ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਮੰਧਾਨਾ ਦਾ ਧਮਾ...

    ਮੰਧਾਨਾ ਦਾ ਧਮਾਕਾ, ਪਹਿਲੀ ਵਾਰ ਵਿਸ਼ਵ ਕੱਪ ਂਚ ਜਿੱਤਿਆ ਭਾਰਤ ਨੇ ਆਸਟਰੇਲੀਆ ਨੂੰ

    ਸੈਮੀਫਾਈਨਲ ‘ਚ ਵੈਸਟਇੰਡੀਜ਼ ਜਾਂ ਇੰਗਲੈਂਡ ਨਾਲ ਹੋਵੇਗਾ ਮੁਕਾਬਲਾ

     

    ਹਰਮਨਪ੍ਰੀਤ-ਮੰਦਾਨਾ (83 ਦੌੜਾਂ) ਦੇ 42 ਗੇਂਦਾਂ ‘ਚ 68 ਦੌੜਾਂ ਦੀ ਭਾਈਵਾਲੀ

    ਗੁਆਨਾ, 18 ਨਵੰਬਰ 
    ਓਪਨਰ ਸਮਰਿਤੀ ਮੰਧਾਨਾ ਦੀ 83 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਦਮ ‘ਤੇ ਭਾਰਤ ਨੇ ਆਸਟਰੇਲੀਆ ਨੂੰ 48 ਦੌੜਾਂ ਨਾਲ ਹਰਾ ਕੇ ਮਹਿਲਾ ਟੀ20 ਵਿਸ਼ਵ ਕੱਪ ਦੇ ਗਰੁੱਪ ਬੀ ‘ਚ ਅੱਵਲ ਸਥਾਨ ਹਾਸਲ ਕਰ ਲਿਆ ਪਲੇਅਰ ਆਫ਼ ਦ ਮੈਚ ਮੰਧਾਨਾ ਦੀ 55 ਗੇਂਦਾਂ ‘ਤੇ 9 ਚੌਕਿਆਂ ਅਤੇ 3 ਛੱਕਿਆਂ ਨਾਲ ਸਜੀ 83 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 167 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਆਪਣੇ ਸਪਿੱਨਰਾਂ ਦੇ ਬਿਹਤਰਨ ਪ੍ਰਦਰਸ਼ਨ ਨਾਲ ਆਸਟਰੇਲੀਆ ਦੀ ਮਜ਼ਬੂਤ ਬੱਲੇਬਾਜ਼ੀ ਨੂੰ 19.4 ਓਵਰਾਂ ‘ਚ 119 ਦੌੜਾਂ ‘ਤੇ ਢੇਰ ਕਰ ਦਿੱਤਾ

     
    ਪਿਛਲੇ ਤਿੰਨ ਮੈਚਾਂ ‘ਚ 2, 26 ਅਤੇ 33 ਦੌੜਾਂ ਬਣਾਉਣ ਵਾਲੀ ਮੰਧਾਨਾ ਨੇ ਇਸ ਮੁਕਾਬਲੇ ‘ਚ ਖ਼ਤਰਨਾਕ ਤੇਵਰ ਦਿਖਾਉਂਦਿਆਂ ਆਪਣੇ ਟੀ20 ਕਰੀਅਰ ਦਾ ਛੇਵਾਂ ਅਰਧ ਸੈਂਕੜਾ ਅਤੇ ਆਪਣਾ ਸਰਵਸ੍ਰੇਸ਼ਠ ਸਕੋਰ ਬਣਾ ਦਿੱਤਾ ਇਸ ਦੌਰਾਨ ਉਸਨੇ ਕਪਤਾਨ ਹਰਮਨਪ੍ਰੀਤ ਕੌਰ ਨਾਲ ਤੀਸਰੀ ਵਿਕਟ ਲਈ ਕੀਮਤੀ 68 ਦੌੜਾਂ ਦੀ ਭਾਈਵਾਲੀ ਕੀਤੀ ਹਰਮਨਪ੍ਰੀਤ ਨੇ 27 ਗੇਂਦਾਂ ‘ਤੇ 43 ਦੌੜਾਂ ਦੀ ਪਾਰੀ ‘ਚ 3 ਚੌਕੇ ਅਤੇ 3 ਛੱਕੇ ਲਾਏ ਮੰਧਾਨਾ 19ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਟੀਮ ਦੇ 154 ਦੇ ਸਕੋਰ ‘ਤੇ ਆਊਟ ਹੋਈ

     
    ਟੀਚੇ ਦਾ ਪਿੱਛਾ ਕਰਨ ਨਿੱਤਰੀ ਆਸਟਰੇਲੀਆਈ ਟੀਮ ਭਾਰਤੀ ਸਪਿੱਨਰਾਂ ਦਾ ਮੁਕਾਬਲਾ ਨਹੀਂ ਕਰ ਸਕੀ ਅਨੁਜਾ ਪਾਟਿਲ ਨੇ 15 ਦੌੜਾਂ ‘ਤੇ 3 ਵਿਕਟਾ, ਦੀਪਤੀ ਸ਼ਰਮਾ ਨੇ 24 ਦੌੜਾਂ ‘ਤੇ ਦੋ ਵਿਕਟਾਂ, ਰਾਧਾ ਯਾਦਵ ਨੇ 13 ਦੌੜਾਂ ‘ਤੇ ਦੋ ਵਿਕਟਾਂ ਅਤੇ ਪੂਨਮ ਯਾਦਵ ਨੇ 28 ਦੌੜਾਂ ‘ਤੇ ਦੋ ਵਿਕਟਾਂ ਲੈ ਕੇ ਆਸਟਰੇਲੀਆ ਦਾ ਬੋਰੀਆ ਬਿਸਤਰ ਬੰਨ੍ਹ ਦਿੱਤਾ ਆਸਟਰੇਲੀਆ ਦੀ ਐਲਿਸ ਪੈਰੀ ਦੀਆਂ ਨਾਬਾਦ 39 ਦੌੜਾਂ ਦੀ ਬਦੌਲਤ ਆਸਟਰੇਲੀਆ 100 ਤੋਂ ਹੇਠਾਂ ਆਊਟ ਹੋਣ ਦੀ ਸ਼ਰਮਿੰਦਗੀ ਤੋਂ ਬਚ ਸਕੀ

     
    ਭਾਰਤ ਦਾ ਸੈਮੀਫਾਈਨਲ ‘ਚ ਗਰੁੱਪ ਏ ਦੀ ਦੂਸਰੇ ਨੰਬਰ ਦੀ ਟੀਮ ਨਾਲ ਮੁਕਾਬਲਾ ਹੋਵੇਗਾ ਜੋ ਪਿਛਲੀ ਚੈਂਪੀਅਨ ਅਤੇ ਮੇਜ਼ਬਾਨ ਵੈਸਟਇੰਡੀਜ਼ ਅਤੇ ਇੰਗਲੈਂਡ ‘ਚੋਂ ਕੋਈ ਹੋਵੇਗੀ

     

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here