ਪੰਜਾਬੀ ਯੂਨੀਵਰਸਿਟੀ ਵਿਖੇ 10 ਦਿਨਾ ਗਣਿਤ ਵਰਕਸ਼ਾਪ ਸ਼ੁਰੂ

Punjabi University
ਪੰਜਾਬੀ ਯੂਨੀਵਰਸਿਟੀ ਵਿਖੇ 10 ਦਿਨਾ ਗਣਿਤ ਵਰਕਸ਼ਾਪ ਸ਼ੁਰੂ

ਔਰਤ ਗਣਿਤ ਵਿਗਿਆਨੀਆਂ ਲਈ ਵਿਸ਼ੇਸ਼ ਤੌਰ ਉੱਤੇ ਹੈ ਇਹ ਵਰਕਸ਼ਾਪ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ( Punjabi University) ਦੇ ਗਣਿਤ ਵਿਭਾਗ ਵੱਲੋਂ ਇੰਡੀਅਨ ਵੂਮੈਨ ਇਨ ਮੈਥੇਮੈਟਿਕਸ (ਆਈ. ਡਬਲਿਊ. ਐੱਮ) ਦੇ ਸਹਿਯੋਗ ਨਾਲ 10 ਦਿਨਾ ਵਰਕਸ਼ਾਪ ਲਗਾਈ ਜਾ ਰਹੀ ਹੈ। ਚਾਹਵਾਨ ਔਰਤ ਗਣਿਤ ਵਿਗਿਆਨੀਆਂ ਲਈ ਵਿਸ਼ੇਸ਼ ਤੌਰ ਉੱਤੇ ਕਰਵਾਈ ਜਾ ਰਹੀ ਇਸ ਵਰਕਸ਼ਾਪ ਵਿੱਚ ਸੰਖਿਆਵਾਂ ਦੀ ਸ਼ਕਤੀ ਨੂੰ ਜਾਣਨ ਅਤੇ ਗਣਿਤ ਦੇ ਸੰਬੰਧ ਵਿੱਚ ਭਵਿੱਖ ਨਾਲ਼ ਜੁੜੇ ਵੱਖ-ਵੱਖ ਪੱਖਾਂ ਦੀ ਗੱਲਬਾਤ ਹੋਣੀ ਹੈ। ‘ਅਨਲਾਕਿੰਗ ਦਾ ਪਾਵਰ ਆਫ਼ ਨੰਬਰਜ਼: ਸ਼ੇਪਿੰਗ ਦ ਫਿਊਚਰ ਵਿਦ ਮੈਥੇਮੈਟਿਕਸ’ ਸਿਰਲੇਖ ਵਾਲੀ ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਗਣਿਤ ਸੰਬੰਧੀ ਉਤਸ਼ਾਹੀ ਲੋਕਾਂ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ।

ਵਾਈਸ-ਚਾਂਸਲਰ ਡਾ. ਅਰਵਿੰਦ ਵੱਲੋਂ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਆਪਣੇ ਸੰਬੋਧਨੀ ਸ਼ਬਦਾਂ ਦੌਰਾਨ ਕਿਹਾ ਕਿ ਗਣਿਤ ਦੀ ਦੁਨੀਆ ਵਿਚ ਲਿੰਗ ਅਧਾਰਿਤ ਰੁਕਾਵਟਾਂ ਨੂੰ ਦੂਰ ਕਰਨ ਸੰਬੰਧੀ ਸਾਨੂੰ ਵਧ-ਚੜ੍ਹ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਸਾਡੇ ਰੋਜ਼ਾਨਾ ਜੀਵਨ ਵਿੱਚ ਗਣਿਤ ਦੇ ਸਰਵ ਵਿਆਪਕ ਉਪਯੋਗਾਂ ਨੂੰ ਉਜਾਗਰ ਕੀਤਾ। ਉਨ੍ਹਾਂ ਵਰਕਸ਼ਾਪ ਵਿੱਚ ਭਾਗ ਲੈਣ ਵਾਲਿਆਂ ਨੂੰ ਆਪਣੇ ਬਿਹਤਰ ਭਵਿੱਖ ਨੂੰ ਰੂਪ ਦੇਣ ਲਈ ਗਣਿਤ ਦੀ ਸਮਰੱਥਾ ਨੂੰ ਅਪਣਾਉਣ ਬਾਰੇ ਸੁਝਾਇਆ। ਡਾ. ਗੁਰਮੀਤ ਕੌਰ ਬਖਸ਼ੀ, ਜੋ ਕਿ ਪ੍ਰਸਿੱਧ ਗਣਿਤ-ਵਿਗਿਆਨੀ ਹਨ ਅਤੇ ਵਰਕਸ਼ਾਪ ਦੀ ਵਿਗਿਆਨਕ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਨ, ਨੇ ਵੀ ਉਦਘਾਟਨੀ ਸਮਾਗਮ ਮੌਕੇ ਸ਼ਿਰਕਤ ਕੀਤੀ। Punjabi University

ਇਹ ਵੀ ਪੜ੍ਹੋ: ਕਮਿੰਸ ਦਾ ਰਿਕਾਰਡ ਟੁੱਟਿਆ, IPL ਇਤਿਹਾਸ ’ਚ ਸਭ ਤੋਂ ਮਹਿੰਗੇ ਖਿਡਾਰੀ ਬਣੇ Mitchell Starc

ਡਾ. ਬਖਸ਼ੀ ਨੇ ਗਣਿਤ ਵਿੱਚ ਔਰਤਾਂ ਦੇ ਸ਼ਕਤੀਕਰਨ ਲਈ ਆਪਣੀ ਅਟੁੱਟ ਵਚਨਬੱਧਤਾ ਨੂੰ ਦਰਸਾਉਦੇ ਹੋਏ, ਆਈ. ਡਬਲਿਊ. ਐੱਮ ਸੰਸਥਾ ਦੇ ਹਵਾਲੇ ਨਾਲ ਆਪਣੀ ਗੱਲ ਰੱਖੀ। ਇਸ ਸਮਾਰੋਹ ਵਿੱਚ ਡਾ. ਸੁਰਿੰਦਰ ਸਿੰਘ ਕੈਂਥ ਵੱਲੋਂ ਲਿਖੀ ਗਈ ਪੁਸਤਕ ਨੂੰ ਵੀ ਰਿਲੀਜ਼ ਕੀਤਾ ਗਿਆ। ਗਣਿਤ ਵਿਭਾਗ ਦੇ ਮੁਖੀ ਪ੍ਰੋ. ਪਰਵੀਨ ਲਤਾ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਵਿਭਾਗ ਦੇ ਅਮੀਰ ਇਤਿਹਾਸ ਅਤੇ ਵਿਸ਼ੇਸ਼ਤਾਵਾਂ ਬਾਰੇ ਸੰਖੇਪ ਵਿੱਚ ਜਾਣੂ ਕਰਵਾਇਆ। ਉਨ੍ਹਾਂ ਆਈ. ਡਬਲਿਊ. ਐੱਮ ਸੰਸਥਾ ਅਤੇ ਸਥਾਨਕ ਪ੍ਰਬੰਧਕੀ ਕਮੇਟੀ ਜਿਸ ਵਿੱਚ ਡਾ. ਦੀਪਕ ਕੁਮਾਰ, ਡਾ. ਰੁਪਾਲੀ, ਅਤੇ ਰੀਤੂ ਸ਼ਾਮਲ ਸਨ, ਦੇ ਸਮਰਪਿਤ ਯਤਨਾਂ ਦੀ ਪ੍ਰਸ਼ੰਸਾ ਕੀਤੀ। ਪ੍ਰੋਗਰਾਮ ਦੀ ਕਨਵੀਨਰ ਡਾ. ਸ਼ਾਲਿਨੀ ਗੁਪਤਾ ਨੇ ਪ੍ਰੋਗਰਾਮ ਦੀ ਰੂਪ-ਰੇਖਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਅਗਲੇ ਦਸ ਦਿਨਾਂ ਦੌਰਾਨ ਗਣਿਤ ਵਿਸ਼ੇ ਨਾਲ ਸੰਬੰਧਿਤ ਵੱਖ-ਵੱਖ ਪੱਖਾਂ ਉੱਤੇ ਚਰਚੇ ਕਰਨ ਹਿਤ ਇੰਟਰ ਐਕਟਿਵ ਸੈਸ਼ਨ ਕਰਵਾਏ ਜਾਣਗੇ।