ਮਿਡ-ਡੇ-ਮੀਲ ਦਫਤਰੀ ਮੁਲਾਜ਼ਮ ਅਤੇ ਕੁੱਕ ਵਰਕਰ ਭਲਕੇ ਕਰਨਗੇ ਅਰਥੀ ਫੂਕ ਮੁਜ਼ਹਾਰੇ

Mid Day Meal

(ਸੱਚ ਕਹੂੰ ਨਿਊਜ਼) ਬਰਨਾਲਾ। ਪੰਜਾਬ ਗੌਰਮਿੰਟ ਠੇਕਾ ਮੁਲਾਜ਼ਮ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਝੰਡੇ ਹੇਠ ਪੰਜਾਬ ਦੀਆਂ ਸਮੂਹ ਠੇਕਾ ਆਧਾਰਿਤ ਜਥੇਬੰਦੀਆਂ ਵੱਲੋਂ 13 ਫ਼ਰਵਰੀ ਤੋਂ ਰਾਜਧਾਨੀ ਦੇ ਸੈਕਟਰ 17 ਵਿੱਚ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅੱਜ ਗਿਆਰਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਇਸ ਮੌਕੇ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾਂ ਜੋਗੀਪੁਰ ਅਤੇ ਜਿਲਾ ਪ੍ਰਧਾਨ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋ 19 ਦਸੰਬਰ 2016 ਨੂੰ ਵਿਧਾਨ ਸਭਾ ਵਿਚ ਜੋ ਐਕਟ ਪਾਸ ਕੀਤਾ ਗਿਆ ਸੀ। (Mid Day Meal Workers)

ਅਫਸਰਸ਼ਾਹੀ ਦੇ ਨਾਂ ਪੱਖੀ ਰਵੱਈਏ ਕਰਕੇ ਉਹ ਮਹਿਜ ਕਾਗਜਾਂ ਤੱਕ ਹੀ ਸੀਮਤ ਹੋਕੇ ਰਹਿ ਗਿਆ ਹੈ ਆਗੂਆਂ ਨੇ ਮੰਗ ਕੀਤੀ ਕਿ ਪਾਸ ਐਕਟ ਅਨੁਸਾਰ ਪੰਜਾਬ ਦੇ ਸਮੂਹ ਠੇਕੇ ‘ਤੇ ਕੰਮ ਕਰਦੇ ਮੁਲਾਜਮਾਂ ਨੂੰ ਜਲਦ ਤੋਂ ਜਲਦ ਰੈਗੁਲਰ ਕੀਤਾ ਜਾਵੇ, ਕੁੱਕ ਵਰਕਰਾਂ ਦੀ 500 ਰੂਪੇ ਦੀ ਵਾਧੇ ਸਬੰਧੀ ਪੱਤਰ ਤੁਰੰਤ ਜਾਰੀ ਕੀਤਾ ਜਾਵੇ ਅਤੇ ਵਰਕਰਾਂ ਨੂੰ ਮਹਿਜ 500 ਰੂਪੇ ਦੇ ਵਾਧੇ ਦੀ ਬਜਾਏ ਘੱਟੋ ਘੱਟ ਉਜਰਤ ਕਾਨੂੰਨ ਦੇ ਘੇਰੇ ਤਹਿਤ ਲਿਆਂਦਾ ਜਾਵੇ, ਸੁਵਿਧਾ ਕਰਮਚਾਰੀਆਂ ਨੂੰ ਨੋਕਰੀ ‘ਤੇ ਤੁਰੰਤ ਹਾਜਰ ਕਰਵਾਕੇ ਰੈਗੂਲਰ ਕੀਤਾ ਜਾਵੇ ਜਨਰਲ ਸਕੱਤਰ ਸਰਵਣ ਸਿੰਘ ਗਿਦੜਪਿੰਡੀ ਨੇ ਦੱਸਿਆ ਕਿ ਜੇਕਰ ਅਫਸਰਸ਼ਾਹੀ ਐਕਟ ਨੂੰ ਤੁਰੰਤ ਲਾਗੂ ਨਹੀ ਕਰਦੀ ਤਾਂ ਐਕਸ਼ਨ ਕਮੇਟੀ ਭੁੱਖ ਹੜਤਾਲ ਨੂੰ ਮਰਨ ਵਰਤ ਵਿਚ ਤਬਦੀਲ ਕਰੇਗੀ ਅਤੇ ਸੰਘਰਸ਼ ਨੂੰ ਭਖਾਉਣਦੇ ਹੋਏ ਮਿਡ-ਡੇ-ਮੀਲ ਦਫਤਰੀ ਮੁਲਾਜਮ ਅਤੇ ਕੁੱਕ ਵਰਕਰ ਭਲਕੇ ਡੀ.ਸੀ ਦਫਤਰ ਵਿੱਖੇ ਹੋਣ ਵਾਲੇ ਅਰਥੀ ਫੂਕ ਪ੍ਰਦਰਸ਼ਨ ਵਿਚ ਭਰਵੀ ਸ਼ਮੂਲਿਅਤ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ