ਤਾਈ ਤੋਂ ਹਾਰ ਸੁਨਹਿਰੀ ਇਤਿਹਾਸ ਤੋਂ ਖੁੰਝੀ ਸਿੰਧੂ

ਚਾਂਦੀ ਤਗਮੇ ਨਾਲ ਕਰਨਾ ਪਿਆ ਸੰਤੋਸ਼

  • ਤਾਈ ਨੇ ਸੈਮੀਫਾਈਨਲ ‘ਚ ਸਾਇਨਾ ਨੂੰ ਹਰਾਇਆ ਸੀ

ਜਕਾਰਤਾ (ਏਜੰਸੀ)। ਭਾਰਤ ਨੂੰ ਏਸ਼ੀਆਈ ਖੇਡਾਂ ਦੇ ਇਤਾਸ ‘ਚ ਪਹਿਲਾ ਬੈਡਮਿੰਟਨ ਸੋਨ ਤਗਮਾ ਦਿਵਾਉਣ ਦੀਆਂ ਆਸਾਂ ਪੀਵੀ ਸਿੰਧੂ ਦੀ ਚੀਨੀ ਤਾਈਪੇ ਦੀ ਤਾਈ ਜੂ ਯਿਗ ਹੱਥੋਂ 0-2 ਦੀ ਹਾਰ ਨਾਲ ਟੁੱਟ ਗਈ ਹਾਲਾਂਕਿ ਸਟਾਰ ਸ਼ਟਲਰ ਨੇ ਦੇਸ਼ ਨੂੰ ਏਸ਼ੀਆਡ ‘ਚ ਪਹਿਲਾ ਚਾਂਦੀ ਤਗਮਾ ਜਰੂਰ ਦਿਵਾ ਦਿੱਤਾ 18ਵੀਆਂ ਏਸ਼ੀਆਈ ਖੇਡਾਂ ‘ਚ ਮਹਿਲਾ ਸਿੰਗਲ ਫਾਈਨਲ ‘ਚ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਤਾਈ ਦੇ ਹੱਥੋਂ ਤੀਸਰਾ ਦਰਜਾ ਪ੍ਰਾਪਤ ਸਿੰਧੂ ਨੂੰ ਲਗਾਤਾਰ ਗੇਮਾਂ ‘ਚ 13-21, 16-21 ਨਾਲ 34 ਮਿੰਟ ‘ਚ ਹੀ ਹਾਰ ਦਾ ਮੂੰਹ ਦੇਖਣਾ ਪਿਆ ਇਸ ਦੇ ਨਾਲ ਸਿੰਧੂ ਨੂੰ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਇਸ ਤੋਂ ਇਕ ਦਿਨ ਪਹਿਲਾਂ ਸਾਇਨਾ ਨੇਹਵਾਲ ਨੂੰ ਵੀ ਤਾਈ ਨੇ ਸੈਮੀਫਾਈਨਲ ਮੈਚ ‘ਚ ਹਰਾਇਆ ਸੀ ਜਿਸ ਨਾਲ ਉਸਨੂੰ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਸੀ। (PV Sindhu)

23 ਸਾਲ ਦੀ ਸਿੰਧੂ ਇਸ ਹਾਰ ਨਾਲ ਫਾਈਨਲ ‘ਚ ਲਗਾਤਾਰ ਹਾਰਨ ਦਾ ਸਿਲਸਿਲਾ ਹਾਲਾਂਕਿ ਨਹੀਂ ਤੋੜ ਸਕੀ ਜਿਸ ਦੀ ਉਸ ਤੋਂ ਵੱਡੀ ਆਸ ਸੀ ਉਹ 2016 ਦੀਆਂ ਰਿਓ ਓਲੰਪਿਕ, ਇਸ ਸਾਲ ਦੀਆਂ ਰਾਸ਼ਟਰਮੰਡਲ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਾਰ ਕੇ ਚਾਂਦੀ ਤਗਮਾ ਹੀ ਜਿੱਤ ਸਕੀ ਸੀ ਅਤੇ ਮੰਗਲਵਾਰ ਨੂੰ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਵੀ ਉਸਨੂੰ ਮਾਤ ਮਿਲੀ। (PV Sindhu)

ਦਬਾਅ ਕਾਰਨ ਮੁਕਾਬਲਾ ਨਹੀਂ ਦੇ ਸਕੀ ਸਿੰਧੂ | PV Sindhu

ਵਿਸ਼ਵ ਦੀ ਨੰਬਰ ਇੱਕ ਖਿਡਾਰੀ ਤਾਈ ਵਿਰੁੱਧ ਸ਼ੁਰੂਆਤ ਤੋਂ ਹੀ ਸਿੰਧੂ ਦਬਾਅ ‘ਚ ਦਿਸੀ ਅਤੇ ਸ਼ੁਰੂਆਤ ਤੋਂ ਹੀ ਪੱਛੜਦੀ ਚਲੀ ਗਈ ਤਾਈ ਨੇ ਓਪਨਿੰਗ ਗੇਮ ‘ਚ ਲਗਾਤਾਰ ਅੰਕ ਲੈਂਦੇ ਹੋਏ 5-0 ਦਾ ਵਾਧਾ ਬਣਾਇਆ ਜੀਬੀਕੇ ਬੈਡਮਿੰਟਨ ਸਟੇਡੀਅਮ ‘ਚ ਖ਼ਚਾਖਚ ਭੀੜ ਸਿੰਧੂ ਦਾ ਹੌਂਸਲਾ ਅਫ਼ਜਾਈ ਕਰਦੀ ਰਹੀ ਪਰ ਭਾਰਤੀ ਖਿਡਾਰੀ ਨੇ ਇੱਕ-ਇੱਕ ਅੰਕ ਲਈ ਸੰਘਰਸ਼ ਕੀਤਾ ਬ੍ਰੇਕ ਦੇ ਸਮੇਂ ਅੱਵਲ ਖਿਡਾਰੀ ਨੇ 11-7 ਦਾ ਵਾਧਾ ਬਣਾਇਆ ਅਤੇ ਲਗਾਤਾਰ ਅੰਕ ਲੈਂਦਿਆਂ ਆਖ਼ਰ ਬਿਹਤਰੀਨ ਸਮੈਸ਼ ਲਾਉਂਦਿਆਂ 21-13 ਨਾਲ ਪਹਿਲੀ ਗੇਮ ਜਿੱਤੀ  ਦੂਸਰੀ ਗੇਮ ‘ਚ ਵੀ ਓਲੰਪਿਕ ਚਾਂਦੀ ਤਗਮਾ ਜੇਤੂ ਦਬਾਅ ‘ਚ ਹੀ ਦਿਸੀ ਸਿੰਧੂ ਮੈਚ ‘ਚ ਸੈਮੀਫਾਈਨ ਜਿਹਾ ਜੋਸ਼ ਨਹੀਂ ਦਿਖਾ ਸਕੀ ਅਤੇ ਤਾਈ ਇਕਤਰਫ਼ਾ ਅੰਦਾਜ਼ ‘ਚ ਨੰਬਰ ਲੈਂਦੀ ਰਹੀ ਤਾਈ ਨੇ ਲਗਾਤਾਰ ਅੰਕ ਲਏ ਅਤੇ ਸਕੋਰ 19-15 ਪਹੁੰਚਾ ਦਿੱਤਾ ਹਾਲਾਂਕਿ ਮੈਚ ਪੁਆਇੰਟ ‘ਤੇ ਲੰਮੀ ਰੈਲੀ ਖੇਡੀ ਅਤੇ ਤਾਈ ਨੇ ਇਸਨੂੰ ਜਿੱਤਦੇ ਹੋਏ 21-16 ਨਾਲ ਗੇਮ ਅਤੇ ਸੋਨ ਤਗਮਾ ਆਪਣੇ ਨਾਂਆ ਕੀਤਾ।