ਮਨਜੀਤ ਧਨੇਰ ਘੋਲ ਸਬੰਧੀ ਕੀਤੀ ਪੜਚੋਲ

 Manjeet, Extract, Exploration, Review

ਮਾਲਵਿੰਦਰ ਸਿੰਘ/ਜਸਵੀਰ ਸਿੰਘ/ਬਰਨਾਲਾ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਸੂਬਾ ਕਮੇਟੀ ਦੀ ਇੱਕ ਵਧਵੀਂ ਮੀਟਿੰਗ ਸਥਾਨਕ ਤਰਕਸ਼ੀਲ ਭਵਨ ਵਿਖੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਲੋਕ ਆਗੂ ਮਨਜੀਤ ਧਨੇਰ ਦੀ ਨਿਹੱਕੀ ਉਮਰਕੈਦ ਸਜ਼ਾ ਰੱਦ ਕਰਾਉਣ ਲਈ ਦੋ ਮਹੀਨੇ ਦੇ ਕਰੀਬ ਚੱਲੇ ਸਫ਼ਲ ਘੋਲ ਦੀ ਪੜਚੋਲ ਕੀਤੀ ਗਈ।   Manjeet

ਮੀਟਿੰਗ ਦੌਰਾਨ ਸੂਬਾ ਕਮੇਟੀ ਤੋਂ ਇਲਾਵਾ ਸਮੂਹ ਜ਼ਿਲ੍ਹਿਆਂ ਦੇ ਜ਼ਿਲ੍ਹਾ ਕਮੇਟੀ ਮੈਂਬਰਾਂ ਨੇ ਸ਼ਮੂਲੀਅਤ ਕਰਦਿਆਂ ਘੋਲ ਦੀ ਮਹੱਤਤਾ, ਪ੍ਰਾਪਤੀਆਂ ਅਤੇ ਰਹੀਆਂ ਘਾਟਾਂ ਸਬੰਧੀ ਆਪੋ-ਆਪਣੇ ਵਿਚਾਰ ਰੱਖੇ  ਅਖ਼ੀਰ ਵਿੱਚ ਸਭ ਦੇ ਵਿਚਾਰਾਂ ਨੂੰ ਸਮੇਟਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਸਮੁੱਚੇ ਘੋਲ ਦੌਰਾਨ ਸਾਰੇ ਆਗੂਆਂ ਅਤੇ ਵਰਕਰਾਂ ਵੱਲੋਂ ਕੀਤੀ ਸਖ਼ਤ ਮਿਹਨਤ ਅਤੇ ਨਿਭਾਏ ਰੋਲ ‘ਤੇ ਤਸੱਲੀ ਪ੍ਰਗਟ ਕੀਤੀ ਅਤੇ ਇਸ ਘੋਲ ਨੂੰ ਇਤਿਹਾਸਕ ਬਣਾਉਣ ‘ਚ ਜਥੇਬੰਦੀਆਂ ਆਗੂ ਟੀਮਾਂ ਅਤੇ ਵਰਕਰਾਂ ਦਾ ਅਹਿਮ ਯੋਗਦਾਨ ਦੱਸਿਆ ।  Manjeet

ਸਫ਼ਲ ਘੋਲ ਦੀ ਵੱਡੀ ਤੇ ਇਤਿਹਾਸਕ ਜਿੱਤ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ

ਸਫ਼ਲ ਘੋਲ ਦੀ ਵੱਡੀ ਤੇ ਇਤਿਹਾਸਕ ਜਿੱਤ ਦੀ ਵਧਾਈ ਦਿੰਦਿਆਂ ਉਹਨਾਂ ਨੇ ਬੀਕੇਯੂ (ਡਕੌਂਦਾ) ਦੇ ਆਗੂਆਂ, ਵਰਕਰਾਂ ਤੇ ਹਮਦਰਦਾਂ ਤੋਂ ਇਲਾਵਾ ਸੰਘਰਸ਼ ਕਮੇਟੀ ਵਿੱਚ ਸ਼ਾਮਲ ਸਾਰੀਆਂ ਜਥੇਬੰਦੀਆਂ ਖ਼ਾਸ ਕਰਕੇ ਬੀਕੇਯੂ (ਉਗਰਾਹਾਂ) ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।  ਉਨ੍ਹਾਂ ਦੱਸਿਆ ਕਿ ਮਨਜੀਤ ਧਨੇਰ ਦੀ ਨਿਹੱਕੀ ਉਮਰਕੈਦ ਸਜ਼ਾ ਰੱਦ ਕਰਵਾਉਣ ਲਈ ਲੜਿਆ ਗਿਆ ਇਹ ਇਤਿਹਾਸਕ ਘੋਲ ਸਮੁੱਚੀ ਦੁਨੀਆ ਦੇ ਇਤਿਹਾਸ ਵਿੱਚ ਅਜਿਹਾ ਦੂਸਰਾ ਸਫ਼ਲ ਘੋਲ ਸੀ ਇਸ ਤੋਂ ਪਹਿਲਾਂ ਸਿਰਫ਼ ਇੱਕ ਹੀ ਅਜਿਹਾ ਸਫ਼ਲ ਇਤਿਹਾਸਕ ਘੋਲ 1916 ਵਿੱਚ ਆਇਰਲੈਂਡ ਵਿੱਚ ਲੜਿਆ ਗਿਆ ਸੀ, ਜਿਹੜਾ ਉੱਥੋਂ ਦੇ ਇੱਕ ਲੋਕ ਆਗੂ ਨੂੰ ਇਸੇ ਤਰ੍ਹਾਂ ਹੀ ਜੇਲ੍ਹ ਵਿੱਚੋਂ ਛਡਵਾਉਣ ਵਿੱਚ ਸਫ਼ਲ ਰਿਹਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।