ਤੀਰੰਦਾਜ਼ੀ : ਸਖ਼ਤ ਸੰਘਰਸ਼ ਦੇ ਬਾਵਜ਼ੂਦ ਮਹਿਲਾ ਅਤੇ ਪੁਰਸ਼ ਟੀਮਾਂ ਖੁੰਝੀਆਂ ਸੋਨ ਤਗਮੇ ਤੋਂ 

ਜਕਾਰਤਾ, (ਏਜੰਸੀ)। ਭਾਰਤੀ ਕੰਪਾਊਂਡ ਮਹਿਲਾ ਅਤੇ ਪੁਰਸ਼ ਤੀਰੰਦਾਜ਼ੀ ਟੀਮਾਂ ਨੂੰ ਕੋਰੀਆ ਵਿਰੁੱਧ ਇੱਥੇ ਸਖ਼ਤ ਸੰਘਰਸ਼ ਦੇ ਬਾਵਜ਼ੂਦ 18ਵੀਆਂ ਏਸ਼ੀਆਈ ਖੇਡਾਂ ਦੀ ਤੀਰੰਦਾਜ਼ੀ ਈਵੇਂਟ ਦੇ ਫਾਈਨਲ ‘ਚ ਹਾਰ ਕੇ ਚਾਂਦੀ ਤਗਮੇ ‘ਤੇ ਸੰਤੋਸ਼ ਕਰਨਾ ਪਿਆ ਭਾਰਤੀ ਮਹਿਲਾ ਟੀਮ ਨੂੰ ਕੰਪਾਊਂਡ ਵਰਗ ਦੇ ਫਾਈਨਲ ‘ਚ ਕੋਰੀਆ ਨੇ 231-228 ਨਾਲ ਹਰਾਇਆ ਦਿਨ ਦੇ ਹੋਰ ਮੁਕਾਬਲੇ ‘ਚ ਪੁਰਸ਼ ਟੀਮ ਨੂੰ ਵੀ ਫਾਈਨਲ ‘ਚ ਕੋਰੀਆ ਤੋਂ ਕਰੀਬੀ। ਸੰਘਰਸ਼ ‘ਚ ਮਾਤ ਮਿਲੀ ਅਤੇ 229-229 ਦੇ ਬਰਾਬਰ ਸਕੋਰ ਤੋਂ ਬਾਅਦ ਸ਼ੂਟਆੱਫ ‘ਚ ਕੋਰੀਆ ਸੋਨ ਤਗਮਾ ਜਿੱਤਣ ‘ਚ ਕਾਮਯਾਬ ਰਿਹਾ। (Archery)

ਸਖ਼ਤ ਸੰਘਰਸ਼ ਤੋਂ ਬਾਅਦ ਸ਼ੂੱਟਆੱਫ ‘ਚ ਹਾਰੀ ਟੀਮ | Archery

ਰਜਤ ਚੌਹਾਨ, ਅਮਾਨ ਸੈਨੀ ਅਤੇ ਅਭਿਸ਼ੇਕ ਵਰਮਾ ਦੀ ਭਾਰਤੀ ਤਿਕੜੀ ਚੌਥੇ ਸੈੱਟ ਤੋਂ ਬਾਅਦ ਕੋਰੀਆ ਤੋਂ ਇੱਕ ਅੰਕ ਅੱਗੇ ਚੱਲ ਰਹੀ ਸੀ ਪਰ ਉਹਨਾਂ ਦੇ ਜਸ਼ਨ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਰਿਵਿਊ ‘ਚ ਕੋਰਿਆਈ ਟੀਮ ਦੇ ਇੱਕ ਖਿਡਾਰੀ ਦੇ 9 ਦੇ ਸਕੋਰ ਨੂੰ 10 ਮੰਨਿਆ ਗਿਆ ਇਸ ਨਾਲ ਦੋਵਾਂ ਟੀਮਾਂ ਬਰਾਬਰ ਸਕੋਰ ‘ਤੇ ਆ ਗਈਆਂ ਸੋਨ ਲਈ ਕਰਾਏ ਗਏ ਸ਼ੂਟ ਆੱਫ ‘ਚ ਕੋਰੀਆ ਦੇ ਇੱਕ ਇਨਰ 10 (ਬੁਲਜ਼ ਆਈ ਦੇ ਸਭ ਤੋਂ ਨਜ਼ਦੀਕ), ਅਤੇ ਇੱਕ 10 ਅਤੇ 9 ਦਾ ਸ਼ਾੱਟ ਲੱਗੇ ਅਤੇ ਟੀਮ ਜੇਤੂ ਬਣ ਗਈ ਜਦੋਂਕਿ ਭਾਰਤੀ ਟੀਮ ਨੇ ਦੋ 10 ਅਤੇ ਇੱਕ 9 ਦਾ ਸਾੱਟ ਲਾਇਆ ਅਤੇ ਉਸਨੂੰ ਰੋਮਾਂਚਕ ਮੁਕਾਬਰਲੇ ‘ਚ ਹਾਰ ਕੇ ਮਹਿਲਾ ਟੀਮ ਵਾਂਗ ਹੀ ਚਾਂਦੀ ਨਾਲ ਸੰਤੋਸ਼ ਕਰਨਾ ਪਿਆ।

ਮਹਿਲਾਵਾਂ ਨੇ ਵੀ ਦਿੱਤੀ ਟੱਕਰ | Archery

ਇਸ ਤੋਂ ਪਹਿਲਾਂ ਮੁਸਕਾਨ ਕਿਰਣ, ਮਧੁਮਿਤਾ ਕੁਮਾਰੀ ਅਤੇ ਜੋਤੀ ਸੁਰੇਖਾ ਦੀ ਭਾਰਤੀ ਮਹਿਲਾ ਕੰਪਾਊਂਡ ਤੀਰੰਦਾਜ਼ੀ ਟੀਮ ਨੇ ਕੋਰਿਆਈ ਟੀਮ ਨੂੰ ਸਖ਼ਤ ਟੱਕਰ ਦਿੱਤੀ ਅਤੇ ਪਹਿਲਾ ਸੈੱਟ 59-57 ਨਾਲ ਆਪਣੇ ਨਾਂਅ ਕੀਤਾ, ਪਰ ਦੂਸਰੇ ਸੈੱਟ ‘ਚ ਉਹ ਦੋ ਅੰਕ ਪੱਛੜ ਕੇ 56-58 ਨਾਲ ਹਾਰ ਗਈ ਤੀਸਰਾ ਸੈੱਟ ਵੀ ਰੋਮਾਂਚਕ ਰਿਹਾ ਜਿਸ ਵਿੱਚ ਦੋਵੇਂ ਟੀਮਾਂ 58-58 ਦੀ ਬਰਾਬਰੀ ‘ਤੇ ਰਹੀਆਂ ਚੌਥੇ ਫ਼ੈਸਲਾਕੁੰਨ ਸੈੱਟ ‘ਚ ਹਾਲਾਂਕਿ ਕੋਰਿਆਈ ਟੀਮ ਕਾਫ਼ੀ ਆਤਮਵਿਸ਼ਵਾਸ਼ ‘ਚ ਦਿਸੀ ਅਤੇ ਉਸਨੇ ਸ਼ੁਰੂਆਤੀ ਦੋ ਪਰਫੈਕਟ 10 ਦੇ ਨਾਲ 20-0 ਦਾ ਵਾਧਾ ਬਣਾ ਲਿਆ ਭਾਰਤੀ ਖਿਡਾਰੀ ਮੁਸਕਾਨ ਕਿਰਣ ਨੇ ਪਹਿਲੇ ਦੋ ਤੀਰਾਂ ‘ਤੇ 9-9 ਦੇ ਸ਼ਾੱਟ ਲਾÂ ਹਾਲਾਂਕਿ ਤੀਸਰੇ ਸ਼ਾੱਟ ‘ਤੇ ਪਰਫੈਕਟ 10 ਨਾਲ ਭਾਰਤ ਨੂੰ ਕੁਝ ਰਾਹਤ ਮਿਲੀ ਪਰ ਅਗਲੇ ਦੋ ਤੀਰਾਂ ‘ਤੇ 8 ਅਤੇ 9 ਦੇ ਸ਼ਾੱਟ ਨਾਲ ਉਹ ਸੋਨ ਤਗਮੇ ਤੋਂ ਦੂਰ ਹੋ ਗਈਆਂ ਆਖ਼ਰੀ ਤੀਰ ‘ਤੇ ਜੋਤੀ ਨੇ 10 ਦਾ ਸਕੋਰ ਕੀਤਾ ਅਤੇ ਭਾਰਤੀ ਟੀਮ ਇਹ ਸੈੱਟ 55-58 ਨਾਲ ਹਾਰ ਕੇ ਸੋਨ ਤਗਮਾ ਗੁਆ ਬੈਠੀ। (Archery)