ਲੁਟੇਰਿਆਂ ਪੰਪ ਮੁਲਾਜ਼ਮ ਨੂੰ ਮਾਰੀ ਗੋਲੀ

Police

(ਸੱਚ ਕਹੂੰ ਨਿਊਜ਼) ਮਜੀਠਾ। ਅੰਮ੍ਰਿਤਸਰ ਦੇ ਮਜੀਠਾ ਨੇੜੇ ਇੱਕ ਪੈਟਰੋਲ ਪੰਪ ਮੁਲਾਜਮ ਨੂੰ ਗੋਲੀ ਮਾਰ ਦੇਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਮਜੀਠਾ ਨੇੜੇ ਪਿੰਡ ਸ਼ਾਮਪੁਰਾ ‘ਚ ਲੁਟੇਰਿਆਂ ਨੇ ਪੈਟਰੋਲ ਪੰਪ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਮੁਲਾਜਮ ਨੂੰ ਗੋਲੀ ਮਾਰੀ ਇਸ ਹਮਲੇ ਦੌਰਾਨ ਜਖਮੀ ਹੋਏ ਮੁਲਾਜਮ ਅਨਿਲ ਪਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹਾਲਾਂਕਿ ਲੁਟੇਰੇ ਪੰਪ ਲੁੱਟਣ ‘ਚ ਨਾਕਾਮ ਰਹੇ ਤੇ ਅਨਿਲ ਦੀ ਜਾਨ ਲੈਕੇ ਫਰਾਰ ਹੋ ਗਏ ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਇਹਨਾਂ ਹਮਲਾਵਰ ਲੁਟੇਰਿਆਂ ਦੀ ਭਾਲ ‘ਚ ਲੱਗੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ