ਜਦੋਂ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ ਆਪਣਾ ਤਾਂ ਕੰਮ ਹੀ ਇਹੀ ਹੈ’’

ਜਦੋਂ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ ਆਪਣਾ ਤਾਂ ਕੰਮ ਹੀ ਇਹੀ ਹੈ’’

ਸਤਿਗੁਰੁੂ ਦਾ ਹਰ ਪਲ ਮਾਨਵਤਾ ਨੂੰ ਸਮਰਪਿਤ ਰਹਿੰਦਾ ਹੈ। ਇੱਕ ਵਾਰ ਰਾਜਸਥਾਨ ’ਚ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਪੱਕਾ ਸਹਾਰਨਾ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Param pita shah satnam ji mharaj) ਨੇ ਰੂਹਾਨੀ ਸਤਿਸੰਗ ਫ਼ਰਮਾਇਆ। ਉਸ ਸਮੇਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਾਲ ਰੂਪ ’ਚ ਸਨ ਤਾਂ ਸੇਵਾਦਾਰਾਂ ਨੇ ਪੂਜਨੀਕ ਪਰਮ ਪਿਤਾ ਜੀ ਸਾਹਮਣੇ ਅਰਜ਼ ਕੀਤੀ ਕਿ ਪਿਤਾ ਜੀ ਇਹ ਸ੍ਰੀ ਗੁਰੂਸਰ ਮੋਡੀਆ ਦੇ ਨੰਬਰਦਾਰ ਜੀ ਦੇ ਬੇਟੇ ਹਨ ਤੇ ਇੰਨੀ ਛੋਟੀ ਉਮਰ ’ਚ ਵੀ ਟਰੈਕਟਰ-ਟਰਾਲੀ ਭਰ-ਭਰ ਕੇ ਨਾਮ ਲੈਣ ਵਾਲੇ ਜੀਵਾਂ ਨੂੰ ਲੈ ਕੇ ਸਤਿਸੰਗਾਂ ’ਚ ਪਹੁੰਚਦੇ ਹਨ।

Param-Pita-ji
ਸ਼ਾਹ ਮਸਤਾਨਾ ਜੀ ਧਾਮ ’ਚ ਮੌਜ਼ੂਦ ਉਹ ਬੇਰੀ ਦਾ ਰੁੱਖ ਜਿੱਥੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਆਪ ਜੀ ਦੇ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਨਾਲ ਭੇਂਟ ਹੋਈ ਸੀ।

ਇਸ ’ਤੇ ਬਾਲ ਸਵਰੂਪ ਨੂੰ ਨਿਹਾਰਦਿਆਂ ਸੱਚੇ ਦਾਤਾ, ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Param pita shah satnam ji mharaj) ਨੇ ਬਚਨ ਫ਼ਰਮਾਇਆ ਕਿ ਅਜਿਹਾ ਕਰਦੇ ਰਹੋ, ਆਪਣਾ ਤਾਂ ਕੰਮ ਹੀ ਇਹ ਹੈ। ਉਸ ਸਮੇਂ ਸ਼ਾਇਦ ਇਨ੍ਹਾਂ ਬਚਨਾਂ ਨੂੰ ਬਾਲ ਰੂਪ ਸਤਿਗੁਰੂ ਤੋਂ ਇਲਾਵਾ ਕੋਈ ਸਮਝ ਨਾ ਸਕਿਆ , ਪਰ ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਜੀ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਚਮਕੀਲੇ ਫੁੱਲਾਂ ਦਾ ਇੱਕ ਸੁੰਦਰ ਹਾਰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪੂਜਨੀਕ ਗੁਰੂ ਜੀ ਨੂੰ ਪਹਿਨਾਇਆ ਅਤੇ ਆਪਣੀ ਪਾਕ-ਪਵਿੱਤਰ ਦਿ੍ਰਸ਼ਟੀ ਦਾ ਪ੍ਰਸ਼ਾਦ (ਕੜਾਹ ਪ੍ਰਸ਼ਾਦ) ਦਿੱਤਾ ਜੋ ਉਸ ਪਵਿੱਤਰ ਮੌਕੇ ’ਤੇ ਖਾਸ ਤੌਰ ’ਤੇ ਤਿਆਰ ਕੀਤਾ ਗਿਆ ਸੀ। ਇਸ ਸ਼ੁੱਭ ਮੌਕੇ ਸਾਧ-ਸੰਗਤ ’ਚ ਵੀ ਉਹ ਪਵਿੱਤਰ ਪ੍ਰਸ਼ਾਦ ਵੰਡਿਆ ਗਿਆ।

ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ ਹੁਣ ਅਸੀਂ ਜਵਾਨ ਬਣ ਕੇ ਆਏ ਹਾਂ

ਇਸ ਮੌਕੇ ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ’ਚ ਫਰਮਾਇਆ,‘‘ ਹੁਣ ਅਸੀਂ ਜਵਾਨ ਬਣ ਕੇ ਆਏ ਹਾਂ। ਇਸ ਬਾਡੀ ’ਚ ਅਸੀਂ ਖੁਦ ਕੰਮ ਕਰਾਂਗੇ। ਕਿਸੇ ਨੇ ਘਬਰਾਉਣਾ ਨਹੀਂ। ਇਹ ਸਾਡਾ ਹੀ ਰੂਪ ਹਨ। ਸਾਧ-ਸੰਗਤ ਦੀ ਸੇਵਾ ਤੇ ਸੰਭਾਲ ਪਹਿਲਾਂ ਨਾਲੋਂ ਕਈ ਗੁਣਾ ਵਧ ਕੇ ਹੋਵੇਗੀ। ਡੇਰਾ ਤੇ ਸਾਧ-ਸੰਗਤ ਅਤੇ ਨਾਮ ਵਾਲੇ ਜੀਵ ਦਿਨ ਦੁੱਗਣੀ ਰਾਤ ਚੌਗੁਣੀ, ਕਈ ਗੁਣਾ ਵਧਣਗੇ। ਕਿਸੇ ਨੇ ਚਿੰਤਾ, ਫ਼ਿਕਰ ਨਹੀਂ ਕਰਨਾ। ਅਸੀਂ ਕਿਤੇ ਜਾਂਦੇ ਨਹੀਂ, ਹਰ ਸਮੇਂ ਅਤੇ ਹਮੇਸ਼ਾ ਸਾਧ-ਸੰਗਤ ਦੇ ਨਾਲ ਹਾਂ।

ਅਸੀਂ ਇੱਥੇ ਤੁਹਾਡੇ ਦਿਲ ’ਚ ਰਹਿੰਦੇ ਹਾਂ ਤੇ ਰਹਾਂਗੇ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਜਦੋਂ ਆਪਣਾ ਪਵਿੱਤਰ ਚੋਲ਼ਾ ਬਦਲਣ ਦੀ ਗੱਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਹਮਣੇ ਪ੍ਰਗਟ ਕੀਤੀ ਤਾਂ ਪੂਜਨੀਕ ਗੁਰੂ ਜੀ ਦਾ ਦਿਲ ਵਿਆਕੁਲ ਹੋ ਗਿਆ ਤੇ ਵੈਰਾਗ ਦਾ ਸਮੁੰਦਰ ਅੱਖਾਂ ’ਚੋਂ ਛਲਕ ਗਿਆ। ਪੂਜਨੀਕ ਗੁਰੂ ਜੀ ਨੇ ਵੈਰਾਗ ਨਾਲ ਭਰੇ ਦਿਲ ਦੇ ਨਾਲ ਪੂਜਨੀਕ ਪਰਮ ਪਿਤਾ ਜੀ ਨੂੰ ਬੇਨਤੀ ਕੀਤੀ, ‘‘ਜੇਕਰ ਸਰੀਰ ਹੀ ਬਦਲਣਾ ਹੈ ਤਾਂ ਆਪ ਸਾਡਾ ਬਦਲ ਦਿਓ। ਅਸੀਂ ਇੰਨੀ ਵੱਡੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਾਂਗੇ।’’ ਇਸ ’ਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਜੀ ਦੇ ਦਿਲ ’ਤੇ (ਛਾਤੀ ’ਤੇ) ਉਂਗਲੀ ਨਾਲ ਜ਼ੋਰ ਨਾਲ ਛੂੰਹਦੇ ਹੋਏ ਬਚਨ ਫਰਮਾਏ,‘‘ ਅਸੀਂ ਇੱਥੇ ਤੁਹਾਡੇ ਦਿਲ ’ਚ ਰਹਿੰਦੇ ਹਾਂ ਤੇ ਰਹਾਂਗੇ।’’

ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਜੋ ਬਚਨ ਕੀਤੇ

ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1960 ’ਚ ਚੋਲ਼ਾ ਬਦਲਣ ਤੋਂ ਪਹਿਲਾਂ ਬਚਨ ਫ਼ਰਮਾਏ ਕਿ ਅਸੀਂ ਸੱਤ ਸਾਲਾਂ ਬਾਅਦ ਫਿਰ ਇਸ ਧਰਤੀ ’ਤੇ ਆਵਾਂਗੇ। ਇਹ ਬਚਨ ਠੀਕ ਸੱਤ ਸਾਲਾਂ ਬਾਅਦ ਉਸ ਸਮੇਂ ਪੂਰੇ ਹੋਏ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 15 ਅਗਸਤ 1967 ਨੂੰ ਸ੍ਰੀਗੁਰੂਸਰ ਮੋਡੀਆ, ਜ਼ਿਲ੍ਹਾ ਸ੍ਰੀਗੰਗਾਨਗਰ (ਰਾਜਸਥਾਨ) ਦੀ ਪਵਿੱਤਰ ਧਰਤੀ ’ਤੇ ਪਵਿੱਤਰ ਅਵਤਾਰ ਧਾਰਨ ਕੀਤਾ।

ਕਈ ਸੇਵਾਦਾਰ ਵੀ ਇਸ ਗੱਲ ਦੀ ਤਸਦੀਕ ਕਰਦੇ ਹਨ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਜੋ ਬਚਨ ਕੀਤੇ ਸਨ, ਉਨ੍ਹਾਂ ਨੂੰ ਪੂਜਨੀਕ ਗੁਰੂ ਜੀ ਨੇ ਪੂਰਨ ਕੀਤਾ ਤੇ ਹੂ-ਬ-ਹੂ ਉਹ ਹੀ ਬਚਨ ਫ਼ਰਮਾਏ ਜੋ ਕਿ ਬੇਪਰਵਾਰ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਕੀਤੇ ਸਨ ਤੇ ਯਾਦ ਵੀ ਦਿਵਾਇਆ ਕਿ ਬੇਟਾ! ਅਸੀਂ ਇਹ ਵਾਅਦਾ ਕੀਤਾ ਸੀ, ਜੋ ਹੁਣ ਪੂਰਾ ਹੋ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।