ਉੱਚੀ ਦੁਕਾਨ, ਫਿੱਕਾ ਪਕਵਾਨ

ਉੱਚੀ ਦੁਕਾਨ, ਫਿੱਕਾ ਪਕਵਾਨ

ਦੁਨੀਆ ਦੇ ਤਾਕਤਵਰ ਮੁਲਕ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਲਈ ਮੈਦਾਨ ‘ਚ Àੁੱਤਰੇ ਰਿਪਬਲਕਿਨ ਉਮੀਦਵਾਰ ਤੇ ਮੌਜ਼ੂਦਾ  ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੇਟ ਉਮੀਦਵਾਰ ਜੋ ਬਾਈਡੇਨ ਦੀ ਬਹਿਸ ਨੈਤਿਕਤਾ ਦੀ ਨਜ਼ਰ ਨਾਲ ਹੇਠਲੇ ਪੱਧਰ ਦੀ ਹੈ ਦੋਵੇਂ ਆਗੂ ਬਹਿਸ ਵੇਲੇ ਏਨੇ ਭਖ਼ ਗਏ ਕਿ ਇੱਕ ਦੂਜੇ ਨੂੰ ਬਕਵਾਸ ਬੰਦ ਕਰੋ (ਸ਼ਟਅਪ) ਵਰਗੇ ਸ਼ਬਦ ਵੀ ਬੋਲ ਗਏ ਮੇਜ਼ਬਾਨ ਪੱਤਰਕਾਰ ਨੇ ਬੜੀ ਹੁਸ਼ਿਆਰੀ ਨਾਲ ਮੌਕੇ ਨੂੰ ਸੰਭਾਲ ਕੇ ਦੋਵਾਂ ਆਗੂਆਂ ਨੂੰ ਸ਼ਾਂਤ ਕੀਤਾ

ਇਸ ਬਹਿਸ ‘ਤੇ ਅਮਰੀਕਾ ਸਮੇਤ ਦੁਨੀਆਂ ਭਰ ਦੀ ਨਜ਼ਰ ਟਿਕੀ ਹੋਈ ਸੀ ਕੋਵਿਡ-19, ਅਰਥ ਵਿਵਸਥਾ, ਨਸਲੀ ਹਿੰਸਾ ਸਮੇਤ ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਦਾ ਅਮਰੀਕਾ ਦੇ ਨਾਲ ਨਾਲ ਪੂਰੀ ਦੁਨੀਆ ਦੇ ਲੋਕਾਂ ਨਾਲ ਸਬੰਧ ਹੈ ਤਕੜੇ ਮੁਲਕਾਂ ਦੇ ਹਰ ਕੰਮ ਨੂੰ ਮਾਡਲ ਵਜੋਂ ਵੇਖਿਆ ਜਾਂਦਾ ਹੈ ਨਸਲੀ ਹਿੰਸਾ ਤੇ ਪ੍ਰਦਰਸ਼ਨਾਂ ਦੇ ਮਾਮਲੇ ‘ਚ ਦਰਸ਼ਕ ਟਰੰਪ ਦਾ ਜਵਾਬ ਉਡੀਕ ਰਹੇ ਸਨ ਪਰ ਇਸ ਮਾਮਲੇ ‘ਚ ਉਹ ਹਿੰਸਾ ਪ੍ਰਤੀ ਇਕਤਰਫ਼ਾ ਗੱਲ ਕਰਕੇ ਹੀ ਚੁੱਪ ਹੋ ਗਏ ਹਿੰਸਾ ਮਾੜੀ ਹੈ ਪਰ ਪ੍ਰਦਰਸ਼ਨ ਨੂੰ ਰੋਕਣ ਲਈ ਡੋਨਾਲਡ ਟਰੰਪ ਨੇ ਪਿਛਲੇ ਮਹੀਨਿਆਂ ‘ਚ ਜਿਸ ਤਰ੍ਹਾਂ ਗੋਲੀ ਮਾਰਨ ਦੀ ਚਿਤਵਾਨੀ ਦਿੱਤੀ ਸੀ

ਉਹ ਕਾਲਿਆਂ ਦੇ ਨਾਲ-ਨਾਲ ਗੋਰੇ ਅਮਰੀਕੀਆਂ ਨੂੰ ਵੀ ਹਜ਼ਮ ਨਹੀਂ ਹੋਈ ਅਜਿਹੇ ਮਾਮਲੇ ‘ਚ ਟਰੰਪ ਤੋਂ ਜ਼ਿੰਮੇਵਾਰੀ ਵਾਲਾ ਜਵਾਬ, ਮਿਲਣ ਦੀ ਆਸ ਹੀ ਸੀ ਪਰ ਉਹ ਆਪਣੇ ਹੀ ਪਹਿਲੇ ਹੀ ਅੰਦਾਜ਼ ‘ਚ ਨਜ਼ਰ ਆਏ  ਨਸਲੀ ਹਿੰਸਾ ਨੂੰ ਰੋਕਣ ਲਈ ਕਿਸੇ ਤਰ੍ਹਾਂ ਦ੍ਰਿੜ੍ਹਤਾ ਉਹਨਾਂ ਦੇ ਸ਼ਬਦਾਂ ‘ਚੋਂ ਨਹੀਂ ਝਲਕੀ ਟਰੰਪ ਦੀ ਆਪਣੇ ਆਪ ਦੇ ਗੁਣ ਗਾਉਣ ਦੀ ਆਦਤ ਵੀ ਬਹਿਸ ‘ਚ ਨਜ਼ਰ ਨਹੀਂ ਵਿਰੋਧੀ ਵਿਚਾਰ ਨੂੰ ਸਦਭਾਵਨਾ ਨਾਲ ਸੁਣਨਾ ਤੇ ਸਮਝਣਾ ਵੀ ਟਰੰਪ ਨੂੰ ਬਹੁਤਾ ਨਹੀਂ ਭਾਇਆ ਵਿਰੋਧੀ ਦੀ ਗੱਲ ਨੂੰ ਤਰਕ ਨਾਲ ਕੱਟਣ ਦੀ ਬਜਾਇ ਸਖ਼ਤ ਸ਼ਬਦਾਵਲੀ ਦੀ ਵਰਤੋਂ ਹੀ ਜਿਆਦਾ ਹੋਈ ਹੈ ਅਮਰੀਕਾ ਵਰਗੇ ਮੁਲਕ ‘ਚ ਬਹਿਸ ਤਾਂ ਇੱਕ ਵਧੀਆ ਕਦਮ ਹੈ

ਜਿਸ ਨਾਲ ਕਰੋੜਾਂ ਲੋਕ ਬਿਨਾਂ ਕਿਸੇ ਭੀੜ-ਭੜੱਕੇ ਦੇ ਆਪਣੇ ਘਰਾਂ ‘ਚ ਬੈਠ ਕੇ ਆਪਣੇ ਕੌਮੀ ਆਗੂਆਂ ਦੇ ਵਿਚਾਰ ਸੁਣ ਲੈਂਦੇ ਹਨ ਪਰ ਜਿਸ ਤਰ੍ਹਾਂ ਦਾ ਰਵੱਈਆ ਬਹਿਸ ਵੇਲੇ ਨਜ਼ਰ ਆਇਆ ਹੈ ਉਹ ਅਮਰੀਕਾ ਦੀ ਸਿਆਸਤ ‘ਚ ਤਿੱਖੇ ਵਿਰੋਧ ਤੇ ਟਕਰਾਅ ਵਰਗੇ ਬੀਜ ਹੀ ਬੀਜੇਗਾ ਕੋਰੋਨਾ ਦੌਰਾਨ ਦੁਨੀਆ ‘ਚ ਸਭ ਤੋਂ ਵੱਧ ਮੌਤਾਂ ਵਾਲਾ ਮੁਲਕ ਹੋਣ ਦੇ ਬਾਵਜੂਦ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਵਿਖਾਉਣ ਦੀ ਬਜਾਇ ਸਰਕਾਰੀ ਪ੍ਰਬੰਧਾਂ ਨੂੰ ਵਧਾ ਚੜ੍ਹਾ ਕੇ ਬਿਆਨ ਕਰਨ ਦੀ ਸੁਰ ਹੀ ਭਾਰੀ ਰਹੀ ਹੈ ਚੋਣਾਂ ‘ਚ ਇੱਕ ਦੀ ਜਿੱਤ ਦੀ ਇੱਕ ਦੀ ਹਾਰ ਤਾਂ ਤੈਅ ਹੁੰਦੀ ਹੈ ਪਰ ਸਿਆਸਤ ‘ਚ ਸਦਭਾਵਨਾ, ਧੀਰਜ, ਵਿਵੇਕ ਜਿਹੇ ਗੁਣਾਂ ਦੀ ਮੌਜ਼ੂਦਗੀ ‘ਚ ਵੱਖ-ਵੱਖ ਪਾਰਟੀਆਂ ਤੇ ਵਿਚਾਰਧਾਰਾ ਦੇ ਬਾਵਜੂਦ ਦੇਸ਼ ਲਈ ਇਕਜੁਟਤਾ ਬਣੀ ਰਹਿੰਦੀ ਹੈ ਆਰਥਿਕ ਤੇ ਤਕਨੀਕੀ ਤਰੱਕੀ ਦੇ ਬਾਵਜੂਦ ਅਮਰੀਕੀ ਸਿਆਸਤਦਾਨ ਆਦਰਸ਼ ਵਿਹਾਰ ਦੇ ਰਸਤੇ ਤੋਂ ਭਟਕ ਗਏ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.