ਹਰਿਆਣਾ ਵਾਂਗ ਯੂਪੀ ’ਚ ਵੀ ਪ੍ਰੀਖਿਆਰਥੀਆਂ ਦੀ ਮੱਦਦ ਲਈ ਹੈਲਪ ਡੈਸਕ ਲਾਇਆ

Help Desk

ਲਖਨਊ (ਸੱਚ ਕਹੂੰ ਨਿਊਜ਼)। ਜਿਸ ਤਰ੍ਹਾਂ ਪਿਛਲੇ ਹਫਤੇ ਹਰਿਆਣਾ ’ਚ ਪ੍ਰੀਖਿਆ ਦੇਣ ਆਏ ਉਮੀਦਵਾਰਾਂ ਦੀ ਮੱਦਦ ਲਈ ਹੈਲਪ ਡੈਸਕ ਸਥਾਪਿਤ ਕੀਤੇ ਗਏ ਸਨ, ਉਸੇ ਤਰ੍ਹਾਂ ਸੀਈਟੀ/ਪੀ.ਈ.ਟੀ. ਦੀ ਪ੍ਰੀਖਿਆ ਲਈ ਉਮੀਦਵਾਰਾਂ ਦੀ ਮੱਦਦ ਲਈ ਉੱਤਰ ਪ੍ਰਦੇਸ਼ ਦੇ 14 ਜ਼ਿਲ੍ਹਿਆਂ ’ਚ ਡੈਸਕ ਸਥਾਪਿਤ ਕੀਤੇ ਗਏ ਹਨ, ਜਿਸ ’ਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਵਿੱਚ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਸੇਵਾਦਾਰ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਅਤੇ ਟਰੈਫਿਕ ਸਬੰਧੀ ਸਹੀ ਜਾਣਕਾਰੀ ਪ੍ਰਦਾਨ ਕਰ ਰਹੇ ਹਨ ਤਾਂ ਜੋ ਵਿਦਿਆਰਥੀ ਆਪਣੇ ਪ੍ਰੀਖਿਆ ਕੇਂਦਰ ’ਚ ਸਹੀ ਸਮੇਂ ’ਤੇ ਪਹੁੰਚ ਸਕਣ। (Help Desk)

ਤੁਹਾਨੂੰ ਦੱਸ ਦੇਈਏ ਕਿ ਜੇਕਰ ਅੱਜ ਜ਼ਿਆਦਾਤਰ ਨੌਜਵਾਨ ਪੀੜ੍ਹੀ ਪਛੜ ਰਹੀਆਂ ਹੈ ਤਾਂ ਇਹ ਸਹੀ ਮਾਰਗਦਰਸ਼ਨ ਨਾ ਮਿਲਣ ਕਾਰਨ ਹੈ। ਜੇਕਰ ਨੌਜਵਾਨ ਪੀੜ੍ਹੀ ਨੂੰ ਸਮੇਂ ਸਿਰ ਸਹੀ ਸੇਧ ਮਿਲ ਜਾਵੇ ਤਾਂ ਉਹ ਹਰ ਖੇਤਰ ਵਿੱਚ ਸਫ਼ਲਤਾ ਹਾਸਲ ਕਰਕੇ ਵੱਡੀਆਂ ਬੁਲੰਦੀਆਂ ’ਤੇ ਪਹੁੰਚ ਸਕਦੇ ਹਨ। ਇਸ ਗੱਲ ਨੂੰ ਮੁੱਖ ਰੱਖਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਨੁੱਖਤਾ ਦੀ ਭਲਾਈ ਲਈ ਸਮੇਂ-ਸਮੇਂ ’ਤੇ ਕੈਂਪ ਲਾਉਂਦੇ ਰਹਿੰਦੇ ਹਨ। ਇਸ ਹੈਲਪ ਡੈਸਕ ’ਚ ਰੋਡ ਮੈਨੇਜਮੈਂਟ ਸੰਸਥਾਵਾਂ ਦੇ ਨਾਲ-ਨਾਲ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵੀ ਉਮੀਦਵਾਰਾਂ ਦੀ ਮੱਦਦ ਲਈ ਅੱਗੇ ਆਏ ਹਨ, ਜਿਸ ਦੀ ਰੋਡ ਮੈਨੇਜਮੈਂਟ ਸੰਸਥਾਵਾਂ ਅਤੇ ਉਮੀਦਵਾਰਾਂ ਵੱਲੋਂ ਭਰਪੂਰ ਸਲਾਘਾ ਕੀਤੀ ਗਈ ਹੈ। (Help Desk)

Also Read : ਮੁਕੇਸ਼ ਅੰਬਾਨੀ ਨੂੰ ਫਿਰ ਮਿਲੀ ਧਮਕੀ, ਮੇਲ ਭੇਜ ਕੇ ਮੰਗੇ 20 ਕਰੋੜ, ਜਾਣੋ ਮਾਮਲਾ