ਬਿਹਾਰ ਦੇ ਕਟਿਹਾਰ ’ਚ ਵੱਡਾ ਹਾਦਸਾ, ਕਿਸ਼ਤੀ ਪਲਟਣ ਕਾਰਨ 4 ਦੀ ਮੌਤ, ਕਈ ਲਾਪਤਾ

Katihar News
ਬਿਹਾਰ ਦੇ ਕਟਿਹਾਰ ’ਚ ਵੱਡਾ ਹਾਦਸਾ, ਕਿਸ਼ਤੀ ਪਲਟਣ ਕਾਰਨ 4 ਦੀ ਮੌਤ, ਕਈ ਲਾਪਤਾ

Katihar News: ਕਟਿਹਾਰ (ਏਜੰਸੀ)। ਬਿਹਾਰ ਦੇ ਕਟਿਹਾਰ ਜ਼ਿਲ੍ਹੇ ’ਚ ਗੰਗਾ ਨਦੀ ’ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਹੁਣ ਤੱਕ ਇੱਥੇ ਕਿਸ਼ਤੀ ਡੁੱਬਣ ਕਾਰਨ 4 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਕਈ ਲੋਕ ਗੰਭੀਰ ਜ਼ਖਮੀ ਹਨ ਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ, ਲਗਭਗ 10 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਇਹ ਖਬਰ ਵੀ ਪੜ੍ਹੋ : Railway News: ਹਰਿਆਣਾ ਦੇ ਸਰਸਾ ਸਟੇਸ਼ਨ ਤੋਂ ਚੱਲਣ ਵਾਲੀਆਂ ਰੇਲ ਗੱਡੀਆਂ ਦਾ ਦੇਖ ਲਓ ਸਮਾਂ, ਆਵੇਗਾ ਤੁਹਾਡੇ ਵੀ ਕੰਮ

ਹਾਦਸੇ ਦਾ ਵੇਰਵਾ | Katihar News

ਇਹ ਘਟਨਾ ਅਹਿਮਦਾਬਾਦ ਥਾਣਾ ਖੇਤਰ ਦੇ ਗਦਾਈ ਡਾਇਰਾ ਇਲਾਕੇ ’ਚ ਵਾਪਰੀ। ਕਿਸ਼ਤੀ ’ਤੇ ਕੁੱਲ 17 ਲੋਕ ਸਵਾਰ ਸਨ ਜੋ ਖੇਤਾਂ ਵੱਲ ਜਾ ਰਹੇ ਸਨ। ਕਿਹਾ ਜਾਂਦਾ ਹੈ ਕਿ ਕਿਸ਼ਤੀ ’ਤੇ ਜ਼ਿਆਦਾ ਲੋਕ ਹੋਣ ਕਾਰਨ, ਕਿਸ਼ਤੀ ਹਿੱਲਣ ਲੱਗੀ ਤੇ ਗੰਗਾ ਨਦੀ ਦੇ ਵਿਚਕਾਰ ਡੁੱਬ ਗਈ। Katihar News

ਮ੍ਰਿਤਕਾਂ ਦੀ ਪਛਾਣ | Katihar News

ਮ੍ਰਿਤਕਾਂ ਦੀ ਪਛਾਣ 60 ਸਾਲਾ ਪਵਨ ਕੁਮਾਰ ਤੇ 70 ਸਾਲਾ ਸੁਧੀਰ ਮੰਡਲ ਵਜੋਂ ਹੋਈ ਹੈ। ਤੀਜੇ ਤੇ ਚੌਥੇ ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ’ਚ ਦਹਿਸ਼ਤ ਫੈਲ ਗਈ ਤੇ ਕਈ ਪਰਿਵਾਰਾਂ ਦੇ ਲੋਕ ਆਪਣੇ ਅਜ਼ੀਜ਼ਾਂ ਦੀ ਭਾਲ ’ਚ ਘਾਟ ’ਤੇ ਇਕੱਠੇ ਹੋ ਗਏ। Katihar News