
ਇਨਸਾਫ਼ ਨਾ ਮਿਲਿਆ ਤਾਂ ਮਜ਼ਬੂਰਨ ਉਹ ਖੁਦ ਪੇਸ਼ ਹੋ ਕੇ ਦੇਣਗੇ ਗ੍ਰਿਫ਼ਤਾਰੀਆਂ | Ludhiana Court Clash 2025
Ludhiana court clash 2025: ਲੁਧਿਆਣਾ (ਜਸਵੀਰ ਸਿੰਘ ਗਹਿਲ)। ਬਾਰ ਐਸੋਸੀਏਸ਼ਨ ਲੁਧਿਆਣਾ ਦੇ ਵਕੀਲਾਂ ਦੇ ਸਮਰੱਥਨ ’ਚ ਵੀਰਵਾਰ ਨੂੰ ਪੰਜਾਬ ਭਰ ਦੀਆਂ ਅਦਾਲਤਾਂ ’ਚ ਵਕੀਲਾਂ ਵੱਲੋਂ ਕੰਮ-ਕਾਜ ਠੱਪ ਰੱਖਿਆ ਗਿਆ। ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਮਹਣਾ ਕਰਨਾ ਪਿਆ। ਆਪਣੀ ਗੱਲ ਰੱਖਦਿਆਂ ਸਥਾਨਕ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਮਜ਼ਬੂਰਨ ਖੁਦ ਆਪਣੀਆਂ ਗ੍ਰਿਫ਼ਤਾਰੀਆਂ ਦੇਣਗੇ।
ਇਹ ਵੀ ਪੜ੍ਹੋ : Punjabi Village Life: ਜੰਗਬੰਦੀ ਤੋਂ ਬਾਅਦ ਜਾਣੋ ਕਿਹੋ ਜਿਹਾ ਹੈ ਬਾਰਡਰ ਨਾਲ ਲੱਗਦੇ ਪਿੰਡਾਂ ਦਾ ਹਾਲ, ਲੋਕਾਂ ਨੇ ਕੀ …
ਪ੍ਰਧਾਨ ਬਾਰ ਐਸੋਸੀਏਸ਼ਨ ਵਿਪਨ ਸੱਗੜ ਨੇ 12 ਮਈ ਨੂੰ ਸਵੇਰੇ ਵੇਲੇ ਇੱਕ ਵਕੀਲ ਨੂੰ ਅਦਾਲਤ ’ਚ ਹੀ ਕੰਮ ਕਰਦੇ ਕੁੱਝ ਸਟਾਫ਼ ਮੈਂਬਰਾਂ ਵੱਲੋਂ ਇੱਕ ਕਮਰੇ ’ਚ ਬੰਦ ਕਰਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਜਿਸ ਬਾਅਦ ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਉਨ੍ਹਾਂ ’ਤੇ ਕੇਸ ’ਚ ਰਾਜੀਨਾਮਾ ਕਰਨ ਦਾ ਦਬਾਉਣ ਬਣਾਉਣ ਦੇ ਮੰਤਵ ਨਾਲ 13 ਮਈ ਨੂੰ ਪੁਲਿਸ ਨੇ ਉਨ੍ਹਾਂ ਦੇ 10 ਵਕੀਲ ਸਾਥੀਆਂ ਤੋਂ ਇਲਾਵਾ ਡੇਢ ਸੌ ਅਣਪਛਾਤੇ ਵਕੀਲਾਂ ’ਤੇ ਝੂਠੀ ਐਫ਼ਆਈਆਰ ਦਰਜ਼ ਕੀਤੀ ਸੀ। Ludhiana Court Clash 2025
ਇਸ ਦੇ ਖਿਲਾਫ਼ ਪਹਿਲਾਂ ਉਨ੍ਹਾਂ ਆਪਣੇ ਪੱਧਰ ’ਤੇ ਹੜਤਾਲ ਕੀਤੀ, ਜਿਸ ’ਚ ਅੱਜ ਵੀਰਵਾਰ ਨੂੰ ਉਨ੍ਹਾਂ ਨਾਲ ਹੋਰ ਬਾਰ ਐਸੋਸੀਏਸ਼ਨਾਂ ਵੱਲੋਂ ਪੰਜਾਬ ਪੱਧਰ ’ਤੇ ਹੜਤਾਲ ’ਚ ਹਿੱਸਾ ਲੈ ਕੇ ਕੰਮ ਠੱਪ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਵਕੀਲਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਆਮ ਲੋਕਾਂ ਦਾ ਤਾਂ ਫ਼ਿਰ ਰੱਬ ਹੀ ਰਾਖਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਜਿੱਥੇ ਹੱਕ ਤੇ ਸੱਚ ਦੀ ਲੜ੍ਹਾਈ ਹੈ, ਉਥੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਖੁਦ ਪੁਲਿਸ ਅੱਗੇ ਪੇਸ਼ ਹੋ ਕੇ ਆਪਣੀਆਂ ਗ੍ਰਿਫ਼ਤਾਰੀਆਂ ਦੇਣ ਲਈ ਮਜ਼ਬੂਰ ਹੋਣਗੇ। ਜੇਕਰ ਫ਼ਿਰ ਵੀ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਨਿੱਕਲਿਆਂ ਤਾਂ ਹੜਤਾਲ ਨੂੰ ਅੱਗੇ ਵੀ ਵਧਾਇਆ ਜਾਵੇਗਾ।