ਸ਼ਾਹ ਮਸਤਾਨਾ ਜੀ ਨੇ ਬਖਸ਼ੇ, ਦੁਨੀਆ ਨੂੰ ਮਹਾਂ ਰਹਿਮੋ-ਕਰਮ ਦੇ ਸੱਚੇ ਦਾਤਾ

Maha Rehmo Karam Diwas

ਰੂਹਾਨੀਅਤ ਦੇ ਇਤਿਹਾਸ ’ਚ ਖਾਸ ਹੈ, 28 ਫਰਵਰੀ ਦਾ ਸੁਨਹਿਰਾ ਦਿਨ | Maha Rehmo Karam Diwas

  • ਇਸ ਦਿਨ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਕੀਤਾ ਰਹਿਮੋ-ਕਰਮ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ | Maha Rehmo Karam Diwas

‘‘ਸਰਦਾਰ ਸ਼ਾਹ ਸਤਿਨਾਮ ਜੀ ਬਹੁਤ ਬਹਾਦਰ ਹਨ ਸਰਦਾਰ ਸਤਿਨਾਮ ਸਿੰਘ ਜੀ ਨੇ ਮਸਤਾਨਾ ਗਰੀਬ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਉਨ੍ਹਾਂ ਨੇ ਮਸਤਾਨਾ ਗਰੀਬ ਦੇ ਹਰੇਕ ਹੁਕਮ ਦੀ ਪਾਲਣਾ ਕੀਤੀ ਹੈ ਇਨ੍ਹਾਂ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਓਨੀ ਘੱਟ ਹੈ’’ ਇਹ ਬਚਨ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਬੇਮਿਸਾਲ ਤਿਆਗ, ਪ੍ਰਬਲ ਪਿਆਰ, ਨਿਸਵਾਰਥ ਮਹਾਨ ਸੇਵਾ, ਸੱਚੇ ਈਸ਼ਵਰੀ ਪਿਆਰ ਤੇ ਰਾਮ-ਨਾਮ ਲਈ ਜ਼ਬਰਦਸਤ ਕੁਰਬਾਨੀ ’ਤੇ ਖੁਸ਼ ਹੋ ਕੇ ਸੰਗਤ ਦੇ ਭਾਰੀ ਇਕੱਠ ’ਚ ਫ਼ਰਮਾਏ ਸਾਈਂ ਜੀ ਨੇ ਫ਼ਰਮਾਇਆ ਕਿ ਅਸੀਂ ਇਨ੍ਹਾਂ ਨੂੰ ਅਰਸ਼ਾਂ ਤੋਂ ਲੈ ਕੇ ਆਏ ਹਾਂ ਜੋ ਵੀ ਕੋਈ ਇਨ੍ਹਾਂ ਦਾ ਨਾਮ ਲੈ ਕੇ ਯਾਦ ਕਰੇਗਾ ਉਸ ਦਾ ਉੱਧਾਰ ਇਹ ਆਪਣੀ ਰਹਿਮਤ ਨਾਲ ਕਰਨਗੇ ਪੰਛੀ, ਪਰਿੰਦਾ ਵੀ ਕੋਈ ਵੀ ਜੇਕਰ ਇਨ੍ਹਾਂ ਦੇ ਉੱਪਰੋਂ ਗੁਜ਼ਰਿਆ ਉਹ ਵੀ ਨਰਕਾਂ ’ਚ ਨਹੀਂ ਜਾਵੇਗਾ ਤੇ ਇਸ ਤਰ੍ਹਾਂ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੀ ਅਪਾਰ ਰਹਿਮਤ ਬਖਸ਼ ਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਦੂਜੇ ਗੱਦੀਨਸ਼ੀਨ ਵਜੋਂ ਗੁਰਗੱਦੀ ’ਤੇ ਬਿਰਾਜਮਾਨ ਕੀਤਾ।

25 ਜਨਵਰੀ 1919 ਨੂੰ ਸ੍ਰੀ ਜਲਾਲਆਣਾ ਸਾਹਿਬ ’ਚ ਅਵਤਾਰ ਧਾਰਨ ਕੀਤਾ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਆਦਰਯੋਗ ਪਿਤਾ ਸਰਦਾਰ ਵਰਿਆਮ ਸਿੰਘ ਜੀ ਦੇ ਘਰ ਪੂਜਨੀਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੁੱਖੋਂ ਅਵਤਾਰ ਧਾਰਨ ਕੀਤਾ ਆਪ ਜੀ ਨੇ ਪਿੰਡ ਸ੍ਰੀ ਜਲਾਲਆਣਾ ਸਾਹਿਬ, ਤਹਿਸੀਲ ਡੱਬਵਾਲੀ, ਜ਼ਿਲ੍ਹਾ ਸਰਸਾ (ਹਰਿਆਣਾ) ’ਚ ਅਵਤਾਰ ਧਾਰਨ ਕੀਤਾ ਆਪ ਜੀ ਦੇ ਆਦਰਯੋਗ ਪਿਤਾ ਜੀ ਬਹੁਤ ਵੱਡੇ ਜਿਮੀਂਦਾਰ ਸਨ ਤੇ ਪੂਜਨੀਕ ਦਾਦਾ ਸਰਦਾਰ ਹੀਰਾ ਸਿੰਘ ਜੀ ਇਲਾਕੇ ਦੇ ਪ੍ਰਸਿੱਧ ਜ਼ੈਲਦਾਰ ਸਨ। (Maha Rehmo Karam Diwas)

ਪਵਿੱਤਰ MSG ਮਹਾਂ ਰਹਿਮੋ-ਕਰਮ ਭੰਡਾਰਾ ਅੱਜ, ਤਿਆਰੀਆਂ ਮੁਕੰਮਲ

ਪੂਜਨੀਕ ਮਾਤਾ-ਪਿਤਾ ਨੇ ਆਪ ਜੀ ਦਾ ਬਚਪਨ ਦਾ ਨਾਮ ਆਦਰਯੋਗ ਹਰਬੰਸ ਸਿੰਘ ਜੀ ਰੱਖਿਆ, ਪਰੰਤੂ ਗੁਰਗੱਦੀ ਬਖਸ਼ਣ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਦਾ ਨਾਮ ਸਤਿਨਾਮ ਸਿੰਘ ਜੀ ਰੱਖਿਆ ਆਪ ਜੀ ਸਿਰਫ਼ 5 ਸਾਲਾਂ ਦੇ ਹੀ ਸਨ ਕਿ ਪੂਜਨੀਕ ਪਿਤਾ ਜੀ ਸੱਚਖੰਡ ਜਾ ਬਿਰਾਜੇ ਪੂਜਨੀਕ ਮਾਤਾ ਜੀ ਦੀ ਛਤਰ-ਛਾਇਆ ’ਚ ਆਪ ਜੀ ਦਾ ਪਾਲਣ-ਪੋਸ਼ਣ ਪੂਜਨੀਕ ਮਾਮਾ ਵੀਰ ਸਿੰਘ ਜੀ ਦੇ ਸਹਿਯੋਗ ਨਾਲ ਹੋਇਆ (Maha Rehmo Karam Diwas)

‘‘ਵੇਖੋ ਭਾਈ, ਇਹ ਰੱਬ ਦੀ ਪੈੜ ਹੈ’’ | Maha Rehmo Karam Diwas

ਪੂਜਨੀਕ ਬੇਪਰਵਾਹ ਜੀ ਨੇ ਇੱਕ ਵਾਰ ਰਸਤੇ ’ਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪੈੜ (ਪਦਚਿੰਨ੍ਹ) ’ਤੇ ਆਪਣੀ ਡਾਂਗ ਨਾਲ ਗੋਲ ਦਾਇਰੇ ਦਾ ਨਿਸ਼ਾਨ ਬਣਾ ਕੇ ਫ਼ਰਮਾਇਆ, ‘‘ਵੇਖੋ ਵਰੀ (ਭਾਈ), ਇਹ ਰੱਬ ਦੀ ਪੈੜ ਹੈ’’ ਉਦੋਂ ਇੱਕ ਸੇਵਾਦਾਰ ਨੇ ਕਿਹਾ ਕਿ ਇਹ ਪੈੜ ਤਾਂ ਸ੍ਰੀ ਜਲਾਲਆਣਾ ਸਾਹਿਬ ਦੇ ਜ਼ੈਲਦਾਰ ਵਰਿਆਮ ਸਿੰਘ ਜੀ ਦੇ ਸਪੁੱਤਰ ਸਰਦਾਰ ਹਰਬੰਸ ਸਿੰਘ ਜੀ ਦੀ ਹੈ ਉਦੋਂ ਸਾਈਂ ਜੀ ਨੇ ਆਪਣੇ ਇਲਾਹੀ ਅੰਦਾਜ਼ ’ਚ ਫਰਮਾਇਆ, ‘‘ਨਾ ਅਸੀਂ ਕਿਸੇ ਜ਼ੈਲਦਾਰ ਨੂੰ ਜਾਣਦੇ ਹਾਂ ਨਾ ਕਿਸੇ ਸਰਦਾਰ ਨੂੰ ਜਾਣਦੇ ਹਾਂ ਅਸੀਂ ਤਾਂ ਇਹ ਜਾਣਦੇ ਹਾਂ ਕਿ ਇਹ ਪੈੜ ਰੱਬ ਦੀ ਹੈ’’। (Maha Rehmo Karam Diwas)

MSG Bhandara : ਆਈ ਸ਼ੁੱਭ ਘੜੀ, ਖੁਸ਼ੀਆਂ ਨਾਲ ਮਹਿਕਿਆ ਜ਼ਰਾ-ਜ਼ਰਾ

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ‘ਅਨਾਮੀ ਧਾਮ’ ਪਿੰਡ ਘੁੱਕਿਆਂਵਾਲੀ ’ਚ 14 ਮਾਰਚ 1954 ਨੂੰ ਸਤਿਸੰਗ ਫ਼ਰਮਾਉਣ ਤੋਂ ਬਾਅਦ ਉਸੇ ਸਤਿਸੰਗ ਵਾਲੇ ਚਬੂਤਰੇ ’ਤੇ ਖੜ੍ਹੇ ਹੋ ਕੇ ਪੂਜਨੀਕ ਪਰਮ ਪਿਤਾ ਜੀ ਨੂੰ ਖੁਦ ਆਵਾਜ਼ ਲਗਾ ਕੇ ਆਦੇਸ਼ ਫ਼ਰਮਾਇਆ, ‘‘ਹਰੰਬਸ ਸਿੰਘ! (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਹਿਲਾ ਨਾਮ) ਦਰਗਾਹ ਤੋਂ ਅੱਜ ਆਪ ਜੀ ਨੂੰ ਵੀ ਨਾਮ-ਸ਼ਬਦ ਲੈਣ ਦਾ ਹੁਕਮ ਹੋ ਗਿਆ ਹੈ ਤੁਸੀਂ ਅੰਦਰ ਜਾ ਕੇ (ਨਾਮ ਅਭਿਲਾਸ਼ੀ ਜੀਵਾਂ ’ਚ) ਸਾਡੇ ਮੂੜੇ੍ਹ ਕੋਲ ਬੈਠੋ, ਅਸੀਂ ਹੁਣੇ ਆਉਂਦੇ ਹਾਂ’’ ਆਪ ਜੀ ਆਪਣੇ ਮੁਰਸ਼ਿਦੇ ਕਾਮਿਲ ਦੇ ਬਚਨਾਂ ਨੂੰ ਸਤਿ ਬਚਨ ਕਹਿ ਕੇ ਅੰਦਰ ਚਲੇ ਗਏ ਪਰ ਮੂੜੇ੍ਹ ਕੋਲ ਜਗ੍ਹਾ ਖਾਲੀ ਨਾ ਹੋਣ ਕਾਰਨ ਆਪ ਜੀ ਉਨ੍ਹਾਂ ਨਾਮ ਅਭਿਲਾਸ਼ੀ ਜੀਵਾਂ ’ਚ ਪਿੱਛੇ ਹੀ ਬੈਠ ਗਏ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਆਵਾਜ਼ ਦੇ ਕੇ ਆਪਣੇ ਮੂੜੇ੍ਹ ਕੋਲ ਬਿਠਾਇਆ ਤੇ ਇਹ ਇਲਾਹੀ ਬਚਨ ਫ਼ਰਮਾਇਆ, ‘‘ਆਪ ਕੋ ਜਿੰਦਾਰਾਮ ਕਾ ਲੀਡਰ ਬਨਾਏਂਗੇ ਜੋ ਦੁਨੀਆ ਕੋ ਨਾਮ ਜਪਾਏਗਾ’’

28 ਫਰਵਰੀ 1960 : ਗੁਰਗੱਦੀ ਬਖਸ਼ਿਸ਼ | Maha Rehmo Karam Diwas

ਪੂਜਨੀਕ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਗਤ ’ਚ ਬਚਨ ਫ਼ਰਮਾਇਆ ਕਿ ‘‘ਸਰਦਾਰ ਹਰਬੰਸ ਸਿੰਘ ਜੀ ਨੂੰ ਅੱਜ ਤੋਂ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਕੀਤਾ ਇਨ੍ਹਾਂ ਨੂੰ ਆਤਮਾ ਤੋਂ ਪਰਮਾਤਮਾ ਬਣਾ ਦਿੱਤਾ ਹੈ’’ 28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਆਪ ਜੀ ਨੂੰ ਪੂਰਨ ਗੁਰ-ਮਰਿਆਦਾ ਅਨੁਸਾਰ ਡੇਰਾ ਸੱਚਾ ਸੌਦਾ ਦੇ ਦੂਜੇ ਗੱਦੀਨਸ਼ੀਨ ਦੇ ਰੂਪ ’ਚ ਆਪਣਾ ਉੱਤਰਾ-ਅਧਿਕਾਰੀ ਐਲਾਨ ਦਿੱਤਾ ਆਪ ਜੀ ਨੂੰ ਸਿਰ ਤੋਂ ਪੈਰਾਂ ਤੱਕ ਨੋਟਾਂ ਦੇ ਲੰਮੇ-ਲੰਮੇ ਹਾਰ ਪਹਿਨਾਏ ਗਏ ਤੇ ਇੱਕ ਸੁੰਦਰ ਗੱਡੀ (ਜੀਪ) ’ਚ ਬਿਰਾਜਮਾਨ ਕਰਕੇ ਪੂਰੇ ਸਰਸਾ ਸ਼ਹਿਰ ’ਚ ਪ੍ਰਭਾਵਸ਼ਾਲੀ ਕਾਫਲੇ ਵਜੋਂ ਘੁਮਾਇਆ।

ਜਦੋਂ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ ਆਪਣਾ ਤਾਂ ਕੰਮ ਹੀ ਇਹੀ ਹੈ’’

ਤਮਾਮ ਸਾਧ-ਸੰਗਤ ਉਸ ਬੇਪਰਵਾਹੀ ਕਾਫਲੇ ’ਚ ਨਾਲ ਸੀ ਤਾਂ ਕਿ ਦੁਨੀਆ ਨੂੰ ਵੀ ਪਤਾ ਲੱਗੇ ਕਿ ਪੂਜਨੀਕ ਬੇਪਰਵਾਹ ਜੀ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਗੁਰਗੱਦੀ ਪ੍ਰਦਾਨ ਕਰਕੇ ਡੇਰਾ ਸੱਚਾ ਸੌਦਾ ’ਚ ਬਤੌਰ ਦੂਜੇ ਗੱਦੀਨਸ਼ੀਨ ਬਿਰਾਜਮਾਨ ਕੀਤਾ ਹੈ ਇਸ ਉਪਰੰਤ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਡੇਰਾ ਸੱਚਾ ਸੌਦਾ ’ਚ ਵਿਸ਼ੇਸ਼ ਤੌਰ ’ਤੇ ਬਣਾਈ ਗਈ ਤਿੰਨ ਮੰਜ਼ਿਲਾ ਸ਼ਹਿਨਸ਼ਾਹੀ ‘ਅਨਾਮੀ ਗੁਫ਼ਾ’ ’ਚ ਸੁਸ਼ੋਭਿਤ ਕਰਕੇ ਬਚਨ ਫ਼ਰਮਾਇਆ, ‘‘ਅਸੀਂ ਆਪਣੇ ਪਿਆਰੇ ਮੁਰਸ਼ਿਦ ਸਾਈਂ ਸਾਵਣ ਸ਼ਾਹ ਦਾਤਾਰ ਜੀ ਦੇ ਹੁਕਮ ਨਾਲ ਸਰਦਾਰ ਸਤਿਨਾਮ ਸਿੰਘ ਜੀ ਨੂੰ ਆਤਮਾ ਤੋਂ ਪਰਮਾਤਮਾ ਕਰ ਦਿੱਤਾ ਹੈ ਇਹ ਅਨਾਮੀ ਗੁਫ਼ਾ ਸਰਦਾਰ ਸਤਿਨਾਮ ਸਿੰਘ ਜੀ ਨੂੰ ਅਸੀਂ ਇਨ੍ਹਾਂ ਦੀ ਕੁਰਬਾਨੀ ਦੇ ਬਦਲੇ ਇਨਾਮ ’ਚ ਦਿੱਤੀ ਹੈ, ਨਹੀਂ ਤਾਂ ਹਰ ਕੋਈ ਇੱਥੇ ਰਹਿਣ ਦਾ ਅਧਿਕਾਰੀ ਨਹੀਂ ਹੈ’’ ਉਸ ਦਿਨ ਤੋਂ ਬੇਪਰਵਾਹ ਜੀ ਨੇ ਆਪ ਜੀ ਨੂੰ ਆਪਣੇ ਨਾਲ ਹੀ ਸ਼ਾਹੀ ਸਟੇਜ ’ਤੇ ਬਿਠਾਇਆ (Maha Rehmo Karam Diwas)

ਸਤਿਗੁਰੂ ਦੇ ਪਿਆਰ ’ਚ ਸਭ ਕੁਝ ਕੁਰਬਾਨ | Maha Rehmo Karam Diwas

ਪੂਜਨੀਕ ਪਰਮ ਪਿਤਾ ਜੀ ਜਦੋਂ ਤੋਂ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਦ੍ਰਿਸ਼ਟੀ ’ਚ ਆਏ, ਉਸ ਦਿਨ ਤੋਂ ਹੀ ਸਾਈਂ ਜੀ ਨੇ ਆਪ ਜੀ ਨੂੰ ਆਪਣਾ ਰੂਹਾਨੀ ਵਾਰਿਸ ਬਣਾ ਲਿਆ ਸੀ ਇਸ ਲਈ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਦੀ ਬਹੁਤ ਕਰੜੀ ਪ੍ਰੀਖਿਆ ਲਈ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਆਪਣਾ ਮਕਾਨ ਢਾਹੁਣ ਤੇ ਘਰ ਦਾ ਸਾਰਾ ਸਾਮਾਨ ਡੇਰੇ ਲਿਆਉਣ ਦਾ ਹੁਕਮ ਫ਼ਰਮਾਇਆ ਪੂਜਨੀਕ ਪਰਮ ਪਿਤਾ ਜੀ ਨੇ ਦੁਨੀਆ ਦੀ ਲੋਕ-ਲਾਜ ਦੀ ਜ਼ਰਾ ਵੀ ਪਰਵਾਹ ਕੀਤੇ ਬਿਨਾ ਆਪਣੇ ਸੱਚੇ ਮੁਰਸ਼ਿਦ ਦੇ ਬਚਨਾਂ ’ਤੇ ਫੁੱਲ ਚੜ੍ਹਾਏ ਆਪਣੇ ਹੱਥਾਂ ਨਾਲ ਆਪਣਾ ਹਵੇਲੀਨੁਮਾ ਘਰ ਤੋੜ ਕੇ ਉਸ ਦਾ ਸਾਰਾ ਸਾਮਾਨ।

ਸੰਤਾਂ ਦੇ ਬਚਨਾਂ ਨੂੰ ਸੁਣਨ ਵਾਲੇ ਜੀਵ ਬਹੁਤ ਭਾਗਸ਼ਾਲੀ ਹੁੰਦੇ ਹਨ : ਪੂਜਨੀਕ ਗੁਰੂ ਜੀ

ਇੱਟਾਂ, ਗਾਰਡਰ, ਲੱਕੜ ਦੇ ਸ਼ਤੀਰ, ਵੱਡੇ-ਵੱਡੇ ਗੇਟ ਤੇ ਘਰ ਦਾ ਸਾਰਾ ਸਾਮਾਨ ਟਰੱਕਾਂ ਤੇ ਟਰਾਲੀਆਂ ’ਤੇ ਲੱਦ ਕੇ ਸ਼ਹਿਨਸ਼ਾਹ ਮਸਤਾਨਾ ਜੀ ਦੀ ਹਜ਼ੂਰੀ ’ਚ ਲੈ ਆਏ ਇਸ ਤੋਂ ਵੀ ਸਖਤ ਪ੍ਰੀਖਿਆ ਹਾਲੇ ਬਾਕੀ ਸੀ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ ਕਿ ਆਪਣਾ ਸਾਰਾ ਸਾਮਾਨ ਡੇਰੇ ’ਚੋਂ ਬਾਹਰ ਲੈ ਜਾਓ ਤੇ ਇਸ ਦੀ ਰਖਵਾਲੀ ਵੀ ਤੁਸੀਂ ਆਪ ਕਰੋ ਸ਼ਾਹ ਮਸਤਾਨਾ ਜੀ ਮਹਾਰਾਜ ਦੀਆਂ ਅਨੋਖੀਆਂ ਖੇਡਾਂ ਸਾਹਮਣੇ ਆਪ ਜੀ ਨੇ ਸਿਰ ਝੁਕਾਇਆ ਤੇ ਸਾਰਾ ਸਾਮਾਨ ਡੇਰੇ ਤੋਂ ਬਾਹਰ ਲੈ ਆਏ ਕੜਾਕੇ ਦੀ ਠੰਢ ’ਚ ਆਪ ਜੀ ਨੇ ਸਾਰੀ ਰਾਤ ਬਾਹਰ ਲੰਘਾਈ ਪਰੰਤੂ ਆਪ ਜੀ ਦਾ ਆਪਣੇ ਮੁਰਸ਼ਿਦ ਦੇ ਪ੍ਰਤੀ ਦ੍ਰਿੜ-ਵਿਸ਼ਵਾਸ ਰੱਤੀ ਭਰ ਵੀ ਨਹੀਂ ਡੋਲਿਆ। (Maha Rehmo Karam Diwas)

ਅਗਲੇ ਦਿਨ ਆਪ ਜੀ ਨੇ ਘਰ ਦੇ ਸਾਮਾਨ ਦੀ ਰੱਖਿਆ ਤੋਂ ਵੱਧ ਸੇਵਾ ਨੂੰ ਉੱਤਮ ਮੰਨਿਆ ਤੇ ਸਾਰਾ ਸਾਮਾਨ ਸਤਿਸੰਗ ’ਤੇ ਆਈ ਸਾਧ-ਸੰਗਤ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਵੰਡ ਦਿੱਤਾ ਆਪਣੇ ਗੁਰੂ ਲਈ ਆਪ ਜੀ ਦੇ ਇਸ ਮਹਾਨ ਤਿਆਗ ਦੀ ਮਿਸਾਲ ਦੁਨੀਆ ’ਚ ਕਿਤੇ ਵੀ ਨਹੀਂ ਮਿਲਦੀ ਆਪ ਜੀ ਦੀ ਸਖ਼ਤ ਪ੍ਰੀਖਿਆ ਤੋਂ ਬਾਅਦ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਆਪਣੀ ਰਹਿਮਤ ਵਰਸਾਉਂਦਿਆਂ ਫ਼ਰਮਾਇਆ ਕਿ ਅਸੀਂ ਆਪ ਜੀ ਦੀ ਸਖ਼ਤ ਪ੍ਰੀਖਿਆ ਵੀ ਲੈ ਲਈ ਪਰੰਤੂ ਆਪ ਜੀ ਨੂੰ ਪਤਾ ਨਹੀਂ ਲੱਗਣ ਦਿੱਤਾ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਆਪਣੇ ਉੱਤਰਾਅਧਿਕਾਰੀ ਦਾ ਖਿਤਾਬ ਬਖਸ਼ਿਆ ਤੇ ਆਪ ਜੀ ਦਾ ਨਾਮ ਸਰਦਾਰ ਹਰਬੰਸ ਸਿੰਘ ਤੋਂ ‘ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ’ ਕਰ ਦਿੱਤਾ। (Maha Rehmo Karam Diwas)

ਪੂਜਨੀਕ ਪਰਮ ਪਿਤਾ ਜੀ ਨੇ ਸਰਲ ਅਤੇ ਲੋਕ ਪ੍ਰਚਲਿਤ ਭਾਸ਼ਾ ’ਚ ਰਾਮ-ਨਾਮ ਦਾ ਕੀਤਾ ਪ੍ਰਚਾਰ

ਪੂਜਨੀਕ ਪਰਮ ਪਿਤਾ ਜੀ ਨੇ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਵਜੋਂ ਗੱਦੀਨਸ਼ੀਨ ਹੋ ਕੇ ਲਗਭਗ 30 ਸਾਲਾਂ ਤੱਕ ਸਾਧ-ਸੰਗਤ ਦੀ ਸੇਵਾ-ਸੰਭਾਲ ਕੀਤੀ ਆਪ ਜੀ ਨੇ ਸਾਧ-ਸੰਗਤ ਨੂੰ ਹੱਕ-ਹਲਾਲ ਦੀ ਕਰਕੇ ਖਾਣ, ਕਿਸੇ ਦਾ ਦਿਲ ਨਾ ਦੁਖਾਉਣ ਤੇ ਬੁਰਾਈਆਂ ਤੋਂ ਦੂਰ ਰਹਿ ਕੇ ਮਾਲਕ-ਪ੍ਰਭੂ ਦੀ ਸੱਚੀ ਭਗਤੀ ਕਰਨ, ਇਨਸਾਨੀਅਤ ਦੀ ਸੇਵਾ ’ਚ ਸਮਾਂ ਲਾਉਣ, ਸੱਚ ਦੇ ਰਸਤੇ ’ਤੇ ਦ੍ਰਿੜਤਾ ਨਾਲ ਚੱਲਣ ਦਾ ਪਾਠ ਪੜ੍ਹਾਇਆ ਆਪ ਜੀ ਨੇ ਪ੍ਰਚੱਲਿਤ ਬਾਹਰੀ ਦਿਖਾਵਾ, ਰੂੜੀਵਾਦੀ ਪ੍ਰਥਾਵਾਂ ਦਾ ਖੰਡਨ ਕੀਤਾ ਆਪ ਜੀ ਨੇ ਸਿੱਧੀ-ਸਾਦੀ ਲੋਕ ਪ੍ਰਚੱਲਿਤ ਭਾਸ਼ਾ ’ਚ ਰਾਮ-ਨਾਮ ਦਾ ਪ੍ਰਚਾਰ ਕੀਤਾ। (Maha Rehmo Karam Diwas)

ਪੂਜਨੀਕ ਗੁਰੂ ਜੀ Barnawa ਆਸ਼ਰਮ ਪਧਾਰੇ, ਚਾਰੇ ਪਾਸੇ ਛਾਈਆਂ ਖੁਸ਼ੀਆਂ

ਆਪ ਜੀ ਨੇ ਘਰ-ਪਰਿਵਾਰ ਤੇ ਸਮਾਜ ਦੇ ਹਰ ਕਾਰਜ ’ਚ ਸੰਜਮ ਵਰਤਣ, ਸੀਮਤ ਪਰਿਵਾਰ ਰੱਖ ਕੇ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ, ਉਨ੍ਹਾਂ ਨੂੰ ਚੰਗੀ ਸਿੱਖਿਆ ਦੇ ਕੇ ਬੁਰਾਈਆਂ ਤੋਂ ਰੋਕ ਕੇ ਪ੍ਰਭੂ ਭਗਤੀ ’ਚ ਲਾਉਣ ਦਾ ਸੰਦੇਸ਼ ਦਿੱਤਾ ਆਪ ਜੀ ਨੇ 11 ਲੱਖ ਤੋਂ ਵੱਧ ਲੋਕਾਂ ਨੂੰ ਨਾਮ ਦੀ ਅਨਮੋਲ ਦਾਤ ਪ੍ਰਦਾਨ ਕਰਕੇ ਨਸ਼ਿਆਂ ਤੇ ਹੋਰ ਬੁਰਾਈਆਂ ਤੋਂ ਬਾਹਰ ਕੱਢਿਆ ਆਪ ਜੀ ਨੇ ਕਈ ਗ੍ਰੰਥਾਂ ਤੇ ਭਜਨਾਂ ਦੀ ਰਚਨਾ ਕੀਤੀ, ਜਿਨ੍ਹਾਂ ਦੀ ਭਾਸ਼ਾ ਇੰਨੀ ਸਰਲ, ਸਾਧਾਰਨ ਹੈ ਕਿ ਕੋਈ ਵੀ ਸਾਧਾਰਨ ਵਿਅਕਤੀ ਪੜ੍ਹ ਕੇ ਸਮਝ ਸਕਦਾ ਹੈ 13 ਦਸੰਬਰ 1991 ਨੂੰ ਪੂਜਨੀਕ ਪਰਮ ਪਿਤਾ ਜੀ ਨੇ ਆਪਣੀ ਰੂਹਾਨੀ ਯਾਤਰਾ ਪੂਰੀ ਕਰਕੇ ਚੋਲਾ ਬਦਲਿਆ (Maha Rehmo Karam Diwas)

ਅਸੀਂ ਸੀ, ਅਸੀਂ ਹਾਂ, ਅਸੀਂ ਹੀ ਹਾਂ | Maha Rehmo Karam Diwas

23 ਸਤੰਬਰ 1990 ਦਾ ਪਵਿੱਤਰ ਸੁਨਹਿਰੀ ਦਿਨ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਵਿਸ਼ੇਸ਼ ਮਹੱਤਵ ਰੱਖਦਾ ਹੈ ਪੂਜਨੀਕ ਪਰਮ ਪਿਤਾ ਜੀ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸ਼ਾਹੀ ਸਟੇਜ ’ਤੇ ਆਪਣਾ ਉੱਤਰਾਅਧਿਕਾਰੀ ਐਲਾਨ ਕੇ ਮਾਨਵਤਾ ’ਤੇ ਮਹਾਨ ਉਪਕਾਰ ਕੀਤਾ ਇਸ ਦੌਰਾਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਬਚਨ ਫ਼ਰਮਾਏ ਕਿ ਜਿਵੇਂ ਅਸੀਂ ਚਾਹੁੰਦੇ ਸੀ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਉਸ ਤੋਂ ਵੀ ਕਈ ਗੁਣਾ ਵੱਧ ਗੁਣਵਾਨ ਨੌਜਵਾਨ ਸਾਨੂੰ ਲੱਭ ਕੇ ਦਿੱਤਾ ਹੈ ਅਸੀਂ ਇੰਨ੍ਹਾਂ ਨੂੰ ਅਜਿਹਾ ਬੱਬਰ ਸ਼ੇਰ ਬਣਾਵਾਂਗੇ। (Maha Rehmo Karam Diwas)

ਜੋ ਹਰ ਸਵਾਲ ਦਾ ਮੂੰਹਤੋੜ ਜਵਾਬ ਦੇਣਗੇ। ਪਹਾੜ ਵੀ ਜੇਕਰ ਇਨ੍ਹਾਂ ਨਾਲ ਟਕਰਾਏਗਾ ਤਾਂ ਉਹ ਵੀ ਚੂਰ-ਚੂਰ ਹੋ ਜਾਵੇਗਾ ਅਸੀਂ ਇਨ੍ਹਾਂ ਨੂੰ ਆਪਣਾ ਸਰੂਪ ਬਣਾਇਆ ਹੈ ਇਸ ਪਾਕ-ਪਵਿੱਤਰ ਮੌਕੇ ’ਤੇ ਪੂਜਨੀਕ ਪਰਮ ਪਿਤਾ ਜੀ ਨੇ ‘ਅਸੀਂ ਸੀ (ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਰੂਪ ’ਚ) ਅਸੀਂ ਹਾਂ (ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦੇ ਰੂਪ ’ਚ) ਤੇ ਅਸੀਂ ਹੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ’ਚ) ਹਾਂ’ ਬਚਨ ਫ਼ਰਮਾ ਕੇ ਰੂਹਾਨੀਅਤ ’ਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਇਹੀ ਨਹੀਂ, ਲਗਭਗ ਸਵਾ ਸਾਲ ਤੱਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਆਪਣੇ ਨਾਲ ਸ਼ਾਹੀ ਸਟੇਜ ’ਤੇ ਬਿਰਾਜਮਾਨ ਕੀਤਾ। (Maha Rehmo Karam Diwas)