ਮਨੀਸ਼ ਸਿਸੋਦੀਆ ਨੂੰ 20 ਮਾਰਚ ਤੱਕ ਜੇਲ੍ਹ, ਸ਼ਰਾਬ ਨੀਤੀ ਕੇਸ ’ਚ ਸੀਬੀਆਈ ਨੇ ਕਸਟਡੀ ਮੰਗੀ

Sisodia

ਨਵੀਂ ਦਿੱਲੀ (ਏਜੰਸੀ)। ਦਿੱਲੀ ਸ਼ਰਾਬ ਨੀਤੀ ਕੇਸ ’ਚ ਗਿ੍ਰਫ਼ਤਾਰ ਮਨੀਸ਼ ਸਿਸੋਦੀਆ ਨੂੰ ਦਿੰਲੀ ਦੀ ਰਾਉਜ ਏਵੈਨਿਊ ਕੋਰਟ ਨੇ 20 ਮਾਰਚ ਤੱਕ ਨਿਆਇੰਕ ਹਿਰਾਸਤ ’ਚ ਭੇਜ ਦਿੰਤਾ ਹੈ। ਸਿਸੋਦੀਆ ਨੂੰ ਤਿਹਾੜ ਜੇਲ੍ਹ ’ਚ ਰੱਖਿਆ ਜਾਵੇਗਾ। ਸਪੈਸ਼ਲ ਸੀਬੀਆਈ ਜੱਜ ਐੱਮਕੇ ਨਾਗਪਾਲ ਨੇ ਸਿਸੋਦੀਆ ਨੂੰ 14 ਦਿਨਾਂ ਦੀ ਨਿਆਇੰਕ ਹਿਰਾਸਤ ’ਚ ਭੇਜਿਆ। ਹਾਲਾਂਕਿ ਸੀਬੀਆਈ ਦੇ ਵਕੀਲ ਨੇ ਕਿਹਾ ਕਿ ਸੀਬੀਆਈ ਸਿਸੋਦੀਆ ਦਾ ਹੋਰ ਰਿਮਾਂਡ ਨਹੀਂ ਮੰਗਿਆ ਹੈ ਪਰ ਅਗਲੇ 15 ਦਿਨਾਂ ’ਚ ਦੁਬਾਰਾ ਕਸਟਡੀ ਮੰਗੀ ਜਾ ਸਕਦੀ ਹੈ।

ਇਸ ਤੋਂ ਪਹਿਲਾਂ 4 ਮਾਰਚ ਨੂੰ ਕੋਰਟ ਨੇ ਸਿਸੋਦੀਆ ਦਾ ਸੀਬੀਆਈ ਰਿਮਾਂਡ ਦੋ ਦਿਨ (6 ਮਾਰਚ ਲਈ) ਵਧਾ ਦਿੱਤਾ ਸੀ, ਜੋ ਸੋਮਵਾਰ ਨੂੰ ਖ਼ਤਮ ਹੋ ਗਿਆ। ਹਾਲਾਂਕਿ ਸੀਬੀਆਈ ਕੋਰਟ ਤੋਂ ਤਿੰਨ ਦਿਨਾਂ ਲਈ ਉਨ੍ਹਾਂ ਦੀ ਕਸਟਡੀ ਮੰਗੀ ਸੀ।

ਸਿਸੋਦੀਆ ਦੀ ਜਮਾਨਤ ਅਰਜੀ ’ਤੇ ਕੋਰਟ 10 ਮਾਰਚ ਨੂੰ ਦੁਪਹਿਰ 2 ਵਜੇ ਫੈਸਲਾ ਸੁਣਾਵੇਗੀ। ਸੀਬੀਆਈ ਨੇ ਉਨ੍ਹਾਂ ਨੂੰ 26 ਫਰਵਰੀ ਨੂੰ ਗਿ੍ਰਫ਼ਤਾਰ ਕੀਤਾ ਸੀ। 27 ਫਰਵਰੀ ਨੂੰ ਉਨ੍ਹਾਂ ਦੀ ਕੋਰਟ ’ਚ ਪੇਸ਼ੀ ਹੋਈ, ਇੱਥੋਂ ਸਿਸੋਦੀਆ ਨੂੰ 5 ਦਿਨਾਂ ਦੇ ਸੀਬੀਆਈ ਰਿਮਾਂਡ ’ਤੇ ਭੇਜਿਆ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।