ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਡਿਗੂੰ-ਡਿਗੂੰ ਕ...

    ਡਿਗੂੰ-ਡਿਗੂੰ ਕਰ ਰਹੀ ਛੱਤ ਤੋਂ ਮਾਤਾ ਪ੍ਰੀਤਮ ਕੌਰ ਨੂੰ ਮਿਲੇਗਾ ਛੁਟਕਾਰਾ

    Welfare Works

    ਹੱਡ ਚੀਰਵੀਂ ਠੰਡ ਵਿੱਚ ਡੇਰਾ ਪ੍ਰੇਮੀਆਂ ਨੇ ਮਾਤਾ ਪ੍ਰੀਤਮ ਕੌਰ ਨੂੰ ਦਿੱਤਾ ਨਵੇਂ ਘਰ ਦਾ ਨਿੱਘ | Welfare Works

    • ਪਵਿੱਤਰ ਗੁਰੂ ਜੀ ਦੀ ਪ੍ਰੇਰਨਾ ਸਦਕਾ ਹੀ ਇਹ ਕਾਰਜ ਸੰਭਵ ਹੋਇਆ ਹੈ : ਪੰਦਰਾਂ ਮੈਂਬਰ | Welfare Works

    ਨਾਭਾ (ਸੁਰਿੰਦਰ ਕੁਮਾਰ ਸ਼ਰਮਾ)। ਡੇਰਾ ਸੱਚਾ ਸੌਦਾ ਦੀ ਆਸ਼ਿਆਨਾ ਮੁਹਿੰਮ ਦੇ ਤਹਿਤ ਅੱਜ ਬਲਾਕ ਸਾਧੋਹੇੜੀ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਪ੍ਰੇਰਨਾ ‘ਤੇ ਚੱਲਦੇ ਹੋਏ ਪਿੰਡ ਕਕਰਾਲਾ ਵਿਖੇ ਬਲਾਕ ਸਾਧੋਹੇੜੀ ਦੀ ਸਾਧ-ਸੰਗਤ ਵੱਲੋਂ ਤਕਰੀਬਨ ਤਿੰਨ ਦਿਨ ਵਿੱਚ ਮਕਾਨ ਬਣਾ ਕੇ ਛੱਤ ਪਾ ਕੇ ਦਿੱਤੀ ਗਈ। ਇਸ ਮੌਕੇ 85 ਮੈਂਬਰ ਅਤੇ ਬਲਾਕ ਕਮੇਟੀ ਦੇ ਜ਼ਿਮੇਵਾਰਾ ਤੇ ਸਾਧ-ਸੰਗਤ ਨੇ ਨਾਅਰਾ ਲਾ ਕੇ ਇਸ ਕਾਰਜ ਨੂੰ ਸ਼ੁਰੂ ਕਰਵਾਇਆ। ਇਸ ਕਾਰਜ ਨੂੰ ਲੈ ਕੇ ਬਲਾਕ ਦੀ ਸਾਧ-ਸੰਗਤ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। (Welfare Works)

    Welfare Works

    ਇਸ ਮਕਾਨ ਬਣਾਉਣ ਦੇ ਕਾਰਜ ਵਿੱਚ ਬਲਾਕ ਸਾਧੋਹੇੜੀ ਦੀ ਸਾਧ-ਸੰਗਤ ਨੇ ਵਿਸ਼ੇਸ਼ ਤੌਰ ‘ਤੇ ਸਹਿਯੋਗ ਦਿੱਤਾ ਤੇ ਸੇਵਾ ਕੀਤੀ। ਮਾਤਾ ਪ੍ਰੀਤਮ ਕੌਰ ਨੇ ਆਪਣੇ ਭਰੇ ਮਨ ਨਾਲ ਆਪਣੇ ਦੁੱਖ ਦੀ ਦਾਸਤ ਆਨ ਰਿਕਾਰਡ ਇੰਝ ਦੱਸੀ ਕਿ ਮੇਰਾ ਮਕਾਨ ਬਿਲਕੁਲ ਹੀ ਢਹਿਣ ਕਿਨਾਰੇ ਸੀ ਅਤੇ ਮਕਾਨ ਦੀ ਹਾਲਤ ਖਸਤਾ ਹੋਣ ਕਾਰਨ ਮੇਰਾ ਸਾਰਾ ਸਮਾਨ ਗਲ ਕੇ ਖਰਾਬ ਹੋ ਗਿਆ।

    ਮਕਾਨ ਦਾ ਕਾਰਜ਼ ਤਿੰਨ ਦਿਨ ਵਿੱਚ ਕੀਤਾ ਪੂਰਾ

    ਮੈਂ ਸਰਕਾਰੀ ਦਰਬਾਰੇ ਬਹੁਤ ਕਾਗਜ ਦਿੱਤੇ ਪਰ ਮੇਰੀ ਕਿਸੇ ਨੇ ਵੀ ਇੱਕ ਨਹੀਂ ਸੁਣੀ ਮੈਂ ਇਕੱਲੀ ਹੀ ਇਥੇ ਰਹਿੰਦੀ ਹਾਂ ਅਤੇ ਮੇਰੇ ਤਿੰਨ ਕੁੜੀਆਂ ਹਨ ਜਿਨਾਂ ਵਿੱਚੋਂ ਇੱਕ ਲੜਕੀ ਦਾ ਵਿਆਹ ਮੈਂ ਬੜੀ ਮੁਸ਼ਕਿਲ ਨਾਲ ਕੁਝ ਮਹੀਨੇ ਪਹਿਲਾਂ ਹੀ ਕੀਤਾ ਸੀ ਅਤੇ ਉਸ ਦੇ ਪਤੀ ਦੀ ਵੀ ਇਕ ਐਕਸੀਡੈਂਟ ਵਿੱਚ ਮੌਤ ਹੋ ਗਈ। ਮੈਂ ਦਰ ਦਰ ਰੋਂਦੀ ਫਿਰਦੀ ਰਹੀ। ਤੇ ਮੇਰੀ ਕਿਸੇ ਨੇ ਨਾ ਸੁਣੀ ਫਿਰ ਮੈਂ ਸਾਡੇ ਪਿੰਡ ਦੀ ਪ੍ਰੇਮੀ ਸੇਵਕ ਭੈਣ ਨੂੰ ਬੇਨਤੀ ਕੀਤੀ। ਉਹਨਾਂ ਨੇ ਕਰੀਬ ਤਿੰਨ ਵਿੱਚ ਮੇਰਾ ਮਕਾਨ ਮੈਨੂੰ ਬਣਾ ਕੇ ਦੇ ਦਿੱਤਾ ਅਤੇ ਮੈਂ ਅਜਿਹੇ ਸਤਿਗੁਰ ਦਾ ਵੀ ਧੰਨਵਾਦ ਕਰਦੀ ਹਾਂ ਜਿਨਾਂ ਨੇ ਅਜਿਹੀ ਸਿੱਖਿਆ ਦਿੱਤੀ ।

    ਇਸ ਮੌਕੇ ਬਲਾਕ ਪ੍ਰੇਮੀ ਸੇਵਕ ਜਸਪ੍ਰੀਤ ਇੰਸਾਂ,ਪੰਦਰਾਂ ਮੈਂਬਰ ਬਲਜੀਤ ਰਾਜੂ, ਲਕਸ਼ਮਣ ਇੰਸਾਂ, ਫੌਜੀ ਹਰਬੰਸ ਸਿੰਘ, ਮਨਪ੍ਰੀਤ, ਤੇਜਾ ਸਿੰਘ, ਜਗਤਾਰ, ਹਰਮੇਲ ਸਿੰਘ, ਸਰਵਨ ਦੁਲੱਦੀ ਮਨਜੀਤ ਸਰਪੰਚ ਤੇ ਭੈਣ ਸੰਦੀਪ ਰਣਜੀਤ ਕੌਰ ਨੇ, ਸਾਂਝੇ ਤੌਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੇ ਦਰਬਾਰ ਵੱਲੋਂ 160 ਮਾਨਵਤਾ ਭਲਾਈ ਦੇ ਕੰਮ ਚੱਲ ਰਹੇ ਹਨ ਅਤੇ ਸਾਧ-ਸੰਗਤ ਇਨ੍ਹਾਂ ਮਾਨਵਤਾ ਭਲਾਈ ਦੇ ਕੰਮਾਂ ਨੂੰ ਪੂਰੀ ਤਨ ਦੇਹੀ ਨਾਲ ਕਰ ਰਹੀ ਹੈ।

    Also Read : ਰਜਿੰਦਰ ਕੁਮਾਰ ਇੰਸਾਂ ਦੀ ਮ੍ਰਿਤਕ ਦੇਹ ਲੱਗੀ ਮਾਨਵਤਾ ਲੇਖੇ

    ਉਨ੍ਹਾਂ ਕਿਹਾ ਜਦੋਂ ਬਲਾਕ ਕਮੇਟੀ ਨੂੰ ਪਤਾ ਲੱਗਿਆ ਕਿ ਮਾਤਾ ਪ੍ਰੀਤਮ ਕੌਰ ਦੇ ਘਰ ਦੀ ਹਾਲ ਬਹੁਤ ਹੀ ਖਸਤਾ ਹੈ ਤਾਂ ਬਲਾਕ ਕਮੇਟੀ ਮੈਂਬਰਾਂ ਵੱਲੋਂ ਪਿੰਡ ਦੀ ਕਮੇਟੀ ਮੈਂਬਰਾ ਨੂੰ ਨਾਲ ਲੈ ਕੇ ਲੋੜਵੰਦ ਪਰਿਵਾਰ ਦਾ ਘਰ ਵੇਖਿਆ ਤਾਂ ਉਸ ਮਕਾਨ ਦੀ ਹਾਲਤ ਬਹੁਤ ਹੀ ਖਸਤਾ ਹਾਲਤ ਦਿਖਾਈ ਦੇ ਰਹੀ ਸੀ ਤੇ ਦਰਬਾਰ ਦੇ ਹੁਕਮਾਂ ਅਨੁਸਾਰ ਬਲਾਕ ਕਮੇਟੀ ਵੱਲੋਂ ਇਸ ਕਾਰਜ ਨੂੰ ਪੂਰਾ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਪੱਤਰਕਾਰਾਂ ਦੇ ਪੁੱਛੇ ਗਏ ਸਵਾਲਾਂ ਤੇ ਉਨ੍ਹਾਂ ਕਿਹਾ ਕੇ ਪਵਿੱਤਰ ਗੁਰੂ ਜੀ ਦੀ ਪ੍ਰੇਰਨਾ ਸਦਕਾ ਹੀ ਇਹ ਕਾਰਜ ਸੰਭਵ ਹੋਇਆ ਹੈ। ਇਸ ਮੌਕੇ ਉਨ੍ਹਾਂ ਸੇਵਾ ਕਰ ਰਹੀ ਗੁਰੂ ਪਿਆਰੀ ਸਾਧ-ਸੰਗਤ ਇਸ ਕਾਰਜ ਨੂੰ ਕਰਨ ਤੇ ਬਲਾਕ ਵਲੋਂ ਧੰਨਵਾਦ ਕੀਤਾ ਗਿਆ।

    LEAVE A REPLY

    Please enter your comment!
    Please enter your name here