ਅੱਧੀ ਰਾਤ ਨੂੰ ਪਹੁੰਚ ਕੇ ਡੇਰਾ ਸ਼ਰਧਾਲੂਆਂ ਨੇ ਕੀਤੀ ਮਤੇਵਾੜਾ ਬੰਨ੍ਹ ਦੀ ਰਾਖੀ | Dera Devotes
- ਪਿੰਡ ਗੜੀ ਫਾਜ਼ਲ ਨਾਲ ਲੱਗਦੇ ਖੇਤਰ ਵਿੱਚ ਕਰੀਬ 60 ਫੁੱਟ ਦਾ ਪਾੜ ਪੈਣ ਦਾ ਮੰਡਰਾਅ ਰਿਹਾ ਸੀ ਖਤਰਾ | Dera Devotes
ਮੱਤੇਵਾੜਾ (ਰਾਮ ਗੋਪਾਲ ਰਾਏਕੋਟੀ)। ਮਾਛੀਵਾੜਾ ਖੇਤਰ ਅਧੀਨ ਮੱਤੇਵਾੜਾ ਕੰਪਲੈਕਸ ‘ਚ ਪੈਂਦੇ ਦਰਿਆ ਸਤਲੁਜ ਵਿੱਚ ਪੈ ਰਹੇ ਪਾੜ ਨੂੰ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਬੇਨਤੀ ‘ਤੇ ਅੱਧੀ ਰਾਤ ਨੂੰ ਫੁਰਤੀ ਨਾਲ ਪੁੱਜ ਕੇ ਬਚਾ ਲਿਆ। ਪਿੰਡ ਗੜੀ ਫਾਜ਼ਲ ਨਾਲ ਲੱਗਦੇ ਇਸ ਖੇਤਰ ਵਿੱਚ ਕਰੀਬ 60 ਫੁੱਟ ਦਾ ਪਾੜ ਪੈਣ ਦਾ ਖ਼ਤਰਾ ਪੈਦਾ ਹੋ ਗਿਆ ਸੀ, ਜਿਸ ਨੂੰ ਡੇਰਾ ਸ਼ਰਧਾਲੂਆਂ ਨੇ ਸਮਾਂ ਰਹਿੰਦੇ ਕਾਬੂ ਕਰ ਲਿਆ ਗਿਆ ਹੈ।
ਬੀਤੇ ਦਿਨ ਇਸੇ ਥਾਂ ‘ਤੇ ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ (ਮਾਲ) ਕੇ. ਬੀ. ਐੱਸ. ਸਿੱਧੂ ਜਾਇਜ਼ਾ ਲੈ ਕੇ ਗਏ ਸਨ ਉਸ ਸਮੇਂ ਸਥਿਤੀ ਕੁਝ ਠੀਕ ਸੀ ਪੰ੍ਰਤੂ ਉਹਨਾਂ ਦੇ ਜਾਣ ਤੋਂ ਬਾਅਦ ਬੰਨ੍ਹ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ। ਰਾਤ ਸਮੇਂ ਜਦੋਂ ਬੰਨ੍ਹ ਨੂੰ ਭਾਰੀ ਖੋਰਾ ਲੱਗਣਾ ਸ਼ੁਰੂ ਹੋਇਆ ਤਾਂ ਸਥਾਨਕ ਲੋਕ ਉਸ ਥਾਂ ਤੋਂ ਜਾ ਚੁੱਕੇ ਸਨ, ਰਾਤ ਸਮੇਂ ਬੰਦਿਆਂ ਨੂੰ ਇਕੱਠਾ ਕਰਨਾ ਇੱਕ ਅਸੰਭਵ ਕੰਮ ਸੀ ਤੇ ਪਾੜ ਪੈਣ ਦੇ ਖਤਰੇ ਕਾਰਨ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਿਸ ‘ਤੇ ਖੰਨਾ ਦੇ ਐਸ.ਡੀ.ਐਮ. ਸੰਦੀਪ ਸਿੰਘ ਦੇ ਕਹਿਣ ‘ਤੇ ਐਸ.ਡੀ.ਐਮ.ਰਾਏਕੋਟ ਹਿਮਾਂਸ਼ੂ ਗੁਪਤਾ ਨੇ ਡੇਰਾ ਸ਼ਰਧਾਲੂਆਂ ਨਾਲ ਰਾਬਤਾ ਕਾਇਮ ਕੀਤਾ ਤੇ ਉਹਨਾਂ ਨੂੰ ਪਾੜ ਪੈਣ ਤੋਂ ਬਚਾਉਣ ਦੀ ਬੇਨਤੀ ਕੀਤੀ। (Dera Devotes)
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ
ਜਿਸ ‘ਤੇ ਡੇਰਾ ਪ੍ਰੇਮੀਆਂ ਨੇ ਸਰਸਾ ਦੇ ਪ੍ਰਬੰਧਕੀ ਬਲਾਕ ਤੋਂ ਆਗਿਆ ਲੈ ਕੇ ਰਾਤ ਨੂੰ ਹੀ ਸ਼ਰਧਾਲੂਆਂ ਨੇ ਮੱਤੇਵਾੜਾ ਨੂੰ ਕੂਚ ਕਰ ਦਿੱਤਾ ਤੇ ਪਾੜ ਨੂੰ ਬਚਾਉਣ ਵਿੱਚ ਜੁਟ ਗਏ। ਸਵੇਰ ਹੁੰਦੇ ਸਾਰ ਹੋਰ ਪ੍ਰੇਮੀ ਮੱਤੇਵਾੜਾ ਪੁੱਜ ਗਏ। ਪ੍ਰਸ਼ਾਸਨ ਦੀ ਆਪਸੀ ਤਾਲਮੇਲ ਦੀ ਘਾਟ ਕਾਰਨ ਕਈ ਵਾਰ ਸ਼ਰਧਾਲੂਆਂ ਨੂੰ ਕਿਹਾ ਗਿਆ ਕਿ ਕੰਮ ਪੂਰਾ ਹੋ ਗਿਆ ਹੈ ਤੁਸੀਂ ਜਾ ਸਕਦੇ ਹੋ ਪ੍ਰੰਤੂ ਅਗਲੇ ਪਲ ਹੀ ਫੇਰ ਸ਼ਰਧਾਲੂਆਂ ਨੂੰ ਬੁਲਾ ਲਿਆ ਜਾਂਦਾ। ਇਸ ਕੰਮ ਲਈ 45 ਮੈਂਬਰ ਸੰਦੀਪ ਇਸਾਂ, 45 ਮੈਂਬਰ ਜਸਬੀਰ ਇੰਸਾਂ, 45 ਮੈਂਬਰ ਜਗਦੀਸ਼ ਇੰਸਾਂ, ਭੰਗੀਦਾਸ ਕਮਲ ਇੰਸਾਂ, ਬਲਬੀਰ ਇੰਸਾਂ, ਸੁਖਵਿੰਦਰ ਇੰਸਾਂ ਨੇ ਮਹੱਤਵਪੂਰਨ ਸੇਵਾ ਨਿਭਾਈ ਤੇ ਡੇਰਾ ਸ਼ਰਧਾਲੂਆਂ ਨੂੰ ਸੇਵਾ ਲਈ ਉਤਸ਼ਾਹਿਤ ਕੀਤਾ। ਮੱਤੇਵਾੜਾ ਵਿਖੇ ਬਲਾਕ ਲੁਧਿਆਣਾ, ਮਾਣੂਕੇ, ਰਾਏਕੋਟ, ਜਗਰਾਉਂ, ਮਾਂਗਟ ਤੇ ਮਾਛੀਵਾੜਾ ਤੇ ਸ਼ਰਧਾਲੂ ਪੁੱਜੇ ਹੋਏ ਸਨ।
ਖਬਰ ਲਿਖੇ ਜਾਣ ਸਮੇਂ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਮੈਡਮ ਜੀਵਨ ਜਗਜੋਤ ਵੱਲੋਂ ਫੇਰ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਗਈ ਕਿ ਉਹ ਮੱਤੇਵਾੜਾ ਪੁੱਜਣ ਕਿਉਂਕਿ ਬੰਨ੍ਹ ਨੂੰ ਫੇਰ ਖੋਰਾ ਲੱਗ ਰਿਹਾ ਹੈ। ਇਸ ‘ਤੇ 45 ਮੈਂਬਰ ਸੰਦੀਪ ਇੰਸਾਂ ਨੇ ਦੱਸਿਆ ਕਿ ਇਸ ਸਮੇਂ ਸ਼ਰਧਾਲੂ ਫੇਰ ਬੰਨ੍ਹ ‘ਤੇ ਪੁੱਜ ਰਹੇ ਹਨ। ਸ਼ਰਧਾਲੂਆਂ ਦੀ ਇਸ ਨਿਸਸਵਾਰਥ ਸੇਵਾ ਦੀ ਹਰ ਪਾਸੇ ਤੋਂ ਪ੍ਰਸ਼ੰਸ਼ਾ ਹੋ ਰਹੀ ਹੈ। ਐਸ.ਡੀ.ਐਮ ਰਾਏਕੋਟ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਉਹ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕਰਦੇ ਹਨ ਜੋ ਪ੍ਰਸ਼ਾਸਨ ਦੇ ਇਕ ਸੱਦੇ ‘ਤੇ ਰਾਤ ਸਮੇਂ ਵੀ ਨਿਸਵਾਰਥ ਸੇਵਾ ਲਈ ਤੁਰੰਤ ਮੌਕੇ ‘ਤੇ ਪੁੱਜ ਗਏ। ਉਹਨਾਂ ਡੇਰਾ ਸ਼ਰਧਾਲੂਆਂ ਦੇ ਅਨੁਸਾਸ਼ਨ, ਨਿਸਵਾਰਥਾ ਤੇ ਸੇਵਾ ਭਾਵਨਾ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ। ਖਬਰ ਲਿਖੇ ਜਾਣ ਤੱਕ ਰਾਤ ਨੂੰ ਬੰਨ੍ਹ ਦੀ ਰਾਖੀ ਲਈ ਡੇਰਾ ਸ਼ਰਧਾਲੂ ਬੰਨ੍ਹ ‘ਤੇ ਪੁੱਜ ਰਹੇ ਸਨ।