IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਕੰਮਿਸ, ਡੇਰਿਲ ਮਿਸ਼ੇਲ ਚੇਨਈ ’ਚ ਸ਼ਾਮਲ

IPL 2024 Auction

ਵਿਸ਼ਵ ਕੱਪ ਫਾਈਨਲ ਦੇ ਸਟਾਰ ਟ੍ਰੈਵਿਸ ਹੈੱਡ ਹੈਦਰਾਬਾਦ ’ਚ ਸ਼ਾਮਲ | IPL 2024 Auction

  • ਡੇਰਿਲ ਮਿਸ਼ੇਲ ਚੇਨਈ ’ਚ ਹੋਏ ਸ਼ਾਮਲ, ਉਹ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਰਹੇ | IPL 2024 Auction

ਨਵੀਂ ਦਿੱਲੀ। ਅਸਟਰੇਲੀਆ ਨੂੰ 6ਵੀਂ ਵਾਰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਕਪਤਾਨ ਪੈਟ ਕਮਿੰਸ ਨੂੰ 20 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੀਮਤ ’ਚ ਹੈਦਰਾਬਾਦ ਨੇ ਖਰੀਦ ਲਿਆ ਹੈ। ਉਹ ਆਈਪੀਐੱਲ ਇਤਿਹਾਸ ਦੇ ਪਹਿਲੇ ਕ੍ਰਿਕੇਟਰ ਬਣ ਗਏ ਹਨ। ਸਨਰਾਈਜਰਸ ਹੈਦਰਾਬਾਦ ਨੇ ਆਈਪੀਐੱਲ ਨਿਲਾਮੀ 2024 ’ਚ ਪੈਟ ਕਮਿੰਸ ਨੂੰ 20 ਕਰੋੜ 50 ਲੱਖ ਰੁਪਏ ਦੀ ਬੋਲੀ ਲਾ ਆਪਣੀ ਟੀਮ ’ਚ ਸ਼ਾਮਲ ਕੀਤਾ ਹੈ। ਇਸ ਤੋਂ ਪਹਿਲਾਂ ਕੋਈ ਵੀ ਖਿਡਾਰੀ 20 ਕਰੋੜ ਰੁਪਏ ਦਾ ਅੰਕੜਾ ਛੂਹ ਨਹੀਂ ਸਕਿਆ ਹੈ। (IPL 2024 Auction)

ਇਸ ਤੋਂ ਪਹਿਲਾਂ ਪਿਛਲੇ ਸਾਲ ਇੰਗਲੈਂਡ ਨੂੰ ਟੀ-20 ਵਿਸ਼ਵ ਚੈਂਪੀਅਨ ਬਣਾਉਣ ਵਾਲੇ ਨੌਜਵਾਨ ਆਲਰਾਊਂਡਰ ਸੈਮ ਕੁਰਾਨ ਆਈਪੀਐੱਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਸਨ। ਉਸ ਨੂੰ ਆਈਪੀਐੱਲ 2023 ਦੀ ਮਿੰਨੀ ਨਿਲਾਮੀ ’ਚ ਪੰਜਾਬ ਕਿੰਗਜ ਨੇ 18.50 ਕਰੋੜ ਰੁਪਏ ’ਚ ਖਰੀਦਿਆ ਸੀ। ਉਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਭਾਵ ਕਿ ਪੰਜਾਬ ਨੇ ਇਸ ਆਲਰਾਊਂਡਰ ਨੂੰ ਬੇਸ ਪ੍ਰਾਈਸ ਤੋਂ 9 ਗੁਣਾ ਜ਼ਿਆਦਾ ਕੀਮਤ ’ਤੇ ਆਪਣੀ ਜਗ੍ਹਾ ਜੋੜੀ ਸੀ। (IPL 2024 Auction)

ਹੁਣ ਇਨ੍ਹਾਂ ਖਿਡਾਰੀਆਂ ’ਤੇ ਲਾਈ ਜਾਵੇਗੀ ਬੋਲੀ | IPL 2024 Auction

  • ਸੈੱਟ-3 : ਕੇਐਸ ਭਰਤ, ਜੋਸ਼ ਇੰਗਲਿਸ, ਕੁਸ਼ਲ ਮੈਂਡਿਸ, ਫਿਲਿਪ ਸ਼ਾਲਟ, ਟ੍ਰਿਸਟਨ ਸਟੱਬਸ
  • ਸੈੱਟ-4 : ਲਾਕੀ ਫਰਗੂਸਨ, ਜੋਸ਼ ਹੇਜਲਵੁੱਡ, ਅਲਜਾਰੀ ਜੋਸੇਫ, ਦਿਲਸ਼ਾਨ ਮਦੁਸ਼ੰਕਾ, ਸਵਿਸ ਮਾਵੀ, ਚੇਤਨ ਸਾਕਾਰੀਆ, ਮਿਸ਼ੇਲ ਸਟਾਰਕ, ਜੈਦੇਵ ਉਨਾਦਕਟ, ਉਮੇਸ਼ ਯਾਦਵ।
  • ਸੈੱਟ-5 : ਅਕੀਲ ਹੁਸੈਨ, ਮੁਜੀਬ ਉਰ ਰਹਿਮਾਨ, ਆਦਿਲ ਰਸੀਦ, ਮੁਹੰਮਦ ਵਕਾਰ ਸਲਾਮਖਾਇਲ, ਤਬਰੇਜ ਸ਼ਮਸੀ, ਈਸ਼ ਸੋਢੀ

ਕਮਿੰਸ ਲਈ ਭਿੜ ਗਏ ਸਨ ਬੈਂਗਲੁਰੂ-ਹੈਦਰਾਬਾਦ | IPL 2024 Auction

ਅਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਲਈ ਚੇਨਈ ਸੁਪਰ ਕਿੰਗਜ ਅਤੇ ਮੁੰਬਈ ਇੰਡੀਅਨਜ ਵਿਚਾਲੇ ਬੋਲੀ ਦੀ ਜੰਗ ਸ਼ੁਰੂ ਹੋਈ। ਮੁੰਬਈ ਨੇ 2 ਕਰੋੜ ਰੁਪਏ ਦੀ ਬੇਸ ਪ੍ਰਾਈਸ ਨਾਲ ਸ਼ੁਰੂਆਤ ਕੀਤੀ, ਉਨ੍ਹਾਂ ਨੇ 5 ਕਰੋੜ ਰੁਪਏ ਤੱਕ ਦੀ ਬੋਲੀ ਲਾਈ। ਇੱਥੋਂ ਬੇਂਗਲੁਰੂ ਅਤੇ ਚੇਨਈ ’ਚ ਬੋਲੀ ਦੀ ਲੜਾਈ ਹੋਈ। ਦੋਵਾਂ ਟੀਮਾਂ ਨੂੰ ਇੱਕ ਕਪਤਾਨ ਦੀ ਜ਼ਰੂਰਤ ਹੈ। ਚੇਨਈ ਨੇ 10 ਕਰੋੜ ਰੁਪਏ ਤੱਕ ਦੀ ਬੋਲੀ ਲਾਈ। ਬੈਂਗਲੁਰੂ ਅਤੇ ਹੈਦਰਾਬਾਦ ਨੇ 20 ਕਰੋੜ ਰੁਪਏ ਤੱਕ ਦੀ ਬੋਲੀ ਲਾਈ। ਆਖਿਰਕਾਰ ਹੈਦਰਾਬਾਦ ਨੇ ਉਸ ਨੂੰ 20.50 ਕਰੋੜ ਰੁਪਏ ’ਚ ਖਰੀਦ ਲਿਆ।

ਪੰਜਾਬ-ਚੇਨਈ ’ਚ ਮਿਸੇਲ ਲਈ ਜੰਗ | IPL 2024 Auction

IPL 2024 Auction

ਨਿਊਜੀਲੈਂਡ ਲਈ ਸੈਮੀਫਾਈਨਲ ’ਚ ਸੈਂਕੜਾ ਜੜਨ ਵਾਲੇ ਬੱਲੇਬਾਜ਼ ਡੇਰਿਲ ਮਿਸ਼ੇਲ ਲਈ ਪੰਜਾਬ ਕਿੰਗਜ ਅਤੇ ਚੇਨਈ ਸੁਪਰ ਕਿੰਗਜ ਵਿਚਾਲੇ ਬੋਲੀ ਦੀ ਜੰਗ ਸੀ। ਦੋਵਾਂ ਟੀਮਾਂ ਨੇ 12 ਤੋਂ 13.75 ਕਰੋੜ ਰੁਪਏ ਤੱਕ ਦੀ ਬੋਲੀ ਲਾਈ। ਆਖਿਰਕਾਰ ਚੇਨਈ ਨੇ ਮਿਸ਼ੇਲ ਨੂੰ 14 ਕਰੋੜ ਰੁਪਏ ’ਚ ਖਰੀਦ ਲਿਆ। (IPL 2024 Auction)

ਵਿਸ਼ਵ ਕੱਪ ਸਟਾਰ ਟ੍ਰੈਵਿਸ ਹੈੱਡ ਨੂੰ 6.80 ਕਰੋੜ ਰੁਪਏ ’ਚ ਹੈਦਰਾਬਾਦ ਨੇ ਖਰੀਦਿਆ | IPL 2024 Auction

ਅਸਟਰੇਲੀਆ ਲਈ ਵਨਡੇ ਵਿਸ਼ਵ ਕੱਪ ’ਚ ਹੀਰੋ ਰਹੇ ਓਪਨਰ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ਸਨਰਾਈਜਰਸ ਹੈਦਰਾਬਾਦ ਨੇ 6.80 ਕਰੋੜ ਰੁਪਏ ’ਚ ਖਰੀਦ ਲਿਆ ਹੈ। ਚੇਨਈ ਨੇ ਵੀ ਉਨ੍ਹਾਂ ਲਈ ਲਈ ਬੋਲੀ ਲਾਈ। ਹੈੱਡ ਦੀ ਮੂਲ ਕੀਮਤ 2 ਕਰੋੜ ਰੁਪਏ ਸੀ। ਹੇਡ ਨੇ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਅਰਧ ਸੈਂਕੜੇ ਅਤੇ ਫਾਈਨਲ ’ਚ ਭਾਰਤ ਖਿਲਾਫ ਸੈਂਕੜਾ ਜੜਿਆ ਸੀ। (IPL 2024 Auction)

ਹਰਸ਼ਲ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ | IPL 2024 Auction

ਹੌਲੀ ਗੇਂਦ ਦੇ ਮਾਹਿਰ ਹਰਸ਼ਲ ਪਟੇਲ ਲਈ ਗੁਜਰਾਤ ਟਾਈਟਨਸ ਅਤੇ ਪੰਜਾਬ ਕਿੰਗਜ ਵਿਚਾਲੇ ਬੋਲੀ ਦੀ ਜੰਗ ਚੱਲ ਰਹੀ ਸੀ। ਗੁਜਰਾਤ ਨੇ 10.75 ਕਰੋੜ ਰੁਪਏ ਤੱਕ ਦੀ ਬੋਲੀ ਲਾਈ, ਉਸ ਤੋਂ ਬਾਅਦ ਲਖਨਊ ਸੁਪਰਜਾਇੰਟਸ ਦਾ ਨੰਬਰ ਆਉਂਦਾ ਹੈ। ਪੰਜਾਬ ਅਜੇ ਵੀ ਅੰਤ ਤੱਕ ਕਾਇਮ ਰਿਹਾ ਅਤੇ ਹਰਸ਼ਲ ਨੂੰ 11.75 ਕਰੋੜ ਰੁਪਏ ’ਚ ਖਰੀਦ ਲਿਆ। ਇਸ ਨਿਲਾਮੀ ’ਚ ਉਹ ਸਭ ਤੋਂ ਮਹਿੰਗੇ ਭਾਰਤ ਦੇ ਖਿਡਾਰੀ ਬਣ ਗਏ। (IPL 2024 Auction)

ਇਹ ਵੀ ਪੜ੍ਹੋ : IND Vs SA ODI Series : ਦੂਜਾ ਮੈਚ ਅੱਜ, ਭਾਰਤ ਕੋਲ ਦੂਜੀ ਵਾਰ ਅਫਰੀਕਾ ’ਚ ਲੜੀ ਜਿੱਤਣ ਦਾ ਮੌਕਾ