ਪੀਐਮ ਮੋਦੀ ਨਾਲ ਮਮਤਾ ਦੀ ਮੁਲਾਕਾਤ

ਮੀਟਿੰਗ ਤੋਂ ਬਾਅਦ ਚੁੱਕੇ ਪੇਗਾਸਸ ’ਤੇ ਸਵਾਲ

  • ਮਮਤਾ ਬੈਨਰਜੀ ਅੱਜ ਮਿਲ ਸਕਦੇ ਹਨ ਸੋਨੀਆ ਗਾਂਧੀ ਨੂੰ

ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨਾਲ ਚੱਲ ਰਹੇ ਟਕਰਾਅ ਦਰਮਿਆਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ’ਚ ਮੁਲਾਕਾਤ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਆਗੂਆਂ ਦਰਮਿਆਨ ਕਰੀਬ ਅੱਧੇ ਘੰਟੇ ਤੱਕ ਇਹ ਮੀਟਿੰਗ ਚੱਲੀ ਪੱਛਮੀ ਬੰਗਾਲ ’ਚ ਚੋਣ ਨਤੀਜੇ ਆਉਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਮਮਤਾ ਬੈਨਰਜੀ ਨਾਲ ਪੀਐਮ ਮੋਦੀ ਦੀ ਵਨ-ਟੂ-ਵਨ ਮੁਲਾਕਾਤ ਹੋਈ ਹੈ।

ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਰਣਨੀਤੀਕਾਰ ਕਹੇ ਜਾਣ ਵਾਲੇ ਪ੍ਰਸ਼ਾਂਤ ਕਿਸ਼ੋਰ ਤੇ ਕਾਂਗਰਸ ਆਗੂ ਕਮਲਨਾਥ ਨਾਲ ਵੀ ਮੁਲਾਕਾਤ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਲਈ ਮਮਤਾ ਬੈਨਰਜੀ ਲੋਕ ਕਲਿਆਣ ਮਾਰਗ ਪਹੁੰਚੇ ਸਨ ਮਮਤਾ ਬੈਨਰਜੀ ਨੇ ਇਸ ਮੁਲਾਕਾਤ ਬਾਰੇ ਕਿਹਾ ਹੈ ਕਿ ਇਸ ਦੌਰਾਨ ਉਨ੍ਹਾਂ ਸੂਬੇ ਲਈ ਵਾਧੂ ਵੈਕਸੀਨ ਮੰਗੀ ਹੈ ਇਸ ’ਤੇ ਪੀਐਮ ਮੋਦੀ ਨੇ ਪੱਛਮੀ ਬੰਗਾਲ ਦੀ ਸੀਐਮ ਨੂੰ ਸੂਬੇ ਲਈ ਹੋਰ ਵੈਕਸੀਨ ਦਿੱਤੇ ਜਾਣ ਦਾ ਭਰੋਸਾ ਦਿਵਾਇਆ ਹੈ। ਪੀਐਮ ਮੋਦੀ ਨਾਲ ਇਸ ਮੁਲਾਕਾਤ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਪੇਗਾਸਸ ਮੁੱਦੇ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਬਸਾਂਝੀ ਮੀਟਿੰਗ ਸੱਦਣੀ ਚਾਹੀਦੀ ਹੈ ਓਧਰ ਬੈਨਰਜੀ ਅੱਜ ਸਵੇਰੇ ਸੋਨੀਆ ਗਾਂਧੀ ਨੂੰ ਮਿਲਣਗੇ ਕਿਆਸਾਂ ਲਾਈਆਂ ਜਾ ਰਹੀਆਂ ਹਨ ਕਿ 2024 ਲੋਕ ਸਭਾ ਚੋਣਾਂ ਬਾਰੇ ਵਿਸਥਾਰ ਚਰਚਾ ਹੋ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ TwitterInstagramLinkedin , YouTube ‘ਤੇ ਫਾਲੋ ਕਰੋ