ਲਾਪਤਾ ਇੰਟਰਪੋਲ ਮੁੱਖ ਜਾਂਚ ਲਈ ‘ਹਿਰਾਸਤ’ ‘ਚ : ਚੀਨ

Missing, Interpol, Custodial, Interrogation, China

ਬੀਜਿੰਗ, ਏਜੰਸੀ।

ਚੀਨ ਨੇ ਐਤਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹਾਲ ‘ਚ ਲਾਪਤਾ ਹੋਏ ਇੰਟਰਪੋਲ ਦੇ ਮੁੱਖ ਮੇਂਗ ਹੋਂਗਵੇਈ ਕਾਨੂੰਨ ਦੀ ਉਲੰਘਣਾ ਮਾਮਲੇ ‘ਚ ਜਾਚ ਦੇ ਤਹਿਤ ਉਨ੍ਹਾਂ ‘ਹਿਰਾਸਤ’ ‘ਚ ਹੈ। ਚੀਨ ‘ਚ ਸਰਕਾਰੀ ਕਰਮਚਾਰੀਆਂ ਦੇ ਭ੍ਰਿਸ਼ਟਾਚਾਰ ਮਾਮਲੇ ‘ਚ ਦੇਖਣ ਵਾਲੇ ਰਾਸ਼ਟਰੀ ਨਿਗਰਾਨੀ ਕਮਿਸ਼ਨ ਨੇ ਆਪਣੀ ਵੈਬਸਾਈਟ ‘ਤੇ ਜਾਰੀ ਬਿਆਨ ‘ਚ ਕਿਹਾ ਕਿ ਹੋਂਗਵੇਈ ‘ਤੇ ਕੁਝ ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ ‘ਚ ਜਾਂਚ ਕੀਤੀ ਜਾ ਰਹੀ ਹੈ। ਉਸ ਤੋਂ ਇਸ ਸਬੰਧ ‘ਚ ਪੁੱਛ ਗਿੱਛ ਕੀਤੀ ਜਾ ਰਹੀ ਹੈ।

ਸਥਾਨਿਕ ਮੀਡੀਆ ਦੇ ਅਨੁਸਾਰ ਚੀਨ ਦੇ ਲੋਕ ਸੁਰੱਖਿਆ ਵਿਭਾਗ ‘ਚ ਉਪ ਮੰਤਰੀ ਰਹਿ ਚੁੱਕੇ ਸ੍ਰੀ ਹੋਂਗਵੇਈ ਫਰਾਂਸ ਦੇ ਲਿਓਨ ਸਥਿਤ ਇੰਟਰਪੋਲ ਹੈੱਡਕੁਆਰਟਰ ਤੋਂ ਚੀਨ ਦੀ ਯਾਤਰਾ ਦੌਰਾਨ ਲਾਪਤਾ ਹੋ ਗਏ ਸਨ। ਪਿਛਲੀ 25 ਸਤੰਬਰ ਨੂੰ ਇੰਟਰਪੋਲ ਹੈੱਡਕੁਆਰਟਰ ‘ਚੋਂ ਨਿਕਲਣ ਤੋਂ ਬਾਅਦ ਹੋਂਗਵੇਈ ਦਾ ਆਪਣੇ ਪਰਿਵਾਰ ਦੇ ਲੋਕਾਂ ਨਾਲ ਸੰਪਰਕ ਨਹੀਂ ਹੋ ਸਕਿਆ ਸੀ।  ਇਸ ਦਰਮਿਆਨ ਹੋਂਗਵੇਈ ਦੀ ਪਤਨੀ ਗ੍ਰੇਸ ਮੇਂਗ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਸੋਚਿਆ ਕਿ ਉਹ ਖਤਰੇ ‘ਚ ਹਨ। ਉਨ੍ਹਾਂ ਨੇ ਆਪਣੇ ਪਤੀ ਨੂੰ ਲੱਭਣ ‘ਚ ਅੰਤਰਾਸ਼ਟਰੀ ਮੱਦਦ ਦੀ ਭਾਵਨਾਤਮਕ ਗੁਹਾਰ ਵੀ ਲਾਈ।

ਜਿਸ ਦਿਨ ਹੋਂਗਵੇਈ ਲਾਪਤਾ ਹੋਏ ਉਸ ਦਿਨ ਉਨ੍ਹਾਂ ਨੇ ਆਪਣੀ ਪਤਨੀ ਨੂੰ ਸੋਸ਼ਲ ਮੀਡੀਆ ਸੰਦੇਸ਼ ਭੇਜ ਕੇ ਕਿਹਾ , ਮੇਰੀ ਕਾਲ ਦਾ ਇੰਤਜਾਰ ਕਰੋ। ਇਸ ਸੰਦੇਸ਼ ਨਾਲ ਹੀ ਖਤਰੇ ਦੇ ਨਿਸ਼ਾਨ ਨੂੰ ਸੰਕੇਤ ਦੇਣ ਵਾਲੀ ਚਾਕੂ ਦੀ ਤਸਵੀਰ ਵੀ ਭੇਜੀ ਗਈ ਸੀ। ਆਪਣੀ ਸੁਰੱਖਿਆ ਦੇ ਡਰ ਨਾਲ ਆਪਣੀ ਪਹਿਚਾਣ ਛੁਪਾਉਣ ਦੀ ਕੋਸ਼ਿਸ਼ ਕਰਦੇ ਹੋਏ ਸ੍ਰੀਮਤੀ ਮੇਂਗ ਨੇ ਚੀਨੀ ਅਤੇ ਅੰਗਰੇਜੀ ‘ਚ ਜਾਰੀ ਆਪਣੇ ਬਿਆਨ ‘ਚ ਕਿਹਾ, ਮੈਨੂੰ ਯਕੀਨ ਨਹੀਂ ਹੈ ਕਿ ਹੇਂਗਵੇਈ ਨਾਲ ਕੀ ਹੋਇਆ ਹੈ। ਸ਼ਨਿੱਚਰਵਾਰ ਨੂੰ ਅੰਤਰਰਾਸ਼ਟਰੀ ਅਪਰਾਧਕ ਪੁਲਿਸ ਸੰਗਠਨ (ਇੰਟਰਪੋਲ) ਨੇ ਚੀਨ ਦੇ ਦੌਰੇ ਦੌਰਾਨ ਇੰਟਰਪੋਲ ਦੇ ਮੁਖੀ ਮੇਗ ਹਾਂਗਵੇਈ ਦੇ ਲਾਪਤਾ ਹੋਣ ਬਾਰੇ ਸਰਕਾਰੀ ਜਾਣਕਾਰੀ ਪ੍ਰਾਪਤ ਕਰਨ ਲਈ ਕਿਹਾ ਕਿ ਉਹ ਆਪਣੇ ਮੁੱਖ ਹਿੱਤ ਤੋਂ ਚਿੰਤਤ ਹਨ।

ਇੰਟਰਪੋਲ ਦੇ ਜਨਰਲ ਸਕੱਤਰ ਜੁਰਗੇਨ ਸਟਾਕ ਨੇ ਕਿਹਾ, ਇੰਟਰਪੋਲ ਨੇ ਅਧਿਕਾਰਤ ਤੌਰ ‘ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਚੀਨ ਪ੍ਰਸ਼ਾਸਲ ਤੋਂ ਮੇਂਗ ਹੋਂਗਵੇਈ ਦੇ ਸਬੰਧ ‘ਚ ਜਾਣਕਾਰੀ ਦੀ ਮੰਗ ਕੀਤੀ ਹੈ।  ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਹੋਂਗਵੇਈ ਦਾ ਮਾਮਲਾ ਫਰਾਂਸ ਅਤੇ ਚੀਨ ਦੋਵਾਂ ‘ਚ ਪ੍ਰਾਸੰਗਿਕ ਅਧਿਕਾਰੀਆਂ ਲਈ ਹੈ। ਫਰਾਂਸ ਨੇ ਇੱਕ ਜਾਂਚ ਸ਼ੁਰੂ ਕੀਤੀ ਹੈ, ਪਰ ਐਤਵਾਰ ਨੂੰ ਕਿਹਾ ਕਿ ਇਸ ਸਬੰਧ ‘ਚ ਕੋਈ ਹੋਰ ਜਾਣਕਾਰੀ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।