ਜੀਜਾ ਨੇ ਆਪਣੇ ਸਕੇ ਸਾਲੇ ਦਾ ਕੀਤਾ ਕਤਲ

Malerkotla Murder Case

ਕਪਤਾਨ ਪੁਲਿਸ ਮਲੇਰਕੋਟਲਾ ਨੇ ਪੈ੍ਸ ਕਾਨਫਰੰਸ ਦੌਰਾਨ ਕੀਤਾ ਖੁਲਾਸਾ

ਮਲੇਰਕੋਟਲਾ, (ਗੁਰਤੇਜ ਜੋਸੀ)। ਪਿਛਲੇ ਦਿਨੀ ਮਲੇਰਕੋਟਲਾ ਵਿੱਚ ਹੋਏ ਕਤਲ (Malerkotla Murder Case) ਦਾ ਦੋਸ਼ੀ ਕੋਈ ਹੋਰ ਨਹੀਂ ਸਗੋ ਮਿ੍ਤਕ ਦਾ ਜੀਜਾ ਹੀ ਕਾਤਲ ਨਿਕਲਿਆ। ਕਪਤਾਨ ਪੁਲਿਸ ਮਲੇਰਕੋਟਲਾ ਨੇ ਦਫਤਰ ਵਿਖੇ ਕੀਤੀ ਪੈ੍ਸ ਕਾਨਫਰੰਸ ਦੌਰਾਨ ਦੱਸਿਆ ਕਿ ਤਫਤੀਸ  ਦੌਰਾਨ ਦੋਸ਼ੀ ਮੁਹੰਮਦ ਅਸਲਮ ਉਰਫ ਅੱਛ ਪੁੱਤਰ ਮੁਹੰਮਦ ਜਮੀਲ ਵਾਸੀ ਮਾਲੇਰਕੋਟਲਾ ਨੇ ਦੱਸਿਆ ਕਿ ਉਸਦਾ ਮ੍ਰਿਤਕ ਮੁਹੰਮਦ ਸਕੀਲ ਉਕਤ ਦੋਸ਼ੀ ਮੁਹੰਮਦ ਅਸਲਮ ਉਰਫ ਅੱਛ ਦਾ ਸਕਾ ਸਾਲਾ ਹੈ।

ਦੋਸੀ ਦੀ ਪਤਨੀ ਫਰਜਾਨਾ ਦਾ ਅਪਣੇ ਘਰੇਲੂ ਝਗੜੇ ਕਰਕੇ ਆਪਣੇ ਮ੍ਰਿਤਕ ਭਰਾ ਮੁਹੰਮਦ ਸਕੀਲ ਉਕਤ ਦੇ ਪਾਸ ਉਸ ਦੇ ਘਰ ਵਿੱਚ ਅਪਣੇ ਕਰੀਬ 10 ਸਾਲ ਦੇ ਲੜਕੇ ਆਸਮ ਮੁਹੰਮਦ ਨਾਲ ਪਿਛਲੇ ਲੰਬੇ ਸਮੇਂ ਤੋਂ ਰਹਿੰਦੀ ਸੀ ਅਤੇ ਉਸ ਨੇ ਦੋਸ਼ੀ ਮੁਹੰਮਦ ਅਸਲਮ ਉਰਫ ਅੱਛੂ ਨੂੰ ਸ਼ਰਾਬੀ ਅਤੇ ਜੂਏਬਾਜ ਹੋਣ ਕਰਕੇ ਉਸ ਨਾਲ ਸੁਹਰੇ ਘਰ ਜਾਣ ਤੋਂ ਨਾਂਹ ਕਰ ਦਿੱਤਾ ਸੀ। (Malerkotla Murder Case)

ਹੁਣ ਦੋਸ਼ੀ ਮੁਹੰਮਦ ਅਸਲਮ ਉਰਫ ਉਕਤ ਗੋਸਪੁਰਾ ਲੁਧਿਆਣਾ ਵਿਖੇ ਮੀਟ ਦੀ ਦੁਕਾਨ ਕਰਦਾ ਹੈ। ਜੋ ਕਿ ਕਰੀਬ ਦੋ ਸਾਲਾਂ ਤੋਂ ਲੁਧਿਆਣਾ ਵਿਖੇ ਹੀ ਇਕੱਲਾ ਰਹਿ ਰਿਹਾ ਹੈ। ਮਿਤੀ 16-01-2023 ਨੂੰ ਦੋਸ਼ੀ ਆਪਣੇ ਮ੍ਰਿਤਕ ਸਾਲੇ ਕੋਲ ਆਪਣੀ ਘਰਵਾਲੀ ਸਬੰਧੀ ਧੱਕੇ ਨਾਲ ਆਪਣੇ ਨਾਲ ਲੈ ਕੇ ਜਾਣ ਲਈ ਆਇਆ ਸੀ ਜਿੱਥੇ ਮ੍ਰਿਤਕ ਸ਼ਕੀਲ ਉਕਤ ਵੱਲੋਂ ਦੋਸ਼ੀ ਨੂੰ ਮਨਾਂ ਕਰ ਦਿੱਤਾ।

ਇਸੇ ਰੰਜਿਸ ਕਰਕੇ ਉਸ ਵੱਲੋਂ ਗੁੱਸੇ ਵਿੱਚ ਆ ਕੇ ਪਹਿਲਾਂ ਤੋਂ ਹੀ ਕਤਲ ਕਰਨ ਦਾ ਮਨ ਬਣਾਏ ਹੋਣ ਕਰਕੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਸੀ ਅਤੇ ਆਪਣੇ ਸਾਲੇ ਮ੍ਰਿਤਕ ਮੁਹੰਮਦ ਸਕੀਲ ਦੇ ਜਿਸਮ ਤੇ ਕਾਫੀ ਵਾਰ/ਅਟੈਕ ਕੀਤੇ ਹਨ ਪਰ ਪੰਜ ਵਾਰ ਛੁਰੀ ਦਾ ਅਟੈਕ ਮ੍ਰਿਤਕ ਮੁਹੰਮਦ ਸਕੀਲ ਦੇ ਜਿਸਮ ’ਤੇ ਡੂੰਘੇ ਜਖਮ ਹੋਣ ਕਰਕੇ ਉਸ ਦੀ ਮੌਤ ਹੋ ਚੁੱਕੀ ਹੈ। ਦੋਸੀ ਮੁਹੰਮਦ ਅਸਲਮ ਉਰਫ ਅੱਛੂ ਨੂੰ ਜਲਦੀ ਹੀ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ- ਗਿੱਛ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ