IND Vs SA ODI Series : ਦੂਜਾ ਮੈਚ ਅੱਜ, ਭਾਰਤ ਕੋਲ ਦੂਜੀ ਵਾਰ ਅਫਰੀਕਾ ’ਚ ਲੜੀ ਜਿੱਤਣ ਦਾ ਮੌਕਾ

IND Vs SA ODI Series

ਰਿੰਕੂ ਜਾਂ ਰਜ਼ਤ ਨੂੰ ਮਿਲ ਸਕਦਾ ਹੈ ਅਈਅਰ ਦੀ ਜਗ੍ਹਾ ਮੌਕਾ | IND Vs SA ODI Series

  • ਭਾਰਤੀ ਟੀਮ ਤਿੰਨ ਮੈਚਾਂ ਦੀ ਲੜੀ ’ਚ 1-0 ਨਾਲ ਅੱਗੇ | IND Vs SA ODI Series

ਸਪੋਰਟਸ ਡੈਸਕ। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਤਿੰਨ ਮੈਚਾਂ ਦੀ ਇੱਕਰੋਜ਼ਾ ਲੜੀ ਖੇਡੀ ਜਾ ਰਹੀ ਹੈ। ਜਿਸ ਵਿੱਚ ਲੜੀ ਦਾ ਦੂਜਾ ਮੁਕਾਬਲਾ ਅੱਜ ਸੇਂਟ ਜਾਰਜ ਪਾਰਕ ਸਟੇਡੀਅਮ, ਕੇਬੇਰਾ ਵਿਖੇ ਸ਼ਾਮ 4:30 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 4:00 ਵਜੇ ਹੋਵੇਗਾ। ਟੀਮ ਇੰਡੀਆ ਤਿੰਨ ਮੈਚਾਂ ਦੀ ਲੜੀ ’ਚ 1-0 ਨਾਲ ਅੱਗੇ ਹੈ। ਟੀਮ ਨੇ ਪਹਿਲਾ ਮੈਚ 8 ਵਿਕਟਾਂ ਨਾਲ ਜਿੱਤ ਲਿਆ ਸੀ। ਭਾਰਤੀ ਟੀਮ ਤਿੰਨਾਂ ਫਾਰਮੈਟਾਂ ਦੀ ਸੀਰੀਜ ਲਈ ਦੱਖਣੀ ਅਫਰੀਕਾ ਦੌਰੇ ’ਤੇ ਹੈ। ਇਸ ਦੀ ਸ਼ੁਰੂਆਤ ਟੀ-20 ਸੀਰੀਜ ਨਾਲ ਹੋਈ ਸੀ। ਟੀ-20 ਸੀਰੀਜ 1-1 ਨਾਲ ਬਰਾਬਰ ਰਹੀ ਸੀ। ਜਿਸ ਵਿੱਚ ਲੜੀ ਦਾ ਪਹਿਲਾ ਮੁਕਾਬਲਾ ਮੀਂਹ ਕਾਰਨ ਰੱਦ ਰਿਹਾ ਸੀ ਅਤੇ ਦੂਜਾ ਮੁਕਾਬਲਾ ਅਫਰੀਕਾ ਨੇ ਜਿੱਤਿਆ ਸੀ ਅਤੇ ਤੀਜਾ ਮੁਕਾਬਲਾ ਭਾਰਤੀ ਟੀਮ ਦੇ ਨਾਂਅ ਰਿਹਾ ਸੀ। (IND Vs SA ODI Series)

ਭਾਰਤ ਕੋਲ ਅਫਰੀਕਾ ’ਚ ਦੂਜੀ ਇੱਕਰੋਜ਼ਾ ਲੜੀ ਜਿੱਤਣ ਦਾ ਮੌਕਾ | IND Vs SA ODI Series

ਟੀਮ ਇੰਡੀਆ ਨੇ ਦੱਖਣੀ ਅਫਰੀਕਾ ’ਚ 6 ਇੱਕਰੋਜ਼ਾ ਲੜੀਆਂ ਖੇਡੀਆਂ ਹਨ। ਇਨ੍ਹਾਂ ’ਚੋਂ ਦੱਖਣੀ ਅਫਰੀਕਾ ਨੇ 5 ਸੀਰੀਜ ਆਪਣੇ ਨਾਂਅ ਕੀਤੀਆਂ ਹਨ, ਅਤੇ ਭਾਰਤ ਸਿਰਫ ਇੱਕ ਸੀਰੀਜ ਜਿੱਤ ਸਕਿਆ ਹੈ। ਜੇਕਰ ਭਾਰਤ ਅੱਜ ਦਾ ਮੈਚ ਜਿੱਤ ਜਾਂਦਾ ਹੈ ਤਾਂ ਉਹ ਸੀਰੀਜ ’ਤੇ ਕਬਜਾ ਕਰ ਲਵੇਗਾ ਅਤੇ ਮੇਜ਼ਬਾਨ ਦੇ ਘਰੇਲੂ ਮੈਦਾਨ ’ਤੇ ਦੂਜੀ ਵਾਰ ਸੀਰੀਜ ਜਿੱਤ ਲਵੇਗਾ। ਟੀਮ ਇੰਡੀਆ ਨੇ ਇੱਥੇ ਪਿਛਲੀ ਸੀਰੀਜ 2018 ਦੇ ਦੌਰੇ ’ਤੇ ਜਿੱਤੀ ਸੀ ਉਸ ਸਮੇਂ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਅਹਿਮ ਰੋਲ ਰਿਹਾ ਸੀ। ਉਦੋਂ ਭਾਰਤ ਨੇ 6 ਮੈਚਾਂ ਦੀ ਵਨਡੇ ਸੀਰੀਜ 5-1 ਨਾਲ ਜਿੱਤੀ ਸੀ। (IND Vs SA ODI Series)

ਇਹ ਵੀ ਪੜ੍ਹੋ : ਕੀ ਮਾਰਿਆ ਗਿਆ ਦਾਊਦ ਇਬਰਾਹਿਮ ? ਦਾਊਦ ਇਬਰਾਹਿਮ ਨੂੰ ਕਿਸ ਨੇ ਦਿੱਤੀ ਜ਼ਹਿਰ, ਛੋਟਾ ਸ਼ਕੀਲ ਨੇ ਕੀਤਾ ਖੁਲਾਸਾ

ਲੋਕੇਸ਼ ਰਾਹੁਲ ਦੇ ਨਾਂਅ ਸਭ ਤੋਂ ਜ਼ਿਆਦਾ ਦੌੜਾਂ | IND Vs SA ODI Series

ਵਨਡੇ ਸੀਰੀਜ ’ਚ ਕੇਐੱਲ ਰਾਹੁਲ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਹਨ। ਉਹ ਇਸ ਸਾਲ ਭਾਰਤ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ’ਚ ਵੀ ਚੋਟੀ ’ਤੇ ਹੈ। ਸ਼ੁਭਮਨ ਗਿੱਲ (1584), ਵਿਰਾਟ ਕੋਹਲੀ (1377) ਅਤੇ ਰੋਹਿਤ ਸ਼ਰਮਾ (1255) ਨੇ ਰਾਹੁਲ ਤੋਂ ਵੱਧ ਦੌੜਾਂ ਬਣਾਈਆਂ ਹਨ, ਪਰ ਇਹ ਤਿੰਨੇ ਖਿਡਾਰੀ ਇਸ ਲੜੀ ਦਾ ਹਿੱਸਾ ਨਹੀਂ ਹਨ। ਗੇਂਦਬਾਜੀ ’ਚ ਸਪਿਨਰ ਕੁਲਦੀਪ ਯਾਦਵ ਚੋਟੀ ’ਤੇ ਹਨ। ਉਸ ਨੇ 2023 ’ਚ 29 ਵਨਡੇ ਮੈਚਾਂ ’ਚ 49 ਵਿਕਟਾਂ ਹਾਸਲ ਕੀਤੀਆਂ ਹਨ। ਪਹਿਲੇ ਵਨਡੇ ’ਚ ਭਾਰਤ ਵੱਲੋਂ ਸਾਈ ਸੁਦਰਸ਼ਨ ਅਤੇ ਸ਼੍ਰੇਅਸ ਅਈਅਰ ਨੇ ਅਰਧ ਸੈਂਕੜੇ ਜੜੇ ਸਨ। ਜਦਕਿ ਅਰਸ਼ਦੀਪ ਸਿੰਘ ਅਤੇ ਅਵੇਸ਼ ਖਾਨ ਨੇ ਮਿਲ ਕੇ 9 ਵਿਕਟਾਂ ਹਾਸਲ ਕੀਤੀਆਂ ਸਨ। (IND Vs SA ODI Series)

ਸੇਂਟ ਜਾਰਜ ਪਾਰਕ ਸਟੇਡੀਅਮ ਦੀ ਪਿੱਚ ਦੀ ਰਿਪੋਰਟ

ਕੇਬੇਰਾ ਦੇ ਸੇਂਟ ਜਾਰਜ ਪਾਰਕ ਸਟੇਡੀਅਮ ਦੀ ਪਿੱਚ ’ਤੇ ਗੇਂਦਬਾਜ ਜ਼ਿਆਦਾ ਕਾਰਗਰ ਸਾਬਤ ਹੋ ਸਕਦੇ ਹਨ। ਇੱਥੇ ਕੁੱਲ 42 ਇੱਕਰੋਜਾ ਕੌਮਾਂਤਰੀ ਕ੍ਰਿਕੇਟ ਮੈਚ ਖੇਡੇ ਗਏ ਹਨ। ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ 20 ਮੈਚ ਜਿੱਤੇ ਹਨ ਅਤੇ ਬਾਅਦ ’ਚ ਬੱਲੇਬਾਜੀ ਕਰਨ ਵਾਲੀ ਟੀਮ ਨੇ 21 ਮੈਚ ਜਿੱਤੇ ਹਨ। ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ਮੈਦਾਨ ’ਤੇ ਟੀਮ ਦਾ ਸਭ ਤੋਂ ਜ਼ਿਆਦਾ ਸਕੋਰ 335 ਦੌੜਾਂ ਹੈ, ਜੋ ਪਾਕਿਸਤਾਨ ਨੇ 2002 ’ਚ ਦੱਖਣੀ ਅਫਰੀਕਾ ਖਿਲਾਫ ਬਣਾਇਆ ਸੀ। ਟੀਮ ਦਾ ਸਭ ਤੋਂ ਘੱਟ ਸਕੋਰ 112 ਹੈ ਜੋ ਕਿ ਨਿਊਜੀਲੈਂਡ ਨੇ 2003 ’ਚ ਅਸਟਰੇਲੀਆ ਖਿਲਾਫ ਬਣਾਇਆ ਸੀ। (IND Vs SA ODI Series)

ਮੌਸਮ ਸਬੰਧੀ ਜਾਣਕਾਰੀ | IND Vs SA ODI Series

ਵੀਰਵਾਰ ਨੂੰ ਕੇਬੇਰਾ ’ਚ ਮੌਸਮ ਬਾਰੇ ਕੋਈ ਚੰਗੀ ਖਬਰ ਨਹੀਂ ਹੈ। ਅੱਜ ਇੱਥੇ 60 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਟੀ-20 ਸੀਰੀਜ ਦੇ ਸ਼ੁਰੂਆਤੀ ਦੋ ਮੈਚ ਮੀਂਹ ਨੇ ਬਰਾਬਰ ਕਰ ਦਿੱਤੇ ਸਨ। ਇਸ ਦੌਰਾਨ ਹਵਾ ਦੀ ਰਫਤਾਰ 15 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਤਾਪਮਾਨ 16 ਤੋਂ 28 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। (IND Vs SA ODI Series)