ਚੀਨ-ਰੂਸ ਬਾਰੇ ਅਮਰੀਕਾ ਦੀ ਸੋਚ ਨੂੰ ਸਮਝਣਾ ਜ਼ਰੂਰੀ

China-Russia

ਸਾਲ 2023 ਦੇ ਆਖ਼ਰ ’ਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਰੂਸ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਉੱਥੋਂ ਦੀ ਯਾਤਰਾ ਕੀਤੀ ਉਨ੍ਹਾਂ ਨੇ ਉੱਥੋਂ ਦੇ ਵਿਦੇਸ਼ ਮੰਤਰੀ ਸਰਗੋਈ ਲਾਵਰੋਵ ਅਤੇ ਭਾਰਤ-ਦੁਵੱਲੇ ਸਬੰਧਾਂ ’ਚ ਹਿੱਤਧਾਰਕਾਂ ਨਾਲ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਭਾਰਤ -ਰੂਸ ਦੇ ਦੁਵੱਲੇ ਸਬੰਧ ਸਾਲ 1971 ਤੋਂ ਲਗਾਤਾਰ ਮਜ਼ਬੂਤ ਬਣੇ ਹੋਏ ਹਨ ਇਸ ਯਾਤਰਾ ਦੌਰਾਨ ਗੱਲਬਾਤ ’ਚ ਵਪਾਰ ਅਤੇ ਸ਼ਫ਼ਾਰਤੀ ਵਿਚਾਰ-ਵਟਾਂਦਰੇ ਤੋਂ ਇਲਾਵਾ ਵਿਦੇਸ਼ ਮੰਤਰੀ ਨੇ ਨਵੇਂ ਸਾਲ ਲਈ ਇੱਕ ਨਵੀਂ ਰਣਨੀਤਿਕ ਸੋਚ ਨੂੰ ਵੀ ਸਪੱਸ਼ਟ ਕੀਤਾ ਸਾਲ 2024 ’ਚ ਰੂਸ ਅਤੇ ਅਮਰੀਕਾ ਨਾਲ ਭਾਰਤ ਦਾ ਰੁਖ਼ ਸਭ ਤੋਂ ਜ਼ਿਆਦਾ ਮਹੱਤਵਪੂਰਨ ਰਣਨੀਤਿਕ ਸਵਾਲ ਹੋਵੇਗਾ ਚੀਨ ਅਤੇ ਰੂਸ ਬਾਰੇ ਅਮਰੀਕੀ ਸੋਚ ਨੂੰ ਸਮਝਣਾ ਜ਼ਰੂਰੀ ਹੋਵੇਗਾ। (China-Russia)

ਕੀ ਇਸ ਗਠਜੋੜ ਬਾਰੇ ਭਾਰਤ ਅਮਰੀਕਾ ਦੀ ਸੋਚ ਨਾਲ ਸਹਿਮਤ ਹੈ ਅਤੇ ਕੀ ਉਸ ਨੂੰ ਅਮਰੀਕੀ ਸੋਚ ਨਾਲ ਆਪਣੀ ਨੀਤੀ ਨੂੰ ਮਿਲਾਉਣਾ ਹੋਵੇਗਾ? ਇਸ ਸਬੰਧ ’ਚ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਿਪਬਲਿਕਨ ਵਿਵੇਕ ਰਾਮਾਸਵਾਮੀ ਦੇ ਵਿਚਾਰ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਉਹ ਭਾਰਤ, ਚੀਨ ਅਤੇ ਰੂਸ ਬਾਰੇ ਆਪਣੀ ਰਣਨੀਤੀ ਨਹੀਂ ਬਣਾ ਰਹੇ ਹਨ ਕਿਉਂਕਿ ਉਹ ਇੱਕ ਭਾਰਤੀ ਹਨ ਤੇ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਭਾਰਤ ਦਾ ਪੱਖ ਲੈਣਾ ਅਮਰੀਕਾ ਦੇ ਹਿੱਤ ’ਚ ਹੈ ਰਾਮਾਸਵਾਮੀ ਚਾਹੁੰਦੇ ਹਨ। ਕਿ ਉਹ ਰੂਸ ਨੂੰ ਚੀਨ ਨਾਲ ਗਠਜੋੜ ’ਚੋਂ ਬਾਹਰ ਕੱਢਣ ਉਨ੍ਹਾਂ ਅਨੁਸਾਰ ਇਸ ਕਾਰਨ ਯੂਕਰੇਨ ਨਾਲ ਰੂਸ ਦੀ ਜੰਗ ਸਹੀ ਸ਼ਰਤਾਂ ’ਤੇ ਖਤਮ ਹੋਣਗੀਆਂ ਅਤੇ ਰੂਸ-ਚੀਨ ਗਠਜੋੜ ਕਮਜ਼ੋਰ ਹੋਵੇਗਾ ਉਨ੍ਹਾਂ ਦਾ ਕਹਿਣਾ ਹੈ। (China-Russia)

ਇਹ ਵੀ ਪੜ੍ਹੋ : IND Vs AFG: ਭਾਰਤੀ ਟੀਮ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ

ਕਿ ਉਹ ਮਾਸਕੋ ਦੀ ਯਾਤਰਾ ’ਤੇ ਜਾਣਗੇ ਅਤੇ ਪੁਤਿਨ ਨੂੰ ਸਪੱਸ਼ਟ ਭਰੋਸਾ ਦੇਣਗੇ ਕਿ ਯੂਕਰੇਨ ਨੂੰ ਨਾਟੋ ’ਚ ਸ਼ਾਮਲ ਨਹੀਂ ਕੀਤਾ ਜਾ ਜਾਵੇਗਾ ਅਤੇ ਯੂਕਰੇਨ ਨੂੰ ਕ੍ਰਿਮੀਆ ਨੂੰ ਵਾਪਸ ਲੈਣ ਦੀ ਮੰਗ ਨਹੀਂ ਕਰਨੀ ਚਾਹੀਦੀ ਕੁੱਲ ਮਿਲਾ ਕੇ ਉਹ ਇਸ ਜੰਗ ਨੂੰ ਖ਼ਤਮ ਕਰਵਾਉਣਗੇ ਜਿਸ ਕਾਰਨ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਭਾਰੀ ਕੀਮਤ ਅਦਾ ਕਰਨੀ ਪੈ ਰਹੀ ਹੈ ਅਤੇ ਇਸ ਨਾਲ ਚੀਨ ’ਤੇ ਰੂਸ ਦੀ ਨਿਰਭਰਤਾ ਘੱਟ ਹੋਵੇਗੀ ਰਣਨੀਤਿਕ ਦ੍ਰਿਸ਼ਟੀ ਨਾਲ ਦੇਖੀਏ ਤਾਂ ਰਾਮਾਸਵਾਮੀ ਰਾਸ਼ਟਰੀ ਸੁਰੱਖਿਆ ਦੀਆਂ ਚਿੰਤਾਵਾਂ ਨੂੰ ਆਰਥਿਕ ਮੁੱਦਿਆਂ ਦੇ ਨਾਲ ਸ਼ਾਮਲ ਕਰਨਾ ਚਾਹੁੰਦੇ ਹਨ ਉਨ੍ਹਾਂ ਦਾ ਦੂਜਾ ਤਰਕ ਇਹ ਹੈ ਕਿ ਚੀਨ ਦੀ ਕਮਿਊਨਿਸਟ ਪਾਰਟੀ ਅਮਰੀਕਾ ਲਈ ਸਭ ਤੋਂ ਵੱਡਾ ਖਤਰਾ ਹੈ ਅੱਜ ਸੋਵੀਅਤ ਸੰਘ ਅਮਰੀਕਾ ਦਾ ਸਭ ਤੋਂ ਵੱਡਾ ਮੁਕਾਬਲੇਬਾਜ਼ ਨਹੀਂ ਹੈ ਕਿਉਂਕਿ ਸੋਵੀਅਤ ਸੰਘ 1991 ’ਚ ਟੁੱਟ ਗਿਆ ਹੈ। (China-Russia)

ਰਾਮਾਸਵਾਮੀ ਨੇ ਕਿਹਾ ਕਿ ਉਹ ਚੀਨ ’ਤੇ ਰੋਕ ਲਾਉਣ ਲਈ ਭਾਰਤ ਦੇ ਨਾਲ ਆਪਣੇ ਸਬੰਧਾਂ ਦਾ ਵਿਸਥਾਰ ਕਰਨਾ ਚਾਹੁੰਦੇ ਹਨ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਮਰੀਕਾ ਦੇ ਭਾਰਤ ਨਾਲ ਅੰਡੇਮਾਨ ਸਾਗਰ ’ਚ ਸੈਨਿਕ ਸਬੰਧਾਂ ਸਮੇਤ ਮਜ਼ਬੂਤ ਰਣਨੀਤਿਕ ਸਬੰਧ ਹੋਣ ਚਾਹੀਦਾ ਹੈ ਉਹ ਜਾਣਦੇ ਹਨ ਕਿ ਜੇਕਰ ਜ਼ਰੂਰੀ ਹੋਇਆ ਤਾਂ ਭਾਰਤ ਮਲੱਕਾ ਖਾੜੀ ਨੂੰ ਰੋਕ ਸਕਦਾ ਹੈ ਜਿੱਥੋਂ ਚੀਨ ਵਿਚਕਾਰ ਪਹਿਲਾਂ ਤੋਂ ਆਪਣੀ ਜ਼ਿਆਦਾਤਰ ਤੇਲ ਸਪਲਾਈ ਪ੍ਰਾਪਤ ਕਰਦਾ ਹੈ ਭਾਰਤ-ਅਮਰੀਕਾ ਸਬੰਧਾਂ ’ਚ ਇਹ ਸੁਧਾਰ ਦੇ ਮਹੱਤਵਪੂਰਨ ਖੇਤਰ ਹਨ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ, ਬ੍ਰਾਜੀਲ, ਇਜ਼ਰਾਇਲ, ਚਿਲੀ ਵਰਗੇ ਦੇਸ਼ਾਂ ਨਾਲ ਉਹ ਅਜਿਹੇ ਸਬੰਧ ਬਣਾਉਣਾ ਚਾਹੁੰਦੇ ਹਨ ਜੋ ਆਰਥਿਕ ਦ੍ਰਿਸ਼ਟੀ ਨਾਲ ਚੀਨ ਤੋਂ ਅਜ਼ਾਦ ਹੋਣ ਆਪਣੀ ਯਾਤਰਾ ਦੌਰਾਨ ਜੈਸ਼ੰਕਰ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ : ਐੱਸਟੀਐੱਫ ਨੇ ਕਾਰ ਸਵਾਰਾਂ ਨੂੰ 5 ਕਿੱਲੋ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ

ਉਪ ਪ੍ਰਧਾਨ ਮੰਤਰੀ ਅਤੇ ਉਦਯੋਗ ਮੰਤਰੀ ਨਾਲ ਚਰਚਾਵਾਂ ਕੀਤੀਆਂ ਅਤੇ ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਲਾਵਰੋਵ ਨਾਲ ਮੁਲਾਕਾਤ ਕੀਤੀ ਉਨ੍ਹਾਂ ਦੀਆਂ ਚਰਚਾਵਾਂ ਦਾ ਮੂਲ ਦੋਵਾਂ ਦੇਸ਼ਾਂ ਨਾਲ ਵਿਸ਼ੇਸ਼ ਸਾਂਝੇਦਾਰੀ ਨੂੰ ਵਧਾਉਣਾ ਸੀ ਗੱਲਬਾਤ ਦੌਰਾਨ ਵਪਾਰ, ਅਰਥਵਿਵਸਥਾ, ਉਰਜਾ, ਰੱਖਿਆ, ਕਨੈਕਟੀਵਿਟੀ, ਸੰਸਕ੍ਰਿਤੀ, ਜਨਤਾ ਤੋਂ ਜਨਤਾ ਨਾਲ ਸੰਪਰਕ ਆਦਿ ਮਹੱਤਵਪੂਰਨ ਖੇਤਰਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਚਰਚਾ ’ਚ ਖੇਤਰੀ ਅਤੇ ਸੰਸਾਰਿਕ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ ਰਾਸ਼ਟਰਪਤੀ ਪੁਤਿਨ ਨੇ ਸਾਲ 2024 ’ਚ ਪ੍ਰਧਾਨ ਮੰਤਰੀ ਮੋਦੀ ਨੂੰ ਰੂਸ ਆਉਣ ਦਾ ਸੱਦਾ ਵੀ ਦਿੱਤਾ ਪੁਤਿਨ ਨੇ ਵਿਦੇਸ਼ ਮੰਤਰੀ ਨੂੰ ਕਿਹਾ ਕਿ ਅਸੀਂ ਆਪਣੇ ਮਿੱਤਰ ਮੋਦੀ ਦਾ ਰੂਸ ’ਚ ਸਵਾਗਤ ਕਰਨ ਲਈ ਉਤਸੁਕ ਹਾਂ। (China-Russia)

ਪ੍ਰਾਪਤ ਸੂਚਨਾਵਾਂ ਦੇ ਆਧਾਰ ’ਤੇ ਇਸ ਯਾਤਰਾ ਦੌਰਾਨ ਵੱਖ-ਵੱਖ ਆਗੂਆਂ ਨਾਲ ਵਿਦੇਸ਼ ਮੰਤਰੀ ਦੀ ਚਰਚਾ, ਗੱਲਬਾਤਾਂ ਨਾਲ ਕੁਝ ਠੋਸ ਪ੍ਰਾਪਤੀ ਪ੍ਰਾਪਤ ਨਹੀਂ ਹੋਈ ਹੈ ਯੂਕਰੇਨ ਜੰਗ ਅਤੇ ਅਮਰੀਕੀ ਪਾਬੰਦੀਆਂ ਤੋਂ ਬਾਅਦ ਭਾਰਤ ਵੱਲੋਂ ਸੈਨਿਕ ਸਾਜੋ-ਸਮਾਨ ਦੀ ਖਰੀਦ ਦੇ ਮੁੱਦੇ ਦਾ ਵੀ ਹੱਲ ਕੀਤਾ ਗਿਆ ਹੈ ਅਤੇ ਇਸ ਗੱਲ ਦੇ ਸੰਕੇਤ ਮਿਲ ਰਹੇ ਹਨ ਕਿ ਫੌਜ ਸਪਲਾਈ ਲਈ ਰੂਸ ’ਤੇ ਭਾਰਤ ਦੀ ਪਰੰਪਰਾਗਤ ਨਿਰਭਰਤਾ ਘੱਟ ਹੁੰਦੀ ਜਾ ਰਹੀ ਹੈ। ਭਾਰਤ ਅਤੇ ਰੂਸ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਦੋਵਾਂ ਦੇਸ਼ਾਂ ਵਿਚਕਾਰ ਫੌਜੀ ਵਪਾਰ ਦੀ ਸੰਭਾਵਨਾਵਾਂ ’ਤੇ ਚੁੱਪ ਰੱਖੀ ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਨੇ ਕਿਹਾ ਕਿ ਰੂਸ ਭਾਰਤ ਦੀ ਫੌਜੀ ਖਰੀਦ ’ਚ ਵਿਭਿੰਨੀਕਰਨ ਦੀ ਜ਼ਰੂਰਤ ਅਤੇ ਹੋਰ ਤਕਨੀਕੀ ਜ਼ਰੂਰਤਾਂ ਦੇ ਸਰੋਤਾਂ ’ਚ ਵਿਭਿੰਨੀਕਰਨ ਦਾ ਸਨਮਾਨ ਕਰਦਾ ਹੈ। (China-Russia)

ਇਹ ਵੀ ਪੜ੍ਹੋ : ‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ 3 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੱਤੀਆਂ

ਅਜਿਹਾ ਲੱਗਦਾ ਹੈ ਕਿ ਭਾਰਤ ਦੀ ਤੁਲਨਾ ’ਚ ਰੂਸ ’ਚ ਭਾਰਤ ਅਤੇ ਰੂਸ ਦੇ ਸੈਨਿਕ ਸਬੰਧਾਂ ’ਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਸ਼ਾਇਦ ਇਸ ਲਈ ਭਾਰਤ ਨੇ ਰੂਸ ਦੇ ਨਾਲ ਆਪਣੀ ਫੌਜੀ ਵਪਾਰ ਨੀਤੀ ਦੀ ਸਮੀਖਿਆ ਕੀਤੀ ਨਿਰਪੱਖ ਨਿਗਰਾਨ ਲੰਮੇ ਸਮੇਂ ਤੋਂ ਕਹਿ ਰਹੇ ਹਨ ਕਿ ਸੋਵੀਅਤ ਸੰਘ/ਰੂਸ ਨਾਲ ਰੱਖਿਆ ਸਬੰਧਾਂ ਦੇ ਸੰਦਰਭ ’ਚ ਭਾਰਤ ਕਈ ਤਰ੍ਹਾਂ ਨੁਕਸਾਨ ’ਚ ਹੈ ਰੂਸ ਦੀ ਘਟਦੀ ਫੌਜੀ ਸ਼ਕਤੀ ਅਤੇ ਵਪਾਰ ’ਚ ਗਿਰਾਵਟ ਦੇ ਚੱਲਦਿਆਂ ਭਾਰਤ ਨੂੰ ਆਪਣੀ ਰਣਨੀਤੀ ਨੂੰ ਸੰਤੁਲਿਤ ਕਰਨਾ ਹੋਵੇਗਾ ਜਿਵੇਂ ਕਿ ਅਮਰੀਕੀ ਅਗਵਾਈ ਵੀ ਸੋਚਦੀ ਹੈ ਅਤੇ ਉਸ ਦੇ ਰਾਸ਼ਟਰਪਤੀ ਅਹੁਦੇ ਦੇ ਇੱਕ ਉਮੀਦਵਾਰ ਨੇ ਇਹ ਗੱਲ ਸਪੱਸ਼ਟ ਵੀ ਕੀਤੀ ਹੈ। (China-Russia)

ਇਸ ਉਮੀਦਵਾਰ ਵੱਲੋਂ ਆਪਣੀ ਵਿਦੇਸ਼ ਨੀਤੀ ਦੀ ਰੂਪਰੇਖਾ ਸਪੱਸ਼ਟ ਕਰਨ ਤੋਂ ਬਾਅਦ ਉਨ੍ਹਾਂ ਦੀ ਰੇਟਿੰਗ ਵਧੀ ਹੈ ਭਾਰਤ ’ਚ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਅਮਰੀਕਾ ਚਾਹੁੰਦਾ ਹੈ। ਕਿ ਭਾਰਤ ਰੂਸ ਦੇ ਨਾਲ ਦੂਰੀ ਬਣਾਵੇ ਪਰ ਉਹ ਪਾਕਿਸਤਾਨ ਨੂੰ ਲਗਾਤਾਰ ਸੁਰੱਖਿਆ ਦੇ ਰਿਹਾ ਹੈ ਅਤੇ ਚੀਨ ਦੇ ਨਾਲ ਸਬੰਧਾਂ ’ਚ ਸੁਧਾਰ ਲਿਆ ਰਿਹਾ ਹੈ ਅਤੇ ਇਸ ਸਬੰਧ ’ਚ ਭਾਰਤੀ ਕੂਟਨੀਤੀ ਨੂੰ ਗੰਭੀਰਤਾ ਨਾਲ ਸੋਚਣਾ ਹੈ ਭਾਰਤ ਨੂੰ ਇਸ ਰਣਨੀਤਿਕ ਗੱਲ ਨੂੰ ਸਮਝਣਾ ਹੋਵੇਗਾ ਕਿ ਅਮਰੀਕਾ ਦਾ ਮੁੱਖ ਵਿਰੋਧੀ ਰੂਸ ਨਹੀਂ ਸਗੋਂ ਚੀਨ ਹੈ ਜੋ ਨਾ ਸਿਰਫ਼ ਅਮਰੀਕਾ ਲਈ ਸਗੋਂ ਕਈ ਹੋਰ ਦੇਸ਼ਾਂ ਲਈ ਵੀ ਖ਼ਤਰਾ ਹੈ। (China-Russia)