਚ ਆਮ ਆਦਮੀ ਪਾਰਟੀ ਆਪਣਾ ਇਕਲੌਤਾ ਸੰਸਦ ਮੈਬਰ ਜਲੰਧਰ ਵਾਸੀਆਂ ਦੇ ਮਿਲ ਰਹੇ ਨਿੱਘੇ ਪਿਆਰ ਸਤਿਕਾਰ ਕਾਰਨ ਭਾਰੀ ਬਹੁਮਤ ਨਾਲ ਭੇਜਣ ਜਾ ਰਹੀ ਹੈ।
ਨਾਭਾ : ਚੋਣ ਪ੍ਰਚਾਰ ਦੌਰਾਨ ਸਾਈਕਲ ਵਾਲੇ ਵਿਧਾਇਕ ਦੇਵ ਮਾਨ ਅਤੇ ਉਨ੍ਹਾਂ ਦੀ ਧਰਮ ਪਤਨੀ ਨਗਾਂਹ ਡਾਂਗ ਨਾਲ ਮਿਲਦੇ ਜਲੰਧਰ ਵਾਸੀ। ਤਸਵੀਰ : ਸ਼ਰਮਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ