ਮਾਲੇਰਕੋਟਲਾ ਪੁਲਿਸ ਦੀ ਨਸ਼ਾ ਤਸਕਰਾਂ ਖਿਲਾਫ਼ ਵੱਡੀ ਕਾਰਵਾਈ

Malerkotla News
ਫਰੀਜ ਕੀਤੀਆਂ ਜਾਇਦਾਦਾਂ ਤੇ ਨੋਟਿਸ ਲਾਉਦੇ ਪੁਲਿਸ ਮੁਲਾਜਮ ਤੇ ਜਾਣਕਾਰੀ ਦਿੰਦੇ ਜ਼ਿਲ੍ਹਾ ਪੁਲਿਸ ਮੁਖੀ।

ਕਰੀਬ 4 ਕਰੋੜ 8 ਲੱਖ ਰੁਪਏ ਦੀ ਜਾਇਦਾਦ ਕੀਤੀ ਜ਼ਬਤ : ਡਾ. ਸਿਮਰਤ | Malerkotla News

ਮਾਲੇਰਕੋਟਲਾ (ਗੁਰਤੇਜ਼ ਜੋਸ਼ੀ)। ਮਾਲੇਰਕੋਟਲਾ ਪੁਲਿਸ ਨੇ ਸਥਾਨਕ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਦਿਆਂ ਕਰੀਬ 4 ਕਰੋੜ 8 ਲੱਖ ਰੁਪਏ ਦੀ ਜਾਇਦਾਦ ਜਬਤ ਕੀਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲਿਸ ਮੁਖੀ ਮਾਲੇਰਕੋਟਲਾ ਡਾ. ਸਿਮਰਤ ਕੌਰ ਨੇ ਦੱਸਿਆ ਕਿ ਨਜਾਇਜ਼ ਕਮਾਈ ਨਾਲ ਖਰੀਦੀਆਂ ਚੱਲ-ਅਚੱਲ ਜਾਇਦਾਦਾਂ ਨੂੰ ਫਰੀਜ ਕਰਾਰ ਕਰਕੇ ਨਸ਼ਾ ਤਸਕਰੀ ਦੀ ਆਰਥਿਕ ਰੀੜ੍ਹ ਨੂੰ ਤੋੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ। ਉਨ੍ਹਾਂ ਹੋਰ ਦੱਸਿਆ ਕਿ ਐਸਪੀ (ਇਨਵੈਸਟੀਗੇਸ਼ਨ) ਵੈਭਵ ਸਹਿਗਲ, ਡੀਐਸਪੀ ਮਾਲੇਰਕੋਟਲਾ ਗੁਰਦੇਵ ਸਿੰਘ ਤੇ ਪੁਲਿਸ ਥਾਣਾ ਸਿਟੀ-1 ਮਾਲੇਰਕੋਟਲਾ ਦੀ ਟੀਮ। (Malerkotla News)

Malerkotla News

(ਐਫਆਈਆਰ ਨੰਬਰ 58/23 ਪੀ.ਐਸ.ਸਿਟੀ-1 ਮਾਲੇਰਕੋਟਲਾ) ਵੱਲੋਂ ਅਕਾਸ਼ਦੀਪ ਸਿੰਗਲਾ ਤੇ ਯੋਗੇਸ ਬਾਂਸਲ ਨਾਮਕ 2 ਮੁਲਜ਼ਮਾਂ ਵੱਲੋਂ ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਕਾਰੋਬਾਰ ਰਾਹੀਂ ਇਕੱਠੀ ਕੀਤੀ ਗਈ ਨਜਾਇਜ਼ ਜਾਇਦਾਦ ਦੀ ਬਾਰੀਕੀ ਨਾਲ ਪੜਤਾਲ ਕੀਤੀ ਗਈ। ਪੂਰੀ ਜਾਂਚ ਤੋਂ ਬਾਅਦ 4 ਕਰੋੜ 8 ਲੱਖ 37 ਹਜ਼ਾਰ ਰੁਪਏ (4,08,37,000 ਰੁਪਏ) ਦੀ ਨਾਜਾਇਜ਼ ਜਾਇਦਾਦ ਨੂੰ ਫਰੀਜ ਕਰਨ ਲਈ ਇੱਕ ਫੂਲ-ਪਰੂਫ ਕੇਸ ਤਿਆਰ ਕੀਤਾ ਗਿਆ ਤੇ ਸਮਰੱਥ ਅਥਾਰਟੀ ਨਵੀਂ ਦਿੱਲੀ ਨੂੰ ਭੇਜਿਆ ਗਿਆ। ਇਸ ਕੇਸ ਨੂੰ ਸਮਰੱਥ ਅਥਾਰਟੀ ਨਵੀਂ ਦਿੱਲੀ ਨੇ ਮਨਜੂਰੀ ਦੇ ਦਿੱਤੀ ਹੈ ਇਸ ਤਰ੍ਹਾਂ ਨਸ਼ਾ ਤਸਕਰੀ ਦੇ ਖਤਰੇ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। (Malerkotla News)

SRH vs GT : ਡੇਵਿਡ ਮਿਲਰ ਨੇ ਲਾਇਆ ਜੇਤੂ ਛੱਕਾ, ਗੁਜਰਾਤ ਦੀ ਟੂਰਨਾਮੈਂਟ ’ਚ ਦੂਜੀ ਜਿੱਤ

ਉਨ੍ਹਾਂ ਹੋਰ ਦੱਸਿਆ ਕਿ ਫਰੀਜ ਕੀਤੀਆਂ ਜਾਇਦਾਦਾਂ ਦੀ ਸੂਚੀ ਵਿੱਚ ਜ਼ਿਲ੍ਹਾ ਸੰਗਰੂਰ ਦੇ ਪੌਸ਼ ਖੇਤਰਾਂ ’ਚ ਰਿਹਾਇਸ਼ੀ ਤੇ ਵਪਾਰਕ ਜਾਇਦਾਦਾਂ ਦੇ ਨਾਲ-ਨਾਲ ਚਾਰ ਪਹੀਆ ਵਾਹਨਾਂ ਵਰਗੀ ਚੱਲ ਜਾਇਦਾਦ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਇੱਕ ਹੋਰ ਐਫਆਈਆਰ ਵਿੱਚ 03 ਹੋਰ ਮੁਲਜ਼ਮਾਂ ਦੀ 2 ਕਰੋੜ 83 ਲੱਖ ਰੁਪਏ ਦੀ ਜਾਇਦਾਦ ਨੂੰ ਫਰੀਜ ਕਰਨ ਲਈ ਸਮਰੱਥ ਅਥਾਰਟੀ ਨਵੀਂ ਦਿੱਲੀ ਨੂੰ ਇੱਕ ਹੋਰ ਕੇਸ ਭੇਜਿਆ ਗਿਆ ਹੈ। ਇਸ ਤੋਂ ਇਲਾਵਾ, ਜ਼ਿਲ੍ਹੇ ’ਚ ਵੱਖ-ਵੱਖ ਵਪਾਰਕ ਮਾਤਰਾ ਦੇ ਕੇਸਾਂ ’ਚ 68-ਐਫ ਐਨਡੀਪੀਐਸ ਐਕਟ ਅਧੀਨ 11 ਹੋਰ ਕੇਸ ਤਿਆਰ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਹੋਰ ਕੇਸਾਂ ਦੀਆਂ ਉਪਚਾਰਿਕਤਾਵਾਂ ਮੁਕੰਮਲ ਹੋਣ ਉਪਰੰਤ ਪ੍ਰਵਾਨਗੀ ਲਈ ਸਮਰੱਥ ਅਧਿਕਾਰੀ ਨੂੰ ਭੇਜੇ ਜਾਣਗੇ। (Malerkotla News)