ਦੱਖਣੀ ਏਸ਼ੀਆਈ ਖੇਡਾਂ: ਵਾਲੀਬਾਲ ‘ਚ ਭਾਰਤ ਬਣਿਆ

South Asian, Games, India , Volleyball

ਜੇਤੂ ਮੁੱਖ ਅਟੈਕਰ ਅਮਿਤ ਇੰਸਾਂ ਨੇ ਜਿੱਤ ‘ਚ ਨਿਭਾਈ ਅਹਿਮ ਭੂਮਿਕਾ

ਸੱਚ ਕਹੂੰ ਨਿਊਜ਼/ਕਾਠਮੰਡ। ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਚੱਲ ਰਹੀਆਂ 13ਵੇਂ ਦੱਖਣੀ ਏਸ਼ੀਆਈ ਖੇਡਾਂ ਦੇ ਵਾਲੀਬਾਲ ਪੁਰਸ਼ ਵਰਗ ‘ਚ ਭਾਰਤੀ ਟੀਮ ਨੇ ਫਾਈਨਲ ਮੁਕਾਬਲੇ ‘ਚ ਪਾਕਿਸਤਾਨ ਦੀ ਟੀਮ ਨੂੰ ਹਰਾ ਕੇ ਚੈਂਪੀਅਨਸ਼ਿਪ ਆਪਣੇ ਨਾਂਅ ਕੀਤੀ ਭਾਰਤੀ ਟੀਮ ਨੂੰ ਜਿੱਤ ਦਿਵਾਉਣ ‘ਚ ਭਾਰਤੀ ਟੀਮ ਦੇ ਮੁੱਖ ਅਟੈਕਰ ਅਮਿਤ ਇੰਸਾਂ ਦੀ ਮੁੱਖ ਭੂਮਿਕਾ ਰਹੀ ਅਮਿਤ ਇੰਸਾਂ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਖਿਡਾਰੀ ਹਨ ।ਐਤਵਾਰ ਤੋਂ ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਸ਼ੁਰੂ ਹੋਈਆਂ ਏਸ਼ੀਆਈ ਖੇਡਾਂ ‘ਚ ਸੱਤ ਏਸ਼ੀਆਈ ਦੇਸ਼ਾਂ ਦੀਆਂ ਟੀਮਾਂ ਵੱਖ-ਵੱਖ ਖੇਡਾਂ ‘ਚ ਹਿੱਸਾ ਲੈ ਰਹੀਆਂ ਹਨ।

ਪੁਰਸ਼ਾਂ ਦੀ ਭਾਰਤੀ ਵਾਲੀਬਾਲ ਟੀਮ ਨੇ ਸੈਮੀਫਾਈਨਲ ‘ਚ ਸ੍ਰੀਲੰਕਾ ਨੂੰ 3-1 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਫਾਈਨਲ ‘ਚ ਚਾਰ ਸੈੱਟ ਹੋਏ ਪਹਿਲਾ ਸੈੱਟ 20-25 ਦੇ ਫਰਕ ਨਾਲ ਹਾਰਨ ਤੋਂ ਬਾਅਦ ਅਗਲੇ ਤਿੰਨ ਸੈੱਟਾਂ ‘ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 25-15, 25-17 ਅਤੇ 29-27 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਜ਼ਿਕਰਯੋਗ ਹੈ। ਕਿ ਸ਼ਾਹ ਸਤਿਨਾਮ ਜੀ ਬੁਆਇਜ਼ ਸਿੱਖਿਆ ਅਦਾਰੇ ਦੇ ਖਿਡਾਰੀ ਅਤੇ ਵਰਤਮਾਨ ‘ਚ ਭਾਰਤੀ ਵਾਲੀਬਾਲ ਟੀਮ ‘ਚ ਖੇਡ ਰਹੇ ਅਮਿਤ ਇੰਸਾਂ ਇਸ ਤੋਂ ਪਹਿਲਾਂ ਵੀ ਵਾਲੀਬਾਲ ਦੇ ਅਨੇਕਾਂ ਕੌਮਾਂਤਰੀ ਟੂਰਨਾਮੈਂਟਾਂ ‘ਚ ਹਿੱਸਾ ਲੈ ਚੁੱਕਾ ਹੈ । ਅਮਿਤ ਇੰਸਾਂ ਤੀਜੀ ਏਸ਼ੀਅਨ ਪੁਰਸ਼ (ਅੰਡਰ-23) ਵਾਲੀਬਾਲ ਚੈਂਪੀਅਨਸ਼ਿਪ, 2018 ‘ਚ ਹੋਈ ਏਸ਼ੀਅਨ ਚੈਂਪੀਅਨਸ਼ਿਪ ‘ਚ ਵੀ ਭਾਰਤੀ ਟੀਮ ਦਾ ਹਿੱਸਾ ਸਨ ਇਸ ਤੋਂ ਇਲਾਵਾ ਬ੍ਰਿਕਸ ਗੇਮਜ਼ ‘ਚ ਵੀ ਬ੍ਰਾਂਜ ਤਮਗਾ ਜਿੱਤ ਚੁੱਕਾ ਹੈ।

ਇਨ੍ਹਾਂ ਨੇ ਦਿੱਤੀ ਵਧਾਈ

ਅਮਿਤ ਇੰਸਾਂ ਦੀ ਸ਼ਾਨਦਾਰ ਪ੍ਰਾਪਤੀ ‘ਤੇ ਐਮਐਸਜੀ ਖੇਡ ਪਿੰਡ ਦੇ ਖੇਡ ਇੰਚਾਰਜ਼ ਚਰਨਜੀਤ ਇੰਸਾਂ, ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਪ੍ਰਿੰਸੀਪਲ ਐਸਬੀ ਆਨੰਦ ਇੰਸਾਂ, ਸ਼ਾਹ ਸਤਿਨਾਮ ਜੀ ਬੁਆਇਜ਼ ਸਿੱਖਿਆ ਸੰਸਥਾਨ ਦੇ ਖੇਡ ਇੰਚਾਰਜ ਅਜਮੇਰ ਇੰਸਾਂ, ਸਕੂਲ ਪ੍ਰਿੰਸੀਪਲ ਆਰਕੇ ਧਵਨ ਇੰਸਾਂ, ਪ੍ਰਸ਼ਾਸਕ ਡਾ. ਹਰਦੀਪ ਇੰਸਾਂ, ਵਾਲੀਬਾਲ  ਕੋਚ ਅਮਿਤ ਬੁੱਲਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਉੱਧਰ ਜੇਤੂ ਬਣੀ ਭਾਰਤੀ ਟੀਮ ‘ਚ ਸ਼ਾਮਲ ਅਮਿਤ ਇੰਸਾਂ ਨੇ ਆਪਣੀ ਸਫਲਤਾ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਅਤੇ ਉਨ੍ਹਾਂ ਦੀ ਕੋਚਿੰਗ ਨੂੰ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।