ਪਸ਼ੂਪਾਲਣ ਵਿਭਾਗ ਨੇ ਜਾਰੀ ਕੀਤੀ ਐਡਵਾਇਜ਼ਰੀ

Dairy Farming

ਠੰਢ ’ਚ ਪਸ਼ੂਆਂ ਨੂੰ ਹੋ ਸਕਦੀ ਹੈ ਸਾਹ ਲੈਣ, ਖੰਘਣ ਅਤੇ ਨਿਮੋਨੀਆ ਦੀ ਸਮੱਸਿਆ | Dairy Farming

  • ਪਸ਼ੂਪਾਲਣ ਵਿਭਾਗ ਨੇ ਇਹਤਿਆਤ ਵਰਤਣ ਦੀ ਦਿੱਤੀ ਸਲਾਹ | Dairy Farming

ਪਸ਼ੂਆਂ ਨੂੰ ਸੀਤ ਲਹਿਰ ਤੋਂ ਬਚਾਉਣ ਲਈ ਪਸ਼ੂਪਾਲਣ ਵਿਭਾਗ ਨੇ ਸਾਰੇ ਜਿਲ੍ਹਿਆਂ ਦੇ ਡਿਪਟੀ ਡਾਇਰੈਕਟਰਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ ਪੰਚਕੂਲਾ ਦਫ਼ਤਰ ਦੇ ਡਿਪਟੀ ਡਾਇਰੈਕਟਰ ਡਾ. ਸੁਖਦੇਵ ਰਾਠੀ ਨੇ ਸੀਤ ਲਹਿਰ ’ਚ ਪਸ਼ੂਪਾਲਣ ਵਿਭਾਗ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ ਉਨ੍ਹਾਂ ਦੱਸਿਆ ਕਿ ਠੰਢ ਦੀ ਵਜ੍ਹਾ ਨਾਲ ਪਸ਼ੂਆਂ ਦਾ ਤਾਪਮਾਨ ਹੇਠਾਂ ਚਲਾ ਜਾਂਦਾ ਹੈ, ਸਾਹ ਲੈਣ ’ਚ ਸਮੱਸਿਆ ਹੋ ਜਾਂਦੀ ਹੈ, ਖੰਘ ਵੀ ਸ਼ੁਰੂ ਹੋ ਜਾਂਦੀ ਹੈ। ਨਿਮੋਨੀਆ ਵਰਗੀਆਂ ਸਮੱਸਿਆ ਵੀ ਪੈਦਾ ਹੋ ਸਕਦੀਆਂ ਹਨ ਇਹ ਸਮੱਸਿਆ ਛੋਟੇ ਪਸ਼ੂਆਂ ’ਚ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੀ ਹੈ। ਅਜਿਹੇ ’ਚ ਪਸ਼ੂਆਂ ਨੂੰ ਖੁੱੱਲ੍ਹੇ ’ਚ ਨਹੀਂ ਰੱਖਣਾ ਚਾਹੀਦਾ ਪਸ਼ੂ ਨੂੰ ਬੰਨ੍ਹਣ ਦੀ ਥਾਂ ਗਰਮ ਰੱਖਣੀ ਚਾਹੀਦੀ ਹੈ।

Dairy Farming

ਸਰਸਾ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਡਾ. ਵਿੱਦਿਆਸਾਗਰ ਬਾਂਸਲ ਨੇ ਦੱਸਿਆ ਕਿ ਧੁੱਪ ਨਿੱਕਲਣ ’ਤੇ ਹੀ ਪਸ਼ੂਆਂ ਨੂੰ ਬਾਹਰ ਕੱਢੋ ਪਸ਼ੂ ਦੇ ਉੱਪਰ ਕੰਬਲ ਆਦਿ ਪਾ ਕੇ ਰੱਖੋ, ਪਸ਼ੂਆਂ ਨੂੰ ਕੀੜਿਆਂ ਤੋਂ ਰਹਿਤ ਕਰਦੇ ਰਹੋ, ਬੰਨ੍ਹਣ ਦੀ ਥਾਂ ਸਾਫ ਰੱਖੋ। ਠੰਢਾ ਪਾਣੀ ਨਾ ਪਿਲਾਓ, ਗੁੜ ਅਤੇ ਖਣਿਜ ਮਿਸ਼ਰਣ ਨਿਯਮਿਤ ਤੌਰ ’ਤੇ ਦਿੰਦੇ ਰਹੋ ਉਨ੍ਹਾਂ ਕਿਹਾ ਕਿ ਜੇਕਰ ਪਸ਼ੂ ’ਚ ਠੰਢ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਦੁੱਧ ਦੇਣ ਵਾਲੇ ਪਸ਼ੂਆਂ ਦਾ ਤਾਪਮਾਨ ਵਧਾਉਣ ਲਈ ਜ਼ਿਆਦਾ ਊਰਜਾ ਦੀ ਜ਼ਰੂਰਤ ਪੈਂਦੀ ਹੈ ਇਸ ਲਈ ਉਨ੍ਹਾਂ ਦੀ ਖੁਰਾਕ ਹੋਰ ਪਸ਼ੂਆਂ ਤੋਂ ਜ਼ਿਆਦਾ ਰੱਖੋ ਪਸ਼ੂਆਂ ਨੂੰ ਬੰਨ੍ਹਣ ਦੀ ਥਾਂ ’ਤੇ ਸੁੱਕੀ ਤੂੜੀ ਆਦਿ ਪਾ ਕੇ ਰੱਖੋ, ਤਾਂ ਕਿ ਪਸ਼ੂ ਨੂੰ ਹੇਠੋਂ ਠੰਢ ਨਾ ਲੱਗੇ ਜਦੋਂ ਵੀ ਪਸ਼ੂਪਾਲਣ ਵਿਭਾਗ ਮੂੰਹ ਖੁਰ ਤੇ ਗਲਘੋਟੂ ਆਦਿ ਦਾ ਟੀਕਾਕਰਨ ਕਰੇ। (Dairy Farming)

ਉਸ ਨੂੰ ਜ਼ਰੂਰ ਕਰਵਾਉ ਉੁਥੇ ਭਿਵਾਨੀ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਡਾ. ਰਵਿੰਦਰ ਸਹਿਰਾਵਤ ਅਤੇ ਡਾ. ਵਿਜੈ ਸਨਸਨਵਾਲ ਨੇ ਦੱਸਿਆ ਕਿ ਪਸ਼ੂ ਹਸਪਤਾਲਾਂ ’ਚ ਠੰਢ ਅਤੇ ਨਿਮੋਨੀਆ ਦੇ ਕੇਸ ਆ ਰਹੇ ਹਨ, ਜੋ ਇਲਾਜ ਤੋਂ ਬਾਅਦ ਠੀਕ ਹੋ ਜਾਂਦੇ ਹਨ ਨਿਮੋਨੀਆ ਅਤੇ ਠੰਢ ਦੇ ਕੇਸ ’ਚ ਸਫੈਦੇ ਦੇ ਪੱਤਿਆਂ ਦੀ ਭਾਫ਼ ਬਹੁਤ ਕਾਰਗਰ ਸਿੱਧ ਹੁੰਦੀ ਹੈ ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਕੋਸੇ ਪਾਣੀ ’ਚ ਥੋੜ੍ਹਾ-ਥੋੜ੍ਹਾ ਨਮਕ ਪਾ ਕੇ ਪਿਲਾਉਂਦੇ ਰਹੋ। (Dairy Farming)

ਇਹ ਧਿਆਨ ’ਚ | Dairy Farming

  • ਸਰਦੀਆਂ ਦੇ ਦਿਨਾਂ ’ਚ ਟੀਨ ਸ਼ੈਡ ਨਾਲ ਬਣੇ ਪਸ਼ੂਆਂ ਦੇ ਕਮਰੇ ਨੂੰ ਘਾਹ-ਫੂਸ ਦੇ ਛੱਪਰ ਨਾਲ ਚਾਰੇ ਪਾਸਿਓਂ ਢੱਕ ਦੇਣਾ ਚਾਹੀਦਾ ਹੈ ਤਾਂ ਕਿ ਪਸ਼ੂਆਂ ਨੂੰ ਠੰਢੀ ਹਵਾ ਤੋਂ ਬਚਾਇਆ ਜਾ ਸਕੇੇ।
  • ਪਸ਼ੂਆਂ ਦੇ ਬੈਠਣ ਦੀ ਥਾਂ ਨੂੰ ਸੁੱਕਾ ਰੱਖਣ ਲਈ ਪਰਾਲੀ ਆਦਿ ਦੀ ਵਰਤੋਂ ਕਰੋ।
  • ਪੀਣ ਲਈ ਗਰਮ/ਕੋਸੇ ਪਾਣੀ ਦੀ ਵਰਤੋਂ ਕਰੋ।
  • ਧੁੱਪ ਨਿੱਕਲਣ ’ਤੇ ਪਸ਼ੂਆਂ ਨੂੰ ਗਰਮ/ਤਾਜ਼ੇ ਪਾਣੀ ਨਾਲ ਨੁਹਾ ਕੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ ਜਿਸ ਨਾਲ ਪਸ਼ੂਆਂ ਨੂੰ ਖੁਸ਼ਕੀ ਆਦਿ ਤੋਂ ਬਚਾਇਆ ਜਾ ਸਕੇ।
  • ਨਵੇਂ ਜੰਮੇ ਫਲਾਂ ਅਤੇ ਬਿਮਾਰ ਪਸ਼ੂਆਂ ਨੂੰ ਰਾਤ ਸਮੇਂ ਕਿਸੇ ਬੋਰੀ ਜਾਂ ਤਰਪਾਲ ਨਾਲ ਢੱਕ ਦਿਓ ਅਤੇ ਧੁੱਪ ਨਿੱਕਲਣ ’ਤੇ ਹਟਾ ਦਿਓ।
  • ਦੁਧਾਰੂ ਪਸ਼ੂਆਂ ਅਤੇ 6 ਮਹੀਨੇ ਤੋਂ ਜ਼ਿਆਦਾ ਗੱਭਣ ਪਸ਼ੂਆਂ ਨੂੰ ਜਿਆਦਾ ਮਾਤਰਾ ’ਚ ਸੰਤੁਲਿਤ ਖੁਰਾਕ ਦਿਓ।
  • ਪਸ਼ੂਆਂ ਨੂੰ ਬਾਹਰੀ ਜੀਵਾਂ ਦੀ ਕਰੋਪੀ ਤੋਂ ਬਚਾਉਣ ਲਈ ਸਮੇਂ-ਸਮੇਂ ’ਤੇ ਕੀਟਾਣੁੂਨਾਸ਼ਕ ਤੇਲ ਦਾ ਛਿੜਕਾਅ ਕਰਕੇ ਪਸ਼ੂਆਂ ਨੂੰ ਰੱਖਣ ਵਾਲੀ ਥਾਂ ਨੂੰ ਸੰਕ੍ਰਮਣ ਰਹਿਤ ਕੀਤਾ ਜਾਣਾ ਚਾਹੀਦਾ ਹੈ।

ਭੁੱਲ ਕੇ ਵੀ ਨਾ ਕਰੋ ਏਦਾਂ | Dairy Farming

  1. ਸਰਦੀਆਂ ’ਚ ਪਸ਼ੂਆਂ ਨੂੰ ਖੁੱਲ੍ਹੀ ਥਾਂ ’ਤੇ ਨਾ ਤਾਂ ਬੰਨੋ੍ਹ ਅਤੇ ਨਾ ਹੀ ਘੁੰਮਣ ਲਈ ਖੁੱਲ੍ਹਾ ਛੱਡੋ।
  2. ਸਰਦੀਆਂ ’ਚ ਪਸ਼ੂਆਂ ਨੂੰ ਠੰਢੀ ਖੁਰਾਕ ਅਤੇ ਠੰਢਾ ਪਾਣੀ ਨਹੀਂ ਪਿਆਉਣਾ ਚਾਹੀਦਾ।
  3. ਸਰਦੀਆਂ ’ਚ ਪਸ਼ੂਆਂ ਨੂੰ ਰਾਤ ਸਮੇਂ ਤੇ ਬੇਹੱਦ ਠੰਢ ’ਚ ਬਾਹਰ ਨਾ ਰੱਖੋ।
  4. ਸਰਦੀਆਂ ’ਚ ਪਸ਼ੂ ਮੇਲਾ ਜਿੱਥੋਂ ਤੱਕ ਸੰਭਵ ਹੋਵੇ, ਨਹੀਂ ਲਾਉਣਾ ਚਾਹੀਦਾ ।
  5. ਪਸ਼ੂਆਂ ਦੇ ਮ੍ਰਿਤਕ ਸਰੀਰ ਨੂੰ ਪਸ਼ੂਆਂ ਦੀ ਚਰਾਂਦ ਦੇ ਨੇੜੇ ਦੱਬਣਾ ਨਹੀਂ ਚਾਹੀਦਾ।
ਸੁਨੀਲ ਵਰਮਾ/ਭਗਤ ਸਿੰਘ/ਇੰਦਰਵੇਸ਼