ਅੱਧੀ ਰਾਤ ਹੋਈ ਫੌਜਾਂ ਸਿੰਘ ਸਰਾਰੀ ਤੇ ਤਰਸੇਮ ਕਪੂਰ ਵਿਚਕਾਰ ਮੀਟਿੰਗ

ਤਰਸੇਮ ਕਪੂਰ ਮੁੱਖ ਗਵਾਹ, ਮੀਟਿੰਗ ਮੰਨੀ ਜਾ ਰਹੀ ਐ ਅਹਿਮ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਨਾਲ ਜੂਝ ਰਹੇ ਫ਼ੌਜਾ ਸਿੰਘ ਸਰਾਰੀ ਵਲੋਂ ਇਸ ਮਾਮਲੇ ਵਿੱਚ ਹੁਣ ਡੈਮੇਜ਼ ਕੰਟਰੋਲ ਸ਼ੁਰੂ ਕਰ ਦਿਤਾ ਗਿਆ ਹੈ। ਜਿਸ ਕਾਰਨ ਹੀ ਫੌਜਾਂ ਸਿੰਘ ਵਲੋਂ ਤਰਸੇਮ ਕਪੂਰ ਨਾਲ ਬੀਤੀ ਅੱਧੀ ਰਾਤ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਕਰਦੇ ਹੋਏ ਮਾਮਲਾ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਰਸੇਮ ਕਪੂਰ ਉਹ ਵਿਅਕਤੀ ਹਨ, ਜਿਨ੍ਹਾਂ ਨੇ ਫੌਜਾ ਸਿੰਘ ਸਰਾਰੀ ਦੀ ਆਡੀਓ ਜਾਰੀ ਕਰਦੇ ਹੋਏ ਉਨ੍ਹਾਂ ਤੇ ਗੰਭੀਰ ਦੋਸ਼ ਲਗਾਏ ਸਨ।

ਚੰਡੀਗੜ੍ਹ ਦੇ ਸੈਕਟਰ 39 ਵਿਖੇ ਦੀ ਰਾਤ ਲੰਬੀ ਮੀਟਿੰਗ ਹੋਣ ਤੋਂ ਬਾਅਦ ਲੱਗਭਗ ਰਾਤ ਨੂੰ 12 ਵਜੇ ਤਰਸੇਮ ਕਪੂਰ, ਕੈਬਿਨੇਟ ਮੰਤਰੀ ਫੌਜਾਂ ਸਿੰਘ ਸਰਾਰੀ ਦੀ ਕੋਠੀ ਤੋਂ ਬਾਹਰ ਜਰੂਰ ਨਿਕਲੇ ਪਰ ਉਨ੍ਹਾਂ ਵੱਲੋਂ ਮੀਡੀਆ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ ਕੀਤੀ ਗਈ। ਤਰਸੇਮ ਕਪੂਰ ਮੀਡੀਆ ਤੋਂ ਦੂਰੀ ਬਣਾਉਂਦੇ ਹੋਏ ਆਪਣੀ ਗੱਡੀ ਰਾਹੀਂ ਮੌਕੇ ਤੋਂ ਤੇਜ਼ੀ ਨਾਲ ਚਲੇ ਗਏ ਪਰ ਦੱਸਿਆ ਜਾ ਰਿਹਾ ਹੈ ਕਿ 4 ਘੰਟੇ ਦੀ ਲੰਬੀ ਮੀਟਿੰਗ ਦੌਰਾਨ ਇਸ ਮਾਮਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਤਰਸੇਮ ਕਪੂਰ ਹੀ ਨਾ ਸਿਰਫ ਆਡੀਓ ਚ ਗੱਲਬਾਤ ਕਰ ਰਹੇ ਹਨ, ਸਗੋਂ ਭ੍ਰਿਸ਼ਟਾਚਾਰ ਦੇ ਇਸ ਮਾਮਲੇ ਦੇ ਵਿੱਚ ਮੁੱਖ ਗਵਾਹ ਦੇ ਤੌਰ ਤੇ ਵੀ ਹਨ। ਜਿਸ ਕਾਰਨ ਇਸ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ