ਭਾਰਤ ਵਿਰੋਧੀ ਹੈ ਮਹਿਬੂਬਾ ਦਾ ਬਿਆਨ

Mehbooba, Statement, Anti-India

ਜੰਮੂ ਕਸ਼ਮੀਰ ਦੀ ਸੱਤਾ ਜਾਂਦਿਆਂ ਹੀ, ਮਹਿਬੂਬਾ ਮੁਫਤੀ ਦੇ ਸੁਰ ਵੀ ਬਦਲਣ ਲੱਗੇ ਹਨ। ਉਨ੍ਹਾਂ ਹੁਣੇ ਹਾਲ ਹੀ ਵਿੱਚ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਸ਼ਮੀਰ ਵਿੱਚ 1990 ਵਰਗੇ ਹਾਲਾਤ ਬਣ ਜਾਣਗੇ, ਇਸ ਬਿਆਨ ਤੋਂ ਅਜਿਹਾ ਹੀ ਲੱਗਦਾ ਹੈ ਕਿ ਜਿਵੇਂ 1990  ਦੇ ਹਾਲਾਤ ਲਈ ਪੀਡੀਪੀ ਹੀ ਜ਼ਿੰਮੇਦਾਰ ਹੈ, ਉਹ ਜਾਣਦੀ ਹੈ ਕਿ ਅਜਿਹੇ ਹਾਲਾਤ ਕਿਵੇਂ ਬਣਾਏ ਜਾਂਦੇ ਹਨ। ਮਹਿਬੂਬਾ ਮੁਫਤੀ ਦਾ ਅੱਤਵਾਦੀਆਂ ਪ੍ਰਤੀ ਉਨ੍ਹਾਂ ਦਾ ਨਰਮ ਰਵੱਈਆ ਕਿਸੇ ਤੋਂ ਲੁਕਿਆ ਨਹੀਂ ਹੈ। (Mehbooba)

ਹੁਣ ਤਾਂ ਉਨ੍ਹਾਂ ਨੇ ਅੱਤਵਾਦੀ ਪੈਦਾ ਕਰਨ ਦੀ ਧਮਕੀ ਦੇ ਕੇ ਆਪਣੇ ਅੰਦਰ ਅੱਤਵਾਦੀਆਂ ਅਤੇ ਪਾਕਿਸਤਾਨ ਪ੍ਰਤੀ ਛਿਪੇ ਪ੍ਰੇਮ ਨੂੰ ਸ਼ਰੇਆਮ ਉਜਾਗਰ ਕਰ ਦਿੱਤਾ ਹੈ।ਉਨ੍ਹਾਂ ਨੇ ਇਹ ਕਹਿ ਕੇ ਅੱਤਵਾਦੀਆਂ ਦੀ ਪੈਰਵੀ ਕੀਤੀ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਵਿੱਚ ਤੋੜ-ਭੰਨ੍ਹ ਕੀਤੀ ਗਈ ਤਾਂ ਸਲਾਊਦੀਨ ਅਤੇ ਯਾਸਿਨ ਮਲਿਕ  ਵਰਗੇ ਅੱਤਵਾਦੀ ਪੈਦਾ ਹੋਣਗੇ। ਅੱਤਵਾਦੀ ਪੈਦਾ ਕਰਨ ਦੀ ਗੱਲ ਕਰਕੇ ਮਹਿਬੂਬਾ ਮੁਫਤੀ ਦੇਸ਼ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਹਨ। ਮਹਿਬੂਬਾ ਮੁਫਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਅੰਦਰ ਜੋ ਵੀ ਚੱਲ ਰਿਹਾ ਹੈ, ਉਹ ਉਨ੍ਹਾਂ ਦੇ ਕਰਮਾਂ ਦਾ ਫਲ ਹੈ। (Mehbooba)

ਉਹ ਖੁਦ ਤਾਂ ਆਪਣਾ ਘਰ ਸੰਭਾਲ ਨਹੀਂ ਸਕੀ ਹਨ ਅਤੇ ਦੂਸਰਿਆਂ ‘ਤੇ ਇਸਦਾ ਇਲਜ਼ਾਮ ਮੜ੍ਹ ਕੇ ਆਪਣੀਆਂ ਨਾਕਾਮੀਆਂ ਨੂੰ ਛਿਪਾਉਣ ਵਿੱਚ ਲੱਗੀ ਹੋਈ ਹਨ। ਪੀਡੀਪੀ ਦੀ ਅਸਲੀਅਤ ਇਹ ਹੈ ਕਿ ਇਹ ਪਾਰਟੀ ਸਿਰਫ਼ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ । ਇਸ ਵਿੱਚ ਆਮ ਵਰਕਰਾਂ ਨਾਲ ਮਤਰੇਆ ਸਲੂਕ ਕੀਤਾ ਜਾਂਦਾ ਹੈ। ਚਾਹੇ ਪਾਰਟੀ ਵਿੱਚ ਕੋਈ ਅਹੁਦਾ ਦੇਣ ਦੀ ਗੱਲ ਹੋਵੇ ਜਾਂ ਫਿਰ ਸੱਤਾ ਦੀ ਮਲਾਈ ਖਾਣ ਦੀ ਗੱਲ ਹੋਵੇ,  ਮਹਿਬੂਬਾ ਨੇ ਦੋਵਾਂ ਵਿੱਚ ਆਪਣੇ ਪਰਿਵਾਰ ਦੇ ਲੋਕਾਂ ਨੂੰ ਮਹੱਤਵ ਦਿੱਤਾ। ਅਜਿਹੇ ਵਿੱਚ ਪਾਰਟੀ ਵਿੱਚ ਬਗਾਵਤ ਹੋਣਾ ਇੱਕ ਸੁਭਾਵਿਕ ਪ੍ਰਕਿਰਿਆ ਹੈ। (Mehbooba)

ਜੰਮੂ-ਕਸ਼ਮੀਰ ਵਿੱਚ ਦੂਜੀ ਪਾਰਟੀ ਨੈਸ਼ਨਲ ਕਾਨਫਰੈਂਸ ਦੀ ਗੱਲ ਕੀਤੀ ਜਾਵੇ ਤਾਂ ਲਗਭਗ ਉਸਦੇ ਹਾਲਾਤ ਵੀ ਪੀਡੀਪੀ ਵਰਗੇ ਹੀ ਹਨ, ਉਸਦੇ ਆਗੂ ਵੀ ਸਿਰਫ਼ ਆਪਣੇ ਪਰਿਵਾਰ ‘ਤੇ ਕੇਂਦਰਤ ਕਰਕੇ ਪੂਰੀ ਪਾਰਟੀ ਦਾ ਸੰਚਾਲਨ ਕਰਦੇ ਦਿਖਾਈ ਦਿੰਦੇ ਹਨ। ਇਨ੍ਹਾਂ ਨੇ ਵੀ ਵੱਖਵਾਦੀ ਆਗੂਆਂ ਦਾ ਸਮੱਰਥਨ ਕਰਨ ਵਰਗੇ ਬਿਆਨ ਦਿੱਤੇ ਹਨ। ਜੰਮੂ-ਕਸ਼ਮੀਰ  ਵਿੱਚ ਚੋਣਾਂ  ਤੋਂ ਬਾਅਦ ਜਦੋਂ ਪੀਡੀਪੀ ਦੇ ਨਾਲ ਭਾਜਪਾ ਨੇ ਗਠਜੋੜ ਕਰਕੇ ਸਰਕਾਰ ਬਣਾਈ, ਉਦੋਂ ਮਹਿਬੂਬਾ ਨੂੰ ਭਾਜਪਾ ਨੇ ਕਸ਼ਮੀਰ  ਦੀ ਜਨਤਾ  ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਉਸਦਾ ਸਮੱਰਥਨ ਕੀਤਾ, ਪਰ ਮਹਿਬੂਬਾ ਦਾ ਰਵੱਈਆ ਨਹੀਂ ਬਦਲਿਆ।

ਇਹ ਵੀ ਪੜ੍ਹੋ : ਪਾਣੀ ਨਾਲ ਆਈ ਤਬਾਹੀ ਤੋਂ ਬਾਅਦ ਰਾਹਤ ਦੀ ਖ਼ਬਰ, ਹਫ਼ਤੇ ਭਰ ਦਾ ਮੌਸਮ ਜਾਨਣ ਲਈ ਪੜ੍ਹੋ ਇਹ ਖ਼ਬਰ

ਮਹਿਬੂਬਾ ਮੁਫਤੀ ਨੇ ਕਸ਼ਮੀਰੀ ਹਿੰਦੂਆਂ ਨੂੰ ਘਾਟੀ ਵਿੱਚ ਵਸਾਉਣ ਲਈ ਵੀ ਕੋਈ ਕਦਮ  ਨਹੀਂ ਚੁੱਕੇ । ਭਾਰਤੀ ਜਨਤਾ ਪਾਰਟੀ ਦਾ ਕਸ਼ਮੀਰੀ ਹਿੰਦੂਆਂ ਬਾਰੇ ਸ਼ੁਰੂ ਤੋਂ ਹੀ ਇਹ ਉਦੇਸ਼ ਰਿਹਾ ਹੈ ਕਿ ਕਿਵੇਂ ਵੀ ਕਰਕੇ ਉਨ੍ਹਾਂ ਦੀ ਵਾਪਸੀ ਬਾਰੇ ਸੋਚਿਆ ਜਾਵੇ, ਪਰ ਮਹਿਬੂਬਾ ਸ਼ੁਰੂ ਤੋਂ ਹੀ ਇਸ ਤਿਕੜਮ ਵਿੱਚ ਲੱਗੀ ਰਹੀ ਕਿ ਉੱਜੜੇ ਕਸ਼ਮੀਰੀ ਪੰਡਤਾਂ ਦਾ ਮੁੱਦਾ ਹੀ ਨਾ Àੁੱਠ ਸਕੇ। ਜ਼ਿਕਰਯੋਗ ਹੈ ਕਿ ਕਸ਼ਮੀਰ  ਵਿੱਚ ਵੱਖਵਾਦੀ ਅੱਤਵਾਦੀਆਂ  ਦੇ ਵਧਦੇ ਪ੍ਰਭਾਵ ਅਤੇ ਉਨ੍ਹਾਂ ਨੂੰ ਮਿਲੀ ਰਾਜਨੀਤਕ ਸੁਰੱਖਿਆ ਦੇ ਚਲਦੇ ਕਸ਼ਮੀਰੀ ਹਿੰਦੂਆਂ ਨੂੰ ਉੱਥੋਂ ਉੱਜੜਨਾ ਪਿਆ।

ਪੂਰਾ ਦੇਸ਼ ਇਸ ਗੱਲ ਦਾ ਗਵਾਹ ਹੈ ਕਿ ਮਹਿਬੂਬਾ ਮੁਫਤੀ ਦੇ ਮੁੱਖ ਮੰਤਰੀ ਕਾਰਜਕਾਲ ਵਿੱਚ ਕਿਸ ਤਰ੍ਹਾਂ ਰਮਜਾਨ ਦੇ ਦਿਨਾਂ ਵਿੱਚ ਅੱਤਵਾਦੀਆਂ ਅਤੇ ਪੱਥਰਬਾਜਾਂ ਨੇ ਉੱਥੇ ਤਾਂਡਵ ਕੀਤਾ। ਬੇਗੁਨਾਹ ਲੋਕਾਂ ਦਾ ਕਤਲ ਕੀਤਾ ਗਿਆ, ਪੱਤਰਕਾਰਾਂ ਦੀ ਹੱਤਿਆ ਹੋਈ । ਇਸਨੂੰ ਜਾਂ ਤਾਂ ਰਾਜ ਸਰਕਾਰ ਦੀ ਨਾਕਾਮੀ ਕਿਹਾ ਜਾ ਸਕਦਾ ਹੈ ਜਾਂ ਅੱਤਵਾਦੀਆਂ ਨੂੰ ਅਜਿਹਾ ਕਰਨ ਲਈ ਰਾਜਨੀਤਕ ਸੁਰੱਖਿਆ ਮੰਨਿਆ ਜਾ ਸਕਦਾ ਹੈ। ਇਹ ਗੱਲ ਠੀਕ ਹੈ ਕਿ ਮਹਿਬੂਬਾ ਦੀ ਸਰਕਾਰ ਨੇ ਅੱਤਵਾਦੀਆਂ ਦੇ ਵਿਰੋਧ ਵਿੱਚ ਉਂਜ ਕਦਮ  ਨਹੀਂ ਚੁੱਕੇ ਜਿਵੇਂ ਚੁੱਕਣੇ ਚਾਹੀਦੇ ਹਨ।

ਭਾਵ ਉਨ੍ਹਾਂ ਦੀ ਸਰਕਾਰ ਦਾ ਅੱਤਵਾਦੀਆਂ ਬਾਰੇ ਹਮੇਸ਼ਾ ਨਰਮ ਰਵੱਈਆ ਹੀ ਰਿਹਾ। ਆਪਣੀ ਜ਼ਿੰਮੇਦਾਰੀ ਦਾ ਠੀਕ ਤਰ੍ਹਾਂ ਪਾਲਣ ਨਾ ਕਰਨਾ ਹੀ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਸੀ, ਅਜਿਹੇ ਵਿੱਚ ਭਾਜਪਾ ਨੇ ਸਮੱਰਥਨ ਵਾਪਸ ਲਿਆ ਤਾਂ ਇਹ ਕਦਮ   ਨਿਆਂ ਸੰਗਤ ਹੀ ਕਿਹਾ ਜਾਣਾ ਚਾਹੀਦਾ ਹੈ। ਪਰ ਹੁਣ ਮਹਿਬੂਬਾ ਨੇ ਆਪਣਾ ਅਸਲੀ ਰੂਪ ਵਿਖਾ ਦਿੱਤਾ ਹੈ, ਉਨ੍ਹਾਂ ਦਾ ਭਾਜਪਾ  ਦੇ ਪ੍ਰਤੀ ਦੋਸਤਾਨਾ ਰਵੱਈਆ ਘੱਟ, ਅੱਤਵਾਦੀਆਂ ਪ੍ਰਤੀ ਉਦਾਰਤਾ ਜ਼ਿਆਦਾ ਵਿਖਾਈ ।  ਇਸ ਨਾਲ ਜੰਮੂ-ਕਸ਼ਮੀਰ ਦੇ ਹਾਲਾਤ ਹੋਰ ਵਿਗੜਦੇ ਜਾ ਰਹੇ ਹਨ ।

ਉੱਧਰ, ਕੇਂਦਰ ਸਰਕਾਰ ਨੇ ਵਿਕਾਸ ਲਈ ਜੋ ਪੈਕੇਜ ਦਿੱਤੇ ਉਸਨੂੰ ਵੀ ਜੰਮੂ-ਕਸ਼ਮੀਰ ਦੀ ਜਨਤਾ ਦੀ ਭਲਾਈ ਲਈ ਨਹੀਂ ਲਾਇਆ ਗਿਆ। ਉਹ ਸਿਰਫ਼ ਅੱਤਵਾਦੀਆਂ ਨੂੰ ਸੁਰੱਖਿਅਤ ਕਰਨ ਵਾਲੇ ਏਜੰਡੇ ‘ਤੇ ਹੀ ਕੰਮ ਕਰਦੀ ਹੋਈ ਵਿਖਾਈ ਦੇ ਰਹੀ ਸਨ । ਕਸ਼ਮੀਰ  ਵਿੱਚ ਫੌਜ ‘ਤੇ ਹਮਲਾ ਕਰਨ ਵਾਲੇ ਪੱਥਰਬਾਜਾਂ ਨੂੰ ਬੱਚਾ ਕਹਿ ਕੇ ਉਨ੍ਹਾਂ ਨੂੰ ਮਾਫ ਕੀਤਾ ਗਿਆ। ਇੱਕ ਤਰ੍ਹਾਂ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ  ਡੋਲ ਗਈ ਸੀ। ਹੁਣ ਕਹਿ ਸਕਦੇ ਹਾਂ ਕਿ ਜਦੋਂ ਤੋਂ ਉੱਥੇ ਰਾਜਪਾਲ ਰਾਜ ਲਾਗੂ ਹੋਇਆ ਹੈ ਉਦੋਂ ਤੋਂ ਹਾਲਾਤਾਂ ਵਿੱਚ ਸੁਧਾਰ ਹੈ ।

ਸਾਰੇ ਪੱਥਰਬਾਜ ਕਿਸੇ ਗੁਫਾ ਵਿੱਚ ਲੁਕ ਗਏ ਹਨ। ਖੂੰਖਾਰ ਅੱਤਵਾਦੀ ਮਾਰੇ ਜਾ ਰਹੇ ਹਨ। ਕਈ ਅੱਤਵਾਦੀ ਜੰਗਲਾਂ ਵਿੱਚ ਲੁਕ ਗਏ ਹਨ । ਅਜਿਹੇ ਵਿੱਚ ਜਿਨ੍ਹਾਂ ਰਾਜਨੀਤਕ ਪਾਰਟੀਆਂ ਦਾ ਅੱਤਵਾਦੀਆਂ ਨੂੰ ਪ੍ਰਤੱਖ ਜਾਂ ਅਪ੍ਰਤੱਖ ਸਮੱਰਥਨ ਮਿਲਦਾ ਰਿਹਾ ਹੈ, ਉਨ੍ਹਾਂ ਨੂੰ ਹੁਣ ਦਰਦ ਤਾਂ ਹੋਵੇਗਾ ਹੀ। ਹੁਣ ਅੱਤਵਾਦੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸਰਪ੍ਰਸਤੀ ਨਹੀਂ ਮਿਲ ਰਹੀ, ਇਸ ਲਈ ਮਹਿਬੂਬਾ ਨੇ ਹੋਰ ਅੱਤਵਾਦੀ ਪੈਦਾ ਕਰਨ ਦੀ ਗੱਲ ਕਹੀ ਹੈ।

ਕਸ਼ਮੀਰ ਵਿੱਚ ਰਾਜਪਾਲ ਰਾਜ ਲੱਗਣ ਤੋਂ ਬਾਅਦ ਹੁਣ ਜਦੋਂ ਕਸ਼ਮੀਰ ਵਿੱਚ ਸ਼ਾਂਤੀ ਵਿਵਸਥਾ ਕਾਇਮ ਹੋਣ ਲੱਗੀ ਹੈ, ਅੱਤਵਾਦੀਆਂ ਦਾ ਸਫਾਇਆ ਹੋ ਰਿਹਾ ਹੈ ਅਤੇ ਇਸ ਫੌਜੀ ਕਾਰਵਾਈ ਨਾਲ ਪਾਕਿਸਤਾਨ ਵੀ ਘਬਰਾਇਆ ਹੋਇਆ ਹੈ, ਤੱਦ ਅਜਿਹੇ ਵਿੱਚ ਮਹਿਬੂਬਾ ਮੁਫਤੀ ਦਾ ਬਿਆਨ ਯਕੀਨੀ ਹੀ ਜੰਮੂ-ਕਸ਼ਮੀਰ ਦੇ ਮਾਹੌਲ ਵਿੱਚ ਜ਼ਹਿਰ ਘੋਲਣ ਵਰਗਾ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਸਾਫ਼ ਹੁੰਦਾ ਹੈ ਕਿ ਉਹ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਨਹੀਂ ਚਾਹੁੰਦੀ ਹਨ ।

ਉਹ ਜਿਨ੍ਹਾਂ ਸਲਾਹੂਦੀਨ ਅਤੇ ਯਾਸਿਨ ਮਲਿਕ ਵਰਗੇ ਅੱਤਵਾਦੀਆਂ  ਦੇ ਪੈਦਾ ਹੋਣ ਦੀ ਧਮਕੀ ਦੇ ਰਹੀ ਹੈ, ਉਨ੍ਹਾਂ ਦਾ ਇਤਿਹਾਸ ਕਿਸੇ ਤੋਂ ਲੁਕਿਆ ਨਹੀਂ ਹੈ । ਇਨ੍ਹਾਂ ਦੋਵਾਂ ਨੇ ਹੀ ਵੱਖ-ਵੱਖ ਅੱਤਵਾਦੀ ਸੰਗਠਨ ਬਣਾ ਕੇ ਦੇਸ਼ ਨੂੰ ਨੁਕਸਾਨ ਹੀ ਪਹੁੰਚਾਇਆ ਹੈ।  ਸਈਅਦ ਸਲਾਹੂਦੀਨ ਹਿਜ਼ਬੁਲ ਮੁਜਾਹਿਦੀਨ ਦਾ ਸਰਗਨਾ ਹੈ । ਉਸਨੇ 1990 ਵਿੱਚ ਆਪਣਾ ਨਾਂਅ ਯੂਸੁਫ ਸ਼ਾਹ ਤੋਂ ਬਦਲਕੇ ਸਈਅਦ ਸਲਾਹੂਦੀਨ ਕਰ ਲਿਆ ਸੀ। ਸਲਾਹੂਦੀਨ ਨੇ 1987 ਵਿੱਚ ਵਿਧਾਨ ਸਭਾ ਚੋਣਾਂ ਲੜੀਆਂ,  ਪਰ ਹਾਰ ਗਿਆ। ਉਸ ਤੋਂ ਬਾਅਦ ਉਸਨੇ ਹੱਥਾਂ ਵਿੱਚ ਬੰਦੂਕ ਫੜ੍ਹ ਲਈ ।

ਉੱਥੇ ਹੀ, ਯਾਸਿਨ ਮਲਿਕ ਜੰਮੂ-ਕਸ਼ਮੀਰ  ਲਿਬਰੇਸ਼ਨ ਫਰੰਟ (ਜੇਕੇਐਲਐਫ) ਦਾ ਮੁਖੀ ਹੈ ।  ਉਹ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਦੀ ਵਕਾਲਤ ਕਰਦਾ ਰਿਹਾ ਹੈ। ਕਸ਼ਮੀਰ  ਵਿੱਚ ਸ਼ਾਂਤੀ ਨਾਲ ਰਹਿਣ ਵਾਲਿਆਂ ਦਾ ਖੂਨ ਡੋਲ੍ਹਣ ਵਿੱਚ ਇਨ੍ਹਾਂ ਦੋਵਾਂ ਨੇ ਹੀ ਕੋਈ ਕਸਰ ਨਹੀਂ ਛੱਡੀ। ਹੁਣ ਤਾਂ ਸਲਾਹੂਦੀਨ ਨੂੰ ਅਮਰੀਕਾ ਦੁਆਰਾ ਅੰਤਰਰਾਸ਼ਟਰੀ ਅੱਤਵਾਦੀ ਵੀ ਐਲਾਨਿਆ ਜਾ ਚੁੱਕਾ ਹੈ।

ਪੀਡੀਪੀ ਵਿੱਚ ਜਿਸ ਤਰ੍ਹਾਂ ਬਗਾਵਤ ਦੇ ਸੁਰ ਵਧ ਰਹੇ ਹਨ, ਉਸਦੇ ਮੂਲ ਵਿੱਚ ਮਹਿਬੂਬਾ ਦੀਆਂ ਨੀਤੀਆਂ ਹੀ ਜ਼ਿੰਮੇਦਾਰ ਹਨ । ਇਹ ਬਾਗ਼ੀ ਸੁਰ ਸਰਕਾਰ ਜਾਣ ਦੇ ਬਾਅਦ ਤੋਂ ਸੁਣਾਈ ਦੇ ਰਹੇ ਹਨ, ਅਜਿਹੀ ਗੱਲ ਨਹੀਂ ਹੈ, ਪਰ ਮਹਿਬੂਬਾ ਪਾਰਟੀ ਦੇ ਘਮਸਾਣ ਨੂੰ ਜਿਸ ਤਰ੍ਹਾਂ ਮੋੜ ਦੇਣ ਦੀ ਕੋਸ਼ਿਸ਼ ਕਰ ਰਹੀ ਹਨ,  ਉਸਤੋਂ ਅਜਿਹਾ ਹੀ ਲੱਗਦਾ ਹੈ ਕਿ ਵਰਤਮਾਨ ਵਿੱਚ ਉਹ ਬੌਖਲਾ ਰਹੀ ਹਨ ।

ਅਸੀਂ ਜਾਣਦੇ ਹਾਂ ਕਿ ਜਦੋਂ ਭਾਜਪਾ ਦੇ ਨਾਲ ਇੱਥੇ ਸਰਕਾਰ ਸੀ, ਉਦੋਂ ਵੀ ਪੀਡੀਪੀ ਵਿੱਚ ਬਗਾਵਤ ਦੇ ਸੁਰ ਸੁਣਾਈ ਦਿੰਦੇ ਰਹੇ ਹਨ। ਅਲਬੱਤਾ ਹੁਣ ਇੰਨਾ ਜ਼ਰੂਰ ਹੋਇਆ ਕਿ ਭਾਜਪਾ ਤੋਂ ਸਮੱਰਥਨ ਵਾਪਸ ਲੈਣ ਤੋਂ ਬਾਅਦ ਪੀਡੀਪੀ ਦੇ ਅਸੰਤੁਸ਼ਟ ਵਿਧਾਇਕ ਖੁੱਲ੍ਹ ਕੇ ਮਹਿਬੂਬਾ ਦੇ ਖਿਲਾਫ ਆ ਗਏ ਹਨ ਅਤੇ ਮਹਿਬੂਬਾ ਇਸਦਾ ਭਾਂਡਾ ਭਾਜਪਾ ‘ਤੇ ਭੰਨ੍ਹ ਕੇ ਆਪਣਾ ਪੱਲਾ ਬਚਾਉਣਾ ਚਾਹੁੰਦੀ ਹੈ।