ਸਾਫ਼ਟਵੇਅਰ ਇੰਜੀਨੀਅਰ ਕਿਵੇਂ ਬਣੀਏ ਅਤੇ ਸੈਲਰੀ ਕਿੰਨੀ ਹੋਵੇਗੀ? | software engineer kaise bane

Software Engineer Kaise Bane

ਅੱਜ ਕੱਲ ਇੱਕ ਚੀਜ਼ ਜੋ ਸਾਰਿਆਂ ਦੇ ਨਾਲ ਹੈ ਉਹ ਹੈ ਮੋਬਾਇਲ। ਟੈਕਨਾਲੋਜ਼ੀਕਦੇ ਇਸ ਦੌਰ ’ਚ ਕੰਪਿਊਟਰ ਅਤੇ ਮੋਬਾਇਲ ਚਲਾਉਣਾ ਆਮ ਗੱਲ ਹੈ। ਪਰ ਇਨਾਂ ਯੰਤਰਾਂ ’ਚ ਜਾਨ ਇੱਕ ਸਾਫ਼ਵੇਅਰ ਇੰਜੀਨੀਅਰ ਫੂਕਦਾ ਹੈ। ਮਤਲਬ ਇਨਾਂ ਨੂੰ ਚਲਾਉਣ ਵਾਲੀਆਂ ਐਪਲੀਕੇਸ਼ਨਾਂ ਨੂੰ ਸਾਫ਼ਟਵੇਅਰ ਇੰਜੀਨੀਅਰ ਬਣਾਉਂਦਾ ਹੈ। ਇਸ ਲੇਖ ’ਚ ਤੁਸੀਂ ਸਾਫ਼ਵੇਅਰ ਇੰਜੀਨੀਅਰ ਕਿਵੇਂ ਬਦੀਏ ਅਤੇ ਸੈਲਰੀ ਕਿੰਨੀ ਹੋਵੇਗੀ, ਸਾਫ਼ਟਵੇਅਰ ਇੰਜੀਨੀਅਰ ਕਿਵੇਂ ਬਣੀਏ, ਸਾਫ਼ਵੇਅਰ ਇੰਜੀਨੀਅਰ ਦੀ ਸੈਲਰੀ ਕਿੰਨੀ ਹੁੰਦੀ ਹੈ, ਦੀ ਜਾਣਕਾਰੀ ਮਿਲ ਜਾਵੇਗੀ। ਅਸੀਂ ਇਨਾਂ ਸਵਾਲਾਂ ਦੇ ਜਵਾਬ ਦੇ ਕੇ ਸਮਝਾਉਂਦੇ ਹਾਂ – (software engineer kiven baniye)

 1. ਸਾਫ਼ਟਵੇਅਰ ਇੰਜੀਨੀਅਰ ਕੀ ਹੁੰਦੀ ਹੈ?
 2. ਸਾਫ਼ਟਵੇਅਰ ਇੰਜੀਲੀਅਰ ਕਿਵੇਂ ਬਣੀਏ (software engineer kaise bane)?
 3. 12ਵੀਂ ਤੋਂ ਬਾਅਦ ਸਾਫ਼ਟਵੇਅਰ ਇੰਜੀਨੀਅਰ ਕਿਵੇਂ ਬਣੀਏ (How to become software engineer after 12th)?
 4. ਸਾਫ਼ਟਵੇਅਰ ਇੰਜੀਨੀਅਰ ਦੀ ਸੈਲਰੀ ਕਿੰਨੀ ਹੁੰਦੀ ਹੈ (software engineer ki salary kitni hoti hai)?
 5. ਕੀ ਆਰਟਸ ਲੈ ਕੇ ਸਾਫ਼ਟਵੇਅਰ ਇੰਜੀਨੀਅਰ ਬਣਿਆ ਜਾ ਸਕਦਾ ਹੈ (how to become a software engineer
  after 12th arts)?
 6. ਦਸਵੀਂ ਤੋਂ ਬਾਅਦ ਸਾਫ਼ਟਵੇਅਰ ਇੰਜੀਨੀਅਰ ਕਿਵੇਂ ਬਣੀਏ (how to become a software engineer after
  10th)?
 7. ਕੀ ਬਿਨਾ ਡਿਗਰੀ ਦੇ ਸਾਫ਼ਟਵੇਅਰ ਇੰਜੀਨੀਅਰ ਬਣਿਆ ਜਾ ਸਕਦਾ ਹੈ (how to become a software engineer
  without a degree)?

ਤਾਂ ਆਰਟੀਕਲ ਨੂੰ ਪੜ੍ਹਦੇ ਰਹੋ ਤੇ ਅੱਗੇ ਵਧਦੇ ਰਹੋ।

1. ਸਾਫ਼ਟਵੇਅਰ ਇੰਜੀਨੀਅਰ ਕੀ ਹੁੰਦਾ ਹੈ?

ਸਾਫ਼ਟਵੇਅਰ ਇੰਜਨੀਅਰ ਕਿਵੇਂ ਬਣੀਏ (software engineer kaise bane) ਜਾਨਣ ਲਈ ਪਹਿਲਾਂ ਜਾਣਦੇ ਹਾਂ ਕਿ ਸਾਫ਼ਟਵੇਅਰ ਹੁੰਦਾ ਕੀ ਹੈ? ਇੱਕ ਕੰਪਿਊਟਰ ਵਿੱਚ ਜੋ ਤੁਹਾਨੂੰ ਦਿੱਸਦਾ ਹੈ ਭਾਵ ਮਨੀਟਰ, ਮਾਊਸ, ਸੀਪੀਯੂ ਆਦਿ ਹਾਰਡਵੇਅਰ ਕਹਾਉਂਦਾ ਹੈ। ਸਾਫ਼ਟਵੇਅਰ ਨਿਰਦੇਸ਼ਾਂ ਜਾਂ ਪ੍ਰੋਗਰਾਮ ਦਾ ਸਮੂਹ ਹੈ ਜੋ ਹਾਰਡਵੇਅਰ ਨੂੰ ਕੀ ਕਰਨਾ ਹੈ ਇਹ ਦੱਸਣ ’ਚ ਸਹਾਇਤਾ ਕਰਦੇ ਹਨ। ਆਸਾਨ ਭਾਸ਼ਾ ਵਿੱਚ ਸਾਫ਼ਟਵੇਅਰ ਕੰਪਿਊਟਰ ਦੇ ਅੰਦਰ ਹੁੰਦਾ ਹੈ ਜੋ ਇਸ ਨੂੰ ਚਲਾਉਣ ’ਚ ਮੱਦਦ ਕਰਦਾ ਹੈ।

ਤਾਂ ਸਾਫ਼ਟਵੇਅਰ ਇੰਜੀਨੀਅਰ ਦਾ ਕੰਮ ਹੁੰਦਾ ਹੈ ਇਨ੍ਹਾਂ ਨਿਰਦੇਸ਼ ਸਮੂਹ, ਜਿਨ੍ਹਾਂ ਨੂੰ ਪ੍ਰੋਗਰਾਮ ਕਹਿੰਦੇ ਹਨ, ਨੂੰ ਬਣਾਉਣਾ ਜਾਂ ਲਿਖਣਾ। ਭਾਵ ਪ੍ਰੋਗਰਾਮਿੰਗ ਕਰਨਾ। ਪ੍ਰੋਗਰਾਮਿੰਗ ਤੋਂ ਇਲਾਵਾ ਸਾਫ਼ਟਵੇਅਰ ਨੂੰ ਵਿਸਿਤ ਕਰਨਾ, ਸਾਫ਼ਟਵੇਅਰ ਟੈਸਟ ਭਾਵ ਪ੍ਰੀਖਣ ਕਰਨਾ, ਉਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਆਦਿ।

ਕੰਪਿਊਟਰ ਅਤੇ ਲੈਪਟੌਪ ਤੋਂ ਇਲਾਵਾ ਮੋਬਾਇਲ ਐਪਲੀਕੇਸ਼ਨ ਬਦਾਉਣਾ ਵੀ ਸਾਫ਼ਟਵੇਅਰ ਇੰਜੀਨੀਅਰਰਿੰਗ ਹੀ ਕਹਾਉਂਦਾ ਹੈ। ਸਾਫ਼ਟਵੇਅਰ ਕਿਵੇਂ ਬਣੀਏ ਅਤੇ ਸੈਲਰੀ ਕਿੰਨੀ ਹੋਵੇਗੀ ਇਹ ਜਾਨਣ ਲਈ ਲੇਖ ਨੂੰ ਪੜ੍ਹੋ।

Software Engineer Kaise Bane

2. ਸਾਫ਼ਟਵੇਅਰ ਇੰਜੀਨੀਅਰ ਕਿਵੇਂ ਬਣੀਏ?

ਸਭ ਤੋਂ ਆਮ ਧਾਰਨਾ ਇਹੀ ਹੈ ਕਿ ਬਾਰ੍ਹਵੀਂ ਤੋਂ ਬਾਅਦ ਇੰਜੀਨੀਅਰਿੰਗ ’ਚ ਕੰਪਿਊਟਰ ਸਾਇੰਸ ਕੋਰਸ ’ਚ ਐਡਮਿਸ਼ਨ ਲੈਣ ਤੋਂ ਬਾਅਦ ਤੁਸੀਂ ਕੰਪਿਊਟਰ ਇੰਜੀਨੀਅਰ ਜਾਂ ਜ਼ਿਆਦਾ ਪ੍ਰਚੱਲਣ ’ਚ ਕੰਪਿਊਟਰ ਇੰਜੀਨੀਅਰ ਬਣੋ। ਸਾਫ਼ਟਵੇਅਰ ਇੰਜੀਨੀਅਰ ਕਿਵੇਂ ਬਣੀਏ (software engineer kaise bane) ਲਈ ਜੋ ਗੱਲਾਂ ਤੁਸੀਂ ਧਿਆਨ ਵਿੱਚ ਰੱਖਣੀਆਂ ਹਨ ਉਹ ਹਨ-

 • ਬਾਰ੍ਹਵੀਂ ’ਚ ਸਾਇੰਸ ਤੇ ਮੈਥ ਵਿਸ਼ਾ ਹੋਣਾ ਚਾਹੀਦਾ ਹੈ।
 • ਬਾਰ੍ਹਵੀਂ ’ਚ 60% ਜਾਂ ਇਸ ਤੋਂ ਜ਼ਿਆਦਾ ਨੰਬਰ ਹੋਣ।
 • ਇੰਜੀਨੀਅਰਿੰਗ ਕਾਲਜ ’ਚ ਅਡਮਿਸ਼ਨ ਲੈਣਾ।
 • ਪ੍ਰੈਕਟੀਕਲ ਨੌਲੇਜ਼ ਅਤੇ ਤਜ਼ਰਬਾ ਹੋਣਾ।

ਪਰ ਭਾਰਤ ’ਚ ਸਾਫ਼ਟਵੇਅਰ ਇੰਜੀਨੀਅਰ ਬਨਨਣ ਲਈ ਚਾਰ ਤਰ੍ਹਾਂ ਦੇ ਕੋਰਸ ਹਨ-

 • ਡਿਪਲੋਮਾ
 • ਡਿਗਰੀ (B.Tech/B.E./BCA)
 • ਮਾਰਟਰ ਡਿਗਰੀ (M.Tech)
 • Phd

ਇਸ ਤੋਂ ਇਲਾਵਾ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਕੋਡਿੰਗ ਲੈਂਗਵੇਜ ਭਾਵ ਪ੍ਰੋਗਰਾਮਿੰਗ ਲੈਂਗਵੇਜ ਜਿਵੇਂ

 • C, C++
 • ਜਾਵਾ (Java)
 • ਪੀਐੱਚਪੀ (PHD)
 • ਓਰੇਕਲ (Oracle)
 • ਐੱਚਟੀਐੱਮਐੱਲ (HTML)
 • ਪਾਇਥਨ (Python)

ਆਦਿ ’ਚ ਮਾਹਿਰ ਹੋਣੇ ਹੀ ਚਾਹੀਦੇ ਹੋ।

3. 12ਵੀਂ ਤੋਂ ਬਾਅਦ ਸਾਫ਼ਟਵੇਅਰ ਇੰਜੀਨੀਅਰਿੰਗ ਕਿਵੇਂ ਬਣੀਏ (How to become software engineer after 12th)?

ਜੇਕਰ ਤੁਸੀਂ ਸੋਚ ਰਹੇ ਹੋ ਕਿ 12ਵੀਂ ਤੋਂ ਬਾਅਦ ਸਾਫ਼ਟਵੇਅਰ ਇੰਜੀਨੀਅਰ ਕਿਵੇਂ ਬਣੀਏ (How to become software engineer after 12th)? ਤਾਂ ਇਸ ਬਿੰਦੂ ਨੂੰ ਪੜ੍ਹੋ। 12ਵੀਂ ’ਚ ਤੁਹਾਡੇ ਕੋਲ ਸਾਇੰਸ ਅਤੇ ਮੈਥ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਇੰਜੀਨੀਅਰਿੰਗ ’ਚ ਐਡਮਿਸ਼ਨ ਲਈ ਹੇਠ ਲਿਖੀ ਦਾਖਲਾ ਪ੍ਰੀਖਿਆ ਦੇਣੀ ਪਵੇਗੀ।

 • ਜੇਈਈ ਐਡਵਾਂਸ
 • ਜੇਈਈ ਮੇਨ

ਇਨ੍ਹਾਂ ਦਾਖਲਾ ਪ੍ਰੀਖਿਆਵਾਂ ਨੂੰ ਦੇਣ ’ਤੇ ਤੁਹਾਡਾ ਐਡਮਿਸ਼ਨ ਇੰਜੀਨੀਰਿੰਗ ’ਚ ਹੋ ਸਕਦਾ ਹੈ। ਇਨ੍ਹਾਂ ਪ੍ਰੀਖਿਆਵਾਂ ’ਚ ਤੁਸੀਂ ਭਾਰਤੀ ਯੂਨੀਵਰਸਿਟੀਆਂ ’ਚ ਦਾਖਲਾ ਲੈ ਸਕਦੇ ਹੋ। how to become a software engineer in india ਲਈ ਇੱਥੇ ਅਸੀਂ ਤੁਹਨੂੰ ਭਾਰਤੀ ਯੂਨੀਵਰਸਿਟੀਆਂ ਦੀ ਇੱਕ ਸੂਚੀ ਦੇ ਰਹੇ ਹਾਂ

 • ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜ਼ੀ, ਬੰਬੇ
 • ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜ਼ੀ, ਦਿੱਲੀ
 • ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜ਼ੀ, ਮਦਰਾਸ
 • ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜ਼ੀ, ਰੋਪੜ
 • ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜ਼ੀ, ਜੋਧਪੁਰ
 • ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜ਼ੀ, ਰੁੜਕੀ
 • ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜ਼ੀ, ਕਾਨਪੁਰ
 • ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ
 • ਚਡੀਗੜ੍ਹ ਯੂਨੀਵਰਸਿਟੀ
 • ਥਾਪਰ ਇੰਸਟੀਚਿਊਟ ਆਫ਼ ਇੰਜੀਨੀਰਿੰਗ ਐਂਡ ਟੈਕਨਾਲੋਜੀ
 • ਵੈੱਲੋਰ ਇੰਸਟੀਚਿਊਟ ਆਫ਼ ਟੈਕਨਾਲੋਜੀ, ਵੈੱਲੋਰ।
 • ਸਕੂਲ ਆਫ਼ ਇੰਜੀਨੀਅਰਿੰਗ, ਅੰਮਿ੍ਰਤਾ ਵਿਸ਼ਵ ਵਿੱਦਿਆਪੀਠਮ।
 • ਐੱਸਆਰਐੱਮ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨਾਲੋਜ਼ੀ, ਚੇਨੱਈ।
 • ੲੈਮਿਟੀ ਯੂਨੀਰਿਵਸਿਟੀ, ਨੌਇਡਾ।
 • ਜਵਾਹਰ ਲਾਲ ਨਹਿਰੂ ਯੂਨੀਵਰਸਿਟੀ।
 • ਬਨਾਰਸ ਹਿੰਦੂ ਯੂਨੀਵਰਸਿਟੀ
 • ਕੋਲਕਾਤਾ ਯੂਨੀਵਰਸਿਟੀ
 • ਮਣੀਪਾਲ ਅਕੈਡਮੀ ਆਫ਼ ਹਾਇਰ ਐਜ਼ੂਕੇਸ਼ਨ
 • ਬਿਰਲਾ ਇੰਸਟੀਚਿਊਟ ਆਫ਼ ਆਫ਼ ਟੈਕਨਾਲੋਜ਼ੀ ਐਂਡ ਸਾਇੰਸ
 • ਦਿੱਲੀ ਯੂਨੀਵਰਸਟੀ
 • ਹੋਮੀ ਭਾਭਾ ਨੈਸ਼ਨਲ ਯੂਨੀਵਰਸਿਟੀ

ਤੁਸੀਂ ਕੰਪਿਊਟਰ ਸਾਇੰਸਾਂ ਜਾਂ ਆਈਟੀ ’ਚੋਂ ਕੋਈ ਵੀ ਸਟ੍ਰੀਮ ਚੁਣ ਸਕਦੇ ਹੋ। ਇੲ ਕੋਰਸ ਚਾਰ ਸਾਲ ਦਾ ਹੁੰਦਾ ਹੈ।

ਵਿਦੇਸ਼ ’ਚ ਸਾਫ਼ਟਵੇਅਰ ਇੰਜੀਨੀਅਰ ਕਿਵੇਂ ਬਣੀਏ? ਤਾਂ ਤੁਸੀਂ ਯੂਐੱਸੲੈ, ਆਸਟਰੇਲੀਆ ਜਾਂ ਹੋਰ ਵੀ ਦੂਜੇ ਦੇਸ਼ਾਂ ਤੋਂ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰ ਸਕਦੇ ਹੋ। ਇਸ ਲਈ ਤੁਹਾਨੂੰ  TOEFL, GRE, IELTS ਆਦਿ ਪ੍ਰੀਖਿਆਵਾਂ ਦੀ ਤਿਆਰੀ ਕਰਨੀ ਪਵੇਗੀ। ਆਕਸਫੋਰਡ, ਹਾਵਰਡ, ਸਟੈਨਫੋਰਡ, ਕਾਲਟੈੱਕ, ਕੈਂਬਿ੍ਰਜ, ਪਿ੍ਰੰਸਟਨ, ਕੋਲੰਬੀਆ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਜਾ ਕੇ ਤੁਸੀਂ ਉਨ੍ਹਾਂ ਦੇ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ।

ਇਸ ਤੋਂ ਇਲਾਵਾ ਸਾਫ਼ਟਵੇਅਰ ਇੰਜੀਨੀਅਰ ਕਿਵੇਂ ਬਣੀਏ? ਤਾਂ ਤੁਸੀਂ BCA ’ਤੇ ਵੀ ਜਾ ਸਕਦੇ ਹੋ। BCA ਭਾਵ ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨ। BCA ਤੋਂ ਬਾਅਦ ਤੁਸੀਂ ਇਸ ’ਚ ਮਾਸਟਰਸ ਭਾਵ MCA ਵੀ ਕਰ ਸਕਦੇ ਹੋ।

ਕਾਲਜ ’ਚ ਦਾਖ਼ਲਾ ਲੈਣ ਨਾਲ ਇੱਕ ਚੀਜ਼ ਦਾ ਫਿਕਰ ਮੁੱਕਦਾ ਹੈ ਉਹ ਹੈ ਰੁਜ਼ਗਾਰ। ਕੰਪਨੀਆ ਕਾਲਜ ’ਚ ਫਰੈਸ਼ਰ ਰਿਕੂਰਟਮੈਂਟ ਲਈ ਆਉਂਦੀਆਂ ਹਨ। ਮਨ ਲਾ ਕੇ ਪੂਰੇ ਕੋਰਸ ’ਚ ਪੜ੍ਹਾਈ ਕਰੋ, ਕੰਪਨੀਆਂ ਤੁਹਾਨੂੰ ਜ਼ਰੂਰ ਚੁਨਣਗੀਆਂ। ਨੌਕਰੀ ਲੱਗਣ ’ਤੇ ਤੁਹਾਨੂੰ ਚੰਗਾ ਪੈਕੇਜ਼ ਵੀ ਮਿਲ ਸਕਦਾ ਹੈ।

ਹੁਣ ਅੰਗੇ ਜਾਣੋ ਸਾਫ਼ਟਵੇਅਰ ਇੰਜੀਨੀਅਰ ਦੀ ਸੈਲਰੀ ਕਿੰਨੀ ਹੰੁਦੀ ਹੈ (salary of software engineer)।

4. ਸਾਫ਼ਟਵੇਅਰ ਇੰਜੀਨੀਅਰ ਦੀ ਸੈਲਰੀ ਕਿੰਨੀ ਹੁੰਦੀ ਹੈ

ਸਾਫ਼ਟਵੇਅਰ ਇੰਜੀਨੀਅਰ ਕਿਵੇਂ ਬਣੀਏ ਇਹ ਤਾਂ ਤੁਸੀਂ ਜਾਣ ਲਿਆ। ਹੁਣ ਸਾਫ਼ਟਵੇਅਰ ਇੰਜੀਨੀਅਰ ਦੀ ਸੈਲਰੀ ਕਿੰਨੀ ਹੁੰਦੀ ਹੈ (salary of software engineer in india) ਇਹ ਵੀ ਜਾਣ ਲਓ। ਇੱਕ ਸਾਫ਼ਟਵੇਅਰ ਇੰਜੀਨੀਅਰ ਬਹੁਤ ਜਲਦੀ ਇਸ ਉਦਯੋਗ ’ਚ ਤਰੱਕੀ ਕਰਦਾ ਹੈ। ਇਹ ਸਾਫ਼ਟਵੇਅਰ ਇੰਜੀਨੀਅਰ ਦੇ ਪ੍ਰਦਰਸ਼ਨ ਤੇ ਨਿਸ਼ਪਾਦਨ ’ਤੇ ਨਿਰਭਰ ਕਰਦਾ ਹੈ ਕਿ ਤੁਹਾਡੀ ਸੈਲਰੀ (salary of a software engineer) ਕਿੰਨੀ ਹੁੰਦੀ ਹੈ। ਭਾਰਤ ਅੱਜ ਦੇ ਸਮੇਂ ’ਚ ਸਟਾਰਟਅਪਸ ਦਾ ਗੜ੍ਹ ਬਣ ਚੁੱਕਾ ਹੈ। ਇਸ ਨਾਲ ਇੱਥੇ ਆਈਟੀ ਖੇਤਰ ’ਚ ਰੁਜ਼ਗਾਰ ਵਧਿਆ ਹੈ।

 • ਫਰੈਸ਼ਰ – ਫਰੈਸ਼ਰ ਭਾਵ ਊਹ ਵਿਦਿਆਰਥੀ ਜਿਨ੍ਹਾਂ ਨੇ ਸਾਫ਼ਟਵੇਅਰ ਇੰਜੀਨੀਅਰ ਦਾ ਕੋਰਸ ਪੂਰਾ ਹਾਲ ਹੀ ’ਚ ਕੀਤਾ ਹੋਵੇ। ਫਰੈਸ਼ਰ ਨੂੰ ਇੰਡਸਟ੍ਰੀਅਲ ਭਾਵ ਉਦਯੋਗਿਕ ਸਮਝ ਨਹੀਂ ਜਾਂ ਘੱਟ ਹੰੁਦੀ ਹੈ। ਭਾਂਰਤ ’ਚ ਫਰੈਸ਼ਰ ਸਾਫ਼ਟਵੇਅਰ ਇੰਜੀਨੀਅਰ ਦੀ ਸੈਲਰੀ (salary of a software engineer) ਦਾ ਪੈਕੇਜ 10,000 ਤੋਂ 30,000 ਰੁਪਏ ਤੋਂ ਸ਼ੁਰੂ ਹੁੰਦਾ ਹੈ। ਸਟਾਰਟਅਪਸ ਕਾਰਨ ਫਰੈਸ਼ਰ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ। ਸਟਾਰਟਅਪਸ ਨੇ ਭਾਰਤ ’ਚ ਇਸ ਖੇਤਰ ਲਈ ਰੁਜ਼ਗਾਰ ਪੈਦਾ ਕੀਤਾ ਹੈ।
 • 2 ਜਾਂ 3 ਸਾਲ ਦਾ ਤਜ਼ਰਬਾ – ਕੁਝ ਤੁਜ਼ਰਬਾ ਹੋਣ ’ਤੇ ਔਸਤਨ 40 ਤੋਂ 45000 ਰੁਪਏ ਦੀ ਸ਼ੁਰੂਆਤੀ ਸੈਲਰੀ ਸਾਫ਼ਵੇਅਰ ਇੰਜੀਨੀਅਰ ਦੀ ਹੰੁਦੀ ਹੈ।
 • 3 ਸਾਲ ਤੋਂ ਜ਼ਿਆਦਾ ਦਾ ਤਜ਼ਰਬਾ – 80,000 ਰੁਪਏ ਤੋਂ ਸ਼ੁਰੂ ਹੋ ਕੇ ਇਹ ਚਾਲੀ ਲੱਖ ਅਤੇ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਹੈ।
 • ਮਲਟੀਨੈਸ਼ਨਲ ਕੰਪਨੀ ਭਾਵ ਐੱਮਐੱਨਸੀ ’ਚ ਹੁਣ ਇੱਕ ਬਹੁਤ ਚੰਗੇ ਪੈਕੇਜ਼ ਨਾਲ ਆਪਣੇ ਸਫਾਟਵੇਅਰ ਇੰਜੀਨੀਅਰ ਦਾ ਕਰੀਅਰ ਸ਼ੁਰੂ ਕਰ ਸਕਦੇ ਹੋ।

ਭਾਰਤ ਤੋਂ ਬਾਹਰ ਤਾਂ ਤੁਹਾਡੀ ਸੈਲਰੀ ਸ਼ੁਰੂ ਤੋਂ ਹੀ ਲੱਖਾਂ ’ਚ ਹੰੁਦੀ ਹੈ। ਸਾਫ਼ਟਵੇਅਰ ਇੰਜੀਨੀਅਰ ਕਿਵੇਂ ਬਣੀਏ ਅਤੇ ਸੈਲਰੀ ਕਿੰਨੀ ਹੋਵੇਗੀ (salary of software engineer in india) ਇਹ ਜਾਣ ਕੇ ਸ਼ਾਇਦ ਤੁਹਾਨੂੰ ਕੁਝ ਤਸੱਲੀ ਅਤੇ ਸੰਤੁਸ਼ਟੀ ਇਸ ਪ੍ਰੋਫੈਸ਼ਨ ਨੂੰ ਲੈ ਕੇ ਹੋਈ ਹੋਵੇਗੀ।

Software Engineer Kaise Bane

5. ਕੀ ਆਰਟਸ ਲੈ ਕੇ ਸਾਫਟਵੇਅਰ ਇੰਜੀਨੀਅਰ ਬਣ ਸਕਦੇ ਹੋ

ਜੇਕਰ ਬਾਰ੍ਹਵੀਂ ’ਚ ਤੁਹਾਡੇ ਕੋਲ ਆਰਟਸ ਹੈ ਅਤੇ ਤੁਸੀਂ ਸੋਚ ਰਹੇ ਹੋ ਕਿ ਕੀ ਆਰਟਸ ਲੈ ਕੇ ਸਾਫ਼ਟਵੇਅਰ ਇੰਜੀਨੀਅਰ ਬਣ ਸਕਦੇ ਹਾਂ (how to become a software engineer after 12th arts) ਤਾਂ ਇਸ ਦਾ ਉੱਤਰ ਹੈ ਹਾਂ। ਹੈਰਾਨ ਨਾ ਹੋਵੋ ਕਿਉਂਕਿ ਇਹ ਸੰਭਵ ਹੈ। ਤੁਹਾਡੇ ਕੋਲ ਕਈ ਬਦਲ ਹਨ। ਆਓ ਜਾਣਦੇ ਹਾਂ

how to become a software engineer in india ਲਈ ਤੁਹਾਨੂੰ ਕੰਪਿਊਟਰ ਸਾਇੰਸ ’ਚ ਡਿਪਲੋਮਾ ਕੋਰਸ ਲਈ ਬਿਨੈ ਕਰਨਾ ਪਵੇਗਾ। ਡਿਪਲੋਮਾ ਕੋਰਸ ਕਰਨ ਲਈ ਤੁਸੀਂ ਹੇਠ ਲਿਖੇ ਪੌਲੀਟੈਕਨਿਕ ਕਾਲਜਾਂ ’ਚ ਬਿਨੈ ਕਰ ਸਕਦੇ ਹੋ

 • ਗਵਰਨਮੈਂਟ ਪੌਲੀਟੈਕਟਿਕ ਮੁੰਬਈ
 • ਦੇਸ਼ ਭਗਤ ਯੂਨੀਵਰਸਿਟੀ, ਪੰਜਾਬ
 • ਪੂਸਾ ਪ੍ਰਦਯੋਗਿਕੀ ਸੰਸਥਾਨ, ਦਿੰਲੀ
 • ਲਵਲੀ ਪ੍ਰੋਫੈਸ਼ਲ ਯੂਨੀਵਰਸਿਟੀ
 • ਰਿਆਤ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਇੰਫਰਮੇਸ਼ਨ ਟੈਕਨਾਲੋਜੀ, ਪੰਜਾਬ
 • ਜੀਡੀ ਗੋਇੰਕਾ ਯੂਨੀਵਰਸਿਟੀ (ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ’ਚ ਡਿਪਲੋਮਾ), ਗੁੜਗਾਓਂ, ਦਿੱਲੀ ਐੱਨਸੀਆਰ
 • ਯਮੁਨਾ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਚੰਡੀਗੜ੍ਹ
 • ਸ੍ਰੀ ਭਗੁਭਾਈ ਮਫਤਲਾਲ ਪੌਲੀਟੈਕਟਿਕ, ਮਹਾਂਰਾਸ਼ਟਰ
 • ਜੀਐੱਲਏ ਯੂਨੀਵਰਸਿਟੀ, ਮਥੁਰਾ, ਉੱਤਰ ਪ੍ਰਦੇਸ਼
 • ਮਹਾਤਮਾ ਜਿਓਤੀ ਰਾਓ ਫੁਲੇ ਯੂਨੀਵਰਸਿਟੀ, ਜੈਪੁਰ, ਰਾਜਸਥਾਨ
 • ਟੈਕਨੋ ਇੰਡੀਆ ਯੂਨੀਵਰਸਿਟੀ, ਕਲਕੱਤਾ

ਡਿਪਲੋਮਾ ਕੋਰਸ ਨੂੰ ਕਰਨ ਲਈ ਤੁਹਾਡੇ ਕੋਲ ਦਸਵੀਂ ’ਚ ਮੈਥ ਅਤੇ ਸਾਇੰਸ ’ਚ ਘੱਟ ਤੋਂ ਘੱਟ 50% ਅੰਕ ਹੋਣੇ ਜ਼ਰੂਰੀ ਹੁੰਦੇ ਹਨ। ਸਾਫ਼ਟਵੇਅਰ ਇੰਜੀਨੀਅਰ ਕਿਵੇਂ ਬਣੀਏ ਅਤੇ ਸੈਲਰੀ ਕਿੰਨੀ ਹੋਵੇਗੀ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ।

6. ਦਸਵੀਂ ਤੋਂ ਬਾਅਦ ਸਾਫ਼ਟਵੇਅਰ ਇੰਜੀਨੀਅਰ ਕਿਵੇਂ ਬਣੀਏ

ਜੇਕਰ ਤੁਸੀਂ ਸੋਚ ਰਹੇ ਹੋ ਕਿ ਦਸਵੀਂ ਤੋਂ ਬਾਅਦ ਸਾਫ਼ਟਵੇਅਰ ਇੰਜੀਨੀਅਰ ਕਿਵੇਂ ਬਣੀਏ (how to become a software engineer after 10th) ਤਾਂ ਇਸ ਦਾ ਉੱਤਰ ਇਸੇ ਲੇਖ ਵਿੱਚ ਹੈ। how to become a software engineer after 10th ਦਾ ਉੱਤਰ ਅੰਗੇ ਪੜ੍ਹੋ। ਦਸਵੀਂ ਤੋਂ ਬਾਅਦ ITI (ਆਈਟੀਆਈ) ਦਾ ਕੋਰਸ ਕਰ ਸਕਦੇ ਹੋ। ਆਈਟੀਆਈ ਦੇ ਕੋਰਸ ’ਚ ਤੁਸੀਂ ਟੈਕਨੀਕਲ ਅਤੇ ਨਾਨ ਟੈਕਨੀਕਲ ਦੋਵੇਂ ਤਰ੍ਹਾਂ ਦੇ ਸਕਿੱਲ ਵਿਕਸਿਤ ਕਰਦੇ ਹਨ। ਆਈਟੀਆਈ ਦੇ ਕੋਰਸ ਤੁਹਾਨੂੰ ਹੇਠਾਂ ਦਿੰਤੇ ਗਏ ਕੁਝ ਪ੍ਰਮੁੱਖ ਕਾਲਜਾਂ ’ਚ ਮਿਲ ਸਕਦਾ ਹੈ।

 • KITI – ਪੰਚਕੂਲਾ
 • SGHITI – ਨਵੀਂ ਦਿੱਲੀ
 • RPITI – ਅਲਵਰ
 • BPITI – ਕਰਨਾਲ

ਆਈਟੀਆਈ ਦਾ ਕੋਰਸ ਕਰ ਕੇ ਤੁਸੀਂ ਆਪਣੀ ਨੌਕਰੀ ਪ੍ਰਾਈਵੇਟ ਕੰਪਨੀ ਹੀ ਨਹੀਂ ਸਗੋਂ ਸਰਕਾਰੀ ਨੌਕਰੀ ਦੀ ਵੀ ਕੋਸ਼ਿਸ਼ ਕਰ ਸਕਦੇ ਹੋ। how to become a software engineer without a degree ਵੀ ਸੰਭਵ ਹੈ।

ਜੇਕਰ ਤੁਸੀਂ ਚਾਹੋ ਤਾਂ ਆਈਟੀਆਈ ਦਾ ਕੋਰਸ ਕਰ ਕੇ ਤੁਸੀਂ ਪੋਲੀਟੈਕਨਿਕ ਡਿਪਲੋਮੇ ਦਾ ਸੈਂਕੇਡ ਈਅਰ ’ਚ ਦਾਖ਼ਲਾ ਲੈ ਸਕਦੇ ਹੋ।

7. ਕੀ ਬਿਨਾ ਡਿਗਰੀ ਦੇ ਸਾਫ਼ਟਵੇਅਰ ਇੰਜੀਨੀਅਰ ਬਣ ਸਕਦੇ ਹਾਂ?

how to become a software engineer without a degree ਦਾ ਉੱਤਰ ਤੁਹਾਨੂੰ ਉੱਪਰ ਦਿੱਤੇ ਪ੍ਰਸ਼ਨਾਂ ਦੇ ਉੱਤਰ ’ਚ ਮਿਲ ਗਿਆ ਹੋਵੇਗਾ। ਬਿਨਾ ਡਿਗਰੀ ਦੇ ਤੁਸੀਂ ਆਪਣੇ ਸਾਫ਼ਟਵੇਅਰ ਇੰਜੀਨੀਅਰ ਬਣਨ ਦਾ ਸੁਪਨਾ ਪੂਰਾ ਕਰ ਸਕਦੇ ਹੋ।

ਭਾਰਤ ’ਚ ਕਈ ਅਜਿਹੇ ਮੱਧਵਰਗੀ ਪਰਿਵਾਰ ਹਨ ਜੋ ਇੰਜੀਨੀਅਰਿੰਗ ਡਿਗਰੀ ਦੀ ਫੀਸ ਦਾ ਖਰਚਾ ਨਹੀਂ ਭਰ ਸਕਦੇ। ਇਸ ਸਮੱਸਿਆ ਦਾ ਹੱਲ ਆਈਟੀਆਈ ਦਾ ਕੋਰਸ ਹੈ। ਇਹ ਕੋਰਸ ਕਰਦੇ ਹੀ ਤੁਹਾਡਾ ਨੌਕਰੀ ਲੱਗਣਾ ਪੱਕਾ ਹੈ। ਪੌਲੀਟੈਕਨਿਕ ਦਾ ਕੋਰਸ ਵੀ ਤੁਸੀਂ ਇੰਜੀਨੀਅਰਿੰਗ ਦੇ ਮੁਕਾਬਲੇ ਘੱਟ ਖਰਚੇ ’ਚ ਕਰ ਸਕਦੇ ਹੋ।

ਸਾਫ਼ਟਵੇਅਰ ਇੰਜੀਨੀਅਰ ਕਿਵੇਂ ਬਣੀਏ ਦੇ ਪ੍ਰਸ਼ਨ ਦਾ ਉਤਰ ਜਾਨਣ ਲਈ ਹੇਠਾਂ ਦਿੱਤੇ ਗਏ ਬਿੰਦੂਆਂ ਨੂੰ ਗੌਰ ਨਾਲ ਪੜ੍ਹੋ।
ਇੱਕ ਸਫ਼ਲ ਸਾਫਟਵੇਅਰ ਇੰਜੀਨੀਅਰ ਬਣਨ ਲਈ ਤੁਹਾਡੇ ’ਚ ਕੌਸ਼ਲ ਹੋਣਾ ਚਾਹੀਦਾ ਹੈ

 • ਬੇਸਿਕ ਕੰਪਿਊਟਰ ਦੀ ਜਾਣਕਾਰੀ ਹੋਵੇ
 • ਪ੍ਰੌਬਲਮ ਸਾਲਵਿੰਗ ਕਲਾ ਹੋਵੇ
 • ਟੈਕਨੀਕਲੀ ਸੋਚਣ ਦੀ ਸਰਮੱਥਾ ਹੋਵੇ
 • ਪ੍ਰੋਗਰਾਮਿੰਗ ਲੈਂਗਵੇਜ ’ਚ ਪ੍ਰਨੀਨਤਾ ਹੋਵੇ
 • ਦੋ ਤੋਂ ਜ਼ਿਆਦਾ ਕੋਡਿੰਗ ਭਾਸ਼ਾ ਦੀ ਜਾਣਕਾਰੀ ਹੋਵੇ
 • ਸੂਚਨਾ ਕੌਸ਼ਲ ਭਾਵ ਕਮਿਊਨੀਕੇਸ਼ਨ ਸਕਿੱਲਜ਼ ਹੋਵੇ
 • ਸਾਫ਼ਟਵੇਅਰ ਨਾਲ ਹਾਰਡਵੇਅਰ ਦੀ ਵੀ ਚੰਗੀ ਜਾਣਕਾਰੀ ਹੋਵੇ
 • ਆਈਟੀ ਬਿਜਨਸ ਦੀ ਸਮਝ ਹੋਵੇ
 • ਨਵੀਆਂ ਤਕਨੀਕਾਂ ਬਾਰੇ ਅਧਿਐਨ (ਅੱਪਡੇਟ) ਹੋਵੇ

ਅੰਤ ’ਚ ਕੋਵਿਡ ਮਹਾਂਮਾਰੀ ਨੇ ਸਾਨੂੰ ਇੱਕ ਚੀਜ਼ ਜ਼ਰੂਰ ਸਿਖਾ ਦਿੱਤੀ ਹੈ। ਦੁਨੀਆਂ ਰੁਕਦੀ ਨਹੀਂ, ਚੱਲਦੀ ਰਹਿੰਦੀ ਹੈ।

ਕੋਵਿਡ ’ਚ ਇੱਕ ਕਿੱਤਾ ਜਿਹੜਾ ਰੁਕਿਆ ਨਹੀਂ ਉਹ ਸੀ ਸਾਫ਼ਟਵੇਅਰ ਇੰਜੀਨੀਅਰਿੰਗ ਦਾ। ਵਰਕ ਫਰੌਮ ਹੋਮ ਵਰਗੇ ਸੁਨਹਿਰੀ ਮੌਕੇ ਦਾ ਫਾਇਦਾ ਸਾਫ਼ਟਵੇਅਰ ਇੰਜੀਨੀਅਰ ਨੂੰ ਸਭ ਤੋਂ ਜ਼ਿਆਦਾ ਰਿਹਾ। ਭਾਰਤੀ ਅਰਥਵਿਵਸਥਾ ’ਤੇ ਵੀ ਕੋਵਿਡ ਦਾ ਅਸਰ ਇਸ ਲਈ ਹੀ ਘੱਟ ਪਿਆ ਕਿਉਂਕਿ ਦੇਸ਼ ’ਚ ਉੱਭਰਦੇ ਆਈਟੀ ਇੰਡਸਟਰੀ ਸਟਾਰਟਅੱਪ ਨੇ ਸਾਫ਼ਟਵੇਅਰ ਇੰਜੀਨੀਅਰ ਦੇ ਕਿੱਤੇ ਨੂੰ ਰੁਕਣ ਨਹੀ. ਦਿੱਤਾ। ਇੱਕ ਸਰਵੇ ਮੁਤਾਬਿਕ ਸਾਫਟਵੇਅਰ ਇੰਜੀਨੀਅਰ ਦੀ ਸੈਲਰੀ 2023 ਦੀ ਉੱਚ ਪੱਧਰ ਦੇ ਤਨਖਾਹ ਦੇਣ ਵਾਲੇ ਪ੍ਰੋਫੈਸ਼ਨ ’ਚ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here