5 ਸਾਲਾ ਬੱਚੀ ਦੇ ਕਾਤਲ ਨੂੰ ਲੁਧਿਆਣਾ ਪੁਲਿਸ ਨੇ 36 ਘੰਟਿਆਂ ’ਚ ਦਬੋਚਿਆ

Murder Case
ਲੁਧਿਆਣਾ : 5 ਸਾਲਾ ਬੱਚੀ ਦਾ ਕਾਤਲ ਪੁਲਿਸ ਨੇ 36 ਘੰਟਿਆਂ ’ਚ ਦਬੋਚਿਆ।

ਕੁੱਝ ਦਿਨ ਪਹਿਲਾਂ ਪਿੰਡ ਮੰਡਿਆਲਾ ਕਲਾਂ ਦੇ ਖੇਤਾਂ ’ਚੋਂ ਮਿਲੀ ਸੀ ਬੱਚੀ ਦੀ ਲਾਸ਼ 

(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਅਣਾ ਦੇ ਖੰਨਾ ਦੀ ਪੁਲਿਸ ਨੇ ਕੁੱਝ ਦਿਨਾਂ ਪਹਿਲਾਂ ਪਿੰਡ ਮੰਡਿਆਲਾ ਕਲਾਂ ਦੇ ਖੇਤਾਂ ’ਚੋਂ ਮ੍ਰਿਤਕ ਮਿਲੀ ਬੱਚੀ ਦੇ ਹਤਿਆਰੇ ਨੂੰ ਕਾਬੂ ਕਰ ਲਿਆ ਹੈ। (Murder Case) ਜਿਸ ਨੇ ਛੇੜਛਾੜ ਕਰਨ ’ਤੇ ਰੌਲਾ ਪਾਉਣ ਤੋਂ ਖ਼ਫ਼ਾ ਹੋ ਕੇ 5 ਸਾਲਾ ਬੱਚੀ ਨੂੰ ਬੇਰਹਿਮੀ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪ੍ਰੀਗਿਆ ਜੈਨ (ਆਈਪੀਐਸ) ਵਧੀਕ ਡਿਪਟੀ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਪੁਲਿਸ ਨੇ ਲਾਲ ਬਾਬੂ ਉਰਫ਼ ਲਲੂਆਂ ਨੂੰ ਕਾਬੂ ਕੀਤਾ ਹੈ। ਜਿਸ ਨੇ 5 ਸਾਲਾ ਦੀ ਨਬਾਲਿਗ ਬੱਚੀ ਨਾਲ ਜਿਸ਼ਮਾਨੀ ਛੇੜਛਾੜ ਕੀਤੀ। ਵਿਰੋਧ ’ਚ ਬੱਚੀ ਨੇ ਰੌਲਾ ਪਾਉਣਾ ਚਾਹਿਆ ਤਾਂ ਉਸਨੇ ਬੇਰਹਿਮੀ ਨਾਲ ਗਲਾ ਘੁੱਟ ਕੇ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਤੋਂ ਬਾਅਦ ਉਘ ਸੁੱਘ ਨਿਕਲਣ ਦੇ ਡਰੋਂ ਕਾਤਲ ਨੇ ਬੱਚੀ ਦੀ ਲਾਸ਼ ਨੂੰ ਮੰਡਿਆਲਾ ਕਲਾਂ ਦੇ ਖੇਤਾਂ ’ਚ ਲਿਆ ਕੇ ਸੁੱਟ ਦਿੱਤਾ। ਜਿਸ ਸਬੰਧੀ ਸੂਚਨਾ ਮਿਲਣ ’ਤੇ ਪੁਲਿਸ ਨੇ ਬੱਚੀ ਦੀ ਲਾਸ਼ ਦੀ ਪਰਿਵਾਰਕ ਮੈਂਬਰਾਂ ਤੋਂ ਸਨਾਖ਼ਤ ਕਰਵਾ ਕੇ ਕਬਜੇ ’ਚ ਲੈ ਕੇ ਜਾਂਚ ਆਰੰਭ ਦਿੱਤੀ ਸੀ। (Murder Case)

Murder Case
ਬੱਚੀ ਦੇ ਕਾਤਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਾਣਕਾਰੀ ਦਿੰਦੀ ਹੋਏ ਪੁਲਿਸ।

ਇਹ ਵੀ ਪੜ੍ਹੋ : ਸੜਕਾ ਹਾਦਸਾ : ਕਾਰ ਪਲਟੀ, ਤਿੰਨ ਮਹੀਨੇ ਦੀ ਬੱਚੀ ਦੀ ਮੌਤ

ਉਨਾਂ ਦੱਸਿਆ ਕਿ ਦੋ ਦਿਨਾਂ ਤੋਂ ਲਾਪਤਾ ਬੱਚੀ ਦੀ ਪਰਿਵਾਰਕ ਮੈਂਬਰਾਂ ਦੁਆਰਾ ਭਾਲ ਕੀਤੀ ਜਾ ਰਹੀ ਸੀ। ਪੁਲਿਸ ਮੁਤਾਬਕ ਕਾਤਲ ਭੱਜਣ ਦੀ ਤਾਕ ’ਚ ਸੀ। ਜਿਸ ਨੂੰ ਪੁਲਿਸ ਨੇ ਦਬੋਚ ਲਿਆ ਅਤੇ ਅਦਾਲਤ ’ਚ ਪੇਸ਼ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪੁਲਿਸ ਨੇ ਕਾਤਲ ਨੂੰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮੱਦਦ ਨਾਲ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਜਿਕਰਯੋਗ ਹੈ ਕਿ ਲਾਲ ਬਾਬੂ ਪਿਛਲੇ 10 ਸਾਲਾਂ ਤੋਂ ਪਿੰਡ ਮੰਡਿਆਲਾ ਕਲਾਂ ਵਿਖੇ ਖੇਤ ’ਚ ਰਹਿੰਦਾ ਸੀ। ਜਿੱਥੇ ਉਸਨੇ ਆਪਣੇ ਘਟੀਆ ਮਨਸੂਬੇ ਨੂੰ ਪੂਰਾ ਕਰਨ ਬਦਲੇ ਮਾਸੂਮ ਬੱਚੀ ਦੀ ਜਾਨ ਲੈ ਲਈ।