ਕਮਿੰਸ ਦਾ ਰਿਕਾਰਡ ਟੁੱਟਿਆ, IPL ਇਤਿਹਾਸ ’ਚ ਸਭ ਤੋਂ ਮਹਿੰਗੇ ਖਿਡਾਰੀ ਬਣੇ Mitchell Starc

IPL 2024 Auction

ਕਮਿੰਸ ਦਾ ਰਿਕਾਰਡ ਡੇਢ ਘੰਟੇ ’ਚ ਹੀ ਟੁੱਟਿਆ | IPL 2024 Auction

  • ਸਟਾਰਕ ਨੂੰ ਕੋਲਕਾਤਾ ਨੇ 24.75 ਕਰੋੜ ’ਚ ਖਰੀਦਿਆ | IPL 2024 Auction

ਨਵੀਂ ਦਿੱਲੀ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀ ਮਿੰਨੀ ਨਿਲਾਮੀ ਦੁਬਈ ’ਚ ਜਾਰੀ ਹੈ। ਜਿਸ ਵਿੱਚ ਅਸਟਰੇਲੀਆ ਦੇ ਖਿਡਾਰੀਆਂ ਦਾ ਦਬਦਬਾ ਰਿਹਾ ਹੈ। ਅਸਟਰੇਲੀਆ ਦੇ ਮਿਸ਼ੇਲ ਸਟਾਰਕ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੂੰ ਕੋਲਕਾਤਾ ਨਾਈਟ ਰਾਈਡਰਜ ਨੇ 24.75 ਕਰੋੜ ਰੁਪਏ ’ਚ ਖਰੀਦ ਲਿਆ ਹੈ, ਗੁਜਰਾਤ ਨੇ ਵੀ ਉਨ੍ਹਾਂ ਲਈ ਅੰਤ ਤੱਕ ਬੋਲੀ ਲਾਈ। ਇਸੇ ਨਿਲਾਮੀ ’ਚ ਅਸਟਰੇਲੀਆ ਨੂੰ 6ਵੀਂ ਵਾਰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਕਪਤਾਨ ਪੈਟ ਕਮਿੰਸ ਨੂੰ ਦੁਪਹਿਰ ਕਰੀਬ 2.30 ਵਜੇ 20.50 ਕਰੋੜ ਰੁਪਏ ’ਚ ਖਰੀਦਿਆ ਸੀ। (IPL 2024 Auction)

ਇਹ ਵੀ ਪੜ੍ਹੋ : IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਕੰਮਿਸ, ਡੇਰਿਲ ਮਿਸ਼ੇਲ ਚੇਨਈ ’ਚ ਸ਼ਾਮਲ

ਉਨ੍ਹਾਂ ਨੂੰ ਸਨਰਾਈਜਰਜ ਹੈਦਰਾਬਾਦ ਨੇ ਖਰੀਦਿਆ ਸੀ। ਇਸ ਨਿਲਾਮੀ ’ਚ ਹਰਸ਼ਲ ਪਟੇਲ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ ਬਣੇ। ਉਨ੍ਹਾਂ ਨੂੰ ਪੰਜਾਬ ਕਿੰਗਜ ਨੇ 11.75 ਕਰੋੜ ਰੁਪਏ ’ਚ ਖਰੀਦਿਆ। ਨਿਊਜੀਲੈਂਡ ਦੇ ਡੇਰਿਲ ਮਿਸ਼ੇਲ 14 ਕਰੋੜ ਰੁਪਏ ’ਚ ਚੇਨਈ ਸੁਪਰ ਕਿੰਗਜ ਨਾਲ ਜੁੜ ਗਏ ਹਨ। ਨਿਊਜੀਲੈਂਡ ਦੇ ਰਚਿਨ ਰਵਿੰਦਰਾ ਨੂੰ ਸਿਰਫ 1.80 ਕਰੋੜ ਰੁਪਏ ’ਚ ਚੇਨਈ ਨੇ ਖਰੀਦਿਆ। ਸ੍ਰੀਲੰਕਾ ਦੇ ਵਨਿੰਦੂ ਹਸਾਰੰਗਾ ਵੀ 1.50 ਕਰੋੜ ਰੁਪਏ ’ਚ ਹੈਦਰਾਬਾਦ ਦੇ ਹਿੱਸਾ ਬਣੇ। (IPL 2024 Auction)

ਕੋਲਕਾਤਾ-ਗੁਜਰਾਤ ਵਿਚਕਾਰ ਸਟਾਰਕ ਲਈ ਹੋਈ ਸੀ ਜੰਗ

ਅਸਟਰੇਲੀਆ ਦੇ ਤੇਜ ਗੇਂਦਬਾਜ ਮਿਸ਼ੇਲ ਸਟਾਰਕ ਲਈ ਮੁੰਬਈ ਇੰਡੀਅਨਜ ਅਤੇ ਦਿੱਲੀ ਕੈਪੀਟਲਸ ਵਿਚਾਲੇ ਸ਼ੁਰੂਆਤੀ ਬੋਲੀ ਦੀ ਜੰਗ ਸੀ। ਦਿੱਲੀ ਨੇ 9.60 ਕਰੋੜ ਰੁਪਏ ਅਤੇ ਮੁੰਬਈ ਨੇ 10 ਕਰੋੜ ਰੁਪਏ ਤੱਕ ਦੀ ਬੋਲੀ ਲਾਈ। ਇੱਥੋਂ ਗੁਜਰਾਤ ਟਾਈਟਨਸ ਅਤੇ ਕੋਲਕਾਤਾ ਨਾਈਟ ਰਾਈਡਰਜ ਵਿਚਕਾਰ ਬੋਲੀ ਦੀ ਜੰਗ ਸੀ। ਆਖਰਕਾਰ ਕੋਲਕਾਤਾ ਨਾਈਟ ਰਾਈਡਰਜ ਨੇ ਉਨ੍ਹਾਂ ਨੂੰ 24.75 ਕਰੋੜ ਰੁਪਏ ’ਚ ਖਰੀਦ ਲਿਆ। (IPL 2024 Auction)

ਮਦੁਸ਼ੰਕਾ ਨੂੰ 4.60 ਕਰੋੜ ਰੁਪਏ ’ਚ ਮੁੰਬਈ ਨੇ ਖਰੀਦਿਆ | IPL 2024 Auction

IPL 2024 Auction

ਜੋਸ਼ ਹੇਜਲਵੁੱਡ ਅਤੇ ਲੌਕੀ ਫਰਗੂਸਨ ਸੈੱਟ-4 ’ਚ ਨਾ ਵਿਕਣ ਵਾਲੇ ਰਹੇ। ਸ੍ਰੀਲੰਕਾ ਦੇ ਦਿਲਸ਼ਾਨ ਮਦੁਸ਼ੰਕਾ ਨੂੰ ਮੁੰਬਈ ਨੇ 4.60 ਕਰੋੜ ਰੁਪਏ ’ਚ ਖਰੀਦਿਆ। ਇਸ ਸੈੱਟ ’ਚ ਜੈਦੇਵ ਉਨਾਦਕਟ ਨੂੰ ਸਨਰਾਈਜਰਸ ਹੈਦਰਾਬਾਦ ਨੇ 1.60 ਕਰੋੜ ਰੁਪਏ ’ਚ ਖਰੀਦਿਆ। ਸੈੱਟ-4 ’ਚ ਚੇਤਨ ਸਾਕਾਰੀਆ ਨੂੰ ਕੋਲਕਾਤਾ ਨੇ 50 ਲੱਖ ਰੁਪਏ ’ਚ ਖਰੀਦਿਆ ਸੀ। (IPL 2024 Auction)

ਸ਼ਿਵਮ ਮਾਵੀ 6.40 ਕਰੋੜ ਰੁਪਏ ’ਚ ਗੁਜਰਾਤ ਨੇ ਖਰੀਦਿਆ

ਭਾਰਤੀ ਤੇਜ ਗੇਂਦਬਾਜ ਉਮੇਸ਼ ਯਾਦਵ ਨੂੰ ਗੁਜਰਾਤ ਟਾਈਟਨਸ ਨੇ 5.80 ਕਰੋੜ ਰੁਪਏ ’ਚ ਖਰੀਦਿਆ। ਉਨ੍ਹਾਂ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਸ਼ਿਵਮ ਮਾਵੀ ਦੀ ਬੋਲੀ ਜਿਸ ਦੀ ਬੇਸ ਪ੍ਰਾਈਸ 50 ਲੱਖ ਰੁਪਏ ਸੀ, ਵੀ 1 ਕਰੋੜ ਰੁਪਏ ਨੂੰ ਪਾਰ ਕਰ ਗਈ। ਬੈਂਗਲੁਰੂ ਅਤੇ ਲਖਨਊ ਵਿਚਕਾਰ ਬੋਲੀ ਦੀ ਜੰਗ ਚੱਲ ਰਹੀ ਸੀ, ਆਖਰਕਾਰ ਲਖਨਊ ਨੇ ਉਨ੍ਹਾਂ ਨੂੰ 6.40 ਕਰੋੜ ’ਚ ਖਰੀਦ ਲਿਆ।